Born World Teacher
Guru Nanak started opening the flood gates of Divine Wisdom by uttering wonderful hymns from his very tender age. The Teacher of the Teachers, this Child World Teacher illumined the hearts of the Pandit and the Maulvi with true spirituality when taken to the school for education. These worldly teachers otherwise groping in dark saw a vision of True Enlightenment in the lustrous face of the Child God and fell at His feet, at the feet of the World Teacher of True Illumination. With the holy hymns uttered, Guru Nanak in His mere infancy pointed to the supermacy of Divine Wisdom over all other types of worldly and materialistic education. Without illumination of one's heart one cannot teach others, one cannot illumine other hearts. Without this spiritual education and wisdom which is the basis of all morality and other education, one cannot enjoy the bliss of perpetual joy, contentment and satisfaction.
Divine wisdom, the true education then imparted by Guru Nanak at that tender age delights the soul, illumines the heart, is the basis of all morality, is the foundation of all truthful living, is the source of true character building. It is the prime source of emancipation. It stimulates self-introspection, self-analysis and self-realisation. Like other education it is not time bound in matters like bread earning and job satisfaction only. It provides perpetual satisfaction and joy of the soul. It provides true contentment, enlightenment and illumination in the Light of Eternity. It bestows freedom from bondages, from false pride, vanity, arrogance and ego.
The World Teacher had started reforming the teachers. His grand mission was clear from His very infancy. He had started preaching the mystic knowledge and the universal truths as an infant. He had incarnated to reform the teachers, the spiritual giants. He had come to dispel clouds of darkness, clouds of ignorance, clouds of superstition.
The aim of true education and knowledge is character building. It is to raise a person from animal instinct to a fine human being, from a human being to a fine spiritual being, and from a true spiritual being to ultimate divinity.
