Dhan Guru Nanak - Tuhi Nirankar
'Jot Roop Har Aap Guru Nanak Kahayio'
'The Lord Almighty caused Himself to be called as Guru Nanak'
Sri Guru Nanak Sahib was the incarnation of the Lord Almighty, a prophet, a Jagat Guru from His very birth. He did not, therefore, need the guidance, aid or help of a wordly Guru. He was a born Param Guru, Jagat Guru, Guru Eternal, Supreme Guru. He was a Maker and Producer of Gurus-Divine. He was the Aad and Jugad Guru. As there is no count before one and before God, so is Sri Guru Nanak Sahib, the Supreme Jagat Guru. From this Guru Supreme has again emerged The Guru Eternal in the form of Sri Guru Granth Sahib radiating the Eternal Glory of Sri Guru Nanak Sahib.
Sri Guru Nanak Sahib ensouls ten divine-forms and Eternal Sri Guru Granth Sahib as one single Divine Entity. Parbrahm Guru Nanak shines in each manifestation in full Glory and each divine-form of ten Gurus reveals various divine aspects of the Eternal Glory of Sri Guru Nanak Sahib. This spiritual wonder enraptures the soul of mankind with their ensouling divine essence and unity. What a unique marvel of divinity!
Only the name of Nanak vibrates, echoes and re-echoes in the whole of Gurbani in Sri Guru Granth Sahib because Sri Guru Nanak Sahib ensouls other divine-forms in line of succession and so does He ensouls Sri Guru Granth Sahib.
For a truth seeker, it is the Satguru in another of His Form.
For an enlightened soul, Sri Guru Granth Sahib is the living Sri Guru Nanak Sahib Himself.
Sri Guru Arjan Sahib proclaims the Eternal Glory of Sri Guru Nanak Sahib in the following hymn:
Gur Mera Parbrahm Gur Bhagwant
Gur Mera Deyo Alakh Abheyo
Sarb Pooj Charan Gur Seyo
Gur Bin Awar Nahi Main Thhaon
Andin Japo Guru Gur Naon (Rahao)
Gur Mera Gian Gur Ridey Dhian
Gur Gopal Purakh Bhagwan
Gur Ki Saran Raho Kar Jor
Guru Bina Main Nahin Hor
Gur Bohith Taray Bhav Paar
Gur sewa Jam Te Chhutkaar
Andhkaar Meh Gurmantar Ujaara
Gur kai Sang Sagal Nistaara
Gur Poora Payiaye Badhbhagi
Gur Ki Sewa Dookh Na Lagi
Gur Ka Sabad Na Metay Koiye
Guru is my Lord Almighty and Guru is my Supreme Master.
Guru is my imperceptible and inaccessible all Luminous Lord.
All serve and worship my Guru's holy feet.
Without Guru I have no other abode.
Day and night I worship Guru's Name.
Guru is my wisdom divine and I meditate on Guru in my heart.
Guru is my Lord and Luminous Supreme Being.
With folded hands I live under the sole shelter of the Guru.
Without Guru I have none other.
Guru is the Saviour Ship ferrying across the dreadful ocean of existence.
In the service of Guru one is released from Yama.
Guru's Nam illumines the heart by dispelling all darkness.
In the holy company of Guru all are saved.
Perfect Guru is attained only through good fortune.
Service of Guru wards off sufferings.
Invioable is the Guru's Word.
NANAK IS THE SUPREME LORD HIMSELF.
