Prophet of Universal Harmony and Synthesis
All Holy Rivers flow into this Divine Ocean of Universal Harmony-Sri Guru Granth Sahib. All different creeds and expressions merge in this Divine Source-Sri Guru Granth Sahib. All the Divine Lovers of God from different paths and creeds sing in soulful unison the praises and glory of the Lord Almighty, in this Universal Scripture of Love, called Sri Guru Granth Sahib.
This Great Divine Master of Universal Harmony is Sri Guru Nanak Sahib. This Great Divine Source of all universal Harmony is the Self, the Soul, the Atam of Guru Nanak and His other Nine Manifestations now known universally as the Eternal Guru, Sri Guru Granth Sahib. This Universal Love and Harmony is the Gospel of Sri Guru Granth Sahib.
And this Universal Harmony and Love is the Eternal Dharma of the Eternal Sri Guru Granth Sahib.
This is the only Holy Scripture in the world which treats and perceives in equal measure and standard true love of a Brahmin and that of a Shudra, of Muslim as well as Hindu Mystics, of high-caste and out-caste.
As the sun gives light, heat and life sustenance to the whole world without any reservations and qualifications so does this Divine Sun (Sri Guru Granth Sahib) provides spiritual solace and sheds Divine Light on all alike. Each and every Divine Ray of this Divine Sun, i.e., each and every hymn of Sri Guru Granth Sahib radiates total human, linguistic, racial and spiritual harmony of the whole global community.
The whole world will bow in total reverence and worship Sri Guru Granth Sahib, divined Baba Nand Singh Ji Maharaj.
Sri Guru Granth Sahib is a Matchless Divine Treasure of synthetic embrace of the whole global community. Sri Guru Granth Sahib is a paradise of spiritual harmony. True integration, harmony and unity can only usher in, on a solid foundation of Love. This Love stands out beautifully, harmoniously, synthetically in its pristine purity and glory in Sri Guru Granth Sahib where the hymns-celestial of divine lovers of different religions, faiths, creeds are enshrined in One Religion of Love, in brotherhood of man and in sole fatherhood of God. References to profound spiritual events of yore have been made with veneration. These references are universally appealing and enlightening.
Sri Guru Granth Sahib is the Divine source from which radiates and flows eternal message of Sri Guru Nanak Sahib to the whole mankind. Sri Guru Nanak Sahib shines in His Eternal Glory in this Divine Source. This Universal Divine Source provides a wonderful foundation, basis for the whole mankind to unite in one strong spiritual bond, divine relationship free of any rancour, envy, hatred, jealousy and fanaticism.
Its basis and foundation is non-sectarian and its appeal and outlook universal. It is totally free from the impurities of caste, colour and creed, low and high, rich and poor. Sri Guru Granth Sahib is the most prized gift given to mankind by Sri Guru Arjan Sahib. It shall continue to remain the most prized heritage of the whole mankind for all times to come. Lord incarnated as Sri Guru Nanak Sahib to present this unique divine gift to mankind and in the dust of the holy feet of this Eternal Guru commodities like emancipation, deliverance, mukti roll in humble submission, and radiate with full splendour.
The loving and holy heart of Sri Guru Nanak Sahib, in the eternal form of Sri Guru Granth Sahib, takes the whole human race in his divine embrace diversity in religions, races, colour, beliefs, attitudes, status, geographical barriers notwithstanding.
This priceless holy treasure, which Sri Guru Granth Sahib is, holds the glorious universal message of unity in diversity, unity of religions, unity of man, unity of God and binds the whole global community in an unbreakable bond of divine and universal love.
Truth and unity are one. One Reality pervades everything, the whole universe.. A true devotee of God has a universal vision, a vision of total unity. Bhagat Namdev perceives his Lord every where.
Gobind Bin Nahin Koi’
Ram Bina Kou Bole Re’
Bani of only such great and true devotees of God, of such universal vision and love has been enshrined in Sri Guru Granth Sahib.
Bhai Kanhaiya and Bhai Nand Lal perceived the same unity in all alike whether friend or foe on a battle-field. They perceived and beheld their Lord, their beloved Satguru, Sri Guru Gobind Singh Sahib in every one.
There is no division of mankind for such realised souls on the basis of religion, language, caste, colour, creed, status, nationality. They behold and preceive one Reality pervading the whole global community. They perceive unity everywhere.
Bani of true and great saints, irrespective of colour, caste and creed, who were drenched in pure love of God, who practiced and who lived the Religion of Love were welcomed in loving folds of Sri Guru Nanak Sahib's vision of a Religion of Pure Love which binds the whole global community in one human race. This Religion of Love knows no hate, no ego, no distinctions and divisions, no inequalities, no discrimination.
