ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ... - ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

Humbly request you to share the message with all you know on the planet!

ਪ੍ਰੇਮ, ਨਾਮ ਤੇ ਅੰਮ੍ਰਿਤ ਵਿਕਾਊ... - ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਸਾਧ ਸੰਗਤ ਜੀ ! ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਮਰਤਾ, ਮਿਸ਼ਨ ਪੂਰਾ ਹੋ ਗਿਆ। ਫਿਰ ਖੇਡ ਵਰਤਾਉਣ ਲੱਗੇ ਹਨ, ਉਸ ਵੇਲੇ ਸੱਭ ਸਿੱਖਾਂ ਨੂੰ, ਇਸ ਦੁਨੀਆਂ ਨੂੰ, ਇਸ ਮਾਤਲੋਕ ਨੂੰ, ਕਿਸਦੇ ਲੜ ਲਾ ਰਹੇ ਹਨ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਨਾਰੀਅਲ, ਪੰਜ ਪੈਸੇ ਰੱਖੇ ਹਨ। ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ, ਪ੍ਰਕਰਮਾਂ ਕੀਤੀ ਹੈ, ਚੌਰ ਕੀਤੀ ਹੈ, ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜ੍ਹੇ ਹਨ।

ਗੁਰੂ ਗੋਬਿੰਦ ਸਿੰਘ ਸਾਹਿਬ ਹੁਣ ਹੁਕਮ ਕੀ ਦੇ ਰਹੇ ਹਨ?

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ॥
ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ ॥

ਕੀ ਹੁਕਮ ਦਿੱਤਾ ਹੈ? ਉਸ ਵੇਲੇ ਆਪਣਾ ਸੱਭ ਕੁੱਝ ਸਮੇਟ ਕੇ, ਆਪਣਾ ਸੱਭ ਕੁੱਝ ਨਿਛਾਵਰ ਕਰਕੇ, ਉਸ ਪ੍ਰੇਮ ਵਿੱਚ ਜਿਸ ਪ੍ਰੇਮ ਵਿੱਚ ਕੁਰਬਾਨੀ ਉਸਦਾ ਦੂਜਾ ਸਰੂਪ ਹੈ, ਰੂਪ ਰੇਖਾ ਹੈ, ਸਾਰਾ ਸਰਬੰਸ ਉਸ ਦੇ ਪ੍ਰੇਮ ਵਿੱਚ ਕੁਰਬਾਨ ਕਰ ਦਿੱਤਾ ਹੈ। ਆਪਣਾ ਸੱਭ ਕੁੱਝ ਨਿਛਾਵਰ ਕਰਕੇ, ਸੰਕੋਚ ਕੇ, ਆਪ ਲਾਂਭੇ ਖੜ੍ਹੇ ਹੋ ਗਏ। ਜਿਸ ਤਰ੍ਹਾਂ ਪੰਚਮ ਪਿਤਾ ਸੱਚੇ ਪਾਤਸ਼ਾਹ ਆਪ ਲਾਂਬ੍ਹੇ ਖੜ੍ਹੇ ਹੋ ਗਏ, ਫਰਸ਼ ਤੇ ਹੋ ਗਏ ਤੇ ਸਾਰੀ ਮਨੁੱਖਤਾ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰਕੇ, ਅੱਗ ਵਿੱਚ ਆਸਣ ਲਾ ਲਿਆ। ਅੱਜ ਦਸਮੇਸ਼ ਪਿਤਾ ਨੇ ਸਾਰੇ ਕਰਜੇ ਚੁਕਾ ਕੇ, ਆਪਣਾ ਸੱਭ ਕੁੱਝ ਕੁਰਬਾਨ ਕਰਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਸਾਰਿਆਂ ਦਾ ਮੁੱਖ ਕਰਕੇ, ਸਾਰਿਆਂ ਨੂੰ ਉਨ੍ਹਾਂ ਦੇ ਚਰਨਾਂ ਵਿੱਚ ਸੌਂਪ ਕੇ ਸਾਹਿਬ ਆਪ ਅਲਾਹਿਦਾ ਖੜ੍ਹੇ ਹਨ ਪਰ ਸਾਧ ਸੰਗਤ ਜੀ ! ਮੇਰੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਵਡਿਆਈ, ਕੋਈ ਮਾਣ ਆਪਣੇ ਉੱਪਰ ਨਹੀਂ ਲਿਆ।

ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਬਚਨ ਕੀਤਾ। ਕਹਿਣ ਲੱਗੇ-

ਜੇ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਆਪਣੀ ਕੋਈ ਪਕੜ ਨਹੀਂ ਹੈ ਸੱਭ ਨੂੰ ਪਾਰਬ੍ਰਹਮ ਨਿਰੰਕਾਰ ਨਾਲ ਜੋੜ ਰਹੇ ਹਨ, ਸਾਰੀ ਵਡਿਆਈ ਉਸ ਨੂੰ ਦੇ ਰਹੇ ਹਨ, ਸਾਰੇ ਗੁਰੂ ਸਾਹਿਬਾਨ ਵਿੱਚ ਆਪਣੀ ਕੋਈ ਪਕੜ ਨਹੀਂ, ਦਸਮੇਸ਼ ਪਿਤਾ ਵਿੱਚ ਆਪਣੀ ਕੋਈ ਪਕੜ ਨਹੀਂ, ਸਾਰੀ ਮਨੁੱਖਤਾ ਦਾ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਮੋੜ ਰਹੇ ਹਨ।

ਮਹਾਂਪੁਰਖ ਦੀ ਇਹ ਵੱਡੀ ਨਿਸ਼ਾਨੀ ਹੈ ਕਿ ਉਸ ਦੀ ਕੋਈ ਆਪਣੀ ਪਕੜ ਨਹੀਂ ਹੋਵੇਗੀ। ਜਿਸ ਵਕਤ ਵੀ ਉਹ ਅਸਲ ਵਿੱਚ ਜੋੜੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਜੋੜੇਗਾ, ਕਦੇ ਵੀ ਉਹ ਆਪਣੇ ਨਾਲ ਨਹੀਂ ਜੋੜੇਗਾ। 

ਬਾਬਾ ਨੰਦ ਸਿੰਘ ਜੀ ਮਹਾਰਾਜ

ਦਾਸ ਜਾਨ ਕਰ ਕ੍ਰਿਪਾ ਕਰਹੁ ਮੁਹਿ ॥
ਹਾਰ ਪਰਾ ਮੈ ਆਨ ਦੁਆਰ ਤੁਹਿ ॥

ਮਹਾਕਾਲ ਰਖਵਾਰ ਹਮਾਰੋ ॥ 
ਮਹਾ ਲੋਹ ਮੈ ਕਿੰਕਰ ਥਾਰੋ ॥ 

ਅਪਨਾ ਜਾਨ ਕਰੋ ਰਖਵਾਰ ॥ 
ਬਾਂਹਿ ਗਹੇ ਕੀ ਲਾਜ ਬਿਚਾਰ ॥

ਦਾਸ ਜਾਨ ਕਰ ਕ੍ਰਿਪਾ ਕਰਹੁ ਮੁਹਿ ॥ 
ਹਾਰ ਪਰਾ ਮੈ ਆਨਿ ਦੁਆਰ ਤੁਹਿ ॥

ਅਪਨਾ ਜਾਨ ਮੁਝੈ ਪ੍ਰਤਿਪਰੀਐ ॥ 
ਚੁਨ ਚੁਨ ਸਤ੍ਰ ਹਮਾਰੇ ਮਰੀਐ ॥

ਦੇਗ ਤੇਗ ਜਗ ਮੈ ਦੋਊ ਚਲੈ ॥ 
ਰਾਖ ਆਪ ਮੁਹਿ ਅਉਰ ਨ ਦਲੈ ॥ 

ਦਾਸ ਜਾਨ ਕਰ ਕ੍ਰਿਪਾ ਕਰਹੁ ਮੁਹਿ ॥ 
ਹਾਰ ਪਰਾ ਮੈ ਆਨ ਦੁਆਰ ਤੁਹਿ ॥

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥ 
ਤੁਮ ਸਾਹਿਬੁ ਮੈਂ ਦਾਸ ਤਿਹਾਰਾ ॥

ਜਾਨ ਆਪਨਾ ਮੁਝੈ ਨਿਵਾਜ ॥ 
ਆਪ ਕਰੋ ਹਮਰੇ ਸਭ ਕਾਜ ॥ 

ਦਾਸ ਜਾਨ ਕਰ ਕ੍ਰਿਪਾ ਕਰਹੁ ਮੁਹਿ ॥ 
ਹਾਰ ਪਰਾ ਮੈਂ ਆਨ ਦੁਆਰ ਤੁਹਿ ॥

ਤੁਮਹੋ ਸਭ ਰਾਜਨ ਕੇ ਰਾਜਾ ॥ 
ਆਪੇ ਆਪ ਗਰੀਬ ਨਿਵਾਜਾ ॥

ਦਾਸ ਜਾਨ ਕਰ ਕ੍ਰਿਪਾ ਕਰਹੁ ਮੁਹਿ ॥ 
ਹਾਰ ਪਰਾ ਮੈਂ ਆਨ ਦੁਆਰ ਤੁਹਿ ॥

ਦਾਸ ਜਾਨ ਕਰ ਕ੍ਰਿਪਾ ਕਰਹੁ ਮੁਹਿ ॥ 
ਹਾਰ ਪਰਾ ਮੈਂ ਆਨ ਦੁਆਰ ਤੁਹਿ ॥

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 

 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...