ਧੰਨ ਗੁਰੂ ਨਾਨਕ ਤੂੰ ਹੀਂ ਨਿਰੰਕਾਰ
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ
ਨਿਰੰਕਾਰ, ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਧਾਰ ਕੇ ਤੇ ਆਪਣਾ ਨਾਮ ਗੁਰੂ ਨਾਨਕ ਰਖਾ ਕੇ ਨਾਮ ਦੀ ਖ਼ੁਮਾਰੀ ਵਿਚ ਮਖਮੂਰ ਹੈ ਪਰ ਨਿਮਰਤਾ ਸਰੂਪ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਨਿਰੰਕਾਰ ਨਹੀਂ ਕਿਹਾ। ਸ੍ਰੀ ਗੁਰੂ ਨਾਨਕ ਸਾਹਿਬ ਪਰਮ ਪਿਤਾ ਪਰਮੇਸ਼ਰ ਦੇ ਅਵਤਾਰ ਸਨ ਅਤੇ ਜਨਮ ਤੋਂ ਹੀ ਜਗਤ ਗੁਰੂ ਸਨ। ਪਾਰਬ੍ਰਹਮ ਪਰਮੇਸ਼ਰ ਗੁਰੂ ਨਾਨਕ ਨੂੰ ਪ੍ਰਗਟ ਹੋਣ ਵਾਸਤੇ ਕਿਸੇ ਦੁਨਿਆਵੀ ਗੁਰੂ ਦੀ ਲੋੜ ਨਹੀਂ ਸੀ। ਗੁਰੂ ਨਾਨਕ ਸਾਹਿਬ ਜਨਮ ਤੋਂ ਹੀ ਗੁਰੂ ਸਨ, ਜਗਤ ਗੁਰੂ ਸਨ, ਉਹ ਸੱਚਿਦਾ-ਨੰਦ ਅਤੇ ਪਰਮ ਗੁਰੂ ਸਨ। ਉਹ ਤਾਂ ਆਪ ਗੁਰੂ ਸਾਹਿਬਾਨ ਦੇ ਰਚਨਾਕਾਰਕ ਸਨ। ਉਹਨਾਂ ਨੇ ਗੁਰੂਆਂ ਦੀ ਇਕ ਅਨੁਕਰਮਿਕ ਪੰਗਤੀ ਨੂੰ ਰਚਿਆ, ਬਣਾਇਆ ਅਤੇ ਸਵਾਰਿਆ। ਉਹ ਆਪ ਹੀ ਆਦਿ ਅਤੇ ਜੁਗਾਦਿ ਗੁਰੂ ਸਨ। ਇਕ ਤੋਂ ਪਹਿਲਾਂ ਕੋਈ ਗਿਣਤੀ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਆਪ ਹੀ ਆਦਿ ਅਤੇ ਜੁਗਾਦਿ ਗੁਰੂ ਹਨ। ਜੁਗਾਂ ਜੁਗੰਤਰ ਵਿਚ ਪਾਰਬ੍ਰਹਮ ਪਰਮੇਸਰ ਗੁਰੂ ਨਾਨਕ ਆਪ ਹੀ ਪ੍ਰਕਾਸ਼ਮਾਨ ਹੁੰਦਾ ਰਿਹਾ ਹੈ।
ਜੁਗਿ-ਜੁਗਿ ਸਤਿਗੁਰ ਧਰੇ ਅਵਤਾਰੀ।।ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਸੋਂ ਪਾਤਸ਼ਾਹੀਆਂ ਦੇ ਪਾਵਨ ਸਰੂਪਾਂ ਦੇ ਵਿਚ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੌਕਿਕ ਸਰੂਪ ਵਿਚ ਨਿਤ ਨਵੇਂ ਰੰਗਾਂ ਵਿਚ ਵਿਚਰਦੇ ਰਹੇ ਹਨ ਤੇ ਵਿਚਰ ਰਹੇ ਹਨ। ਇਹ ਸਦੀਵੀ ਸੂਰਜ ਕਦੇ ਛੁਪਦਾ ਨਹੀਂ। ਸਾਧ ਸੰਗਤ ਜੀ ਇਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼, ਇਹ ਮਹਾਨ ਪਾਵਨ ਜੋਤ ਹਮੇਸ਼ਾ ਹੀ ਜਗਮਗਾਂਦੀ ਰਹੇਗੀ ਅਤੇ ਕਰੋੜਾਂ ਸੂਰਜਾਂ ਅਤੇ ਚੰਦਰਮਾਵਾਂ ਦੀ ਰੌਸ਼ਨੀ ਨੂੰ ਮੱਧਮ ਪਾਉਂਦੀ ਰਹੇਗੀ। ਇਹ ਤਾਂ ਸਾਰੇ, ਗੁਰੂ ਨਾਨਕ ਪਾਤਸ਼ਾਹ ਦੀ ਇਕ ਕਣੀ ਦੇ ਪ੍ਰਕਾਸ਼ ਨਾਲ ਚਮਕ ਰਹੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਦਸ ਗੁਰੂ ਸਾਹਿਬਾਨਾਂ ਦੇ ਆਪ ਹੀ ਇਕ ਸਰੂਪ ਹਨ। ਪਾਰਬ੍ਰਹਮ ਗੁਰੂ ਨਾਨਕ ਸਾਹਿਬ ਹਰ ਗੁਰ}ੂ ਸਾਹਿਬ ਦੇ ਰੂਪ ਵਿਚ ਆਪ ਹੀ ਰੂਪਮਾਨ ਹਨ। ਦਸ ਗੁਰੂ ਸਾਹਿਬਾਨਾਂ ਵਿਚੋਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਅਪੂਰਵ ਮਹਿਮਾਂ ਦਾ ਇਕ ਵਿਭਿੰਨ ਰੂਪ ਉਜਾਗਰ ਹੁੰਦਾ ਹੈ। ਗੁਰੂ ਨਾਨਕ ਸਾਹਿਬ ਇਲਾਹੀ ਗੁਣਾਂ ਦੇ ਪ੍ਰਤੱਖ ਰੂਪ ਹਨ। ਇਹ ਅਧਿਆਤਮਕ ਅਨੋਖੀ ਰੂਹਾਨੀ ਜੋਤ ਮਾਨਵਜਾਤੀ ਦੀ ਪਵਿਤਰ ਆਤਮਾ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਇਹ ਪਰਮਾਤਮਾ ਦੀ ਅਦਭੁਤ ਲੀਲ੍ਹਾ ਦਾ ਇਕ ਚਮਤਕਾਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਿਰਫ਼ ਗੁਰੂ ਨਾਨਕ ਸਾਹਿਬ ਦਾ ਪਵਿਤਰ ਨਾਮ ਹੀ ਗੂੰਜਦਾ ਹੈ ਅਤੇ ਵਾਰ ਵਾਰ ਗੂੰਜਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਹੀ ਗੁਰੂ ਸਾਹਿਬਾਨ ਦੀਆਂ ਵਿਭਿੰਨ ਰਚਨਾਵਾਂ ਨੂੰ ਸਸ਼ੋਭਿਤ ਕਰਦੇ ਹਨ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੀ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ, ਨੇ ਲੱਖਾਂ ਕਰੋੜਾਂ ਜਗਿਆਸੂਆਂ ਦਾ ਕਾਇਆ ਕਲਪ ਕੀਤਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਪ੍ਰਤੱਖ ਬਿਰਾਜਮਾਨ ਅਤੇ ਪ੍ਰਕਾਸ਼ਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿਤਰ ਬਾਣੀ ਨਾਲ ਸਰਸ਼ਾਰ ਹੈ।
ਇਕ ਹੰਕਾਰੇ ਹੋਏ ਵਿਅਕਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਕ ਕਿਤਾਬ ਹੈ। ਇਕ ਸੇਵਕ ਲਈ ਇਹ ਪਰਮ ਪਿਤਾ ਪਰਮੇਸ਼ਰ ਦੀ ਪਹਿਚਾਣ ਹੈ। ਇਕ ਰੱਬੀ ਆਤਮਾ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜਿਉਂਦਾ ਜਾਗਦਾ ਬੋਲਦਾ ਗੁਰੂ ਨਾਨਕ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੇਵਕ ਦੀ ਵਿਭਿੰਨ ਅਵਸਥਾ ਨਾਲ ਬਦਲਦਾ ਹੈ। ਇਹ ਪ੍ਰੇਮ ਦੀ ਅਵਸਥਾ ਦੇ ਅਨੁਸਾਰ ਪ੍ਰਗਟ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰੂਹਾਨੀ ਮਹਿਮਾਂ ਦਾ ਗੁਣ-ਗਾਇਨ ਸ੍ਰੀ ਗੁਰੂ ਅਰਜਨ ਦੇਵ ਜੀ ਇਕ ਸ਼ਬਦ ਵਿਚ ਇਸ ਤਰ੍ਹਾਂ ਕਰਦੇ ਹਨ:-
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ।।
ਗੁਰੁ ਮੇਰਾ ਦੇਉ ਅਲਖ ਅਭੇਉ।।
ਸਰਬ ਪੂਜ ਚਰਨ ਗੁਰ ਸੇਉ।।
ਗੁਰੁ ਬਿਨੁ ਅਵਰੁ ਨਾਹੀ ਮੈ ਥਾਉ।।
ਅਨਦਿਨੁ ਜਪਉ ਗੁਰੂ ਗੁਰ ਨਾਉ।। ਰਹਾਉ।।