Mystic grandeur of the Divine Child had thus started revealing itself to this mundane world from that very tender age. It was becoming increasingly clear that a World Prophet, a World Teacher, a Great Messiah had appeared on the World Scene in this Dark Age, Kalyug.
This luminous experience cast a flash of reverential shudder in the minds of so-called teachers and awestruck they all bowed down to the Great World Teacher, in all humility.
The Nectar of Gurbani had started flowing from the holy lips of Guru Nanak from that very tender age and His holy presence had started sanctifying the world.
This pure stream of Divine Wisdom flowing from the Child God had made the world holy and blessed. It had started dispelling the clouds of ignorance and darkness and had started filling the world with pure light of luminiousity.
He imparts a unique knowledge. Each and every letter of alphabets acts as a seed-bed of wonderful spiritual ideas and Divine thoughts.
His whole emphasis is on pure conduct and truthful living. At that very tender age He starts preaching the perception of universal harmony and an ethical and pure life. This perception of Universal Harmony and Universal Love and Tolerance later emerges as the greatest Marvel of the World in the Divine Manifestation of Holy Sri Guru Granth Sahib.
Guru Nanak had in the process, divinised the whole range of alphabets. Each alphabet started flashing divinity.
ਪੈਦਾਇਸ਼ੀ ਜਗਤ ਗੁਰੂ
ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਬਚਪਨ ਵਿਚ ਹੀ ਈਸ਼ਵਰ ਦੇ ਹੈਰਾਨੀਦਾਇਕ ਸ਼ਬਦਾਂ ਨਾਲ ਸੰਸਾਰ ਵਿਚ ਇਲਾਹੀ ਗਿਆਨ ਦੇ ਦਰਵਾਜ਼ੇ ਖੋਲ੍ਹਣੇ ਅਰੰਭ ਕਰ ਦਿੱਤੇ ਸਨ। ਗੁਰੂਆਂ ਦੇ ਗੁਰੂ ਨੇ ਪੰਡਤਾਂ ਅਤੇ ਮੌਲਵੀਆਂ ਦੇ ਮਨਾਂ ਵਿਚ ਸੱਚੇ ਗਿਆਨ ਦੀ ਰੌਸ਼ਨੀ ਜਗਾ ਦਿੱਤੀ। ਉਹ ਸੰਸਾਰੀ ਅਧਿਆਪਕ ਜੋ ਹਾਲੇ ਤਕ ਵੀ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੇ ਸਨ, ਨੇ ਜਦੋਂ ਇਸ ਬਾਲਕ ਗੁਰੂ ਦੇ ਚਿਹਰੇ ਦਾ ਨੂਰ ਦੇਖਿਆ ਤਾਂ ਉਹ, ਉਹਨਾਂ ਦੇ ਚਰਨਾ ਤੇ ਡਿਗ ਪਏ। ਈਸ਼ਵਰ ਦੇ ਪਵਿੱਤਰ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਨੇ ਰੱਬੀ ਗਿਆਨ ਦੀ ਝਲਕ ਸਾਰਿਆਂ ਉਪਰ ਛੱਡੀ ਅਤੇ ਲੋਕਾਂ ਨੂੰ ਇਸ ਰਹੱਸ ਤੋਂ ਜਾਣੂ} ਕਰਵਾਇਆ ਕਿ ਬ੍ਰਹਮ-ਗਿਆਨ, ਸੰਸਾਰਕ ਗਿਆਨ ਅਥਵਾ ਭੌਤਿਕ ਗਿਆਨ ਦੇ ਮੁਕਾਬਲੇ ਕਿੰਨਾਂ ਅਸਚਰਜ ਹੈ ਅਤੇ ਉਹਨਾਂ ਤੋਂ ਕਿੰਨਾਂ ਉਪਰ ਅਤੇ ਮਹਾਨ ਹੈ। ਆਪਣੇ ਮਨ ਵਿਚ ਜੋਤ ਜਗਾਉਣ ਤੋਂ ਬਿਨਾਂ ਦੂਸਰੇ ਦੇ ਮਨ ਦੀ ਜੋਤ ਕਦੇ ਵੀ ਜਗਾਈ ਨਹੀਂ ਜਾ ਸਕਦੀ। ਇਸ ਅਧਿਆਤਮਿਕ ਗਿਆਨ ਤੋਂ ਬਿਨਾਂ ਕੋਈ ਵਿਅਕਤੀ ਵੀ ਚਿਰ ਸਥਾਈ ਅਨੰਦ ਅਤੇ ਮਨ ਦੀ ਸ਼ਾਂਤੀ ਨਹੀਂ ਗ੍ਰਹਿਣ ਕਰ ਸਕਦਾ। ਜਿਹੜਾ ਇਲਾਹੀ ਗਿਆਨ ਰੱਬੀ ਬਾਲਕ ਦੇ ਚੇਹਰੇ ਤੇ ਝਲਕਾਂ ਮਾਰਦਾ ਸੀ, ਅੱਜ ਵੀ ਉਹ ਆਤਮਾ ਤ੍ਰਿਪਤ ਕਰਦਾ ਹੈ ਅਤੇ ਆਤਮਾ ਨੂੰ ਰੋਸ਼ਨਾਈ ਪ੍ਰਦਾਨ ਕਰਦਾ ਹੈ। ਇਹੀ ਗਿਆਨ ਨੈਤਿਕਤਾ ਦਾ ਆਧਾਰ ਹੈ। ਇਹ ਸੁਚੱਜੇ ਜੀਵਨ ਦੀ ਬੁਨਿਆਦ ਹੈ। ਸੁੱਚਾ ਚਰਿਤੱਰ ਬਣਾਉਣ ਦਾ ਸੋਮਾ ਹੈ ਅਤੇ ਸੰਸਾਰ ਦੀ ਮੁਕਤੀ ਦੀ ਇਹੀ ਕਾਨ ਹੈ। ਇਹ ਸਾਨੂੰ ਸਭ ਨੂੰ ਆਤਮਿਕ ਗਿਆਨ, ਆਤਮਿਕ ਨਿਰੀਖਣ ਅਤੇ ਸਵੈ ਵਿਸ਼ਲੇਸ਼ਣਤਾ ਪ੍ਰਤੀ ਝਾਤੀ ਮਾਰਨ ਲਈ ਪ੍ਰੇਰਤ ਕਰਦਾ ਹੈ। ਇਹ ਬਾਕੀ ਅਨੇਕ ਪ੍ਰਕਾਰ ਦੀਆਂ ਸਿਖਿਆਵਾਂ ਤੋਂ ਅਲੱਗ ਹੈ। ਇਸ ਦਾ ਸਮੇਂ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਇਹ ਸਿਰਫ਼ ਰੋਜ਼ੀ, ਰੋਟੀ ਕਮਾਉਣ ਦਾ ਤਰੀਕਾ ਹੈ। ਇਹ ਤਾਂ ਚਿਰ ਸਥਾਈ ਆਨੰਦ ਅਤੇ ਸ਼ਾਂਤੀ ਪ੍ਰਾਪਤ ਕਰਨ ਦਾ ਮਾਧਿਅਮ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਦੂਸਰੇ ਅਧਿਆਪਕਾਂ ਨੂੰ ਸੁਧਾਰਨਾ ਸ਼ੁਰੂ ਕਰ ਦਿਤਾ। ਬਚਪਨ ਤੋਂ ਹੀ ਉਹਨਾਂ ਨੂੰ ਆਪਣੇ ਇਸ ਮਹਾਨ ਕਾਰਜ ਦਾ ਗਿਆਨ ਸੀ। ਹਜੂਰ ਨੇ ਦੂਸਰੇ ਅਧਿਆਪਕਾਂ ਨੂੰ ਅਦੁੱਤੀ ਗਿਆਨ ਅਤੇ ਜੀਵਨ ਦੀਆਂ ਅਟੁੱਟ ਸਚਾਈਆਂ ਦਾ ਗਿਆਨ ਬਖ਼ਸ਼ਿਆ। ਤਾਰਨਹਾਰ ਨੇ ਦੂਸਰੇ ਅਧਿਆਪਕਾਂ ਨੂੂੰ ਸਿੱਧੇ ਰਸਤੇ ਪਾਉਣ ਲਈ ਅਵਤਾਰ ਧਾਰਿਆ ਸੀ। ਇਸ ਰੱਬੀ ਬਾਲ ਦਾ ਪ੍ਰਕਾਸ਼ ਘੋਰ ਅਗਿਆਨਤਾ, ਅੰਧਵਿਸ਼ਵਾਸ ਅਤੇ ਘੋਰ ਅੰਧਕਾਰ ਨੂੰ ਦੂਰ ਕਰਨ ਲਈ ਹੀ ਸੰਸਾਰ ਵਿਚ ਪ੍ਰਗਟ ਹੋਇਆ ਸੀ।
ਸੱਚੀ ਵਿਦਿਆ ਅਤੇ ਗਿਆਨ ਦਾ ਸਹੀ ਮਤਲਬ ਹੈ ਚਰਿਤੱਰ ਬਣਾਉਣਾ। ਸੱਚੀ ਸਿਖਿਆ ਹੀ ਇਨਸਾਨ ਨੂੰ ਪਸ਼ੂ ਬਿਰਤੀ ਤੋਂ ਉਪਰ ਉਠਾ ਕੇ ਉਸਨੂੰ ਸਹੀ ਅਰਥਾਂ ਵਿਚ ਪੂਰਨ ਇਨਸਾਨ ਬਣਾਉਂਦੀ ਹੈ। ਫਿਰ ਇਨਸਾਨ ਨੂੰ ਉਸ ਪਰਮਾਤਮਾ ਨਾਲ ਮਿਲਾ ਦਿੰਦੀ ਹੈ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 62
ਇਸ ਰੱਬੀ ਬਾਲਕ ਦੀ ਚਮਤਕਾਰੀ ਸ਼ਕਤੀ ਦਾ ਗਿਆਨ ਹੌਲੀ ਹੌਲੀ ਉਹਨਾਂ ਦੇ ਬਚਪਨ ਵਿਚ ਹੀ ਬਾਕੀਆਂ ਨੂੰ ਸਿਧ ਹੋਣ ਲਗ ਪਿਆ ਸੀ। ਇਹ ਸਪਸ਼ਟ ਹੋਣ ਲਗ ਪਿਆ ਸੀ ਕਿ ਅੰਧਕਾਰ ਕਲਯੁਗ ਵਿਚ ਇਕ ਸਾਰੇ ਸੰਸਾਰ ਦੇ ਪੈਗੰਬਰ, ਸੰਸਾਰ ਦਾ ਅਧਿਆਪਕ ਅਤੇ ਸੰਸਾਰ ਦੇ ਮਸੀਹੇ ਨੇ ਅਵਤਾਰ ਧਾਰਿਆ ਹੈ।
ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਅਧਿਆਪਕਾਂ ਦੇ ਮਨਾਂ ਵਿਚ ਸ਼ਰਧਾ ਦੀ ਲਹਿਰ ਦੌੜ ਪਈ ਅਤੇ ਉਹ ਨਿਮਰਤਾ ਸਹਿਤ ਰੱਬੀ ਬਾਲ ਦੇ ਚਰਨਾ ਤੇ ਡਿਗ ਪਏ।
Mystic grandeur of the Divine Child had thus started revealing itself to this mundane world from that very tender age. It was becoming increasingly clear that a World Prophet, a Teacher of teachers, a World Teacher, a Great Messiah had appeared on the World Scene in this Dark Age, Kalyug.
