Greatest Prophet of Humility
Sri Guru Nanak Sahib was a Prophet of the poor, of the downtrodden, of the outcastes, of the untouchables, of the lepers and of the sick. He identified Himself with the poor and raised them to lofty heights.
Neechi Hu At Neech
Nanak Tin Kai Sang Saath
Vadian Sio Kia Rees
During his long journeys to far off places He invariably showered grace on the poor, the sick, the low. All being the children of the same God, he recognised no distinction between Muslims and Hindus, between rich and poor, between high caste and low caste. This greatest Incarnation of Love had come to unite the whole global community in one bond of relationship, in a bond of pure love. A low caste Hindu Bhai Bala and a low caste Muslim Bhai Mardana were His permanent companions.
He showered infinite grace on those who had gone astray. With this infinite grace He transformed murderers, robbers, cannibals into saints and gods. He refashioned the condemned ones into divinities. Such was the unique impact of His infinite grace on the low, the poor and the condemned ones.
There is no place for Ego (HUMAIN) in the sphere of Divine Love, in the sphere of true Prema Bhagti. That is why in the House of Guru Nanak one finds Garibi, Nimrata, Humility reigning supreme. Guru Nanak was an Incarnation of Divine Love and a Prophet of True Humility.
All the holy and great events of His life speak of one unmistakable reality and that is the victory of Truth over Falsehood, of Humility over false Pride and of Love over Hatred. All bowed and fell at His holy feet wonderstruck and overwhelmed with His Majestic Divinity and over-flowing Love and Humility.
The Lord of all Mercy goes all the way to knock at the humble dwelling of a stinking leper to save him.
Elaborating once on the fourfold Swaroop of the Lord Guru Nanak, Baba Nand Singh Ji Maharaj clarified:-
- Nirankar - Guru Nanak is the Formless Lord Himself.
- Sakaar - He appeared in the Luminous form of Jagat Guru Nanak and fascinates all the worlds.
- Gurbani
- Nimrata - Garibi is His fourth Swaroop.
The Supreme Jagat Guru had concealed His True identity with His peerless, unprecedented, unparalleled Humility. Totally clothed, garbed and concealed by his unique and matchless humility Guru Nanak Sahib could not be recognised by every one. He revealed his true identity to the blessed few.
Sri Guru Nanak Sahib revealed His Supreme and True Grandeur to Baba Nand Singh ji Maharaj and Baba Nand Singh Ji Maharaj broadcast the same to the world as never witnessed earlier.
It is again out of infinite love and mercy for the mankind that He passed on for posterity His Eternal Form - Holy Sri Guru Granth Sahib. Never has the Lord set such a unique precedent before.
When Sri Guru Nanak Sahib incarnated, the sinning humanity was redeemed through His Holy Glance, through His Holy Word, through His Holy Touch, through His Holy Association, through His Holy Remembrance. The Nectar, of His Divine Sight, His Divine Word, His Divine Touch, His Divine Association, His Holy Remembrance continues to be available to us through Sri Guru Granth Sahib.
A mere glance, look, word or touch of Sri Guru Nanak Sahib was enough to redeem, to save. The same holds good even today. Through Gurbani the most compassionate Lord Guru Nanak reaches out to us with His Glance of Grace. He mercifully looks at us. His Grace touches the chords of one's heart through the nectarous Holy words (Gurbani) which flows like an Ocean of Nectar from His holy lips. If we tune our minds and hearts to the nectarous melodies of Gurbani with a live faith in Sri Guru Granth Sahib, we are saved. Sri Guru Arjan Sahib assures us salvation in His famous closing hymn.
Sat Santokh Vichaaro
Amrit Nam Thakur Ka Paio
Jis Ka Sabas Adhaaro
Je Ko Khave Je Ko Bhunchai
Tis Ka Hoe Udhaaro
Eb Vast Taji Neh Jaai
Nit Nit Rakh Urdharo
Tam Sansaar Charan Lag Tariai
Sab Nanak Brahm Pasaaro
In this platter (Holy Book), three holy dishes (delicacies), Truth, Contentment and Divine Wisdom, have been placed
and the Nectar of Lord's Nam which is the support of all has been put above all else.
He who eats and relishes this food will be saved.
This holy food is so precious that it cannot be forsaken and should be firmly clasped to the heart.
Clinging to the Lord's feet one is ferried across this dark ocean of the world.
