Creation of the khalsa was the Greatest Divine Volano of An Age. Humble Tribute to Sri Guru Gobind Singh Ji and The Khalsa
ਪ੍ਰਸਤਾਵਨਾ
ਮੇਰੇ ਪਿਆਰੇ ਜਗਤ ਗੁਰੂ-ਸ੍ਰੀ ਗੁਰੂ ਨਾਨਕ ਸਾਹਿਬ, ਇਸ ਸੰਸਾਰ ਦੀ ਨਿਰੰਕਾਰੀ ਜੋਤ ਨੇ ਆਪਣਾ ਦਸਵਾਂ ਸਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਰੰਕਾਰੀ ਜੋਤ ਦੇ ਰੂਪ ਵਿੱਚ ਧਾਰਿਆ ਹੈ। ਆਰੰਭ ਵਿੱਚ ਹੀ ਮੈਂ ਉਨ੍ਹਾਂ ਦੀ ਇਲਾਹੀ ਮਹਿਮਾ ਗਾਇਨ ਕਰਨ ਲਈ ਆਪਣੀ ਤੁੱਛ ਬੁੱਧੀ ਹੋਣ ਦੀ ਖਿਮਾ ਯਾਚਨਾ ਕਰਦਾ ਹਾਂ ਕਿਉਂ ਜੋ ਗੁਰੂ ਜੀ ਦੀ ਅਕੱਥ ਮਹਿਮਾ ਨੂੰ ਕਥਿਆ ਨਹੀਂ ਜਾ ਸਕਦਾ। ਮੇਰੇ ਵਰਗਾ ਅਗਿਆਨੀ ਤੇ ਤੁੱਛ ਬੁੱਧੀ ਦਾ ਮਾਲਕ, ਗੁਰੂ ਸਾਹਿਬ ਦੀ ਰੂਹਾਨੀ ਅਜ਼ਮਤ ਦੀ ਰਤੀ ਭਰ ਵੀ ਥਾਹ ਨਹੀਂ ਪਾ ਸਕਦਾ। ਕਿੰਨੇ ਵੀ ਯਤਨ ਕੀਤੇ ਜਾਣ, ਭਾਂਵੇਂ ਉਹ ਯਤਨ ਕਿੰਨੇ ਹੀ ਸੰਪੂਰਨ, ਸ਼ੁੱਧ ਤੇ ਘਾਲਣਾ ਭਰਪੂਰ ਹੋਣ ਤਾਂ ਵੀ ਮੇਰੇ ਪਿਆਰੇ ਸਤਿਗੁਰੂ ਦੀ ਮਹਿਮਾ ਦਾ ਗਾਇਨ ਕਰਨ ਲਈ ਅਧੂਰੇ ਅਸਮਰੱਥ ਅਤੇ ਵਿਅਰਥ ਹੀ ਹੋਣਗੇ। ਇਹ ਨਿਮਾਣੀ ਅਰਜ਼ ਕਰਦਿਆਂ ਮੈਂ ਸਤਿਗੁਰੂ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਅਗਲੇ ਕੁੱਝ ਪੰਨੇ ਲਿਖਣ ਲਈ ਦਾਸ ਤੇ ਮਿਹਰ-ਦ੍ਰਿਸ਼ਟੀ ਦੀ ਬਖਸ਼ਿਸ਼ ਕਰਨ।
ਪਿਆਰੇ ਸਤਿਗੁਰੂ ਜੀ, ਆਪ ਜੀ ਦੇ ਹਜ਼ੂਰ ਦੁਇ-ਕਰ ਜੋੜ ਅਰਦਾਸ ਬੇਨਤੀ ਹੈ ਕਿ ਅਗਲੇ ਕੁਝ ਪੰਨਿਆ ਵਿੱਚ ਗੁਰੂ ਨਾਨਕ ਦਰ ਘਰ ਦੀ ਮਹਿਮਾ ਗਾਇਨ ਕਰਨ ਦੀ ਸਮਰੱਥਾ ਅਤੇ ਦਇਆ ਦ੍ਰਿਸ਼ਟੀ ਦੀ ਬਖਸ਼ਿਸ਼ ਕਰੋ ਜੀ। ਮੈਂ ਇਹ ਆਪਣੀ ਨਿਮਾਣੀ ਸ਼ਰਧਾਂਜਲੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਅਪਾਰ ਮਿਹਰ ਨੂੰ ਸਮੱਰਪਣ ਕਰਦਾ ਹਾਂ ਜਿਨ੍ਹਾਂ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਮੈਂ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਰੂਹਾਨੀਅਤ ਦਾ ਰਸ ਮਾਣਿਆ ਸੀ। ਇਸ ਦੇ ਨਾਲ ਹੀ ਮੈਂ ਇਹ ਆਪਣੀ ਨਿਮਾਣੀ ਭੇਟ ਆਪਣੇ ਪੂਜਨੀਕ ਪਿਤਾ ਬਾਬਾ ਨਰਿੰਦਰ ਸਿੰਘ ਜੀ ਨੂੰ ਅਰਪਣ ਕਰਦਾ ਹਾਂ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬ੍ਰਹਿਮੰਡ ਦਾ ਨਿਰੰਕਾਰੀ ਪ੍ਰਕਾਸ਼ error T.ਥ :੦ਭ.T +- T.ਥ ਓਟ੦ੜਥਞਛਥ ਜਾਣ ਕੇ ਅਰਾਧਨਾ ਕੀਤੀ ਸੀ।
ਪਿਤਾ ਜੀ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਪਿਆਰੇ ਸਤਿਗੁਰੂ ਜੀ ਦੀ ਇਲਾਹੀ ਸ਼ਾਨ ਵਿੱਚ ਪ੍ਰੇਮ-ਭਾਵਨਾ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਕਰਵਾਇਆ ਕਰਦੇ ਸਨ। ਆਪ ਜੁੜੇ ਹੋਏ ਹੱਥਾਂ ਤੇ ਨੇਤਰਾਂ ਵਿੱਚੋਂ ਛਮ ਛਮ ਵਹਿੰਦੇ ਹੰਝੂਆਂ ਦੀ ਅਵੱਸਥਾ ਵਿੱਚ ਸਿੰਘ ਸਾਹਿਬ ਜੀ ਨੂੰ ਇਉਂ ਜੋਦੜੀ ਕਰਿਆ ਕਰਦੇ ਸਨ,
ਮੈਂ ਸਾਹਿਬ ਦਾ ਕੁੱਤਾ ਹਾਂ ਜੀ,
ਮਿਹਰ ਕਰੋ, ਏਸ ਕੁੱਤੇ ਦੀ ਹਾਜ਼ਰੀ
ਮੇਰੇ ਸਾਹਿਬ, ਮੇਰੇ ਮਾਲਕ ਦੇ ਚਰਨਾਂ ਵਿੱਚ ਲਗਵਾ ਦਿਉ ਜੀ।”
ਪਿਤਾ ਜੀ ਦੀ ਇਹ ਬੇਨਤੀ ਸੁਣ ਕੇ ਸਿੰਘ ਸਾਹਿਬ ਇੱਕ ਮਨ ਇੱਕ ਜਿੱਤ ਹੋ ਕੇ ਅਰਦਾਸ ਕਰਦੇ ਸਨ। ਮੇਰੇ ਪਿਤਾ ਜੀ ਦੇ ਇਨ੍ਹਾਂ ਇਲਾਹੀ ਬਚਨਾਂ ਨੇ ਮੈਨੂੰ ਇਹ ਕਿਤਾਬਚਾ ਲਿਖਣ ਦੀ ਪ੍ਰੇਰਨਾ ਦਿੱਤੀ ਹੈ ਤੇ ਮੈਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਗਲੇ ਕੁਝ ਪੰਨਿਆਂ ਦੀ ਤਿਲ-ਫੁੱਲ ਭੇਟਾ ਪੇਸ਼ ਕਰ ਰਿਹਾ ਹਾਂ ਜੀ।
(ਰਿਟਾਇਰਡ)
203, ਸੈਕਟਰ 33-ਏ
ਚੰਡੀਗੜ੍ਹ।