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਛੋਟੀ ਉਮਰ ਤੋਂ ਹੀ ਆਪਣੇ ਮੁਖਾਰਬਿੰਦ ਵਿਚੋਂ ਗੁਰਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਅਤੇ ਸੰਸਾਰ ਨੂੰ ਉਹਨਾਂ ਦੀ ਪਵਿੱਤਰ ਉਪਸਥਿਤੀ ਦਾ ਬੋਧ ਹੋਣ ਲਗ ਪਿਆ।
ਨਿਰੰਕਾਰ ਸਰੂਪ ਬਾਲਕ ਨੇ ਰੱਬੀ ਗਿਆਨ ਦੀ ਸ਼ੁਧ ਧਾਰਾ ਨਾਲ ਸਾਰੀ ਮਨੁੱਖ ਜਾਤੀ ਨੂੰ ਪਵਿਤਰ ਬਣਾ ਦਿਤਾ। ਇਸ ਨਾਲ ਹਨੇਰੇ ਦੇ ਬੱਦਲ ਉਡਣੇ ਸ਼ੁਰੂ ਹੋ ਗਏ ਅਤੇ ਸਾਰੀ ਮਨੁੱਖ ਜਾਤੀ ਨੂੰ ਸੱਚੀ ਰੌਸ਼ਨੀ ਨਾਲ ਭਰਨਾ ਸ਼ੁਰੂ ਕਰ ਦਿੱਤਾ।
ਉਹ ਸੰਸਾਰ ਨੂੰ ਇਕ ਸੱਚਾ ਗਿਆਨ ਪ੍ਰਦਾਨ ਕਰਨ ਵਾਲੇ ਹਨ। ਉਹਨਾਂ ਦਾ ਇਕ ਇਕ ਸ਼ਬਦ ਅਧਿਆਤਮਿਕ ਭਾਵ ਦਾ ਸੋਮਾਂ ਹੈ।
ਉਹਨਾਂ ਨੇ ਸੱਚਾ ਜੀਵਨ ਬਸਰ ਕਰਨ ਉਤੇ ਜ਼ੋਰ ਦਿੱਤਾ ਹੈ। ਆਪਣੀ ਛੋਟੀ ਉਮਰ ਵਿਚ ਹੀ ਉਹ ਦੂਸਰਿਆਂ ਨੂੰ ਮਿਲਵਰਤਣ, ਮਿਲ ਜੁਲ ਕੇ ਰਹਿਣ ਅਤੇ ਸੱਚਾ ਅਤੇ ਸਾਦਾ ਜੀਵਨ ਬਿਤਾਉਣ ਲਈ ਸਿਖਿਆ ਦੇਣ ਲਗ ਪਏ। ਉਹਨਾਂ ਦਾ ਸਾਰਿਆਂ ਨੂੰ ਮਿਲ - ਜੁਲ ਕੇ ਰਹਿਣ, ਆਪਸ ਵਿਚ ਪ੍ਰੇਮ-ਭਾਵਨਾ, ਸਹਿਨਸ਼ੀਲਤਾ ਬਾਰੇ ਉਪਦੇਸ਼, ਸੰਸਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ
੍ਰਤੱਖ ਹੈ। ਧੰਨ ਹਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜੀ ਜਿਹਨਾਂ ਨੇ ਗੁਰਮੁਖੀ ਦੀ ਪੂਰੀ ਜਬਾਨ, ਗੁਰਮੁਖੀ ਦੇ ਹਰ ਇਕ ਅੱਖਰ, ਗੁਰਮੁਖੀ ਦੇ ਹਰ ਇਕ ਸ਼ਬਦ ਨੂੰ ਨਿਰੰਕਾਰ ਦੇ ਪ੍ਰਕਾਸ਼ ਨਾਲ ਭਰ ਦਿਤਾ ਹੈ। ਇਕ-ਇਕ ਅੱਖਰ, ਇਕ-ਇਕ ਲਫਜ਼, ਇਕ-ਇਕ ਸ਼ਬਦ ਸਦੀਵੀ ਅੰਮ੍ਰਿਤ ਦੇ ਛਿਟੇ ਦੇ ਰਿਹਾ ਹੈ।
ਸਾਧ ਸੰਗਤ ਜੀ ਮੇਰੇ ਸਾਹਿਬ, ਮੇਰੇ ਮਾਲਿਕ, ਮੇਰੇ ਪਰਮ ਪਿਆਰੇ ਸਤਿਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰਾ ਪ੍ਰਕਾਸ਼ ਹੀ ਪ੍ਰਕਾਸ਼ ਹਨ, ਸਾਖਸ਼ਾਤ ਪ੍ਰੇਮ ਹੀ ਪ੍ਰੇਮ ਹਨ, ਬਸ ਅਗੇ ਕੀ ਕਹਾਂ, ਨਿਰੰਕਾਰ ਹਨ। ਧੰਨ ਹਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਧੰਨ ਹੈ ਉਹਨਾਂ ਦਾ ਸਾਖਸ਼ਾਤ ਸਰੂਪ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿਤਰ ਚਰਨ ਕਮਲ
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ-ਕਮਲ ਹੀ ਪੂਰਨ ਰੱਬੀ-ਸ਼ਕਤੀ, ਅਧਿਆਤਮਿਕਤਾ ਅਤੇ ਕਿਰਪਾ ਦਾ ਸੋਮਾਂ ਹਨ। ਜਿੱਥੇ ਵੀ ਉਹਨਾਂ ਨੇ ਪਵਿਤਰ ਚਰਨ ਰਖੇ, ਉੱਥੇ - ਉੱਥੇ ਹੀ ਪਵਿੱਤਰ ਧਾਰਮਿਕ ਅਸਥਾਨ ਖੜ੍ਹੇ ਹੋ ਗਏ। ਉਹਨਾਂ ਦੇ ਪਾਵਨ ਚਰਨ-ਕਮਲ ਸਾਰੇ ਤੀਰਥ ਅਸਥਾਨਾਂ ਦਾ ਆਸਰਾ ਹਨ।
