Order of The Khalsa - 3
It was on this momentous day of Vasakhi that the Great Guru launched the Khalsa onto a unique spiritual crusade, a holy crusade of total self-transformation in pristine purity, purity of character, immaculate external and internal purity, purity of thoughts, speech and deeds. With this death experience and love of Satguru deeply rooted in their hearts, started a total divinisation process. This was the deepest and the most profound spiritual experience of the five beloved ones.
Love of death was an essential pre-requisite for the Love of God.
This divine call of the Great Guru awakened and opened up amazingly new folds, horizons and dimensions of divine love.
On this auspicious occasion after the five beloved ones, successive human waves of the lovers of God in thousands, drank the Nectar of Immortality and they all stood transformed as Victors of Death. It was on this historic day of Vasakhi that this Greatest of the Nation Builders had transformed a whole nation into lovers of death en masse. From this day onwards the vision of the whole nation started glowing with the Light of Immortality. Death from now onwards became a lovable and spiritual companion for the Sikhs of Guru Gobind Singh.
A Seeker of Truth is hopeful of conquering death
A lover-divine loves death
Sri Guru Arjan Sahib says:
For its very survival the nation very much needed the infusion of practical
spirituality and the Lord of Love, Guru Gobind Singh Ji, blessed them all with this boon on
this auspicious day of Vasakhi.
Guru Gobind Singh, a spiritual regenerator, generated a spiritual upheaval and a spiritual renaissance on this unique day. He was a great nation builder and epoch maker, and carved a new Glorious Order of the Khalsa.
ਅੰਮ੍ਰਿਤ ਅਤੇ ਪੰਜ ਕਕਾਰਾਂ ਦਾ ਨਿਰਾਲਾ ਰੂਹਾਨੀ ਚਮਤਕਾਰ
Guru Gobind Singh Ji initiated the Khalsa into the Secrets of Divine Glory on this auspicious day by bestowing the Nectar of Immortality.
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਅੰਮ੍ਰਿਤ ਜੀਵਨ ਦਾ ਰਸ ਬਖਸ਼ ਕੇ ਖ਼ਾਲਸੇ ਲਈ ਰੂਹਾਨੀਅਤ ਦੇ ਭੰਡਾਰਾਂ ਦੇ ਦਰਵਾਜ਼ੇ ਖੋਲ੍ਹ ਦਿਤੇ ਸਨ। ਅੰਮ੍ਰਿਤਪਾਨ ਕਰਨ ਬਾਅਦ ਖ਼ਾਲਸੇ ਦਾ ਨਵਾਂ ਜੀਵਨ ਆਰੰਭ ਹੁੰਦਾ ਹੈ। ਇਸ ਸੰਸਕਾਰ ਉੱਪਰ ਜਗਿਆਸੂ ਦੀ ਕਾਇਆਕਲਪ ਹੋ ਜਾਂਦੀ ਹੈ। ਰੂਹਾਨੀਅਤ ਦੀ ਉੱਚੀ ਮੰਜਲ ਪ੍ਰਾਪਤ ਕਰਨ ਲਈ ਉਸ ਨੂੰ ਇੱਕ ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਹੈ। ਉਹ ਪ੍ਰੇਮ ਦਾ ਮਸੀਹਾ ਬਣ ਜਾਂਦਾ ਹੈ। ਖ਼ਾਲਸੇ ਦੇ ਨਿਰਾਲੇ ਤੇ ਰੂਹਾਨੀਅਤ ਭਰਪੂਰ ਜੀਵਨ ਪ੍ਰਵਾਹ ਵਿੱਚੋਂ ਸਾਰੇ ਸੰਸਾਰ ਲਈ ਗੋਬਿੰਦ ਪ੍ਰੇਮ ਦੀਆਂ ਕਿਰਨਾਂ ਨਿਕਲਦੀਆਂ ਹਨ। ਖ਼ਾਲਸਾ ਭਰੋਸੇ ਅਤੇ ਸਿਦਕ ਨਾਲ ਸਤਿ ਮਾਰਗ ਤੇ ਚਲਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਵਿੱਤਰ ਨਾਮ ਦੇ ਰੰਗ ਹੋਏ ਖ਼ਾਲਸੇ ਦੇ ਸਾਰੇ ਕਰਮਾਂ, ਵਿਚਾਰਾਂ ਅਤੇ ਬਚਨਾਂ ਵਿੱਚ ਪਵਿੱਤਰਤਾ ਦੀ ਪਾਣ ਚੜ੍ਹੀ ਹੁੰਦੀ ਹੈ। ਗੋਬਿੰਦ ਪ੍ਰੇਮ ਅਤੇ ਇਲਾਹੀ ਨਾਮ ਦੀ ਸ਼ਕਤੀ ਖ਼ਾਲਸੇ ਦੀ ਖੁਰਾਕ ਬਣ ਜਾਂਦੀ ਹੈ। ਅੰਮ੍ਰਿਤ ਪਾਨ ਕਰਨ ਨਾਲ ਦੁਬਿਧਾ ਦੇ ਬੰਧਨ ਟੁੱਟ ਜਾਂਦੇ ਹਨ। ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣ ਨਾਲ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਰ-ਉਤਾਰਨਹਾਰ ਜਹਾਜ਼ ਵਿੱਚ ਸਵਾਰ ਹੋ ਜਾਂਦਾ ਹੈ ਤੇ ਖ਼ਾਲਸਾ ਆਪਣੇ ਗੁਰੂ ਦੀ ਨਿਰੰਤਰ ਹਜ਼ੂਰੀ ਦੀਆਂ ਭਾਵਨਾਵਾਂ ਦਾ ਰਸ ਮਾਣਦਾ ਹੈ।
Khalsa never feels lonely and unaccompanied. He never marches alone, abandoned and forsaken. Khalsa always lives in the holy company and eternal presence of his beloved Guru Gobind Singh Ji. With this Nectar of Immortality Guru Gobind Singh Ji has made the Khalsa Indestructible and Eternal. Guru Gobind Singh Ji bears all the burdens of his true devotees, the Khalsa.
ਇਸ ਪਵਿੱਤਰ ਤੇ ਦਰਵੇਸ਼ੀ ਬਾਣੇ ਦੇ ਧਾਰਨੀ ਹੋਣ ਨਾਲ ਬੁਰਾਈਆਂ ਦੂਰ ਨਸ ਜਾਂਦੀਆਂ ਹਨ। ਖਾਲਸੇ ਦੀ ਪਵਿੱਤਰ ਹਿਰਦੇ ਰੂਪੀ ਭੂਮੀ ਵਿੱਚ ਰੱਬੀ ਨਾਮ ਅਤੇ ਪ੍ਰੇਮ ਦੇ ਬੀਜ਼ ਬੀਜੇ ਜਾਂਦੇ ਹਨ। ਪੰਜ ਕਕਾਰਾਂ ਦਾ ਇਹ ਪਵਿੱਤਰ ਅਤੇ ਮਹਾਨ ਪਹਿਰਾਵਾ ਖਾਲਸੇ ਦੇ ਮਨ ਉੱਪਰ ਰੂਹਾਨੀ ਪ੍ਰਭਾਵ ਪਾਉਂਦਾ ਹੈ। ਇਸ ਬਾਣੇ ਦੇ ਸਿਦਕੀ ਧਾਰਨੀ ਹੋਣ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਚਟਾਨ ਵਰਗਾ ਪੱਕਾ ਭਰੋਸਾ ਪੈਦਾ ਹੋ ਜਾਂਦਾ ਹੈ। ਖ਼ਾਲਸਾ ਆਪਣਾ ਸਭ ਕੁਝ ਤਿਆਗ ਕੇ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ। ਅੰਮ੍ਰਿਤ ਨਾਮ ਦੇ ਇਲਾਹੀ ਰੰਗ ਵਿੱਚ ਹੋਣ ਕਾਰਨ ਉਸ ਦੇ ਸਾਰੇ ਕੰਮ ਗੁਰਬਾਣੀ ਦੇ ਉਪਦੇਸ਼ ਅਨੁਸਾਰ ਹੀ ਢਲੇ ਹੁੰਦੇ ਹਨ।