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ।।
ਗੁਰੁ ਗੋਪਾਲੁ ਪੁਰਖੁ ਭਗਵਾਨੁ।।
ਗੁਰ ਕੀ ਸਰਣਿ ਰਹਉ ਕਰ ਜੋਰਿ।।
ਗੁਰੂ ਬਿਨਾ ਮੈ ਨਾਹੀ ਹੋਰੁ।।੨।।
ਗੁਰੁ ਬੋਹਿਥੁ ਤਾਰੇ ਭਵ ਪਾਰਿ।।
ਗੁਰ ਸੇਵਾ ਜਮ ਤੇ ਛੁਟਕਾਰਿ।।
ਅੰਧਕਾਰ ਮਹਿ ਗੁਰਮੰਤ੍ਰ ਉਜਾਰਾ।।
ਗੁਰ ਕੈ ਸੰਗਿ ਸਗਲ ਨਿਸਤਾਰਾ।।3।।
ਗੁਰੁ ਪੂਰਾ ਪਾਇਐ ਵਡਭਾਗੀ।।
ਗੁਰ ਕੀ ਸੇਵਾ ਦੂਖੁ ਨ ਲਾਗੀ।।
ਗੁਰ ਕਾ ਸਬਦੁ ਨ ਮੇਟੈ ਕੋਇ।।
ਗੁਰੁ ਨਾਨਕੁ ਨਾਨਕੁ ਹਰਿ ਸੋਇ।।
ਗੁਰੂ ਹੀ ਮੇਰਾ ਪਰਮੇਸਰ, ਗੁਰੂ ਹੀ ਸਰਵ ਸ਼੍ਰੇਸ਼ਟ ਮਾਲਕ ਹੈ।
ਗੁਰੂ ਹੀ ਮੇਰਾ ਅਦ੍ਰਿਸ਼, ਅਗੰਮ ਤੇਜ ਪ੍ਰਕਾਸ਼ਵਾਨ ਹੈ।
ਸਾਰੇ ਹੀ ਮੇਰੇ ਗੁਰੂ ਦੇ ਚਰਨ ਕਮਲਾਂ ਦੀ ਹੀ ਪੂਜਾ ਕਰਦੇ ਹਨ।
ਗੁਰੂ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ ਹੈ।
ਮੈਂ ਰਾਤ ਦਿਨ ਆਪਣੇ ਗੁਰੂ ਦੇ ਨਾਮ ਦੀ ਪੂਜਾ ਕਰਦਾ ਹਾਂ।
ਗੁਰੂ ਹੀ ਮੇਰਾ ਰੱਬੀ ਗਿਆਨ ਹੈ ਅਤੇ ਮੈਂ ਆਪਣੇ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ।
ਗੁਰੂ ਹੀ ਮੇਰਾ ਮਾਲਕ ਹੈ ਅਤੇ ਸਭ ਤੋਂ ਉਚਾ ਹੈ।
ਮੈਂ ਆਪਣੇ ਹੱਥ ਜੋੜ ਕੇ ਆਪਣੇ ਗੁਰੂ ਦੀ ਪਨਾਹ ਵਿਚ ਰਹਿੰਦਾ ਹਾਂ।
ਗੁਰੂ ਤੋਂ ਬਿਨਾਂ ਮੇਰਾ ਕੋਈ ਹੋਰ ਨਹੀਂ ਹੈ।
ਗੁਰੂ ਹੀ ਮੇਰੇ ਲਈ ਭਵਸਾਗਰ ਤੋਂ ਬਚਾਉਣ ਵਾਲੇ ਜਹਾਜ਼ ਸਮਾਨ ਹੈ।
ਗੁਰੂ ਦੀ ਸੇਵਾ ਕਰਨ ਨਾਲ ਜਮਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਗੁਰੂ ਦਾ ਨਾਮ ਹੀ ਮਨ ਅੰਦਰ ਪ੍ਰਕਾਸ਼ ਕਰਦਾ ਹੈ, ਸਾਰੇ ਹਨੇਰੇ ਦੂਰ ਕਰ ਦਿੰਦਾ ਹੈ।
ਗੁਰੂ ਦੀ ਪਵਿਤਰ ਸੰਗਤ ਨਾਲ ਸਭ ਦਾ ਬਚਾਅ ਹੋ ਸਕਦਾ ਹੈ।
ਚੰਗੇ ਭਾਗਾਂ ਨਾਲ ਹੀ ਪੂਰੇ ਗੁਰੂ ਦੀ ਸੇਵਾ ਮਿਲਦੀ ਹੈ।
ਗੁਰੂ ਦੀ ਸੇਵਾ ਕਰਨ ਨਾਲ ਦੁਖਾਂ ਦਾ ਨਿਵਾਰਣ ਹੋ ਜਾਂਦਾ ਹੈ।
ਗੁਰੂ ਦਾ ਸ਼ਬਦ ਕਦੇ ਵੀ ਮਿਟਦਾ ਨਹੀਂ ਹੈ।
ਮੇਰਾ ਗੁਰੂ ਤਾਂ ਨਾਨਕ ਆਪ ਹੈ ਅਤੇ ਨਾਨਕ ਆਪ ਹੀ ਪਾਰਬ੍ਰਹਮ ਪਰਮੇਸ਼ਰ ਹੈ।
ਗੁਰੂ ਅਰਜਨ ਪਾਤਸ਼ਾਹ ਇਸ ਸ਼ਬਦ ਵਿਚ ਕਿਸੇ ਕਿਸਮ ਦਾ ਸ਼ੰਕਾ ਨਹੀਂ ਰਹਿਣ ਦਿੰਦੇ ਕਿ ਉਹਨਾਂ ਦੇ ਗੁਰੂ, ਗੁਰੂ ਨਾਨਕ ਪਾਤਸ਼ਾਹ ਹਨ ਅਤੇ ਗੁਰੂ ਨਾਨਕ ਪਾਤਸ਼ਾਹ ਆਪ ਹੀ ਨਿਰੰਕਾਰ ਹਨ।
ਉਹ ਗੁਰੂ ਨਾਨਕ ਪਾਤਸ਼ਾਹ ਦੀ ਹੀ ਪੂਜਾ ਕਰਦੇ ਸਨ ਤੇ ਉਹਨਾਂ ਦਾ ਹੀ ਸਿਮਰਨ ਕਰਦੇ ਸਨ।