ਜਿਥੈ ਬਾਬਾ ਪੈਰ ਧਰੇ, ਪੂਜਾ ਆਸਣੁ ਥਾਪਣਿ ਸੋਆ।।
ਭਾਈ ਗੁਰਦਾਸ ਜੀ
ਸਾਰੇ ਤੀਰਥ ਅਸਥਾਨਾਂ ਨੂੰ ਉਹਨਾਂ ਮਹਾਂਪੁਰਸ਼ਾਂ ਦੀ ਆਮਦ ਦੀ ਉਡੀਕ ਰਹਿੰਦੀ ਹੈ ਜਿਨ੍ਹਾਂ ਦੀ ਚਰਨ-ਧੂੜ ਪ੍ਰਾਪਤ ਹੋਣ ਨਾਲ ਉਹਨਾਂ ਦੀ ਮਾਨਤਾ ਅੱਜ ਵੀ ਤੀਰਥ ਅਸਥਾਨ ਦੇ ਤੌਰ ਤੇ ਪ੍ਰਸਿੱਧ ਹੈ। ਉਹਨਾਂ ਦੀ ਚਰਨ ਛੋਹ ਪ੍ਰਾਪਤ ਹੁੰਦਿਆਂ ਹੀ ਉਹਨਾਂ ਅਸਥਾਨਾਂ ਤੇ ਇੱਕਠੇ ਹੋਏੇ ਪਾਪਾਂ ਦਾ ਨਿਸਤਾਰਾ ਹੋ ਜਾਂਦਾ ਹੈ।
ਜਿਤਨੇ ਤੀਰਥ ਦੇਵੀ ਥਾਪੇ
ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1263
ਉਹ ਸਾਰੇ ਤੀਰਥ ਅਸਥਾਨ ਜਿਨ੍ਹਾਂ ਨੂੰ ਦੇਵਤਿਆਂ ਨੇ ਬਣਾਇਆ ਹੈ, ਸੰਤਾਂ ਦੀ ਪਾਵਨ ਚਰਨ-ਧੂੜ ਦੀ ਪ੍ਰਾਪਤੀ ਲੋਚਦੇ ਹਨ।
ਜਦ ਸਾਰੇ ਤੀਰਥ, ਪਵਿੱਤਰ ਨਦੀਆਂ ਅਤੇ ਅਸਥਾਨ ਉਹਨਾਂ ਪਵਿਤਰ ਚਰਨਾ ਦੀ ਪੂਜਾ ਕਰਦੇ ਹਨ ਅਤੇ ਆਪਣੇ ਪਾਪਾਂ ਨੂੰ ਉਸ ਪਵਿਤਰ ਚਰਨ ਛੋਹ ਨਾਲ ਪਵਿਤਰ ਕਰ ਲੈਂਦੇ ਹਨ ਤਾਂ ਕਿਉਂ ਨਾ ਅਸੀਂ ਵੀ ਪਿਆਰੇ ਸਤਿਗੁਰੂ ਦੇ ਚਰਨਾ ਨਾਲ ਜੁੜ ਕੇ ਆਪਣੇ ਪਾਪਾਂ ਨੂੰ ਨਵਿਰਤ ਕਰ ਲਈਏ ਅਤੇ ਇਸ ਸੰਸਾਰ ਰੂਪੀ ਭਵ-ਸਾਗਰ ਨੂੰ ਪਾਰ ਕਰ ਲਈਏ।
ਆਪਣੇ ਆਪ ਨੂੰ ਇਹਨਾ ਪਾਵਨ ਪਵਿਤਰ ਚਰਨਾ ਵਿਚ ਭੇਟ ਕਰਕੇ ਅਸੀਂ ਆਪਣੇ ਜੀਵਨ ਦੇ ਸਾਰੇ ਭਾਰਾਂ ਅਤੇ ਫ਼ਿਕਰਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਫਿਰ ਜੀਵਨ ਦੀ ਛੋਟੀ ਜਿਹੀ ਯਾਤਰਾ ਬੇਫ਼ਿਕਰ ਤੇ ਹਲਕੇ ਫੁਲਕੇ ਹੋ ਕੇ ਇਹਨਾਂ ਚਰਨ ਕਮਲਾਂ ਦੀ ਛਤਰ-ਛਾਇਆ ਹੇਠਾਂ ਤਹਿ ਕਰ ਸਕਦੇ ਹਾਂ।
ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਆਪ ਸੰਪੂਰਨ ਰੂਪ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਅਤੇ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਉਹਨਾਂ ਵਿਚ ਪ੍ਰਗਟ ਹੋ ਗਏ। ਗੁਰੂ ਅਮਰਦਾਸ ਜੀ ਨੇ ਦੂਸਰੇ ਗੁਰੂ ਨਾਨਕ ਦੇ ਚਰਨਾ ਵਿਚ ਆਪਾ ਭੇਟ ਕਰ ਦਿੱਤਾ ਅਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਵਿਚ ਪ੍ਰਗਟ ਹੋ ਗਏ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਆਪ ਤੀਸਰੇ ਗੁਰੂ ਨਾਨਕ ਦੇ ਸਨਮੁਖ ਅਰਪਣ ਕਰ ਦਿੱਤਾ ਅਤੇ ਉਹ ਚੌਥੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿਚ ਪ੍ਰਗਟ ਹੋ ਗਏ। ਇਸ ਤਰ੍ਹਾਂ ਇਹ ਮਹਾਨ ਕੰਮ ਚਲਦਾ ਰਿਹਾ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿਚ ਪੂਰਨ ਭਾਂਤ ਅਰਪਿਤ ਕਰ ਦਿੱਤਾ ਅਤੇ ਨਾਮ ਕੇ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਬਾ ਨੰਦ ਸਿੰਘ ਜੀ ਮਹਾਰਾਜ ਵਿਚ ਪ੍ਰਗਟ ਹੋ ਗਏ। ਅਜ ਵੀ ਉਹ ਗੁਰੂ ਸਾਹਿਬ ਦੇ ਅਧਿਆਤਮਕ ਪ੍ਰਕਾਸ਼ ਨਾਲ ਸਿਖਰ ਦੇ ਉਤੇ ਪ੍ਰਕਾਸ਼ਮਈ, ਜਲਵਾ ਫਰੋਜ਼ ਸੂਰਜ ਵਾਂਗ ਚਮਕ ਰਹੇ ਹਨ।
ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਚਰਨਾ ਨਾਲ ਲਾ ਕੇ, ਸੱਚੇ ਮਨ ਵਿਚ ਨਾਮ ਦਾ ਬੂਟਾ ਲਾਉਂਦੇ ਹਨ ਤਾਂ ਉਹ ਵਿਅਕਤੀ ਵੀ ਪਵਿਤਰ ਬਣ ਜਾਂਦਾ ਹੈ। ਜਿਸ ਧਰਤੀ ਨੂੰ ਵੀ ਗੁਰੂ ਚਰਨਾ ਨੇ ਭਾਗ ਲਾਏ ਉਸ ਧਰਤੀ ਦੇ ਉਤੇ ਸਾਡੇ ਸਭ ਤੋਂ ਵੱਡੇ ਤੀਰਥ ਅਸਥਾਨ ਅਤੇ ਧਰਮ ਅਸਥਾਨ ਸੁਸ਼ੋਬਿਤ ਹਨ। ਜਿਸ ਹਿਰਦੇ ਦੇ ਵਿਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਨੇ ਸਦੀਵੀ ਨਿਵਾਸ ਕਰ ਲਿਆ ਹੋਵੇ ਉਹ ਮਹਾਨ ਵਿਅਕਤੀ ਤਾਂ ਇਕ ਚਲਦਾ ਫਿਰਦਾ ਹਰਿ ਮੰਦਰ ਹੈ ਅਤੇ ਜਿਧਰ ਦੀ ਵੀ ਲੰਘ ਜਾਂਦਾ ਹੈ ਧਰਤੀ ਨੂੰ ਭਾਗ ਲਾਈ ਜਾਂਦਾ ਹੈ। ਕੇਵਲ ਉਹ ਮਹਾਨ ਵਿਅਕਤੀ ਹੀ ਸੱਚਾ-ਸੰਤ ਜਾਂ ਬ੍ਰਹਮ ਗਿਆਨੀ, ਗੁਰਮੁਖ, ਭਗਤ ਕਹਿਲਾਉਣ ਦੇ ਯੋਗ ਬਣਦਾ ਹੈ ਅਤੇ ਉਹ ਪੂਰੇ ਸੰਸਾਰ ਲਈ ਇਕ ਵਰਦਾਨ ਦਾ ਰੂਪ ਧਾਰ ਲੈਂਦਾ ਹੈ।
ਜਪ ਤਪ ਬਰਤ ਕੀਨੇ
ਪੇਖਨ ਕਉ ਚਰਣਾ ਰਾਮ।।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 545
ਸਿੱਖ ਦੇ ਸਾਰੇ ਜਪ ਤਪ ਅਧਿਆਤਮਕ ਦੌੜ-ਭਜ ਇਕੋ ਦਿਸ਼ਾ ਪੂਰਤੀ ਵਾਸਤੇ ਹਨ, ਗੁਰੂ ਦੇ ਚਰਨਾ ਦੀ ਪ੍ਰਾਪਤੀ। ਉਹੀ ਚਰਨਾ ਦੀ ਪ੍ਰਾਪਤੀ ਜਿਨ੍ਹਾਂ ਦੀ ਛੁਹ ਨਾਲ ਸਾਡਾ ਸਾਰਾ ਧਰਮ ਇਕ ਗੁਲਜ਼ਾਰ ਬਣ ਕੇ ਖਿੜ੍ਹ ਰਿਹਾ ਹੈ। ਜਿਸ ਧਰਤੀ ਨੂੰ ਗੁਰੂ ਸਾਹਿਬਾਨ ਦੇ ਪਵਿਤਰ ਚਰਨਾ ਦੀ ਛੁਹ ਪ੍ਰਾਪਤ ਹੋਈ ਉਸ ਧਰਤੀ ਨੂੰ ਭਾਗ ਲਗ ਗਏ। ਉਥੇ ਸਾਡੇ ਸਾਰੇ ਵੱਡੇ ਵੱਡੇ ਇਤਿਹਾਸਕ ਅਸਥਾਨ ਸੁਸ਼ੋਭਿਤ ਹਨ, ਅਤੇ ਸਾਰੇ ਗੁਰਸਿੱਖਾਂ ਦਾ ਆਸਰਾ ਬਣੇ ਹੋਏ ਹਨ। ਗੁਰੂ ਦੇ ਪਵਿਤਰ ਚਰਨ ਹੀ ਇਸ ਦੁਨੀਆਂ ਦਾ ਆਸਰਾ ਹੈ, ਤੇ ਆਸਰੇ ਨੂੰ ਹੀ ਸਿੱਖ ਹਰ ਵੇਲੇ ਲੱਭਦਾ ਤੇ ਲੋਚਦਾ ਹੈ।
ਇਕ ਸੱਚੇ ਸਿੱਖ ਲਈ ਸਤਿਗੁਰੂ ਦੇ ਚਰਨਾ ਦੀ ਪ੍ਰਾਪਤੀ ਹੀ ਸਭ ਤੋਂ ਵਡੀ ਫ਼ਤਹਿ ਹੈ। ਸਤਿਗੁਰੂ ਦੇ ਚਰਨ ਹੀ ਉਸ ਵਾਸਤੇ ਪਰਮ ਅਨੰਦ ਅਤੇ ਪਰਮ ਖੇੜਾ ਹਨ। ਸਤਿਗੁਰੂ ਦੇ ਚਰਨ ਸਿੱਖ ਦੇ ਹਿਰਦੇ ਵਿਚ ਸਮਾਏ ਹੁੰਦੇ ਹਨ, ਤੇ ਉਹ ਸਤਿਗੁਰੂ ਦੇ ਚਰਨਾ ਵਿਚ ਸਮਾਇਆ ਹੁੰਦਾ ਹੈ। ਦਿਨ ਰਾਤ ਸਵਾਸ ਸਵਾਸ ਉਹ ਸਤਿਗੁਰੂ ਦੇ ਚਰਨਾ ਦੀ ਹੀ ਲੋਚਾ ਕਰਦਾ ਹੈ ਤੇ ਉਹਨਾਂ ਵਿਚ ਹੀ ਤ੍ਰਿਪਤ ਰਹਿੰਦਾ ਹੈ।
