Order of The Khalsa - I
T he devout had most enthusiastically responded, gathered and flocked to the Satguru in thousands from all over. They were anxiously waiting for the divine message and the divine call of their Great and young Satguru. It was a holy setting and there were holy expectations. The Guru unfolded his divine plan in a unique manner the like of which had never occurred earlier in human and spiritual history. He wanted a practical translation and demonstration of the holy utterance of Sri Guru Nanak Sahib.
Sir Dhar Tali Gali Meri Aao
It Maarag Pair Dharrejay
Sir Deejay Kaan Na Keejay
Sri Guru Nanak Sahib Says:
If you yearn and thirst for the divine, then seek death and not life. Love of sacrifice and intoxication of sufferings is a pre-condition for Bliss and Vision Eternal.
Unique and distinct was the way and the revelation of Eternal Truths by Sri Guru Nanak Sahib. Our glorious heritage Sri Guru Granth Sahib is an ocean of the revealed Truths. On this auspicious day the Great Prophet set out to fill and infuse the devout with unlimited spiritual power and spiritual vitality.
Hohu Sabhna Ki Reinka To Aao Hamaare Paas
Sri Guru Granth Sahib, Page 1102
Entrance to the holy mansion of the beloved Lord Guru Nanak is only open to those who love death and who pride in turning as the dust of everybody's feet. In such a wonderful state of sacrifice and surrender and in such a true spirit of utter humility, a true sikh steps out towards the most beloved Guru and is accepted in the holy folds of Guru Nanak. Such is the wonderful 'Call Divine' of our beloved Lord. It is an invitation Divine to His Abode Divine. This is the practical Sikhway of life.
ਖਾਲਸੇ ਦੀ ਸਿਰਜਣਾ
