Sacred Harmandir - Golden Temple, (Amritsar)
Sri Guru Arjan Sahib got Sri Harimandir Sahib built in the midst of the sarovar (tank) at the lowest level. Unlike other temples where the devotees have to climb up to offer their obeisance, here the devotees have to step down to offer their homage. This unique temple of God has been built at the lowest level because it represents the humility of Guru Nanak. Humility Incarnate Guru Arjan selected the lowest level because this was to be the eternal seat of the Prophet of Humility, Sri Guru Nanak Sahib (manifest Sri Guru Granth Sahib).
The Sikhs were anxious to raise the plinth of Sri Harimandir Sahib higher than all the surrounding buildings and had strongly pleaded with the Guru for doing so but wonderful were divine outpourings of the Humility Personified Guru Arjan. Some extracts:
Is Aage Ko Na Tikai Vekari
For a sikh, the Guru is the soul of his own soul.
Sarab Sookh Badyai Nanak Jiwon Mukhon Blawo
In this Great Temple, the four doors in all the four directions were thrown open to all the religions, to rich and poor, to high and low, and to the out-castes. All were welcome in this House of God. The poor, the low, the meak, the oppressed and the humble felt the presence of God face to face.
All religions have produced true lovers of God. A muslim mystic, a true lover of God, Hazrat Mian Mir, who had become a legend in his very life-time, was invited to lay the foundation stone of this Universal Temple of God, further signifying that this Temple of God belonged to all. On Dharma, religion, Sri Guru Arjan Sahib clarifies :
Har Ko Nam Jap Nirmal Karam
ਪਵਿੱਤਰ ਸ੍ਰੀ ਹਰਿਮੰਦਰ ਸਾਹਿਬ
