prev ◀

ਦੁੱਖ ਰੱਬ ਦੀ ਸਭ ਤੋਂ ਵੱਡੀ ਦੇਣ ਹੈ। ਤੇ ਇਹ ਦਾਤ ਦੇ ਸਭ ਤੋਂ ਜ਼ਿਆਦਾ ਹੱਕਦਾਰ ਉਹਦੇ ਭਗਤ ਹਨ। ਇਹ ਮਿਹਰਾਂ ਭਰੀ ਦਾਤ ਉਸਦੇ ਭਗਤਾਂ ਦੀ ਹੀ ਝੋਲੀ ਵਿਚ ਪੈਂਦੀ ਹੈ। ਉਹ ਦੁੱਖ ਤਕਲੀਫਾਂ ਨੂੰ ਗਲੇ ਲਗਾ ਕੇ ਉਹਦੇ ਵਿਚ ਅਨੰਦਿਤ ਮਹਿਸੂਸ ਕਰਦੇ ਹਨ। ਜਿਹੜਾ ਆਪਣੇ ਪਿਆਰੇ ਸਤਿਗੁਰੂ ਨੂੰ ਹੀ ਹਰ ਦਾਤ ਦਾ ਇਕ ਮਾਤਰ ਦਾਤਾ ਸਮਝਦਾ ਹੈ, ਉਹਨੂੰ ਤਾਂ ਹਰ ਤਰ੍ਹਾਂ ਦੀ ਦੁੱਖ ਤਕਲੀਫ਼ ਵੀ ਆਪਣੇ ਪਿਆਰੇ ਕੋਲੋਂ ਮਿਲੀ ਇਕ ਵਿਸ਼ੇਸ਼ ਦਾਤ ਹੀ ਭਾਸਦੀ ਹੈ। ਜਿਵੇਂ-ਜਿਵੇਂ ਉਹਦੇ ਦੁੱਖ ਤਕਲੀਫ ਵਧਦੇ ਹਨ, ਉਵੇਂ- ਉਵੇਂ ਉਹਨੂੰ ਭਾਣੇ ਦਾ ਨਸ਼ਾ ਚੜ੍ਹਦਾ ਹੈ।


next ▶