जन्मजात जगत गुरु
श्री गुरु नानक साहिब ने अपनी बाल्यावस्था में ही अमृत वाणी से संसार में दिव्य ज्ञान के द्वार खोलने आरंभ कर दिए थे। गुरुओं के गुरु, आदिगुरु श्री नानक पातशाह ने पंडितों और मौलवियों को सच्चे ज्ञान का बोध कराया। अज्ञान के अंधकार में भटक रहे उन संसारी शिक्षकों ने जब इस बाल-गुरु के चेहरे का तेज देखा तो वे उनके चरण कमलों पर गिर पडे़। अपनी अमृतवाणी के माध्यम से श्री गुरु नानक साहिब ने लोगों को इस रहस्य से परिचित कराया कि सांसारिक अथवा भौतिक ज्ञान की अपेक्षा ब्रह्मज्ञान कितना अद्भुत, उच्च और महान है। अपने मन में ज्ञान की ज्योति जगाए बिना दूसरे के मन में ज्योति कभी भी नहीं जगाई जा सकती। इस आध्यात्मिक ज्ञान के बिना कोई भी व्यक्ति चिरस्थायी आनंद और मन की शांति नहीं प्राप्त कर सकता।
गुरु नानक साहिब ने अपनी कोमल आयु से ही ईश्वरीय ज्ञान का जो सच्चा उपदेश दिया, वह आत्मा को तृप्त करने वाला तथा हृदय के अंधकार को हरने वाला है। उनका उपदेश चरित्रा निर्माण का स्रोत है, निर्मल जीवन यापन की नींव है तथा सभी मानवीय मूल्यों का बीज हैं। यह उपदेश मोक्ष का परम स्रोत है तथा हमें आत्म निरीक्षण और आत्म विश्लेषण के लिए प्रेरित करता है। यह विविध प्रकार की शेष शिक्षाओं से अलग है। इसका समय के साथ कोई सम्बन्ध नहीं है और न ही यह रोज़ी-रोटी कमाने का साधन है। यह तो चिरस्थायी आनंद और शांति प्राप्त करने का माध्यम है।
इस जगत् गुरु ने बाल्यकाल में ही अपने अवतरित होने का उद्धेश्य स्पष्ट कर दिया था। उन्होंने अपने शिक्षकों व गुरुजनों को आध्यात्मिक ज्ञान व ब्रह्म की अटल सच्चाइयों का बोध कराना आरम्भ कर दिया था। वे धार्मिक गुरुओं व धर्म के ठेकेदारों के मार्ग दर्शन हेतु ही अवतरित हुए थे। उनका उद्देश्य अंधकार, अज्ञान और अंधविश्वास को मिटाना था।