A true lover of Sri Guru Granth Sahib remains perpetually drunk, intoxicated with the Nectar of the Divine Name, Nectar of Truth, Nectar of Supreme contentment and the Nectar of Divine Wisdom.
Nam feeds contentment. Nam bestows contentment. Contentment is a rare Divine Blessing. It is rare Divine Peace and Joy. The Nectar of contentment flows uninterrupted from the Divine Name (Nam Santokhia), from the Holy Gurbani. To the blessed heart so filled with contentment, the Kingdom and the wealth of the whole world becomes totally insignificant and meaning-less.
Such a Divine Lover perpetually feasting on these Divine Delicacies of the Divine Guru Arjan becomes a blessing unto the world. The lustre of the heart and the body so fed on this holy diet radiates out peace alround. Lustre shines magnificently on such a holy face.
Life of a blessed person so fed on these divine delicacies becomes a blessing unto others. Such a life is more blissful and sacred than the virtue obtained by visiting sixty-eight Tiraths put together.
Let us yearningly take refuge at the Lotus Feet of Sri Guru Granth Sahib and be perpetually fed with the Nectar of the Divine Name, the Nectar of the Eternal Truth, the Nectar of True contentment and the Nectar of Divine Wisdom overflowing directly from the Holy Hands of Sri Guru Arjan Sahib.
Gurbani retains the flavour of Eternal Freshness. It can never wane or become stale.
Sri Guru Nanak Sahib says,