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੁਕਾਰ ਸੁਣ ਕੇ ਦੂਰ ਦੂਰ ਸ਼ਰਧਾਲੂ ਜਨ ਕਿਸੇ ਖ਼ੁਦਾਈ ਉਤਸ਼ਾਹ ਵਿੱਚ ਗੁਰੂ ਜੀ ਦੇ ਹਜ਼ੂਰ ਜੁੜੇ ਬੈਠੇ ਸਨ। ਉਨ੍ਹਾਂ ਦੇ ਦਿਲਾਂ ਅੰਦਰ, ਆਪਣੇ ਲੌਜੁਆਨ ਵਰੇਸ ਦੇ ਸਤਿਗੁਰੂ ਜੀ ਦੀ ਦੈਵੀ ਪੁਕਾਰ ਤੇ ਇਲਾਹੀ ਸੰਦੇਸ਼ ਸੁਣਨ ਲਈ, ਇੱਕ ਖੁਸ਼ੀ ਭਰੀ ਉਤਸੁਕਤਾ ਫੈਲੀ ਹੋਈ ਸੀ। ਸੰਗਤਾਂ ਵਿੱਚ ਬੇਸ਼ੁਮਾਰ ਰੂਹਾਨੀ ਜੋਸ਼ ਠਾਠਾਂ ਮਾਰ ਰਿਹਾ ਸੀ। ਹਰ ਕਿਸੇ ਨੂੰ ਆਸ ਸੀ ਕਿ ਅੱਜ ਗੁਰੂ ਜੀ ਕੋਈ ਵਿਲੱਖਣ, ਇਲਾਹੀ ਪੈਗਾਮ ਦੇਣਗੇ। ਤਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਧੁਰ ਦਰਗਾਹੋਂ ਨਿਸ਼ਚਤ ਯੋਜਨਾ ਨੂੰ ਅਜਿਹੇ ਨਿਰਾਲੇ ਢੰਗ ਨਾਲ ਪੇਸ਼ ਕੀਤਾ ਜਿਸ ਦੀ ਰੂਹਾਨੀ ਅਤੇ ਮਾਨਵ ਇਤਿਹਾਸ ਅੰਦਰ ਕੋਈ ਹੋਰ ਮਿਸਾਲ ਨਹੀਂ ਮਿਲ ਸਕਦੀ। ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਸਾਹਿਬ ਦੇ ਇਲਾਹੀ ਬਚਨਾਂ ਨੂੰ ਅਸਲੀ ਰੂਪ ਵਿੱਚ ਸਿਰਜ ਕੇ ਦਰਸਾਉਣਾ ਚਾਹੁੰਦੇ ਸਨ।
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ;
ਜੇ ਤੁਹਾਨੂੰ ਪ੍ਰੇਮ ਖੇਡ ਖੇਡਣ ਦੀ ਲੋਚਾ ਹੈ ਤਾਂ ਸਿਰ ਤਲੀ ਤੇ ਰੱਖ ਕੇ ਇਸ ਮਾਰਗ ਵਿੱਚ ਸ਼ਾਮਲ ਹੋ ਜਾਓ। ਇਸ ਪ੍ਰੇਮ ਮਾਰਗ ਤੇ ਤੁਰਨ ਲਈ ਸਿਰ ਭੇਟਾ ਕਰਨਾ ਪਵੇਗਾ, ਸਭ ਕੁਝ ਦਾ ਮੋਹ ਤਿਆਗਣਾ ਪਵੇਗਾ।
ਕੁਰਬਾਨੀ ਨਾਲ ਪਿਆਰ ਰੱਖਣਾ ਅਤੇ ਦੁੱਖ ਵਿੱਚ ਵੀ ਅਨੰਦਿਤ ਰਹਿਣਾ, ਇਹ ਰੂਹਾਨੀ ਵਿਸਮਾਦ ਵਾਲੀ ਅਵੱਸਥਾ ਦੀ ਮੁੱਢਲੀ ਸ਼ਰਤ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣੀ ਇਲਾਹੀ ਬਾਣੀ ਨੂੰ ਇਸ ਧਰਤੀ ਤੇ ਉਤਾਰਨ ਦਾ ਢੰਗ ਬਹੁਤ ਨਿਰਾਲਾ ਅਤੇ ਵਿਲੱਖਣ ਸੀ। ਸਾਡੇ ਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਸ਼ੋਂ ਉਤਾਰੇ ਅੰਮ੍ਰਿਤ ਬਚਨਾਂ ਦਾ ਸਾਗਰ ਹਨ। ਅੱਜ ਦੇ ਸ਼ੁਭ ਦਿਹਾੜੇ ਤੇ ਸਾਡੇ ਮਹਾਨ ਅਵਤਾਰ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਅਥਾਹ ਰੂਹਾਨੀ ਸ਼ਕਤੀਆਂ ਅਤੇ ਰੂਹਾਨੀ ਸਮਰੱਥਾ ਨਾਲ ਮਾਲਾ ਮਾਲ ਕੀਤਾ ਸੀ।
ਹੋਹੁ ਸਭਨਾ ਕੀ ਰੇਣੁਕਾ, ਤਉ ਆਉ ਹਮਾਰੈ ਪਾਸਿ॥
ਪੰਜਵੇਂ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ।
“ਪਹਿਲਾਂ, ਮਰਨ ਪਰਵਾਨ ਕਰਨਾ ਪਵੇਗਾ ਤੇ ਜਿਊਣ ਦੀ ਆਸ ਛੱਡਣੀ ਪਵੇਗੀ, ਲੋਕਾਈ ਦੇ ਚਰਨਾਂ ਦੀ ਧੂੜ ਬਣ ਕੇ ਤੁਸੀਂ ਮੇਰੇ ਬਣ ਸਕਦੇ ਹੋ।”
ਗੁਰੂ ਨਾਨਕ ਦਰ ਘਰ ਦੇ ਦਰਵਾਜ਼ੇ ਉਨ੍ਹਾਂ ਲਈ ਸਦਾ ਖੁਲ੍ਹੇ ਹਨ, ਜਿਹੜੇ ਮੌਤ ਨੂੰ ਪਿਆਰ ਕਰਦੇ ਹਨ ਤੇ ਜਿਹੜੇ ਸਾਰੀ ਰਚਨਾ ਦੇ ਚਰਨਾਂ ਦੀ ਧੂੜ ਬਣਨਾ ਲੋਚਦੇ ਹਨ। ਅਜਿਹਾ ਸੱਚਾ ਸ਼ਰਧਾਲੂ ਜੋ ਕੁਰਬਾਨੀ, ਆਤਮ ਤਿਆਗ ਅਤੇ ਅਥਾਹ ਨਿਮਰਤਾ ਦੀ ਇਸ ਨਿਰਾਲੀ ਅਵੱਸਥਾ ਦੇ ਮਾਰਗ ਤੇ ਚਲਦਾ ਹੈ, ਉਹੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਦਰ ਘਰ ਤੇ ਪਰਵਾਨ ਹੁੰਦਾ ਹੈ। ਇਹ ਸੱਚਖੰਡ ਦੇ ਨਿਵਾਸ ਲਈ ਇਲਾਹੀ ਪੁਕਾਰ ਹੈ। ਇਹ ਸਿੱਖੀ ਜੀਵਨ ਦਾ ਅਸਲੀ ਮਾਰਗ ਹੈ।