सच्ची विद्या और ज्ञान का सही अर्थ है
सच्ची विद्या मनुष्य को पशुवृत्ति से ऊपर उठा कर उसे सही अर्थों में पूर्ण मानव बनाती है और एक साधारण मनुष्य के हृदय को जागृत कर उसे एक सन्त बनाती है और अन्ततः एक सन्त को उस परमात्मा से मिला देती है।
इस दिव्य बालक की अद्वित्तीय शक्ति का ज्ञान धीरे-धीरे उनके बाल्यकाल से ही दूसरों पर सिद्ध होने लगा था। यह स्पष्ट होने लगा था कि अंधकारपूर्ण कलियुग में विश्व के उद्धार हेतु एक पैग़म्बर, एक जगद्गुरु और एक महान मसीहा ने अवतार धारण किया है।
उनकी अद्भुत लीलाओं का तथाकथित गुरुजनों पर गहरा प्रभाव प्रभाव पड़ा। फलस्वरूप सभी के शीश श्रद्धा व विनम्रतापूर्वक इस जगतगुरु के सामने झुक गए।
श्री गुरु नानक साहिब ने बहुत छोटी अवस्था से ही अपने श्री मुख से गुरबाणी का उच्चारण शुरु कर दिया था, जिससे संसार को उन की पवित्र उपस्थिति का बोध होने लग गया।
बाल गुरु के श्री मुख से निकले अमृत वचनों ने संसार को पवित्र कर दिया। अज्ञान और अंधकार के बादल छँटने लगे और संसार का साक्षात्कार सच्चे ज्ञान से हुआ।
उनका उपदेश विलक्षण था। उनका प्रत्येक शब्द, प्रत्येक अक्षर आलौकिक सोच व दिव्य विचारों को अंकुरित करने वाला था।
उन्होंने सच्चा और सादा जीवन जीने पर बल दिया है। छोटी उम्र से ही उन्होंने दूसरों का सहयोग करने, मिल-जुल कर रहने तथा सच्चा और सादा जीवन जीने की सीख देनी शुरु कर दी थी। मिलजुल कर रहने, आपसी प्रेमभाव और सहनशीलता का दिया गया उपदेश ही संसार में ‘श्री गुरु ग्रन्थ साहिब’ के रूप में प्रत्यक्ष है।
इस पूरी प्रक्रिया में श्री गुरु नानक साहिब ने गुरमुखी वर्णमाला को दिव्यता से भर दिया, जिस का प्रत्येक वर्ण उस अलौकिक प्रकाश की झलक है।