ਖ਼ਾਲਸਾ ਪੂਰਨ ਭਰੋਸੇ ਨਾਲ 'ਆਤਮ ਰਸ' ਦਾ ਅਨੰਦ ਮਾਨਣ ਲੱਗ ਪੈਂਦਾ ਹੈ। ਉਹ ਪੂਰਨ ਸ਼ਰਧਾ ਤੇ ਨਿਮਰਤਾ ਦੀ ਭਾਵਨਾ ਨਾਲ ਪ੍ਰਭੂ ਹਜ਼ੂਰੀ ਦੀ ਵਿਸਮਾਦ ਅਵਸੱਥਾ ਵਿੱਚ ਰਹਿੰਦਾ ਹੈ। ਖ਼ਾਲਸਾ ਆਪਣੇ ਆਪ ਨੂੰ ਕਦੇ ਇਕੱਲਾ ਨਹੀਂ ਸਮਝਦਾ। ਉਜਾੜ ਬੀਆਕਾਨ ਵਿੱਚ ਵੀ ਉਸਨੂੰ ਇਕੱਲ ਮਹਿਸੂਸ ਨਹੀਂ ਹੁੰਦੀ। ਖ਼ਾਲਸਾ ਸਦਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ ਸੰਗ ਹੋਣ ਦੀ ਭਾਵਨਾ ਵਿੱਚ ਰਹਿੰਦਾ ਹੈ ਉਸਨੰ ਗੁਰੂ ਸਾਹਿਬ ਦੀ ਸਰਬ ਵਿਆਪਕਤਾ ਦਾ ਅਹਿਸਾਸ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇ ਨਾਲ ਖ਼ਾਲਸੇ ਦੀ ਹੋਂਦ ਅਨੰਤੀ ਅਤੇ ਸਦੀਵੀ ਬਣਾ ਦਿੱਤੀ ਹੈ।
With this Nectar of Immortality Guru Gobind Singh Ji has made the Khalsa Indestructible and Eternal.
Guru Gobind Singh Ji bears all the burdens of his true devotees, the Khalsa.
ਪੈਜ ਰਖਦਾ ਆਇਆ ਰਾਮਰਾਜੇ॥
ਕੇਸਾਂ ਦੀ ਦਾਤ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਨੂੰ ਸੰਤ ਸਰੂਪ ਬਖਸ਼ਿਆ ਹੈ। ਇਹ ਭਗਤੀ ਸਰੂਪ ਬਖਸ਼ਿਆ ਹੈ। ਇਹ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਦਾ ਸਰੂਪ ਬਖਸ਼ਿਆ ਹੈ ਅਤੇ ਨਾਲ ਹੀ ਕ੍ਰਿਪਾਨ ਦੀ ਦਾਤ ਨਾਲ ਸ਼ਕਤੀ ਦਾ ਸਰੂਪ ਬਖਸ਼ਿਆ ਹੈ। ਇਹ ਭਗਤੀ, ਸ਼ਕਤੀ ਅਤੇ ਵੀਰਤਾ ਦਾ ਪੂਰਨ ਸਰੂਪ ਬਖਸ਼ਿਆ ਹੈ। ਇਹ ਸੱਚ ਦਾ ਮਹਾਨ ਸਰੂਪ ਬਖਸ਼ਿਆ ਹੈ।
ਸਾਬਤ ਕੇਸ ਮਨੁੱਖ ਦੀ ਕੁੱਦਰਤ ਨਾਲ ਪੂਰਨ ਅਭੇਦਤਾ ਅਤੇ ਸਾਂਝੀ ਵਾਲਤਾ ਦੀ ਸਾਖੀ ਭਰਦੇ ਹਨ।
ਜਿਸ ਤਰ੍ਹਾਂ ਕੁੱਦਰਤ ਹਰ ਵੇਲੇ ਉਸ ਦੀ ਆਗਿਆ ਵਿੱਚ ਰਹਿੰਦੀ ਹੈ ਅਤੇ ਉਸ ਦੀ ਆਗਿਆ ਵਿੱਚ ਚਲਦੀ ਹੈ, ਉਸੇ ਤਰ੍ਹਾਂ ਭਗਤ ਵੀ ਉਸਦੀ ਆਗਿਆ ਵਿੱਚ ਰਹਿੰਦਾ ਹੈ ਅਤੇ ਉਸ ਦੀ ਆਗਿਆ ਵਿੱਚ ਹੀ ਚਲਦਾ ਹੈ।
