ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਜਗਤ ਮੈ ਝੂਠੀ ਦੇਖੀ ਪ੍ਰੀਤ

Humbly request you to share the message with all you know on the planet!

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਜਗਤ ਮੈ ਝੂਠੀ ਦੇਖੀ ਪ੍ਰੀਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਪ੍ਰੇਮ ਦੇ ਉੱਤੇ ਫ਼ੁਰਮਾਉਂਦੇ ਹਨ- 

ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ 
ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1428

ਸਿਰਫ਼ ਹਰੀ ਦਾ ਪ੍ਰੇਮ ਹੀ ਥਿਰ ਹੈ, ਸਦੀਵੀ ਹੈ, ਨਿਤ ਹੈ, ਅਬਿਨਾਸ਼ੀ ਹੈ।

ਨਾਨਕ ਥਿਰੁ ਹਰਿ ਭਗਤਿ ਹੈ ਜਿਸ ਵਕਤ ਫ਼ੁਰਮਾਉਂਦੇ ਹਨ-

“ਜਗਤ ਮੈ ਝੂਠੀ ਦੇਖੀ ਪ੍ਰੀਤਿ ॥

ਸਾਧ ਸੰਗਤ ਜੀ ਬਾਕੀ ਸਾਰੀ ਪ੍ਰੀਤ,” ਇਸ ਸੰਸਾਰ ਦਾ ਸਾਰਾ ਪ੍ਰੇਮ ਝੂਠਾ ਹੈ।

ਸਾਹਿਬ ਫਿਰ ਇਕ ਜਗ੍ਹਾ ਫ਼ੁਰਮਾਉਂਦੇ ਹਨ-

ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤ ॥ 

ਕਰੋੜਾਂ ਵਿੱਚ ਕੋਈ ਵਿਰਲਾ ਹੀ ਹੈ ਜਿਸਨੂੰ ਹਰ ਵੇਲੇ ਉਹ ਨਰਾਇਣ ਚਿੱਤ ਦੇ ਵਿੱਚ ਰਹਿੰਦਾ ਹੈ, ਉਹ ਪ੍ਰੇਮ ਚਿੱਤ ਵਿੱਚ ਰਹਿੰਦਾ ਹੈ।

ਇਸ ਪ੍ਰੇਮ ਦੇ ਉੱਤੇ ਬਾਬਾ ਨੰਦ ਸਿੰਘ ਸਾਹਿਬ ਫ਼ੁਰਮਾਉਂਦੇ ਹਨ-

ਸਤਿਗੁਰੂ ਸਿੱਖ ਵਿੱਚ ਇੱਕੋ ਹੀ ਵਸਤੂ ‘ਪ੍ਰੇਮ’ ਨੂੰ ਦੇਖਦਾ ਹੈ। ਇੱਕੋ ਹੀ ਥਰਮਾਮੀਟਰ ਲਗਾਉਂਦਾ ਹੈ ਜਿਸ ਦੇ ਵਿੱਚ ਸਿਰਫ ਪ੍ਰੇਮ ਚੜ੍ਹਦਾ ਹੈ। ਕੋਈ ਹੋਰ ਚੀਜ਼ ਨਹੀਂ ਦੇਖਦਾ। 

ਫ਼ੁਰਮਾਇਆ-

ਭਗਤੀ ਨੌ ਪ੍ਰਕਾਰ ਦੀ ਹੈ ਜਿਸ ਤਰ੍ਹਾਂ ਨਾਮ ਸਿਮਰਨ, ਕੀਰਤਨ, ਸੇਵਾ ਆਦਿ। ਹਰ ਇੱਕ ਭਗਤੀ ਉਦੋਂ ਹੀ ਪ੍ਰਵਾਨ ਹੈ ਜਿਸ ਵਕਤ ਪੂਰਨ ਪ੍ਰੇਮਾ ਭਗਤੀ ਵਿੱਚ ਨਾਮ ਸਿਮਰਨ, ਕੀਰਤਨ, ਸੇਵਾ, ਡੰਡੌਤ ਬੰਦਨਾਂ ਹੋ ਰਹੀ ਹੈ। ਭਾਵੇਂ ਉਹ ਸਰਵਨ ਭਗਤੀ ਹੈ ਜਾਂ ਧਿਆਨ ਭਗਤੀ ਹੈ, ਉਹ ਸੱਭ ਉਦੋਂ ਹੀ ਪ੍ਰਵਾਨ ਹੈ, ਉਹ ਸਿਰੇ ਉਦੋਂ ਚੜ੍ਹਦੀ ਹੈ ਜਦੋਂ ਪ੍ਰੇਮਾ ਭਗਤੀ ਵਿਚ ਪੂਰੀ ਹੈ।

ਫੁਰਮਾਇਆ-

ਪ੍ਰੇਮ ਵਿੱਚ ਸਿੱਖ ਨੇ ਦੇਣਾ ਹੀ ਦੇਣਾ ਹੈ ਲੈਣਾ ਕੁਝ ਨਹੀਂ। ਜੇ ਲੈਣ ਵਿੱਚ ਹੈ ਤਾਂ ਜੁਦਾਈ ਹੈ। ਪਰ ਪ੍ਰੇਮ ਦੇ ਵਿੱਚ ਜੁਦਾਈ ਦੀ ਕੋਈ ਜਗ੍ਹਾ ਨਹੀਂ ਹੈ। ਉਸ ਨੇ ਆਪਣਾ ਸੱਭ ਕੁਝ ਸਾਹਿਬ ਦੇ ਉੱਤੇ ਨਿਛਾਵਰ ਕਰ ਦੇਣਾ ਹੈ, ਕੁਰਬਾਨ ਕਰ ਦੇਣਾ ਹੈ। 

ਜਗਤ ਮੈ ਝੂਠੀ ਦੇਖੀ ਪ੍ਰੀਤਿ ॥ 
ਅਪਨੇ ਹੀ ਸੁਖ ਸਿਉ ਸਭ ਲਾਗੇ 
ਕਿਆ ਦਾਰਾ ਕਿਆ ਮੀਤ ॥ ਰਹਾਉ

ਮੇਰਉ ਮੇਰਉ ਸਭੈ ਕਹਤ ਹੈ 
ਹਿਤ ਸਿਉ ਬਾਧਿਓ ਚੀਤ ॥ 

ਅੰਤਿ ਕਾਲਿ ਸੰਗੀ ਨਹ ਕੋਊ 
ਇਹ ਅਚਰਜ ਹੈ ਰੀਤਿ ॥ 

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 536

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ
ਬੈਠਿ ਰਹਿਓ ਬਕ ਧਿਆਨ ਲਗਾਇਓ ॥

ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ 
ਲੋਕ ਗਇਓ ਪਰਲੋਕ ਗਵਾਇਓ ॥ 

ਬਾਸੁ ਕੀਓ ਬਿਖਿਆਨ ਸੋ ਬੈਠ ਕੇ 
ਐਸੇ ਹੀ ਐਸੁ ਸੁ ਬੈਸ ਬਿਤਾਇਓ ॥ 

ਸਾਚੁ ਕਹੌ ਸੁਨ ਲੇਹੁ ਸਭੈ 
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥ 

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...