In divine and pure hearts, superficial diversities of language, religion, place have no place, no hold, no grip whatsoever. Sri Guru Granth Sahib unites the whole global community in one spiritual string.
It is a song celestial which sings the Glory of the sole God in one harmonious melody from the beginning to the end.
Only Partakh Har, the Manifest Lord Himself, the Jagat Guru, the World Enlightener can establish such an unparalleled inter-religious harmony and wonderful synthesis on earth. God is Love and Love is God. Sri Guru Granth Sahib is Love and Love is Sri Guru Granth Sahib.
Through Sri Guru Granth Sahib flows and glows the salvation of humanity.
ਰੂਹਾਨੀ ਸਦਭਾਵਨਾ ਅਤੇ ਸ਼ਬਦ ਅਸਗਾਹ ਦੇ ਪੈਗੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀਵਾਲਤਾ ਦੇ ਮਹਾਨ ਰੂਹਾਨੀ ਜਗਤ ਗੁਰੂ ਹਨ । ਸਰਬ ਸਾਂਝੀਵਾਲਤਾ ਦਾ ਇਹ ਮਹਾਨ ਦੈਵੀ ਸ੍ਰੋਤ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀਆਂ ਨੌ ਜੋਤਾਂ ਦੀ ਨਿੱਜ ਆਤਮਾ ਹੈ । ਹੁਣ ਸਾਰੀ ਲੋਕਾਈ ਇਨ੍ਹਾਂ ਦਸਾਂ ਪਾਤਸ਼ਾਹੀਆਂ ਨੂੰ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਜੋਂ ਜਾਣਦੀ, ਸਤਿਕਾਰਦੀ ਤੇ ਪੂਜਾ ਕਰਦੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਮ ਸੰਦੇਸ਼ ਵਿਸ਼ਵ ਵਿਆਪੀ ਪ੍ਰੇਮ ਅਤੇ ਸਦਭਾਵਨਾ ਹੈ । ਇਹ ਵਿਸ਼ਵ ਵਿਆਪੀ ਸਦਭਾਵਨਾ ਅਤੇ ਪ੍ਰੇਮ ਹੀ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਦੀਵੀ ਧਰਮ ਹੈ ।
ਸੰਸਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇਕ ਅਜਿਹਾ ਪਵਿੱਤਰ ਗ੍ਰੰਥ ਹੈ ਜਿਸ ਨੇ ਮੁਸਲਮਾਨਾਂ, ਹਿੰਦੂ ਭਗਤਾਂ ਤੇ ਉੱਚੀਆਂ ਨੀਵੀਆਂ ਜਾਤਾਂ ਦੇ ਰੱਬੀ ਭਗਤਾਂ ਦੇ ਸੱਚੇ ਪ੍ਰੇਮ ਨੂੰ ਸਮਦ੍ਰਿਸ਼ਟੀ ਨਾਲ ਸਵੀਕਾਰ ਕੀਤਾ ਹੈ ।
