Preface

Humbly request you to share the message with all you know on the planet!

Timeless in Time is The Manifestation of Real Truth.
Human intellect cannot embrace the Boundless, the Timeless, the Eternal. Conscious of this inherent inability I humbly dare to pay my homage at the Lotus Feet of my Most Beloved Satguru, Sri Guru Tegh Bahadur Sahib

It was at a tender age as a student of D & M College, Moga, when my respected father had led me directly into the holy presence of Baba Nand Singh Ji Maharaj (of Kaleran). It was in the holy and immediate presence of Mahan Baba Nand Singh Ji Maharaj that I started experiencing the Bliss of the Eternal Glory of Sri Guru Nanak Sahib.

Sri Guru Tegh Bahadur Sahib was born at Amritsar in 1621 and was the youngest son of Sri Guru Hargobind Sahib. He adorned the Sacred Throne of Sri Guru Nanak Sahib from 1664 to 1675. One hundred and fifteen hymns of Sri Guru Teg Bahadur Sahib stand enshrined in Sri Guru Granth Sahib. This section only provides a glimpse of the Eternal Glory of my Beloved Satguru. For nearly three decades, I regularly accompanied my worshipful father, every year, to join the holy celebrations of the sacred Martyrdom Anniversary of Sri Guru Tegh Bahadur Sahib at Gurdwara Sis Ganj Sahib, Delhi. He would wipe the shoes of Sangat with his flowing white beard and cry from the depths of his heart "Blessed are these holy persons who have come all the way to pay their homage at the holy feet of my Beloved Satguru, Sri Guru Tegh Bahadur Sahib". An Akand Path of Sri Guru Granth Sahib used to be booked in the corner room of the first floor of the Gurdwara and three days spent in exclusive devotion and service to the Great Guru. Illuminating and revealing were his words of wisdom and devotion based directly on his personal intuitive and mystical experiences.

I dedicate this humble attempt to the Grace of Baba Nand Singh Ji Maharaj and my own worshipful father Baba Narinder Singh Ji.

ਆਰੰਭਕ ਸ਼ਬਦ

ਕਾਲ ਦੀ ਖੇਡ ਵਿੱਚ ਜਿਸ ਵਕਤ ਅਕਾਲ ਆਪ ਵਿਚਰਦਾ ਹੈ ਉਹ ਹੀ ਅਸਲ ਵਿੱਚ ਸਤਿ (ਨਿਰੰਕਾਰ) ਦਾ ਸਰੂਪ ਹੈ ।

ਮਨੁੱਖੀ ਅਕਲ ਦੇਸ਼-ਕਾਲ ਦੀਆਂ ਹੱਦਾਂ ਤੋਂ ਪਾਰ ਨਿਰੰਕਾਰ ਦਾ ਭੇਦ ਨਹੀਂ ਜਾਣ ਸਕਦੀ। ਮਨੁੱਖੀ ਅਸਮਰਥਾ ਦਾ ਇਹ ਅਹਿਸਾਸ ਕਰਦਿਆਂ, ਮੈਂ ਆਪਣੇ ਪਿਆਰੇ ਸਤਿਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਲ ਕਮਲਾਂ ਵਿੱਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 30 ਅਪ੍ਰੈਲ 1994 ਨੂੰੰ ਆ ਰਿਹਾ ਹੈ ।

ਮੇਰੇ ਪਿਤਾ ਜੀ ਮੈਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੀ ਪਵਿੱਤਰ ਹਜ਼ੂਰੀ ਵਿੱਚ ਲੈਕੇ ਜਾਇਆ ਕਰਦੇ ਸਨ । ਉਸ ਸਮੇਂ ਮੇਰੀ ਉਮਰ ਛੋਟੀ ਸੀ ਤੇ ਮੈਂ ਡੀ.ਐਮ. ਕਾਲਜ ਮੋਗੇ ਵਿੱਚ ਪੜ੍ਹਦਾ ਸਾਂ । ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆ ਮੈਨੂੰ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਇਲਾਹੀ ਸ਼ਾਨ ਦਾ ਅਥਾਹ ਆਨੰਦ ਮਈ ਅਨੁਭਵ ਪ੍ਰਾਪਤ ਹੋਇਆ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1621 ਈ: ਵਿੱਚ ਅੰੰਮ੍ਰਿਤਸਰ ਵਿਖੇ ਅਵਤਾਰ ਧਾਰਿਆ । ਆਪ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 1664 ਈ: ਤੋਂ ਲੈ ਕੇ 1675 ਈ: ਤਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੱਦੀ ਤੇ ਬਿਰਾਜਮਾਨ ਰਹੇ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 115 ਸ਼ਬਦ/ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹਨ ।