ਇਹ ਵੀ ਵਿਚੇ ਹੀ ਫੁਰਮਾਇਆ ਹੈ ਕਿ ਸਾਰੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾ ਦੀ ਹੀ ਪੂਜਾ ਤੇ ਸਿਮਰਨ ਕਰਦੇ ਹਨ।
ਪਰ ਕਿੰਨੇ ਅਚੰਭੇ ਦੀ ਗੱਲ ਹੈ ਕਿ ਨਿਮਰਤਾ ਸਰੂਪ ਗੁਰੂ ਨਾਨਕ ਨੇ ਇਹ ਸ਼ਬਦ ਉਚਾਰ ਕੇ ਆਪਣੀ ਨਿਮਰਤਾ ਦੇ ਹੀ ਪੂਰਨੇ ਪਾਏ ਹਨ।
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ।।
धन्न गुरु नानक तूं ही निरंकार
निरंकार स्वयं ही गुरु नानक पातशाह के स्वरूप में अवतरित हुआ है। गुरु नानक पातशाह के स्वरूप और नाम को धारण कर के स्वयं निरंकार ही अपने नाम की खुमारी में मस्त हैं। ऐसा होने पर भी नम्रतास्वरूप गुरु नानक पातशाह ने स्वयं को कभी निरंकार नहीं कहा। श्री गुरु नानक साहिब परमपिता परमेश्वर के अवतार थे और जन्म से जगद्गुरु थे। परब्रह्म परमेश्वर जगद्गुरु नानक को प्रकट होने के लिए किसी संसारी गुरु की आवश्यकता न थी। गुरु नानक साहिब तो जन्म से ही गुरु थे, जगद्गुरु थे, सच्चिदानंद परम गुरु थे। वे तो स्वयं गुरु सहिबान के रचनाकार थे। उन्होंने गुरुओं की एक अनुक्रमिक पंक्ति को रचा, बनाया और सँवारा। गुरु नानक पातशाह स्वयं में आदि और युगादि गुरु थे। युग-युगान्तरों से परब्रह्म परमेश्वर गुरु नानक स्वयं ही प्रकाशमान होते रहे हैं।
निरंकार स्वरूप श्री गुरु नानक पातशाह की अमृत वाणी, सूर्य की भांति श्री गुरु ग्रन्थ साहिब तथा श्री गुरु नानक साहिब की महिमा के प्रकाश को चारों ओर फैला रही है।
श्री गुरु ग्रन्थ साहिब तथा दसों पातशाहियों में श्री गुरु नानक साहिब की ही जोति विद्यमान है। पारब्रह्म गुरु नानक साहिब की कीर्ति प्रत्येक स्वरूप में अद्वितीय है। सभी पातशाहियों ने अपने दिव्य स्वरूप में गुरु नानक निरंकार के ही विभिन्न ईश्वरीय पक्षों को प्रकट किया है। यह पवित्र चमत्कार मानवता की आत्मा को अपने दिव्य गुणां तथा संगति से प्रफुल्लित कर देने वाला है। ऐसी अद्वितीय है उस ईश्वर की महिमा।