Eternal Truths, mystic revelations contained in the sacred hymns of Sri Guru Granth Sahib start appearing to be transmitting the same life giving nectar when uttered by Sri Guru Nanak Sahib first time. One hymn was sufficient to transform the notorious murderer Sajjan Thag into a saint, a cannibal into a god and so on. But we have to have a live faith in Sri Guru Granth Sahib and have to receive this blessing, the sacred hymns coming direct from the holy lips of the Lord; we have to actually sit at the Lotus Feet of Sri Guru Granth Sahib in the living presence of Sri Guru Nanak Sahib and be blessed.
A mere glance, look of Sri Guru Nanak Sahib was enough to set the ego of a person afire. So does the holy Gurbani set the ego on fire. Though it is very difficult to understand the true meaning of great mystic revelations (holy hymns), it is only the grace and compassion of Sri Guru Nanak Sahib which can unfold the great mystic mysteries and the precious treasure of divine wisdom and knowledge implied and hidden therein.
The prevailing mist and darkness disappeared in this world with the appearance of the very source of Light Eternal. There was widespread relief and the humanity experienced true Bliss. He appeared to lighten the burden of the earth.
ਨਿਮਰਤਾ ਦੇ ਸਭ ਤੋਂ ਵੱਡੇ ਪੈਗੰਬਰ
ਸ੍ਰੀ ਗੁਰੂ ਨਾਨਕ ਸਾਹਿਬ ਗਰੀਬਾਂ, ਦਲਿਤਾਂ, ਅਛੂਤਾਂ ਅਪਾਹਜਾਂ ਅਤੇ ਬੀਮਾਰ ਮਜ਼ਲੂਮਾਂ ਲਈ ਸਭ ਤੋਂ ਮਹਾਨ ਪੈਗੰਬਰ ਸਨ। ਉਹਨਾਂ ਨੇ ਆਪਣੇ ਆਪ ਨੂੰ ਗਰੀਬਾਂ, ਮਜ਼ਲੂਮਾਂ ਦਾ ਸਾਥੀ ਮੰਨਿਆ ਅਤੇ ਉਹਨਾਂ ਦੀ ਕਾਇਆ ਕਲਪ ਕੀਤੀ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਵਿਆਂ ਤੋਂ ਵੀ ਨੀਵੇਂ ਅਤੇ ਨੀਵਿਆਂ ਦੇ ਸੰਗੀ ਸਮਝਦੇ ਸਨ। ਉਹਨਾਂ ਦੀ ਉਚ ਜਾਤ ਵਿਚ ਜਨਮ ਲੈਣ ਵਾਲਿਆਂ ਨਾਲ ਕੋਈ ਸਾਂਝ ਨਹੀਂ ਸੀ।
ਲੰਮੀਆਂ ਉਦਾਸੀਆਂ ਦੌਰਾਨ, ਗਰੀਬ, ਬੀਮਾਰ ਅਤੇ ਮਜ਼ਲੂਮ ਉਹਨਾਂ ਦੀ ਕਿਰਪਾ-ਦ੍ਰਿਸ਼ਟੀ ਦੇ ਪਾਤਰ ਬਣੇ। ਗੁਰੂ ਸਾਹਿਬ ਇਹ ਜਾਣਦੇ ਹੋਇਆਂ ਕਿ ਸਭ ਉਸ ਪਰਮਾਤਮਾ ਦੇ ਬੱਚੇ ਹਨ, ਉਹਨਾਂ ਨੇ ਹਿੰਦੂ-ਮੁਸਲਮਾਨ, ਨੀਵੇਂ ਜਾਤ ਜਾਂ ਉਚ ਜਾਤ ਵਿਚਲੇ ਭੇਦ-ਭਾਵ ਨੂੰ ਨਹੀਂ ਮੰਨਿਆ। ਪਿਆਰ ਦਾ ਇਹ ਮਹਾਨ ਪੈਗੰਬਰ ਤਾਂ ਸੰਸਾਰ ਦੀ ਸਮੁੱਚੀ ਮਾਨਵਜਾਤੀ ਨੂੰ ਇਕ ਪਵਿੱਤਰ ਰਿਸ਼ਤੇ, ਪਿਆਰ ਦੇ ਰਿਸ਼ਤੇ ਵਿਚ ਬੰਨ੍ਹਣ ਵਾਸਤੇ ਆਇਆ ਸੀ। ਇਕ ਨੀਵੀਂ ਜਾਤ ਵਿਚ ਜਨਮਿਆਂ ਹਿੰਦੂ ਭਾਈ ਬਾਲਾ ਅਤੇ ਇਕ ਨੀਵੀਂ ਜਾਤ ਦਾ ਮੁਸਲਮਾਨ, ਭਾਈ ਮਰਦਾਨਾ ਉਹਨਾਂ ਦੇ ਹਮੇਸ਼ਾ ਦੇ ਸਾਥੀ ਸਨ।
ਗੁਰੂ ਨਾਨਕ ਸਾਹਿਬ ਆਪਣੀ ਬੇਅੰਤ ਕਿਰਪਾ ਉਹਨਾਂ ਲੋਕਾਂ ਉੱਤੇ ਕਰਦੇ ਜਿਹੜੇ ਜੀਵਨ ਦੇ ਸੱਚੇ ਰਸਤੇ ਤੋਂ ਭਟਕ ਗਏ ਸਨ। ਇਸ ਅਪਾਰ ਕਿਰਪਾ ਨਾਲ ਉਹਨਾਂ ਨੇ ਕਾਤਲਾਂ, ਡਾਕੂਆਂ, ਆਦਮਖੋਰਾਂ ਨੂੰ ਦੇਵਤੇ, ਸੰਤ ਸਰੂਪ ਬਣਾ ਦਿੱਤਾ। ਉਹਨਾਂ ਨੇ ਦੂਸ਼ਿਟਾਂ ਨੂੰ ਵੀ ਰੱਬੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਉਹਨਾਂ ਦੀ ਇਸ ਈਸ਼ਵਰੀ ਕਿਰਪਾ ਨਾਲ ਗਰੀਬ, ਨੀਚ, ਨਿੰਦਕ ਅਤੇ ਦੋਖੀ ਵੀ ਨਿਵਾਜੇ ਗਏ।
ਪ੍ਰੇਮਾ-ਭਗਤੀ ਅਤੇ ਭਗਵੰਤ ਪ੍ਰੇਮ ਵਿਚ ਹਉਮੈਂ ਦੀ ਕੋਈ ਥਾਂ ਨਹੀਂ ਹੁੰਦੀ। ਇਸੇ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਚ ਗਰੀਬੀ, ਨਿਮਰਤਾ, ਵਿਨਿਮਰਤਾ ਦਾ ਬੋਲ ਬਾਲਾ ਪ੍ਰਤੱਖ ਦੇਖਣ ਵਿਚ ਆਉਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਰੱਬੀ-ਪ੍ਰੇਮ ਦਾ ਸਰੂਪ ਸਨ ਅਤੇ ਵਿਨਿਮਰਤਾ ਦੇ ਪੈਗਬੰਰ ਸਨ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਕਾਲ ਦੀਆਂ ਸਾਰੀਆਂ ਪਵਿੱਤਰ ਅਤੇ ਮਹੱਤਵਪੂਰਨ ਘਟਨਾਵਾਂ ਜਿਸ ਗੱਲ ਦਾ ਪ੍ਰਗਟਾਵਾ ਕਰਦੀਆਂ ਹਨ ਉਹ ਹੈ ਝੂਠ ਉਤੇ ਸੱਚ ਦੀ ਜਿੱਤ, ਹੰਕਾਰ ਉੱਤੇ ਨਿਮਰਤਾ ਅਤੇ ਗਰੀਬੀ ਦੀ ਫ਼ਤਿਹ, ਨਫ਼ਰਤ ਅਤੇ ਵੈਰ ਵਿਰੋਧ ਉੱਤੇ ਪ੍ਰੇਮ ਦੀ ਜਿੱਤ। ਸਾਰੇ ਹੀ ਉਹਨਾਂ ਦੇ ਪਵਿੱਤਰ ਚਰਨ-ਕਮਲਾਂ ਵਿਚ ਢਹਿ ਪੈਂਦੇ ਸਨ।
