ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ - ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 853
ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਅਰਦਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਇਸ ਕਲਿਜੁਗ ਵਿੱਚ, ਇਸ ਸੜ੍ਹਦੇ ਬਲਦੇ ਸੰਸਾਰ ਨੂੰ ਰੱਖ ਲਵੋ। ਜਿਸ ਧਰਮ ਵਿੱਚ ਵੀ ਕੋਈ ਹੈ, ਜਿਸ ਦਰਵਾਜ਼ੇ ਰਾਹੀਂ ਕੋਈ ਵੀ ਆ ਰਿਹਾ ਹੈ ਉਸ ਨੂੰ ਰੱਖ ਲੈ, ਬਖਸ਼ਿਸ਼ ਕਰ, ਕ੍ਰਿਪਾ ਕਰ।
ਫਿਰ ਪੰਜਵੇ ਸਰੂਪ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਸਰੂਪ ਵਿੱਚ ਆਪ ਹੀ ਸੱਚੇ ਪਾਤਸ਼ਾਹ ਅੱਗ ਤੇ ਆਸਣ ਲਾ ਲੈਂਦੇ ਹਨ। ਕਿਹੜੇ ਸਰੂਪ ਦੇ ਵਿੱਚ?
ਕਲਜੁਗਿ ਜਹਾਜੁ ਅਰਜੁਨੁ ਗੁਰੂ
ਸਗਲ ਸ੍ਰਿਸ੍ਟਿ ਲਗਿ, ਬਿਤਰਹੁ ॥੨॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1408
ਇਹ ਸਾਰੇ ਸੰਸਾਰ ਨੂੰ ਕਲੂ ਦੇ ਵਿੱਚ ਬਚਾਉਣ ਵਾਸਤੇ ਆਇਆ ਹੈ। ਸਾਧ ਸੰਗਤ ਜੀ ਫਿਰ ਆਪਣੇ ਹੀ ਰੂਪ ਵਿੱਚ, ਨਿਮਰਤਾ ਵਿੱਚ ਅੱਗ ਤੇ ਆਸਣ ਲਾ ਲੈਂਦਾ ਹੈ।
ਜੇ ਪੰਜ ਸੌ ਪੰਡਿਤ, ਪੰਡਿਤ ਕ੍ਰਿਪਾ ਰਾਮ ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਦੇ ਹਨ, ਆਪਣੀ ਬਿਪਤਾ ਦੱਸ ਰਹੇ ਹਨ। ਉਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੌ ਸਾਲ ਦੀ ਆਯੂ ਹੈ। ਸਾਰੀ ਬਿਪਤਾ ਸੁਣੀ ਹੈ ਪੁੱਛਦੇ ਹਨ ਆਪਣੇ ਨਿਰੰਕਾਰ ਸਰੂਪ ਪਿਤਾ ਨੂੰ, ਸੱਚੇ ਪਾਤਸ਼ਾਹ ਇਸ ਦਾ ਉਪਾਅ ਕੀ ਹੈ?
ਅੱਗੋਂ ਫੁਰਮਾਇਆ- ਪੁੱਤ ਇੱਕ ਮਹਾਨ ਮਹਾਂਪੁਰਸ਼ ਦੇ ਬਲੀਦਾਨ ਦੀ ਲੋੜ ਹੈ।
ਦਸਮੇਸ਼ ਪਿਤਾ ਜੀ ਅੱਗੋਂ ਫੁਰਮਾਉਂਦੇ ਹਨ- ਨਿਰੰਕਾਰ ਪਿਤਾ ਜੀ ਸੱਚੇ ਪਾਤਸ਼ਾਹ ਆਪ ਤੋਂ ਵੱਡਾ ਹੋਰ ਮਹਾਨ ਮਹਾਂਪੁਰਸ਼ ਕੌਣ ਹੋ ਸਕਦਾ ਹੈ।
ਸਾਧ ਸੰਗਤ ਜੀ ਫਿਰ ਕਿਸ ਤਰ੍ਹਾਂ ਗੁਰੂ ਤੇਗ਼ ਬਹਾਦਰ ਸਾਹਿਬ ਬਲੀਦਾਨ ਦੇਣ ਦੀ ਕੀ ਜੁੱਗਤੀ ਦੱਸ ਰਹੇ ਹਨ? ਕੀ ਤਰੀਕਾ ਦੱਸ ਰਹੇ ਹਨ? ਦਸਮੇਸ਼ ਪਿਤਾ ਜੀ ਕੀ ਫੁਰਮਾਉਂਦੇ ਹਨ?
ਤੇਗ਼ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ ॥
ਇਸ ਤਰ੍ਹਾ ਦਾ ਚੋਜ ਨਿਰੰਕਾਰ ਨੇ ਪਹਿਲਾਂ ਕਦੀ ਨਹੀਂ ਖੇਡਿਆ।
ਕੀ ਹਰ ਵਾਰੀ ਨਿਰੰਕਾਰ ਨੇ
ਇੱਕ ਨਵਾਂ ਹੀ ਰੰਗ ਦਿਖਾਇਆ ਨਹੀਂ।
ਕੀ ਗੁਰੂ ਅਰਜਨ ਦੇ ਰੂਪ ‘ਚ
ਤੱਤੀ ਤਵੀ ਤੇ ਆਸਣ ਲਾਇਆ ਨਹੀਂ।
ਕੀ ਨਿਰੰਕਾਰ ਨੇ ਧਰਮ ਦੀ ਖ਼ਾਤਿਰ
ਆਪਣਾ ਸੀਸ ਕਟਾਇਆ ਨਹੀਂ।
ਕੀ ਹੇਮਕੁੰਟ ਤੇ ਤੂੰ ਅਖੰਡ
ਪ੍ਰੇਮ ਦਾ ਆਸਣ ਲਾਇਆ ਨਹੀਂ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।
ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਨੀਤ ਨਵਾਂ ਨੀਤ ਨਵਾਂ ਸਾਹਿਬ ਮੇਰਾ ਨੀਤ ਨਵਾਂ ॥
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰੁ ॥
ਇਕ ਨਵਾਂ ਹੀ ਚੋਜ ਦਿਖਾਇਆ ਏ,
ਇੱਕ ਨਵਾਂ ਹੀ ਰੰਗ ਚੜ੍ਹਾਇਆ ਏ।
ਇਕ ਨਵਾਂ ਹੀ ਖੇਡ ਰਚਾਇਆ ਏ,
ਇੱਕ ਨਵਾਂ ਹੀ ਰੂਪ ਸਜਾਇਆ ਏ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