श्री गुरु ग्रन्थ साहिब में केवल गुरु नानक साहिब का पवित्र नाम गूँज रहा है और बार-बार गूँज रहा है, क्योंकि सभी पातशाहियों के पावन स्वरूप में गुरु नानक पातशाह की ही जोति समाहित है। अब वही जोति श्री गुरु ग्रन्थ साहिब में प्रकाशमान है। इस प्रकार श्री गुरु ग्रन्थ साहिब, श्री गुरु नानक साहिब का ही स्वरूप है।
श्री गुरु नानक साहिब के स्वरूप श्री गुरु ग्रंथ साहिब ने लाखों-करोड़ो जिज्ञासुओं का कायाकल्प कर दिया है। श्री गुरु नानक साहिब सदा के लिए जुगो-जुग अटल श्री गुरु ग्रन्थ साहिब के स्वरूप में इस धरती पर अवतरित हैं। अपने इस पावन अवतार में वे लाखों करोडो लोगों को पाप से मुक्त कर रहे हैं। गुरु नानक पातशाह ही श्री गुरु ग्रन्थ साहिब है और श्री गुरु ग्रन्थ साहिब ही गुरु नानक पातशाह हैं।
श्री गुरु ग्रन्थ साहिब का स्वरूप, सेवक की मनोदशा के अनुरूप बदलता रहता है। यह प्रेम की अवस्था के अनुसार प्रकट होता है।
श्री गुरु नानक साहिब की ईश्वरीए महिमा का गुणगान श्री गुरु अर्जुन देव जी ने अपने एक ‘सबद’ में इस प्रकार किया है-
गुरु अर्जुन पातशाह अपनी इस रचना में स्पष्ट रूप से कह रहे हैं कि गुरु नानक पातशाह ही उनके गुरु हैं और गुरु नानक पातशाह ही स्वयं निरंकार हैं। वे गुरु नानक पातशाह की ही पूजा करते हैं और उन्हीं के नाम का जाप करते हैं। उन्होंने इसमें यह भी फ़रमाया है कि सभी मेरे गुरु नानक पातशाह के चरण कमलों की पूजा और उन्हीं का स्मरण करते हैं। पर, कितने आश्चर्य की बात है कि नम्रतास्वरूप पांचवें गुरु नानक ने इस ‘सबद’ को उच्चार कर अपनी नम्रता को ही प्रत्यक्ष दर्शाया है।
अपरंपर पारब्रहमु परमेसरु नानक गुरु मिलिआ सोई जीउ।