ਉਹਨਾਂ ਦੀ ਦਿਵਯ ਆਭਾ ਦਾ ਪ੍ਰਭਾਵ ਉਹਨਾਂ ਸਾਰਿਆਂ ਉੱਤੇ ਪੈਂਦਾ। ਇਸ ਮਹਾਨ ਨਿਮਰਤਾ, ਪਿਆਰ, ਕ੍ਰਿਪਾਲਤਾ ਅਤੇ ਦਿਆਲਤਾ ਦੇ ਪ੍ਰਤੱਖ ਅਵਤਾਰ ਜਦੋਂ ਦਿਪਾਲਪੁਰ (ਮਿੰਟਗੁਮਰੀ) ਤਸ਼ਰੀਫ਼ ਲੈ ਗਏ ਤਾਂ ਮਿਹਰ ਦੇ ਸਮੁੰਦਰ ਨੇ ਸ਼ਹਿਰ ਦੇ ਬਾਹਰ ਇਕ ਗਰੀਬ ਕੋਹੜੀ ਦੀ ਕੁਟੀਆ ਦਾ ਦਰਵਾਜ਼ਾ ਜਾ ਖੜਕਾਇਆ ਤੇ ਨਾਮ ਦੀ ਮਹਿਕ ਨਾਲ ਮਹਿਕਾ ਦਿੱਤਾ। ਉਹ ਨਵਾਂ ਨਰੋਆ ਹੋ ਕੇ ਚਰਨ ਕਮਲਾਂ ਤੇ ਡਿਗ ਪਿਆ। ਉਸ ਮਹਿਕ ਦੇ ਫੈਲਦਿਆਂ ਹੀ ਸਾਰਾ ਦਿਪਾਲਪੁਰ ਹੀ ਚਰਨਾ ਤੇ ਢਹਿ ਪਿਆ।
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਾਰ ਸਰੂਪਾਂ ਬਾਰੇ ਰੌਸ਼ਨੀ ਪਾਉਂਦੇ ਹੋਏ ਇਕ ਵਾਰੀ ਇਸ ਤਰ੍ਹਾਂ ਫੁਰਮਾਇਆ :
1. ਨਿਰੰਕਾਰ : ਸ੍ਰੀ ਗੁਰੂ ਨਾਨਕ ਸਾਹਿਬ ਆਪ ਹੀ ਨਿਰੰਕਾਰ ਪਾਰਬ੍ਰਹਮ ਹਨ।
ਗੁਰੁ ਨਾਨਕੁ ਨਾਨਕੁ ਹਰਿ ਸੋਇ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 865
2. ਸਾਕਾਰ :
ਨਿਰੰਕਾਰ ਨੇ ਆਪ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਾਮਾ ਪਾਇਆ।
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1408
3. ਗੁਰਬਾਣੀ :
ਬਾਣੀ ਗੁਰੂ ਗੁਰੂ ਹੈ ਬਾਣੀ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 982
4. ਨਿਮਰਤਾ : ਗਰੀਬੀ ਉਹਨਾਂ ਦਾ ਚੌਥਾ ਸਰੂਪ ਹੈ।
ਮਹਾਨ ਜਗਤ ਗੁਰੂ ਨੇ ਆਪਣੀ ਸੱਚੀ ਅਸਲੀਅਤ ਨੂੰ ਆਪਣੀ ਨਿਮਰਤਾ ਕਰਕੇ ਪ੍ਰਤੱਖ ਨਹੀਂ ਹੋਣ ਦਿੱਤਾ। ਕਿਉਂਕਿ ਉਹਨਾਂ ਦੀ ਅਸਲੀਅਤ ਤਾਂ ਨਿਮਰਤਾ ਦੇ ਆਵਰਣ ਵਿਚ ਲੁਕੀ ਹੋਈ ਸੀ। ਆਮ ਲੋਕਾਂ ਲਈ ਉਹਨਾਂ ਦੀ ਅਸਲੀਅਤ ਨੂੰ ਜਾਣਨਾ ਅਤੇ ਪਹਿਚਾਣਨਾ ਅਸੰਭਵ ਸੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਸੱਚੀ ਪਹਿਚਾਣ ਦੀ ਬਖਸ਼ਿਸ਼, ਕਿਸੇ ਬਖਸ਼ੇ ਹੋਏ ਉੱਤੇ ਹੀ ਕੀਤੀ।
ਜਿਸਨੋ ਤੂ ਜਾਣਾਇਹਿ ਸੋਈ ਜਨੁ ਜਾਣੈ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 11
ਇਸ ਗੱਲ ਵਿਚ ਤਿਲ ਭਰ ਵੀ ਸ਼ੱਕ ਨਹੀ ਹੈ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਨਿਰੰਕਾਰੀ ਸਰੂਪ ਬਾਬਾ ਨੰਦ ਸਿੰਘ ਜੀ ਮਹਾਰਾਜ ਅਗੇ ਪ੍ਰਤੱਖ ਕਰ ਦਿੱਤਾ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਡੰਕੇ ਦੀ ਚੋਟ ਤੇ ਇਕ ਰੂਹਾਨੀ ਸ਼ੇਰ ਵਾਂਗ ਐਸੀ ਦਹਾੜ ਤੇ ਗੂੰਜ ਪਾਈ ਜਿਸ ਦੀ ਇਸ ਸੰਸਾਰ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ।
ਨਿਰੰਕਾਰ ਦੇ ਅਸਲੀ ਸਰੂਪ ਨੂੰ ਦੇਖਣ ਅਤੇ ਜਰਨ ਵਾਲਾ ਸਿਰਫ਼ ਉਹ ਹੀ ਹੋ ਸਕਦਾ ਹੈ ਜਿਸਨੂੰ ਸਰੂਪ ਦਿਖਾਉਣ ਵਾਲੇ ਨੇ ਆਪਣੇ ਜਿੰਨਾਂ ਉੱਚਾ ਚੁੱਕ ਲਿਆ ਹੋਵੇ।