ਦਸ਼ਮੇਸ਼ ਪਿਤਾ ਦਾ ਬਖਸ਼ਿਆ ਹੋਇਆ ਕੜਾ ਪਹਿਨਣ ਵਾਲਾ ਵੱਡਭਾਗੀ ਹੱਥ ਮਹਾਨ ਚਮਤਕਾਰੀ ਅਤੇ ਪਰਉਪਕਾਰੀ ਹੈ। ਜਿਸ ਵਕਤ ਇਸ ਵਿੱਚ ਮਾਲਾ ਫੜੀ ਹੁੰਦੀ ਹੈ ਉਸ ਵੇਲੇ ਦਸ਼ਮੇਸ਼ ਪਿਤਾ ਦਾ ਸਿੱਖ ਨਾਮ ਸਿਮਰਨ ਅਤੇ ਪ੍ਰੇਮ ਭਗਤੀ ਵਿਚ ਲੀਨ ਹੁੰਦਾ ਹੈ। ਜਿਸ ਵਕਤ ਇਹ ਹੱਥ ਗੁਟਕਾ ਪਕੜ ਕੇ ਪੰਜਾ ਬਾਣੀਆਂ ਦਾ ਪਾਠ ਕਰਦਾ ਹੈ ਉਸ ਵੇਲੇ ਇਹ ਵੱਡਭਾਗੀ ਸਿੱਖ ਬ੍ਰਹਮ ਵਿਦਿਆ ਅਤੇ ਬ੍ਰਹਮ ਵਿਚਾਰ ਦੇ ਸਰੋਵਰ ਵਿੱਚ ਇੱਕ ਹੰਸ ਦੀ ਤਰ੍ਹਾਂ ਅਮੁੱਲੇ ਹੀਰੇ ਤੇ ਮੋਤੀ ਚੁਗ ਰਿਹਾ ਹੁੰਦਾ ਹੈ।
ਇਹੀ ਹੱਥ ਜਿਸ ਵੇਲੇ ਜ਼ੁਲਮ ਦਾ ਮੁਕਾਬਲਾ ਕਰਦਾ ਹੈ ਸੱਚ ਦੀ ਖਾਤਰ, ਧਰਮ ਦੀ ਖ਼ਾਤਰ, ਮਜ਼ੂਲਮਾਂ ਦੀ ਖ਼ਾਤਰ, ਗਊ ਤੇ ਅਬਲਾ ਦੀ ਰੱਖਿਆ ਖ਼ਾਤਰ ਉਸ ਵੇਲੇ ਇਸੇ ਹੱਥ ਵਿੱਚੋਂ ਲਾਜਵਾਬ ਚਮਤਕਾਰ ਸੂਰਜ ਵਾਂਗ ਲਿਸ਼ਕਾਂ ਮਾਰਦੇ ਹਨ।
ਸੀਸ ਨਿਵਾਈਏ ਬਾਬਾ ਦੀਪ ਸਿੰਘ ਜੀ ਦੇ ਉਸ ਕੜੇ ਵਾਲੇ ਅਮਰ ਹੱਥ ਨੂੰ ਜਿਸ ਵਿੱਚ ਫੜਿਆ ਹੋਇਆ ਖੰਡਾ ਹੁਣ ਤੱਕ ਸਾਰੀ ਲੋਕਾਈ ਦੇ ਦਿਲਾਂ ਵਿਚ ਇੱਕ ਅਜੀਬ ਥਰਥਰਾਹਟ ਪੈਦਾ ਕਰ ਰਿਹਾ ਹੈ।
ਇਹ ਉਹੀ ਹੱਥ ਹੈ, ਜਿਹੜਾ ਸੱਚੀ ਤੇ ਸੁੱਚੀ ਕਿਰਤ ਕਰਦਾ ਹੈ। ਉਸ ਕਿਰਤ ਨਾਲ ਆਪਣਾ ਗ੍ਰਿਹਸਥ ਨਿਭਾਉਂਦਾ ਅਤੇ ਉਸੇ ਕਿਰਤ ਨੂੰ ਵੰਡ ਕੇ ਛੱਕਦਾ ਹੈ। ਆਏ ਗਏ ਦੀ ਸੇਵਾ ਕਰਦਾ ਹੈ ਅਤੇ ਗ਼ਰੀਬ ਗੁਰਬੇ ਨੂੰ ਪਾਲਦਾ ਹੈ। ਇਹ ਮਹਾਂ ਦਾਤਾ ਹੈ। ਇਹੀ ਹੱਥ ਮਹਾਨ ਕਰਮ ਯੋਗੀ ਹੈ। ਇਹ ਹੱਥ ਕਿਸੇ ਦੇ ਅੱਗੇ ਆਪਣਾ ਆਪ ਨਹੀ ਫੈਲਾਉਂਦਾ।
ਇਹ ਹੱਥ ਜਿਸ ਵਕਤ ਗੁਰੂ ਨਾਨਕ ਦੇ ਬੱਚਿਆਂ ਦੇ ਜੋੜੇ ਸਾ੍ਹ ਕਰਦਾ ਹੈ, ਗੁਰੂ ਨਾਨਕ ਦੇ ਘਰ ਦਾ ਝਾੜੂ ਦਿੰਦਾ ਹੈ, ਗੁਰੂ ਨਾਨਕ ਦੇ ਘਰ ਦੇ ਜੂਠੇ ਭਾਂਡੇ ਮਾਂਜਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਅਸਤਬਲ ਦੇ ਘੋੜਿਆਂ ਦੀ ਲਿੱਦ ਚੁੱਕਦਾ ਹੈ, ਉਸ ਵੇਲੇ ਸੇਵਾ, ਨਿਮਰਤਾ ਅਤੇ ਗਰੀਬੀ ਦੇ ਪੂਰਨੇ ਪਾ ਰਿਹਾ ਹੁੰਦਾ ਹੈ।