ਸੂਰਜ ਭਿੰਨ ਭੇਦ ਕੀਤੇ ਬਗੈਰ ਸਾਰਿਆਂ ਨੂੰ ਬਰਾਬਰ ਰੋਸ਼ਨੀ, ਨਿੱਘ ਅਤੇ ਜੀਵਨ ਆਸਰਾ ਦਿੰਦਾ ਹੈ । ਇਸੇ ਤਰ੍ਹਾਂ ਇਹ ਰੂਹਾਨੀ ਸੂਰਜ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਸਾਰਿਆਂ ਨੂੰ ਬਰਾਬਰ ਰੂਹਾਨੀ ਧੀਰਜ ਤੇ ਗਿਆਨ ਬਖ਼ਸ਼ਦੇ ਹਨ । ਇਸ ਮਹਾਨ ਰੂਹਾਨੀ ਸੂਰਜ ਦੀ ਹਰ ਇੱਕ ਕਿਰਨ - ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰੇਕ ਸ਼ਬਦ ਸ੍ਰਿਸਟੀ ਦੇ ਸਮੁਚੇ ਭਾਈਚਾਰੇ ਲਈ ਪੂਰੀ ਮਾਨਵੀ, ਭਾਸ਼ਾਈ, ਨਸਲੀ ਅਤੇ ਰੂਹਾਨੀ ਸਦਭਾਵਨਾ ਦਾ ਚਾਨਣ ਕਰ ਰਿਹਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਲ ਮਾਨਵ ਸਮਾਜ ਦੀ ਸਾਂਝੀ ਗੋਦ ਦਾ ਬੇਮਿਸਾਲ ਸ੍ਰੋਤ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀ ਮਿਲਾਪ ਦਾ ਬਹਿਸ਼ਤ ਹੈ । ਸੱਚੀ ਸਾਂਝ, ਏਕਤਾ ਅਤੇ ਮਿਲਾਪ ਦੀਆਂ ਮੰਜ਼ਲਾਂ, ਪ੍ਰੇਮ ਦੀਆਂ ਪੱਕੀਆਂ ਨੀਹਾਂ ਤੇ ਹੀ ਉਸਾਰੀਆਂ ਜਾ ਸਕਦੀਆਂ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪ੍ਰੇਮ ਬਹੁਤ ਸੁੰਦਰਤਾ, ਇਕਸੁਰਤਾ ਅਤੇ ਸੰਯੋਗਾਤਮਕਾ ਨਾਲ ਆਪਣੀ ਪਹਿਲ-ਤਾਜ਼ਗੀ, ਪਵਿੱਤਰਤਾ ਅਤੇ ਸ਼ਾਨ ਨਾਲ ਝਲਕ ਰਿਹਾ ਹੈ । ਇਸ ਵਿੱਚ ਵੱਖ-ਵੱਖ ਧਰਮਾਂ, ਵਿਸ਼ਵਾਸਾਂ, ਜਾਤਾਂ ਦੇ ਰੱਬੀ ਪ੍ਰੇਮੀਆਂ ਦੇ ਪੈਗੰਬਰੀ ਬੋਲ, ਮਾਨਵ ਭਾਈਚਾਰੇ ਦੀ ਭਲਾਈ ਹਿੱਤ, ਪ੍ਰੇਮ ਦੇ ਇੱਕ ਧਰਮ ਵਿੱਚ ਸ਼ਾਮਲ ਕੀਤੇ ਗਏ ਹਨ । ਪੁਰਾਤਨ ਡੂੰੰਘੇ ਅਰਥਾਂ ਵਾਲੀਆਂ ਸਾਖੀਆਂ ਦੇ ਸਤਿਕਾਰ ਸਹਿਤ ਹਵਾਲੇ ਦਿੱਤੇ ਗਏ ਹਨ । ਇਨ੍ਹਾਂ ਹਵਾਲਿਆਂ ਦੀ ਸਰਬਕਾਲੀ ਮਹੱਤਤਾ ਹੈ, ਕਿਉਂ ਜੋ ਇਹ ਰੂਹਾਨੀ ਗਿਆਨ ਦਿੰਦੇ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹਾ ਰੂਹਾਨੀ ਸੋਮਾ ਹਨ ਜਿੱਥੋਂ ਸਾਰੀ ਮਨੁੱਖਤਾ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਲਾਹੀ ਸੰਦੇਸ਼ ਨਿਰੰਤਰ ਮਿਲ ਰਿਹਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਰੂਹਾਨੀ ਸੋਮੇ ਦੇ ਰੂਪ ਵਿੱਚ ਜੁਗੋ ਜੁੱਗ ਅਟੱਲ ਹਨ । ਇਸ ਸਰਬਕਾਲੀ ਰੂਹਾਨੀ ਸ੍ਰੋਤ ਰਾਹੀਂ ਸ਼ਕਤੀ ਸ਼ਾਲੀ ਆਤਮਿਕ ਕੜੀ ਤੇ ਰੂਹਾਨੀ ਇੱਕ-ਸੁਰਤਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਗਈ ਹੈ । ਦੂਈ, ਦਵੈਖ਼, ਨ੍ਹਰਤ, ਈਰਖਾ, ਸਾੜੇ, ਹੱਠਧਰਮੀ ਤੋਂ ਮੁਕਤ ਸਮਾਜ ਦੀ ਸਿਰਜਣਾ ਕੀਤੀ ਗਈ ਹੈ।