ਇਸ ਕਿਤਾਬ ਵਿੱਚ ਮੈਂ ਆਪਣੇ ਪਿਆਰੇ ਸਤਿਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਇਲਾਹੀ ਸ਼ਾਨ ਦੀਆਂ ਕੁਝ ਝਲਕੀਆਂ ਨਿਮਰਤਾ ਸਹਿਤ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ । ਮੈਂ ਲੱਗਭਗ ਤੀਹ ਸਾਲ ਆਪਣੇ ਪੂਜਨੀਕ ਪਿਤਾ ਜੀ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਣ ਲਈ ਗੁਰਦਵਾਰਾ ਸੀਸ ਗੰਜ ਸਾਹਿਬ ਦਿੱਲੀ ਜਾਂਦਾ ਰਿਹਾ ਹਾਂ । ਪਿਤਾ ਜੀ ਆਪਣੇ ਚਿੱਟੇ ਦਾੜ੍ਹੇ ਨਾਲ ਸੰਗਤਾ ਦੇ ਜੋੜੇ ਸਾ੍ਹ ਕਰਦੇ ਸਨ ਅਤੇ ਜੋੜਿਆ ਨੂੰ ਇੰਝ ਸਾ੍ਹ ਕਰਦਿਆਂ ਜ਼ਾਰੋਜ਼ਾਰ ਰੋਦਿਆਂ ਉਨ੍ਹਾਂ ਦੀ ਅੰਤਰ ਆਤਮਾਂ ਵਿੱਚੋਂ ਇਹ ਬੋਲ ਨਿਕਲਦੇ ਸਨ:- ਇਹ ਪਵਿੱਤਰ ਜੀਵ ਧੰਨ ਹਨ ਜੋ ਮੇਰੇ ਪਿਆਰੇ ਸਤਿਗੁਰੂ ਸ੍ਰੀ ਗੁਰੂਨੂੰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਦੂਰ ਦੂਰਾਡੇ ਤੋਂ ਨਮਸਕਾਰ ਕਰਨ ਆਏ ਹਨ । ਗੁਰਦਵਾਰਾ ਸਾਹਿਬ ਦੀ ਪਹਿਲੀ ਮੰਜ਼ਲ ਦੇ ਇੱਕ ਕਮਰੇ ਵਿੱਚ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਲਾਹੀ ਸ਼ਾਨ ਦੇ ਵਿੱਚ ਮਹਾਨ ਬਾਬਾ ਜੀ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਂਦੇ ਸਨ । ਇਹ ਤਿੰਨ ਦਿਨ ਅਸੀਂ ਪਿਆਰੇ ਸਤਿਗੁਰੂ ਜੀ ਦੀ ਸੇਵਾ ਸਿਮਰਨ ਦਾ ਆਨੰਦ ਮਾਣਦੇ ਸਾਂ । ਪਿਤਾ ਜੀ ਦੇ ਬਚਨ ਰੂਹਾਨੀਅਤ ਨਾਲ ਭਰਪੂਰ ਹੁੰਦੇ ਸਨ ਤੇ ਇਹ ਬਚਨ ਸਾਡੀ ਆਤਮਾਂ ਨੂੰ ਪ੍ਰਕਾਸ਼ ਬਖਸ਼ਦੇ ਸਨ ਕਿਉਂ ਜੋ ਪਿਤਾ ਜੀ ਨੂੰ ਰੂਹਾਨੀ ਮੰਡਲ ਦੇ ਅਨੇਕਾਂ ਤਜਰਬੇ ਸਨ।

ਮੈਂ ਆਪਣੀ ਤੁਛ ਭੇਟਾ ਬਾਬਾ ਨੰਦ ਸਿੰਘ ਜੀ ਮਹਾਰਾਜ ਅਤੇ ਆਪਣੇ ਪੂਜਨੀਕ ਪਿਤਾ ਬਾਬਾ ਨਰਿੰਦਰ ਸਿੰਘ ਜੀ ਨੂੰ ਸੱਮਰਪਣ ਕਰਦਾ ਹਾਂ ।

ਬ੍ਰਗੇਡੀਅਰ ਪ੍ਰਤਾਪ ਸਿੰਘ ਜਸਪਾਲ
(ਰਿਟਾਇਰਡ)
203, ਸੈਕਟਰ 33-ਏ,
ਚੰਡੀਗੜ੍ਹ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...