ਏਵਡੁ ਊਚਾ ਹੋਵੈ ਕੋਇ,
ਤਿਸੁ ਊਚੇ ਕਉ ਜਾਣੇ ਸੋਇ।।
ਬਾਬਾ ਨੰਦ ਸਿੰਘ ਜੀ ਮਹਾਰਾਜ ਉੱਤੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਕਿਰਪਾਲਤਾ ਹੋਈ ਅਤੇ ਉਹਨਾਂ ਨੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਰੂਹਾਨੀ ਸ੍ਰੇਸ਼ਟਤਾ ਨੂੰ ਜਾਣਿਆ ਅਤੇ ਫਿਰ ਸਾਰੇ ਸੰਸਾਰ ਵਿਚ ਇਸਦੀ ਰੌਸ਼ਨੀ ਫੈਲਾਈ।
ਪਰਮਾਤਮਾ ਨੇ ਆਪਣੇ ਅਸੀਮ ਪ੍ਰੇਮ ਅਤੇ ਕਿਰਪਾ ਨੂੰ ਮਨੁੱਖਤਾ ਲਈ ਨਿਛਾਵਰ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਅਵਗਤ ਕਰਾਇਆ ਅਤੇ ਇਹ ਪਰਮਾਤਮਾ ਦਾ ਇਕ ਵਿਲਖੱਣ ਦ੍ਰਿਸ਼ਟਾਂਤ ਅਤੇ ਕ੍ਰਿਸ਼ਮਾਂ ਹੈ।
ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਤਾਂ ਪਾਪਾਂ ਵਿਚ ਗ੍ਰਸਤ ਸ੍ਰਿਸ਼ਟੀ ਦਾ ਉਹਨਾਂ ਨੇ ਆਪਣੀ ਪਾਵਨ ਦ੍ਰਿਸ਼ਟੀ, ਪਵਿੱਤਰ ਬਚਨਾਂ, ਪਵਿੱਤਰ ਛੁਹ, ਆਪਣੀ ਪਵਿੱਤਰ ਸੰਗਤ ਨਾਲ ਕਾਇਆ ਕਲਪ ਕੀਤਾ। ਉਹਨਾਂ ਦੀ ਇਸ ਇਲਾਹੀ ਮਿਹਰ ਦਾ ਅੰਮ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚੋਂ ਉਪਲਬਧ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਆਪਣੀ ਇਲਾਹੀ ਮਿਹਰ ਦੀ ਵਰਖਾ ਗੁਰਬਾਣੀ ਦਵਾਰਾ ਪਹਿਲਾਂ ਵੀ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਕ ਮਾਤਰ ਕਿਰਪਾ ਦ੍ਰਿਸ਼ਟੀ, ਇਕ ਸ਼ਬਦ ਕਥਨ ਜਾਂ ਇਕ ਛੁਹ ਹੀ ਜੀਵ ਨੂੰ ਹਰ ਤਰ੍ਹਾਂ ਬਚਾ ਸਕਦੀ ਹੈ। ਇਸ ਵਿਚ ਅਜ ਵੀ ਉਨੰੀਂ ਹੀ ਸਚਾਈ ਤੇ ਸ਼ਕਤੀ ਹੈ। ਉਹ ਸਾਨੂੰ ਦਿਆਲਤਾ ਨਾਲ ਦੇਖਦੇ ਹਨ। ਉਹਨਾਂ ਦੀ ਕਿਰਪਾ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਰਾਹੀਂ ਜੋ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਵਿਚੋਂ ਅੰਮ੍ਰਿਤ ਰਸ ਵਾਂਗ ਨਿਕਲਦੇ ਹਨ, ਮਨ ਦੀਆਂ ਡੂੰਘਾਈਆਂ ਤਕ ਅਸਰ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਡੂੰਘੀ ਸ਼ਰਧਾ ਰਖਦੇ ਹੋਏ ਜੇ ਅਸੀਂ ਤਨ ਮਨ ਨਾਲ ਗੁਰਬਾਣੀ ਦੇ ਅੰਮ੍ਰਿਤ ਰਸ ਵਿਚ ਲੀਨ ਹੋ ਜਾਂਦੇ ਹਾਂ ਤਾਂ ਅਸੀਂ ਤਰ ਜਾਂਦੇ ਹਾਂ। ਸ੍ਰੀ ਗੁਰੂ ਅਰਜਨ ਸਾਹਿਬ ਨਜਾਤ (ਮੁਕਤੀ) ਦਾ ਰਸਤਾ ਇਉਂ ਦਰਸਾਉਂਦੇ ਹਨ :
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।
