◄ Eternal Glory of Guru Gobind Singh Ji and The Khalsa ਤਵ ਚਰਨਨ ਮਨ ਰਹੈ ਹਮਾਰਾ- ਗੁਰੂ ਚਰਨਾਂ ਦੀ ਪ੍ਰੀਤੀ, ਗੁਰੂ ਚਰਨਾਂ ਦਾ ਪਿਆਰ Humbly request you to share the message with all you know on the planet! ਪੰਜਾਬੀ ਤਵ ਚਰਨਨ ਮਨ ਰਹੈ ਹਮਾਰਾ- ਗੁਰੂ ਚਰਨਾਂ ਦੀ ਪ੍ਰੀਤੀ, ਗੁਰੂ ਚਰਨਾਂ ਦਾ ਪਿਆਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰੇਮ ਹੀ ਪ੍ਰੇਮ ਹਨ। ਆਪਣੇ ਮੂਲ ਸਰੂਪ ਪ੍ਰੇਮ ਵਿੱਚੋਂ ਹੀ ਪ੍ਰਗਟ ਹੋਏ, ਆਪਣੇ ਮੂਲ ਸਰੂਪ ਪ੍ਰੇਮ ਦਾ ਹੀ ਇੱਕ ਮਹਾਨ ਖੇਡ ਖੇਡਿਆ, ਪ੍ਰੇਮ ਨੂੰ ਹੀ ਲੋਕਾਈ ਵਿੱਚ ਖੁਲ੍ਹਾ ਵੰਡਿਆ ਅਤੇ ਲੁਟਾਇਆ। ਜਿਹੜੇ ਮਹਾਨ ਸਿੱਖ ਗੋਬਿੰਦ ਪ੍ਰੇਮ ਵਿੱਚ ਰੰਗੇ ਤੇ ਰੱਤੇ ਹੋਏ ਹਨ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰੇਮ ਦਾ ਸਰੂਪ ਹਨ। ਉਹ ਇਸ ਗੋਬਿੰਦ ਪ੍ਰੇਮ ਦਾ ਹੀ ਇਸ ਮਾਤ ਲੋਕ ਵਿੱਚ ਵਣਜ ਅਤੇ ਵਪਾਰ ਕਰਦੇ ਹਨ। ਉਹ ਸਿੱਖ ਮਹਾਨ ਹਨ ਅਤੇ ਧੰਨ ਹਨ। ਉਨ੍ਹਾਂ ਦੇ ਦਰਸ਼ਨ ਵੀ ਧੰਨ ਹਨ। ਉਨ੍ਹਾਂ ਦੀ ਚਰਨ ਧੂੜ ਵੀ ਧੰਨ ਹੈ। ਬਾਬਾ ਨਰਿੰਦਰ ਸਿੰਘ ਜੀ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸੁਣੀ, ਬਾਣੀ ਉਨ੍ਹਾਂ ਦੇ ਕੰਨਾ ਵਿੱਚ ਪਈ, ਪਤਾ ਕੀਤਾ, ਇਹ ਕਿਸ ਦੀ ਅੰਮ੍ਰਿਤ ਬਾਣੀ ਹੈ। ਪਤਾ ਲੱਗਿਆ ਕਿ ਨਾਨਕ ਤਪਾ ਦੀ ਹੈ। ਪਤਾ ਕਰਦੇ-ਕਰਦੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕੇ ਸਾਹ ਲਿਆ ਹੈ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਕੰਨਾ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਜਪੁਜੀ ਸਾਹਿਬ ਜੀ ਦੇ ਪਾਠ ਦੀਆਂ ਅੰਮ੍ਰਿਤ ਧੁਨੀਆਂ ਪਈਆਂ ਹਨ, ਉਹ ਧੁਨੀਆਂ ਆਪ ਜੀ ਨੇ ਬੀਬੀ ਅਮਰੋ ਜੀ ਤੋਂ ਸੁਣੀਆਂ ਹਨ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਹੀ ਸਾਹ ਲਿਆ। ਅੰਮ੍ਰਿਤ ਬਾਣੀ ਖਿੱਚ ਕੇ ਲੈ ਗਈ ਹੈ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਪਾਸ। ਫਿਰ ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰੇਮ ਪ੍ਰਕਾਸ਼ ਹੋ ਨਿੱਬੜੇ। ਉਸ ਪ੍ਰੇਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋ ਗਿਆ। ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 517 Creation of the khalsa was the Greatest Divine Volano of An Age. Humble Tribute to Sri Guru Gobind Singh Ji and The Khalsa Eternal Glory of Guru Gobind Singh Ji and The Khalsa Facebook Icon Letter F inside a rounded square Share to Facebook Share Twitter Icon Twitter Bird inside a rounded square Share to Twitter Tweet Email Icon Mail envelope Email Email