ਸ੍ਰੀ ਗੁਰੂ ਅਰਜਨ ਸਾਹਿਬ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੀਵੀਂ ਕੁਰਸੀ ਰੱਖ ਕੇ ਕੀਤੀ ਸੀ । ਹੋਰਨਾਂ ਧਾਰਮਿਕ ਅਸਥਾਨਾਂ ਦੇ ਉਲਟ ਜਿੱਥੇ ਕਿ ਸ਼ਰਧਾਲੂਆਂ ਨੂੰ ਮੱਥਾ ਟੇਕਣ ਤੇ ਪੂਜਾ ਕਰਨ ਲਈ ਉਪਰ ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ, ਇੱਥੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਹੇਠਾਂ ਵੱਲ ਉਤਰਨਾ ਪੈਂਦਾ ਹੈ ।
ਉਸ ਸਮੇਂ ਸਿੱਖ-ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਕੁਰਸੀ ਆਸ ਪਾਸ ਦੀਆਂ ਇਮਾਰਤਾਂ ਤੋਂ ਉੱਚੀ ਰੱਖਣਾ ਚਾਹੁੰਦੀਆਂ ਸਨ ਅਤੇ ਸੰਗਤ ਨੇ ਅਜਿਹਾ ਕਰਨ ਲਈ ਗੁਰੂ ਜੀ ਨਾਲ ਖੂਬ ਵਿਚਾਰਾਂ ਵੀ ਕੀਤੀਆਂ ਸਨ । ਪਰੰਤੂ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਰੂਹਾਨੀ ਚੋਜ ਵੀ ਨਿਆਰੇ ਸਨ । ਉਨ੍ਹਾਂ ਨੇ ਫੁਰਮਾਇਆ :-
ਖੰਨਾ ਸਗਲ ਰੇਨੁ ਛਾਰੀ ।।
ਇਸੁ ਆਗੈ ਕੋ ਨ ਟਿਕੈ ਵੇਕਾਰੀ ।।
ਗਰੀਬੀ (ਨਿਮਰਤਾ) ਸਾਡਾ ਗੁਰਜ ਹੈ ਸਭ ਦੇ ਚਰਨਾਂ ਦੀ ਧੂੜ ਬਣਨਾ ਸਾਡੀ ਤਲਵਾਰ ਹੈ, ਇਨ੍ਹਾਂ ਹਥਿਆਰਾਂ ਸਾਹਮਣੇ ਕੋਈ ਵੀ ਬੁਰਿਆਰ ਨਹੀਂ ਠਹਿਰ ਸਕਦਾ ।
ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ।।
ਮੈਂ ਉਸ ਦੇ ਦਾਸਾਂ ਦੇ ਦਾਸਾਂ ਦੀ ਚਰਨ ਧੂੜ ਹਾਂ, ਮੈਂ ਉਸ ਦੇ ਦਾਸਾਂ ਦੀ ਟਹਿਲ ਕਰਦਾ ਹਾਂ। ਇਸ ਨਾਲ ਮੈਨੂੰ ਸੱਚੀ ਖੁਸ਼ੀ ਅਤੇ ਮਾਣ ਪ੍ਰਾਪਤ ਹੁੰਦਾ ਹੈ, ਮੈਂ ਪ੍ਰਭੂ ਦੇ ਅੰਮ੍ਰਿਤ ਨਾਮ ਦੇ ਸਿਮਰਨ ਨਾਲ ਹੀ ਜੀਉਂਦਾ ਹਾਂ ।
ਇਸ ਸ੍ਰੇਸ਼ਟ ਮੰਦਰ ਦੇ ਚਾਰੇ ਦਰਵਾਜ਼ੇ ਚਾਰੋਂ ਦਿਸ਼ਾਵਾਂ ਵੱਲ ਖੁਲ੍ਹਦੇ ਹਨ । ਇਸ ਦੇ ਦਰਵਾਜ਼ੇ ਸਾਰੇ ਧਰਮਾਂ ਦੇ ਪੈਰੋਕਾਰਾਂ ਲਈ-ਅਮੀਰ-ਗਰੀਬ, ਉੱਚੇ ਨੀਵੇਂ ਅਤੇ ਦੱਬੀਆਂ ਕੁਚਲੀਆਂ ਜਾਤਾਂ ਆਦਿ ਸਭ ਲਈ ਖੁਲ੍ਹੇ ਹਨ । ਰੱਬ ਦੇ ਇਸ ਘਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਾਰਿਆਂ ਨੂੰ ਆਦਰ-ਮਾਣ ਮਿਲਦਾ ਹੈ । ਗਰੀਬਾਂ, ਨੀਵਿਆਂ-ਨਿਮਾਣਿਆਂ ਤੇ ਨਿਆਸਰਿਆਂ ਨੂੰ ਇੱਥੇ ਆ ਕੇ ਰੱਬ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ।
ਸਾਰੇ ਧਰਮਾਂ ਵਿੱਚ ਰੱਬ ਦੇ ਪ੍ਰੇਮੀ ਹੋਏ ਹਨ । ਇੱਕ ਮੁਸਲਮਾਨ ੍ਹਕੀਰ (ਖ਼ੁਦਾ ਦਾ ਸੱਚਾ ਆਸ਼ਕ) ਹਜ਼ਰਤ ਮੀਆਂ ਮੀਰ ਜੀ ਆਪਣੇ ਜੀਵਨ ਕਾਲ ਵਿੱਚ ਰੂਹਾਨੀ ਉੱਚ ਜੀਵਨ ਵਾਲੇ ੍ਹਕੀਰ ਵਜੋਂ ਜਾਣੇ - ਸਤਿਕਾਰੇ ਜਾਂਦੇ ਸਨ । ਗੁਰੂ ਜੀ ਨੇ ਉਨ੍ਹਾਂ ਨੂੰ ਰੱਬ ਦੇ ਇਸ ਸਰਬ ਸਾਂਝੇ ਘਰ ਦੀ ਨੀਂਹ ਰੱਖਣ ਲਈ ਬੁਲਾਇਆ ਸੀ, ਇਸ ਸਿਧਾਂਤ ਨੂੰ ਵਧੇਰੇ ਸਪਸ਼ਟ ਕਰਨ ਲਈ ਕਿ ਇਹ ਹਰਿਮੰਦਰ ਸਾਹਿਬ ਸਾਰਿਆਂ ਦਾ ਸਾਂਝਾ ਹੈ । ਸ੍ਰੀ ਗੁਰੂ ਅਰਜਨ ਸਾਹਿਬ ਧਰਮ ਬਾਰੇ ਫੁਰਮਾਉਂਦੇ ਹਨ:-
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।।
ਸਾਰੇ ਧਰਮਾਂ ਵਿੱਚੋਂ ਉੱਤਮ ਧਰਮ ਨੇਕ ਕਰਮ ਕਰਨੇ ਅਤੇ ਪ੍ਰਭੂ ਦਾ ਨਾਮ ਜਪਣਾ ਹੈ ।