ਇਸ ਪਵਿੱਤਰ ਥਾਲ (ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ) ਵਿਚ ਤਿੰਨ ਪਵਿੱਤਰ ਵਸਤੂਆਂ ਸਤੁ, ਸੰਤੋਖ ਅਤੇ ਵੀਚਾਰ ਪਈਆਂ ਹੋਈਆਂ ਹਨ। ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ, ਸਾਰਿਆਂ ਤੋਂ ਉਪਰ ਰੱਖਿਆ ਗਿਆ ਹੈ, ਕਿਉਂਕਿ ਇਹ ਸਭ ਦਾ ਆਸਰਾ ਹੈ।
ਇਸ ਭੋਜਨ ਨੂੰ ਖਾਣ ਵਾਲਾ ਪਾਰ ਹੋ ਜਾਂਦਾ ਹੈ। ਇਹ ਪਵਿੱਤਰ ਭੋਜਨ ਕੀਮਤੀ ਹੈ, ਇਸ ਨੂੰ ਤਜਿਆ ਨਹੀਂ ਜਾ ਸਕਦਾ, ਇਸ ਨੂੰ ਹਮੇਸ਼ਾ ਹਿਰਦੇ ਵਿਚ ਰੱਖਣਾ ਚਾਹੀਦਾ ਹੈ। ਪਰਮਾਤਮਾ ਦੇ ਪਵਿੱਤਰ ਚਰਨਾ ਦਾ ਆਸਰਾ ਲੈਣ ਨਾਲ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕਦੇ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਪ੍ਰੇਮੀ ਹਮੇਸ਼ਾ ਹੀ ਨਾਮ ਦੀ ਖੁਮਾਰੀ, ਸਦੀਵੀ ਸਤੁ, ਸੰਤੋਖ ਅਤੇ ਇਲਾਹੀ ਗਿਆਨ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।
ਨਾਮ, ਮਨ ਨੂੰ ਤ੍ਰਿਪਤ ਕਰਦਾ ਹੈ, ਨਾਮ, ਆਨੰਦ ਪ੍ਰਦਾਨ ਕਰਦਾ ਹੈ। ਆਨੰਦ ਇਕ ਦੁਰਲੱਭ ਇਲਾਹੀ ਬਖਸ਼ਿਸ਼ ਹੈ। ਪਵਿੱਤਰ ਗੁਰਬਾਣੀ ਰਾਹੀਂ ਪਵਿੱਤਰ ਨਾਮ ਦੁਆਰਾ ਸਦੀਵੀ ਆਨੰਦ ਦੀ ਬਖਸ਼ਿਸ਼ ਨਿਰੰਤਰ ਹੁੰਦੀ ਰਹਿੰਦੀ ਹੈ। ਉਹਨਾਂ ਨੂੰ ਦੁਨੀਆਂ ਭਰ ਦੀ ਦੌਲਤ ਅਤੇ ਰਾਜ ਭਾਗ ਵੀ ਵਿਅਰਥ ਜਾਪਣ ਲਗ ਪੈਂਦੇ ਹਨ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਵਿੱਤਰ ਸਦੀਵੀ ਭੋਜਨ ਨੂੰ ਗ੍ਰਹਿਣ ਕਰਨ ਵਾਲਾ ਆਪ ਸੰਸਾਰ ਵਾਸਤੇ ਇਕ ਵਰਦਾਨ ਬਣ ਜਾਂਦਾ ਹੈ। ਇਸ ਪਵਿੱਤਰ ਆਹਾਰ ਨੂੰ ਪ੍ਰਾਪਤ ਕਰਨ ਵਾਲਾ ਆਪ ਆਪਣੇ ਚਾਰੇ ਪਾਸੇ ਸ਼ਾਂਤੀ ਪਸਾਰਨ ਲਗਦਾ ਹੈ ਅਤੇ ਉਸਦਾ ਆਪਣਾ ਚਿਹਰਾ ਵੀ ਪ੍ਰਕਾਸ਼ਮਾਨ ਹੋ ਜਾਂਦਾ ਹੈ।
ਇਸ ਤਰ੍ਹਾਂ ਜਿਹੜੇ ਇਸ ਦਰਗਾਹੀ ਭੋਜਨ ਨੂੰ ਪ੍ਰਾਪਤ ਕਰ ਲੈਂਦੇ ਹਨ ਉਹ ਦੂਸਰਿਆਂ ਲਈ ਵਰਦਾਨ ਸਿੱਧ ਹੁੰਦੇ ਹਨ। ਜੇਕਰ ਅਠਾਹਟ ਤੀਰਥ ਅਸਥਾਨਾਂ ਦੀ ਪਵਿੱਤਰ ਯਾਤਰਾ ਵੀ ਕੀਤੀ ਜਾਵੇ ਤਾਂ ਉਸ ਤੋਂ ਮਿਲਣ ਵਾਲਾ ਫਲ ਵੀ ਇਸ ਦੇ ਸਾਹਮਣੇ ਤੁੱਛ ਹੋਵੇਗਾ।
ਆਉ, ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਦਾ ਆਸਰਾ ਲਈਏ ਅਤੇ ਨਾਮ ਰੂਪੀ ਅੰਮ੍ਰਿਤ ਛਕੀਏ। ਇਹ ਹੀ ਸਦੀਵੀ ਸੱਤ, ਸਦੀਵੀ ਆਨੰਦ ਅਤੇ ਬ੍ਰਹਮ ਗਿਆਨ ਦਾ ਅੰਮ੍ਰਿਤ ਹੈ ਜੋ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਵਿੱਤਰ ਕਰ-ਕਮਲਾਂ ਰਾਹੀਂ ਪ੍ਰਾਪਤ ਹੁੰਦਾ ਹੈ।