ਇਸ ਦਾ ਆਧਾਰ ਅਤੇ ਨੀਂਹ ਸੰਪਰਦਾਇਕ ਸਦਭਾਵਨਾ ਹੈ । ਇਸ ਦਾ ਸੰਦੇਸ਼ ਅਤੇ ਦ੍ਰਿਸ਼ਟੀਕੋਣ ਸਰਬਕਾਲੀ ਹੈ । ਇਹ ਜ਼ਾਤ-ਰੰਗ, ਧਰਮ, ਨਸਲ, ਅਮੀਰ-ਗਰੀਬ ਰਾਜਾ ਤੇ ਭਿਖਾਰੀ ਦੇ ਭਿੰਨ ਭੇਦ ਤੋਂ ਪੂਰੀ ਤਰ੍ਹਾਂ ਪਵਿੱਤਰ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਜੁੱਗ ਅਟੱਲ ਰਹਿਣ ਵਾਲੇ ਸਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਆਰਾ ਤੇ ਪਾਕ ਹਿਰਦਾ ਸਾਰੇ ਧਰਮਾਂ, ਜਾਤਾਂ, ਰੂਪ-ਰੰਗਾਂ, ਵਿਸ਼ਵਾਸ਼ ਅਕੀਦਿਆਂ, ਅਹੁੱਦਿਆਂ ਤੇ ਭੂਗੋਲਿਕ ਹੱਦਾਂ ਨੂੰ ਅਣਡਿੱਠ ਕਰਕੇ ਸਾਰੀ ਮਨੁੱਖ ਜਾਤੀ ਨੂੰ ਆਪਣੇ ਪਿਆਰ ਅਤੇ ਨਿੱਘੀ ਗਲਵੱਕੜੀ ਵਿੱਚ ਲੈ ਲੈਂਦਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਮੋਲਕ ਪਵਿੱਤਰ ਖਜ਼ਾਨੇ ਵਿੱਚੋਂ ਅਨੇਕਤਾ ਵਿੱਚ ਏਕਤਾ, ਧਰਮਾਂ ਦੀ ਏਕਤਾ, ਮਾਨਵ ਏਕਤਾ, ਰੱਬੀ ਏਕਤਾ ਦਾ ਸ਼ਾਨਦਾਰ ਸਰਬਵਿਆਪਕ ਸੰਦੇਸ਼ ਮਿਲਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੇ ਭਾਈਚਾਰੇ ਨੂੰ ਰੂਹਾਨੀ ਅਤੇ ਵਿਸ਼ਵ-ਵਿਆਪੀ ਪ੍ਰੇਮ ਦੀ ਅਟੁੱਟ ਤਾਰ ਨਾਲ ਜੋੜਦੇ ਹਨ ।
ਸਤਿ ਅਤੇ ਏਕਤਾ ਇੱਕ ਰੂਪ ਹਨ । ਬ੍ਰਹਮੰਡ ਵਿੱਚ ਸਭ ਥਾਈਂ ਇੱਕੋ ਸਤਿ ਵਰਤ ਰਿਹਾ ਹੈ। ਰੱਬ ਦੇ ਸੱਚੇ ਭਗਤ ਦਾ ਨਜ਼ਰੀਆ ਸਰਬਵਿਆਪਕ ਹੁੰਦਾ ਹੈ । ਇਹ ਨਜ਼ਰੀਆ ਪੂਰਨ ਰੂਹਾਨੀ ਏਕਤਾ ਦਾ ਸੱਦਾ ਹੈ ।
ਗੋਬਿੰਦ ਬਿਨੁ ਨਹੀ ਕੋਈ ।।
ਰਾਮ ਬਿਨਾ ਕੋ ਬੋਲੈ ਰੇ ।।੧।। ਰਹਾਉ ।।
ਪਰਮਾਤਮਾ ਦੇ ਕੇਵਲ ਉਨ੍ਹਾਂ ਸੱਚੇ ਤੇ ਮਹਾਨ ਭਗਤਾਂ ਦੀ ਬਾਣੀ, (ਜਿਨ੍ਹਾਂ ਦੇ ਅੰਦਰ ਕੁਲ ਮਾਨਵਜਾਤੀ ਲਈ ਪ੍ਰੇਮ ਅਤੇ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਸਰਬ ਸਾਂਝੀਵਾਲਤਾ ਦਾ ਸੀ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀ ਗਈ ਹੈ ।
