Order of The Khalsa - 2
The five beloved ones rose one after the other and in total submission surrendered and offered their heads as demanded by the Great Guru.What a unique and wonderful death experience in being beheaded by the holy hands of the beloved Guru Himself. The Great Guru compassionately accepts the humble offer of the heads and total surrender by these true Sikhs. What a grand death experience which grants immortality in lieu. For these unmatched divine lovers, Guru Gobind Singh ji was their all in all, the sole Beloved. This death experience elevated them to be the Five Beloved Ones of Guru Gobind Singh ji. If Guru Gobind singh was their beloved ideal, they became the beloved ideal of Guru Gobind Singh Ji. Lovers, Love and the Beloved, all had merged into one grand living reality. Beloved Guru bestowed Amrit, the Nectar of Immortally, to these five beloved ones. Such was the unique holy magic in the annals of spiritual history on this auspicious day. In this unparalleled death experience, they attained the love of their beloved Satguru and life eternal as reward. First the Great Guru picked up five flowers from the auspicious congregation. They had offered their heads at the altar of the beloved Guru. These fragrant flowers hailed from different parts of this great country and belonged to different castes. In return of the humble offer of their heads the Guru blesses and rewards them with the most precious boon of divine love and elevates them to the lofty spiritual ideals of His own Five Beloved Ones,
Namo Namo Namo Namo Net Net Net Hai
Sri Guru Gobind Singh Sahib moulded and cast the Khalsa in His own image. By virtue of this mould and identification if there is anything nearest and dearest to the Khalsa it is his most beloved ideal Guru Gobind Singh. Unless the sentiment of Prema, true devotion, purity and spirit of sacrifice beams and radiates out from the person of Khalsa he is certainly distant away from his beloved and cherished ideal Guru Gobind Singh.