ਗੁਰਬਾਣੀ ਅਸਲੀ ਖੇੜਾ ਬਖਸ਼ਦੀ ਹੈ ਅਤੇ ਇਹ ਕਦੇ ਵੀ ਨਿਸਤੇਜ ਨਹੀਂ ਹੁੰਦਾ:
ਸ੍ਰੀ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ। ਜਦੋਂ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਮ੍ਰਿਤ ਵਿਚ ਪਰਮਸੱਤ ਦੇ ਰਹੱਸ ਨੂੰ ਜ਼ਿੰਦਗੀ ਦੇ ਸਰੋਤ ਵਜੋਂ ਬਖਸ਼ਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦਾਂ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਅੰਮ੍ਰਿਤ ਸਜੀਵ ਹੋ ਗਿਆ। ਇਕ ਸ਼ਬਦ ਹੀ ਸੱਜਣ ਠੱਗ ਨਾਮੀ ਕਾਤਲ ਨੂੰ ਇਕ ਸੰਤ ਰੂਪ ਵਿਚ ਪਰਵਰਤਿਤ ਕਰਨ ਲਈ ਬਹੁਤ ਸੀ। ਇਸ ਲਈ ਸਾਡੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੱਚੀ ਸ਼ਰਧਾ ਦਾ ਹੋਣਾ ਆਵਸ਼ਅਕ ਹੈ। ਇਹ ਬਖਸ਼ਿਸ਼ ਪ੍ਰਾਪਤ ਕਰਨ ਲਈ ਇਹ ਭਰੋਸਾ ਵੀ ਹੋਣਾ ਚਾਹੀਦਾ ਹੈ ਕਿ ਇਸ ਪਵਿੱਤਰ ਬਾਣੀ ਦਾ ਸੰਚਾਰ ਆਪ ਪਰਮਾਤਮਾ ਦੇ ਪਵਿੱਤਰ ਮੁਖਾਰਬਿੰਦ ਰਾਹੀਂ ਹੋ ਰਿਹਾ ਹੈ। ਸਾਨੂੰ ਸੱਚੇ ਮਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ-ਕਮਲਾਂ ਵਿਚ ਬੈਠਣਾ ਪਾਵੇਗਾ ਅਤੇ ਮਨ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਪਸਥਿਤੀ ਦਾ ਅਨੁਭਵ ਕਰਨਾ ਪਵੇਗਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਕ ਕਿਰਪਾ ਦ੍ਰਿਸ਼ਟੀ ਹੀ ਵਿਅਕਤੀ ਦੀ ਹਉਮੈਂ ਨੂੰ ਨਾਸ਼ ਕਰਨ ਲਈ ਕਾਫ਼ੀ ਹੁੰਦੀ ਸੀ। ਇਸੇ ਤਰ੍ਹਾਂ ਹੀ ਪਵਿੱਤਰ ਗੁਰਬਾਣੀ ਵਿਅਕਤੀ ਦੀ ਹਉਮੈਂ ਦੀ ਅੱਗ ਨੂੰ ਸ਼ਾਂਤ ਕਰ ਦਿੰਦੀ ਹੈ। ਭਾਵੇਂ ਪਵਿੱਤਰ ਸ਼ਬਦਾਂ ਦੇ ਰਹੱਸ ਨੂੰ ਸਮਝਣਾ ਅਤਿਅੰਤ ਕਠਿਨ ਹੈ ਫਿਰ ਵੀ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜਿਸ ਨਾਲ ਰੱਬੀ ਗੁਣਾਂ ਨਾਲ ਭਰਪੂਰ ਜੀਵਨ ਦੇ ਰਹੱਸਾਂ ਦਾ ਭੇਦ ਜਾਣਿਆ ਜਾ ਸਕਦਾ ਹੈ।
ਇਸ ਜੋਤਿ ਸਰੂਪ ਪ੍ਰਕਾਸ਼ ਨਾਲ ਸੰਸਾਰ ਵਿਚ ਫੈਲੀ ਹੋਈ ਅੰਧਕਾਰ ਮਈ ਧੁੰਦ ਅਤੇ ਹਨੇਰਾ ਅਲੋਪ ਹੋ ਗਿਆ। ਚਾਰੇ ਪਾਸੇ ਲੋਕਾਂ ਵਿਚ ਸਬਰ ਦੀ ਇਕ ਲਹਿਰ ਪ੍ਰਜਵਲਤ ਹੋ ਗਈ ਅਤੇ ਪੂਰੇ ਸੰਸਾਰ ਨੇ ਸ਼ਾਂਤੀ ਦਾ ਸਬਕ ਪ੍ਰਾਪਤ ਕੀਤਾ। ਉਹਨਾਂ ਨੇ ਇਸ ਸੰਸਾਰ ਨੂੰ ਮੁਕਤ ਕਰਨ ਲਈ ਹੀ ਇਸ ਧਰਤੀ ਤੇ ਆਪਣੇ ਚਰਨ ਪਾਏ।