ਹੁਣ ਸਾਧ ਸੰਗਤ ਜੀ ਤੁਸੀਂ ਆਪ ਹੀ ਦੱਸੋ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਕੜਾ ਪਾਉਣ ਵਾਲਾ ਹੱਥ ਕੋਈ ਭੈੜਾ ਕੰਮ ਕਰ ਸਕਦਾ ਹੈ?
ਪਵਿੱਤਰ ਕੜੇ ਰਾਹੀਂ (ਦੁਆਰਾ) ਹੱਥ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗ੍ਰਿਫਤ ਅਤੇ ਪਕੜ ਵਿੱਚ ਰਹਿੰਦਾ ਹੈ ਇਹ ਕੋਈ ਭੈੜਾ ਕੰਮ ਕਰ ਹੀ ਨਹੀਂ ਸਕਦਾ।
ਇਸ ਪਵਿੱਤਰ ਬਾਣੇ ਦਾ ਪਰਮ ਉਦੇਸ਼ ਮੂਲ ਤੌਰ ਤੇ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਉੱਚ ਅਵੱਸਥਾ ਵਿੱਚ ਰਹਿਣਾ ਹੈ। ਇਸ ਬਾਣੇ ਦਾ ਉਦੇਸ਼ ਸਾਡੀ ਮਨੋਬਿਰਤੀ, ਬਚਨਾਂ ਅਤੇ ਕਰਮਾਂ ਨੂੰ ਰੂਹਾਨੀ ਰੰਗਤ ਦੇਣੀ ਹੈ। ਖ਼ਾਲਸਾ ਅਕਾਲ ਵਿੱਚੋਂ ਪੈਦਾ ਹੋਇਆ ਹੈ ਅਤੇ ਆਖ਼ਰ ਅਕਾਲ ਵਿੱਚ ਹੀ ਸਮਾ ਜਾਂਦਾ ਹੈ। ਅਕਾਲ ਪੁਰਖ ਦਾ ਇਹ ਸਿਪਾਹੀ ਆਪਣੇ ਜੀਵਨ ਵਿੱਚ ਮਿਲਿਆ ਰੋਲ ਨਿਭਾ ਕੇ ਵਾਪਸ ਅਕਾਲ ਪੁਰਖ ਵਿੱਚ ਸਮਾ ਜਾਂਦਾਂ ਹੈ।
ਅਕਾਲ ਪੁਰਖ ਦਾ ਸਿਪਾਹੀ ਹੋਣ ਕਰਕੇ ਉਹ ਰੱਬੀ ਰਜ਼ਾ ਵਿੱਚ ਰਹਿੰਦਾ ਹੈ ਅਤੇ ਆਪਣੀ ਸਾਰੀ ਸ਼ਕਤੀ ਰੂਹਾਨੀ ਸੋਮੇ ਤੋਂ ਪ੍ਰਾਪਤ ਕਰਦਾ ਹੈ। ਖ਼ਾਲਸੇ ਦੇ ਪਰਉਪਕਾਰੀ ਜੀਵਨ ਵਿੱਚ ਸੁਆਰਥ ਦਾ ਨਾਮੋ-ਨਿਸ਼ਾਨ ਨਹੀਂ ਰਹਿੰਦਾ। ਉਹ ਪੂਰਨ ਤੌਰ ਤੇ ਅਕਾਲ ਪੁਰਖ ਦੇ ਸਾਜ਼ ਵਜੋਂ ਵਿਚਰਦਾ ਹੈ ਕਿਉਂ ਜੋ ਉਹ ਹਉਮੈ ਦੀਆਂ ਭਾਵਨਾਵਾਂ ਤੋਂ ਪੂਰੀ ਤਰ੍ਹਾਂ ਰਹਿਤ ਹੁੰਦਾ ਹੈ।
ਖ਼ਾਲਸੇ ਦਾ ਜੀਵਨ ਗਤੀਸ਼ੀਲ ਹੁੰਦਾ ਹੈ ਤੇ ਉਹ ਰੂਹਾਨੀ ਜਰਨੈਲ ਵਾਂਗ ਜੀਵਨ ਜਿਉਂਦਾ ਹੈ।
ਇਹ ਸਾਡੀ ਰੂਹਾਨੀ ਮਰਯਾਦਾ ਦੇ ਆਦਰਸ਼ ਹਨ। ਇਹ ਆਦਰਸ਼ ਸਾਡੀ ਸਰੀਰਕ ਮਾਨਸਿਕ ਆਤਮਿਕ ਸੱਚੀ ਅਤੇ ਪਵਿੱਤਰ ਹੋਂਦ ਦੀ ਰੂਪ-ਰੇਖਾ ਘੜਦੇ ਹਨ। ਇਹ ਪੰਜ ਕਕਾਰ ਸਿੱਖ ਨੂੰ ਰੂਹਾਨੀ ਮੰਜ਼ਿਲ ਦੇ ਸਿਖ਼ਰ ਤੇ ਪਹੁੰਚਾ ਦਿੰਦੇ ਹਨ। ਇਸ ਪਵਿੱਤਰ ਬਾਣੇ ਦੇ ਧਾਰਨੀ ਹੋਣ ਨਾਲ ਆਤਮ-ਸੰਜਮ, ਆਤਮ-ਸ਼ੁੱਧੀ (ਅੰਦਰੂਨੀ ਅਤੇ ਬਾਹਰੀ) ਅਤੇ ਰੂਹਾਨੀ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ ਰੂਹਾਨੀ ਬਖਸ਼ਿਸ਼ਾਂ ਆਖ਼ਰਕਾਰ, ਆਤਮ ਨੂੰ ਅਨੰਤ ਨਾਲ ਜੋੜ ਕੇ ਅਭੇਦ ਕਰ ਦਿੰਦੀਆਂ ਹਨ।