ਭਾਈ ਘਨੱਈਆ ਜੀ ਨੂੰ ਮੈਦਾਨੇ ਜੰਗ ਵਿੱਚ ਦੁਸ਼ਮਣ ਅਤੇ ਮਿੱਤਰ ਵਿੱਚਕਾਰ ਕੋਈ ਅੰਤਰ ਨਹੀਂ ਲਗਦਾ ਸੀ । ਭਾਈ ਘਨੱਈਆ ਅਤੇ ਭਾਈ ਨੰਦ ਲਾਲ ਜੀ ਨੂੰ ਘਟ ਘਟ ਵਿੱਚ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਨਜ਼ਰ ਆ ਰਹੇ ਹਨ।
ਅਜਿਹੀਆਂ ਪਹੁੰਚੀਆਂ ਹੋਈਆਂ ਆਤਮਾਵਾਂ ਨੂੰ ਧਰਮ, ਭਾਸ਼ਾ, ਜ਼ਾਤ, ਰੂਪ, ਰੰਗ, ਅਹੁੱਦੇ ਅਤੇ ਕੌਮੀਅਤ ਦੀਆਂ ਮਾਨਵੀ ਵੰਡਾਂ ਨਜ਼ਰ ਨਹੀਂ ਆਉਂਦੀਆਂ । ਉਨ੍ਹਾਂ ਨੂੰ ਵਿਸ਼ਵ ਭਾਈ ਚਾਰੇ ਵਿੱਚ ਇੱਕੋ ਪਰਮ ਸਤਿ ਦਾ ਵਰਤਾਰਾ ਨਜ਼ਰ ਆਉਂਦਾ ਹੈ ।
ਰੂਪ ਰੰਗ, ਜ਼ਾਤ-ਪਾਤ ਦੀ ਪਰਵਾਹ ਕੀਤੇ ਬਗੈਰ ਪਰਤਾਮਤਾ ਦੇ ਸੱਚੇ ਪ੍ਰੇਮ ਵਿੱਚ ਭਿੱਜੇ, ਪ੍ਰੇਮ ਦੇ ਧਰਮ ਦਾ ਪ੍ਰਚਾਰ ਕਰਨ ਵਾਲੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਸ਼ੁੱਧ ਪ੍ਰੇਮ ਦੇ ਧਰਮ ਵਿੱਚ ਸਥਾਨ ਦਿੱਤਾ ਗਿਆ ਹੈ । ਨ੍ਹਰਤ, ਹਉਮੈ, ਭਿੰਨ-ਭੇਦ, ਵੰਡਾਂ, ਨਾਬਰਾਬਰੀ ਤੇ ਵਿਤਕਰਿਆਂ ਦਾ ਕੋਈ ਸਥਾਨ ਨਹੀਂ ਹੈ ।
ਰੱਬੀ ਅਤੇ ਪਵਿੱਤਰ ਹਿਰਦਿਆਂ ਵਿੱਚ ਭਾਸ਼ਾ, ਧਰਮ, ਦੀਆਂ ਵੰਡੀਆਂ ਦਾ ਨਾ ਕੋਈ ਮਹੱਤਵ ਹੁੰਦਾ ਅਤੇ ਨਾ ਹੀ ਕੋਈ ਪ੍ਰਭਾਵ ਹੁੰਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਾਨਵ ਜਾਤੀ ਨੂੰ ਇੱਕ ਰੂਹਾਨੀ ਜੰਜ਼ੀਰ ਨਾਲ ਜੋੜਦੇ ਹਨ ।
ਇਹ ਇੱਕ ਇਲਾਹੀ ਗੀਤ ਹੈ ਜਿਸ ਵਿੱਚ ਆਦਿ ਤੋਂ ਅੰਤ ਤੱਕ ਇੱਕੋ ਪਰਮਾਤਮਾ ਦੀ ਸੁਰੀਲੇ ਰਾਗ ਵਿੱਚ ਵਡਿਆਈ ਗਾਇਨ ਕੀਤੀ ਗਈ ਹੈ ।
ਇਸ ਧਰਤੀ ਉੱਤੇ ਇਸ ਬੇਮਿਸਾਲ ਸਰਬ ਧਰਮ ਸਾਂਝੀਵਾਲਤਾ ਅਤੇ ਸ਼ਬਦ ਅਸਗਾਹ ਦਾ ਕਾਰਜ ਕੇਵਲ ਪਰਤਖ੍ਹ ਹਰਿ, ਪਰਮਾਤਮਾ ਰੂਪ ਜਗਤ ਗੁਰੂ, ਗੁਰੂ ਅਰਜਨ ਸਾਹਿਬ ਜੀ ਕਰ ਸਕਦੇ ਹਨ । ਪਰਮਾਤਮਾ ਹੀ ਪ੍ਰੇਮ ਹੈ ਅਤੇ ਪ੍ਰੇਮ ਹੀ ਪਰਮਾਤਮਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਪ੍ਰੇਮ ਹੈ ਅਤੇ ਪ੍ਰੇਮ ਹੀ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਾਰੀ ਮਾਨਵਜਾਤੀ ਦੀ ਮੁਕਤੀ ਦੀ ਨਦੀ ਵਹਿ ਰਹੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਲਾਹੀ ਨੂਰ ਮਾਨਵ ਜਾਤੀ ਦਾ ਮਾਰਗ ਰੋਸ਼ਨ ਕਰ ਰਿਹਾ ਹੈ ।