A true sikh is always floating in the Ocean of Prema Bhagti. He is totally possessed by Guru Bhagti, by all enveloping Prema of his beloved Guru. He is immersed in drinking the Nectar of this rare Prema by reciting and worshipping the Divine Name of his beloved Guru by tongue. He keeps on drinking this Nectar of Prema through his blessed eyes also by continuously envisioning the luminous form of his beloved Satguru. What he hears is also this Prem of the Guru, his melodious Nam. His heart is totally devoted to perpetual contemplation and meditation on Guru. Thus, totally merged in Guru's devotion, he envisions Guru only and nothing else. He envisions Guru in the whole creation. That is how Bhagat Namdev envisions his Gobind in the whole creation and Bhai Kanhayia and Bhai Nand Lal envision Sri Guru Gobind Singh Sahib in all alike.
ਖਾਲਸੇ ਦੀ ਸਿਰਜਣਾ - 2
ਪੰਜ ਪਿਆਰੇ ਵਾਰੀ ਵਾਰੀ ਉਠੇ ਅਤੇ ਗੁਰੂ ਜੀ ਦੁਆਰਾ ਸੀਸ, ਮੰਗਣ ਤੇ ਉਨ੍ਹਾਂ ਨੇ ਪੂਰਨ ਤਿਆਗ ਤੇ ਆਪਾ ਸਮੱਰਪਣ ਕਰਦਿਆਂ ਸੀਸ ਭੇਟਾ ਕਰ ਦਿੱਤੇ।
ਆਪਣੇ ਸਤਿਗੁਰੂ ਦੇ ਪਵਿੱਤਰ ਕਰ ਕਮਲਾਂ ਦੁਆਰਾ ਸੀਸ ਕਲਮ ਕੀਤੇ ਜਾਣ ਨਾਲ ਮੌਤ ਦਾ ਇਹ ਕਿੰਨਾ ਅਜੀਬ, ਨਿਰਾਲਾ ਅਤੇ ਸਵਾਦਲਾ ਤਜਰਬਾ ਸੀ। ਸਤਿਗੁਰੂ ਜੀ ਮਿਹਰ ਕਰਕੇ ਆਪਣੇ ਸੱਚੇ ਸਿੱਖਾਂ ਦੀ ਪੂਰਨ ਤਿਆਗ ਅਤੇ ਸਿਰਾਂ ਦੀ ਨਿਮਾਣੀ ਭੇਟਾ ਨੂੰ ਪਰਵਾਨ ਕਰ ਲੈਂਦੇ ਹਨ। ਅਮਰ ਪਦ ਪ੍ਰਾਪਤ ਹੋਣ ਦਾ ਇਹ ਕੇਹਾ ਅਲੌਕਿਕ ਅਨੁਭਵ ਹੈ। ਮੌਤ ਦੇ ਇਸ ਅਲੌਕਿਕ ਅਨੁਭਵ ਨੇ ਉਨ੍ਹਾਂ ਨੂੰ ਪੰਜਾਂ ਪਿਆਰਿਆਂ ਦਾ ਰੂਪ ਦਿੱਤਾ ਸੀ। ਜੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੀ ਪਿਆਰੇ ਸਨ ਤਾਂ ਗੁਰੂ ਜੀ ਲਈ ਵੀ ਉਹ ਅਤੀ ਪਿਆਰੇ ਸਨ, ਸਿਦਕ ਅਤੇ ਪਿਆਰ ਦੀ ਮਹਾਨ ਮੂਰਤ ਪ੍ਰੇਮੀ (ਪੰਜ ਪਿਆਰੇ), ਉਨ੍ਹਾਂ ਦਾ ਪ੍ਰੇਮ ਅਤੇ ਪ੍ਰੇਮ ਸਰੂਪ (ਗੁਰੂ ਗੋਬਿੰਦ ਸਿੰਘ ਜੀ) ਇੱਕ ਜਿਉਂਦੀ ਜਾਗਦੀ ਸਚਾਈ ਸਾਹਮਣੇ ਖੜ੍ਹੇ ਸਨ।
ਪਿਆਰੇ ਸਤਿਗੁਰੂ ਜੀ ਨੇ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਅਮਰ ਹੋਣ ਲਈ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਧਾਰਮਿਕ ਇਤਿਹਾਸ ਅੰਦਰ ਇਸ ਸ਼ੁਭ ਦਿਹਾੜੇ ਤੇ ਇਹ ਬੇਮਿਸਾਲ ਰੂਹਾਨੀ ਚਮਤਕਾਰ ਸੀ। ਮੌਤ ਦੇ ਇਸ ਲਾਸਾਨੀ ਅਨੁਭਵ ਦੇ ਤਜਰਬੇ ਦੇ ਫਲਸਰੂਪ ਉਨ੍ਹਾਂ ਨੇ ਆਪਣੇ ਪਿਆਰੇ ਸਤਿਗੁਰੂ ਅਤੇ ਅਮਰ ਜੀਵਨ ਦੀ ਪ੍ਰਾਪਤੀ ਕਰ ਲਈ ਸੀ। ਗੁਰੂ ਜੀ ਪਹਿਲਾਂ ਸਤਿਸੰਗਤ ਵਿੱਚੋਂ ਉਨ੍ਹਾਂ ਪੰਜਾਂ ਮਰਜੀਵੜੇ ਸਿੱਖਾਂ ਨੂੰ ਲੈ ਗਏ ਸਨ। ਉਨ੍ਹਾਂ ਨੇ ਗੁਰੂ ਜੀ ਅੱਗੇ ਆਪਣੇ ਸੀਸ ਭੇਟਾ ਕਰ ਦਿੱਤੇ। ਰੂਹਾਨੀ ਮਹਿਕ ੍ਹੈਲਾਉਣ ਵਾਲੇ ਇਹ ਵੱਡੇ ਫੁੱਲ, ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਆਏ ਸਨ। ਉਹ ਵੱਖ ਵੱਖ ਜਾਤਾਂ ਵਿੱਚੋਂ ਸਨ। ਸੀਸ ਭੇਟਾ ਕਰਨ ਬਦਲੇ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਰੂਹਾਨੀ ਪ੍ਰੇਮ ਦੀ ਅਮੋਲਕ ਦਾਤ ਬਖਸ਼ੀ ਅਤੇ ਆਪਣੇ ਰੂਹਾਨੀ ਮਿਸ਼ਨ ਦੇ ਤਹਿਤ ਆਪਣੇ ਮਹਾਨ ਮਿਸ਼ਨ ਅਨੁਸਾਰ ਉਨ੍ਹਾਂ ਨੂੰ 'ਪੰਜ ਪਿਆਰੇ' ਵਜੋਂ ਸਾਜਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦਾ ਰੂਪ ਆਪਣੇ ਨਿੱਜ ਸਰੂਪ ਅਨੁਸਾਰ ਸਿਰਜਿਆ ਹੈ। ਇਸ ਨਿਆਰੇ ਰੂਪ ਵਿੱਚ ਜੇ ਖ਼ਾਲਸਾ ਜੀ ਨੂੰ ਕੋਈ ਵਸਤੂ ਸਭ ਤੋਂ ਪਿਆਰੀ ਹੈ ਤਾਂ ਇਹ ਉਸ ਦੇ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਹਨ।
ਜੇਕਰ ਖ਼ਾਲਸੇ ਦੇ ਨਿਆਰੇ ਜੀਵਨ ਵਿੱਚੋਂ ਪ੍ਰੇਮ ਰਸ, ਸੱਚੀ ਸ਼ਰਧਾ, ਪਵਿੱਤਰਤਾ ਅਤੇ ਕੁਰਬਾਨੀ ਦਾ ਜਜ਼ਬਾ ਨਹੀਂ ਝਲਕਦਾ ਤਾਂ ਇਹ ਸਪੱਸ਼ਟ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿਆਰੇ ਸਿੰਘ ਰੂਪ ਤੇ ਆਦਰਸ਼ ਤੋਂ ਅਜੇ ਕੋਹਾਂ ਦੂਰ ਹੈ।