ਸੱਚਾ ਸਿੱਖ ਕੁਦਰਤ ਨਾਲ ਇੱਕਸੁਰ ਹੋ ਕੇ ਪੂਰਨ ਤੌਰ ਤੇ ਰੱਬੀ ਰਜ਼ਾ ਵਿੱਚ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ। ਉਹ ਸੱਚ ਦਾ ਪ੍ਰਤੀਕ ਬਣ ਜਾਂਦਾ ਹੈ। ਖ਼ਾਲਸਾ ਪਵਿੱਤਰਤਾ ਦੀ ਸਾਕਾਰ ਮੂਰਤ, ਰੂਹਾਨੀ ਤੌਰ ਤੇ ਜਗਮਗਾਉਂਦੀ ਸ਼ੁੱਧ ਅਤੇ ਸੱਚੀ ਸ਼ਖਸੀਅਤ ਦਾ ਮਾਲਕ ਬਣ ਜਾਂਦਾ ਹੈ। ਨਿਹਚਲ ਆਸਣ ਦੇ ਤਖ਼ਤ ਤੇ ਬੈਠਾ ਖ਼ਾਲਸਾ ਪਰਮਾਤਮਾ ਦੇ ਹੁਕਮ ਅਤੇ ਸ਼ਕਤੀਸ਼ਾਲੀ ਸੱਚ ਦੀ ਖ਼ਾਤਰ ਮਰਨ ਜਿਊਣ ਦੇ ਪਵਿੱਤਰ ਕਾਰਜ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਉਹ ਸਿਧਾਤਾਂ ਤੇ ਅਮਲ ਅਥਵਾ ਕਥਨੀ ਅਤੇ ਕਰਨੀ ਵਿੱਚ ਰੱਬੀ ਰਜ਼ਾ ਅਨੁਸਾਰ ਜੀਵਨ ਬਸਰ ਕਰਦਾ ਹੈ।
ਇਹ ਸੱਚ ਦੀ ਪ੍ਰਾਪਤੀ ਲਈ ਸਾਡੇ ਜੀਵਨ ਦੇ ਠੋਸ ਪਹਿਲੂਆਂ ਦਾ ਸਾਂਝਾ ਵਾਧਾ ਹੈ। ਇਸ ਬਾਅਦ ਰੂਹਾਨੀ ਜੀਵਨ ਦੇ ਵਿਕਾਸ ਵਿੱਚ ਕੋਈ ਹੋਰ ਠੋਸ ਪਹਿਲੂ ਬਾਕੀ ਨਹੀਂ ਰਹਿੰਦਾ। ਇਹ ਰੱਬੀ ਮਾਰਗ ਦੀ ਰੂਹਾਨੀ ਵਿਧੀ ਨੂੰ ਉਤਸ਼ਾਹਤ ਕਰਦਾ ਹੈ।
ਪੰਜ ਕਕਾਰਾਂ ਦੇ ਧਾਰਨੀ ਹੋਣ ਨਾਲ ਸਾਡੀਆਂ ਸਰੀਰਕ, ਮਾਨਸਿਕ ਅਤੇ ਆਤਮਿਕ ਦੁਬਿਧਾਵਾਂ ਤੇ ਆਸਾਨੀ ਨਾਲ ਫ਼ਤਹਿ ਹਾਸਲ ਹੋ ਜਾਂਦੀ ਹੈ।
ਇਹ ਪਵਿੱਤਰ ਕਕਾਰ ਆਚਰਣ ਅਤੇ ਰੂਹਾਨੀਅਤ ਦੀ ਤਰੱਕੀ ਵਿੱਚ ਸਹਾਈ ਹੁੰਦੇ ਹਨ ਅਤੇ ਇਨ੍ਹਾਂ ਸਦਕਾ ਆਤਮੇ ਵੱਲ ਰੂਹਾਨੀ ਸ੍ਹਰ ਸੌਖਾ ਅਤੇ ਤੇਜ਼ ਹੋ ਜਾਂਦਾ ਹੈ।
ਇਨ੍ਹਾਂ ਪੰਜ ਕਕਾਰਾਂ ਦੀ ਵਡਿਆਈ ਨੇ ਖ਼ਾਲਸਾ ਸਮਾਜ ਵਿੱਚ ਬੇਮਿਸਾਲ ਰੂਹਾਨੀ ਜੀਵਨ ਵਾਲੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਹਨ। ਇਹ ਕਕਾਰ ਸਾਡੀ ਮੂਲ ਜੋਤ ਸਰੂਪ ਜੀਵਨ ਦੀ ਛੁਪੀ ਹੋਈ ਸ਼ਕਤੀ ਅਤੇ ਰੂਹਾਨੀਅਤ ਨੂੰ ਜਾਗ੍ਰਤ ਕਰਦੇ ਹਨ।
ਪ੍ਰਭ ਮਹਿ, ਮੋ ਮਹਿ, ਤਾਸ ਮਹਿ, ਰੰਚਕ ਨਾਹਨ ਭੇਵ॥
ਨਿਰੰਕਾਰ ਵਿਚੋਂ ਨਿਕਲੀਆਂ ਹੋਈਆਂ ਪੰਜ ਕਿਰਨਾਂ ਜਿੰਨ੍ਹਾਂ ਨੂੰ ਲੋਕਾਂ ਨੇ “ਮੈਂ”ਬਣਾ ਦਿੱਤਾ। (ਹਉਮੈ ਦਾ ਕਾਰਨ ਬਣਾ ਦਿੱਤਾ)