ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਕੋਈ ਵਿਰਲਾ ਆਪਨ ਕੀਤ
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - ਕੋਈ ਵਿਰਲਾ ਆਪਨ ਕੀਤ
ਸਾਧ ਸੰਗਤ ਜੀ ਵਿਛੋੜੇ ਵਿਚ ਗੁਰੂ ਅਰਜਨ ਪਾਤਸ਼ਾਹ ਨੇ ਜਿਹੜੀਆਂ ਲਾਹੌਰ ਤੋਂ ਚਿੱਠੀਆਂ ਲਿਖੀਆਂ ਹਨ। ਜਿਸ ਪ੍ਰੇਮ-ਪ੍ਰਕਾਸ਼ ਦੇ ਵਿੱਚ ਉਹ ਰੰਗੀਆਂ ਹੋਈਆਂ ਹਨ। ਉਨ੍ਹਾਂ ਦੀ ਪੂਰੀ ਦੀ ਪੂਰੀ ਅੰਮ੍ਰਿਤ ਬਾਣੀ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ (ਅੱਧੀ ਤੋਂ ਜ਼ਿਆਦਾ ਬਾਣੀ ਉਨ੍ਹਾਂ ਦੀ ਹੈ) ਸਾਰਾ ਹੀ ਪ੍ਰੇਮ ਹੀ ਪ੍ਰੇਮ ਪ੍ਰਕਾਸ਼ ਹੈ।
ਰਾਜੁ ਨ ਚਾਹਉ ਮੁਕਤਿ ਨ ਚਾਹਉ
ਮਨਿ ਪ੍ਰੀਤਿ ਚਰਨ ਕਮਲਾਰੇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 534
ਉਸ ਪ੍ਰੇਮ ਦੀ ਤੁਲਨਾਂ ਦੇ ਵਿਚ ਕੋਈ ਚੀਜ਼ ਤੁਲ ਸਕਦੀ ਹੈ? ਇਹ ਸਾਰੀ ਸੰਪਤੀ ਕੀ ਮੁਕਤੀ ਵਿੱਚ ਸ਼ਾਮਿਲ ਕਰਕੇ ਹੈ ਜਾਂ ਉਹ ਰਾਜ ਪਾਟ ਵੀ ਹੈ ਅਤੇ ਸਾਰੇ ਰਾਜਾਂ ਦੀ, ਸਵਰਗ ਦਾ ਰਾਜ ਸ਼ਾਮਿਲ ਕਰਕੇ, ਪ੍ਰੇਮ ਦੀ ਤੁਲਨਾ ਦੇ ਵਿਚ ਬੜੀ ਤੁੱਛ ਜਾਪਦੀ ਹੈ।
ਗੁਰੂ ਅਰਜਨ ਪਾਤਸ਼ਾਹ ਉਸ ਪ੍ਰੇਮ ਦੇ ਬਾਰੇ ਜਿਸ ਵਕਤ ਫ਼ੁਰਮਾਉਂਦੇ ਹਨ-
ਮਾਈ ਮੇਰੇ ਮਨ ਕੀ ਪ੍ਰੀਤ ॥
ਏਹੀ ਕਰਮ ਧਰਮ ਜਪ ਏਹੀ
ਰਾਮ ਨਾਮ ਨਿਰਮਲ ਹੈ ਰੀਤਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 716
ਇਹ ਕਰਮ, ਧਰਮ ਤੋਂ ਬਹੁਤ ਉੱਚਾ ਹੈ।
ਜਿਸ ਵਕਤ ਸਾਹਿਬ ਕਹਿੰਦੇ ਹਨ-
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1301
ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ-
ਆਪਣੇ ਸਾਹਿਬ, ਸਤਿਗੁਰੂ ਗੁਰੂ ਨਾਨਕ ਦੇ ਚਰਨਾਂ ਨਾਲ ਪ੍ਰੀਤ ਲਗ ਜਾਏ ਸਾਰੇ ਜਪਾਂ-ਤਪਾਂ ਦਾ ਫਲ ਇਹਦੇ ਵਿਚ ਆ ਗਿਆ।
ਫਿਰ ਪਿਤਾ ਜੀ ਨੇ ਦੋ ਤਿੰਨ ਚੀਜ਼ਾਂ ਕਹੀਆਂ- ਉਸ ਪ੍ਰੇਮ ਦੇ ਵਿਚ ਕੋਈ ਕਰਮ ਨਹੀਂ ਹੈ।
ਜਿਹੜਾ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹੈ, ਜਿਹੜਾ ਸਾਹਿਬ ਦੀ ਮਰਜ਼ੀ, ਉਹਦੇ ਭਾਣੇ ਵਿੱਚ ਆ ਚੁੱਕਿਆ ਹੈ, ਜਿਹੜਾ ਹਰ ਵੇਲੇ ਤੂੰ ਹੀ ਤੂੰ ਕਰ ਰਿਹਾ ਹੈ ਉਹ ਪ੍ਰੇਮ ਦੇ ਵਿੱਚ ਹੈ। ਜਿਸ ਵਕਤ ਆਪਾਂ ਕੋਈ ਇੱਛਾ ਰੱਖਦੇ ਹਾਂ ਕਰਮ ਦੀ ਇੱਛਾ ਰੱਖਦੇ ਹਾਂ, ਕੋਈ ਫਲ ਦੀ ਇੱਛਾ ਰੱਖਦੇ ਹਾਂ ਕਿ ਸਾਡਾ ਲਾਭ, ਸਾਡਾ ਫਾਇਦਾ ਇਹਦੇ ਵਿੱਚ ਕੀ ਹੋਏਗਾ, ਜਦੋਂ ਫਲ ਸਾਡੇ ਹੱਥ ਵਿੱਚ ਹੈ ਹੀ ਨਹੀਂ, ਫਲ ਤਾਂ ਹੈ ਹੀ ਗੁਰੂ ਦੇ ਹੁਕਮ ਵਿੱਚ, ਜੇ ਗੁਰੂ ਦੀ ਮਰਜੀ ਵਿੱਚ ਆ ਗਿਆ, ਜਿਹੜਾ ਫਲ ਲੋੜਦਾ ਹੀ ਨਹੀਂ ਉਹ ਅਸਲ ਪ੍ਰੇਮ ਕਰ ਰਿਹਾ ਹੈ। ਸਾਧ ਸੰਗਤ ਜੀ ਨਿਸ਼ਕਾਮਤਾ ਹੀ ਅਸਲ ਪ੍ਰੇਮ ਹੈ। ਜਿਹੜਾ ਪ੍ਰੇਮ ਕਰ ਰਿਹਾ ਹੈ ਉਹ ਪੂਰਨ ਨਿਸ਼ਕਾਮਤਾ ਵਿੱਚ ਹੋਵੇਗਾ, ਉਸਦੀ ਹਰ ਇੱਕ ਚੀਜ਼ ਨਿਸ਼ਕਾਮਤਾ ਵਿੱਚ ਹੋਵੇਗੀ। ਉਹ ਨਿਰਾ ਪ੍ਰੇਮ ਕਰ ਰਿਹਾ ਹੈ। ਜਦ ਉਹ ਕਿਸੇ ਕਰਮ ਦਾ ਫਲ ਹੀ ਨਹੀਂ ਮੰਗ ਰਿਹਾ ਤਾਂ ਉਹ ਕਰਮ ਕਰ ਹੀ ਨਹੀਂ ਰਿਹਾ।
ਕਰਮ ਧਰਮ ਪਾਖੰਡ ਜੋ ਦੀਸਹਿ
ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ
ਨਿਮਖ ਸਿਮਰਤ ਜਿਤੁ ਛੂਟੈ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 747
ਕਰਮ ਕਰਤ ਹੋਵੈ ਨਿਹਕਰਮ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 274
ਗੁਰੂ ਰਾਮ ਦਾਸ ਜੀ ਤੋਂ ਥੋੜ੍ਹਾ ਜਿਹਾ ਵਿਛੋੜਾ ਹੋਇਆ ਹੈ ਤਾਂ ਉਸ ਵੇਲੇ ਜਿਸ ਪ੍ਰੇਮ ਵਿੱਚ ਰੱਤੇ ਹੋਏ...।
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 96
ਉਸ ਪ੍ਰੇਮ ਦੇ ਵਿੱਚ ਜਿਸ ਤਰ੍ਹਾਂ ਉਹ ਵੈਰਾਗ ਕੀਤਾ ਹੈ। ਗੁਰੂ ਅਰਜਨ ਪਾਤਸ਼ਾਹ ਨੇ ਫਿਰ ਗੁਰਗੱਦੀ ਤੇ ਬੈਠ ਕੇ ਉਸ ਅੰਮ੍ਰਿਤ ਬਾਣੀ ਦੀ ਵਰਖਾ ਕੀਤੀ ਹੈ। ਉਨ੍ਹਾਂ ਦੀ ਬਾਣੀ ਵਿੱਚ ਉਸ ਪ੍ਰੇਮ ਦੇ ਸਮੁੰਦਰ ਦੇ ਹੜ ਵਗਦੇ ਹਨ।
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਅਤਿ ਸੁੰਦਰ ਮਨਮੋਹਨ ਪਿਆਰੇ
ਸਭਹੂ ਮਧਿ ਨਿਰਾਰੇ ॥ ਰਹਾਉ ॥
ਰਾਜੁ ਨ ਚਾਹਉ ਮੁਕਤਿ ਨ ਚਾਹਉ
ਮਨਿ ਪ੍ਰੀਤਿ ਚਰਨ ਕਮਲਾਰੇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 534
ਮਾਈ ਮੇਰੇ ਮਨ ਕੀ ਪ੍ਰੀਤਿ ॥
ਏਹੀ ਕਰਮ ਧਰਮ ਜਪ ਏਹੀ
ਰਾਮ ਨਾਮ ਨਿਰਮਲ ਹੈ ਰੀਤਿ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 716
ਜੋ ਸੁਖੁ ਦਰਸਨੁ ਪੇਖਤੇ ਪਿਆਰੇ
ਮੁਖ ਤੇ ਕਹਣੁ ਨ ਜਾਇ ॥
ਸਾਚੀ ਪ੍ਰੀਤਿ ਨ ਤੁਟਈ ਪਿਆਰੇ
ਜੁਗੁ ਜੁਗੁ ਰਹੀ ਸਮਾਇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 431
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
ਕੋਟਿ ਜਾਪ ਤਾਪ ਸੁਖ ਪਾਏ
ਆਇ ਮਿਲੇ ਪੂਰਨ ਬਡਭਾਗੀ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1301
ਮਾਈ ਚਰਨ ਗੁਰ ਮੀਠੇ ॥
ਵਡੈ ਭਾਗਿ ਦੇਵੈ ਪਰਮੇਸਰੁ
ਕੋਟਿ ਫਲਾ ਦਰਸਨ ਗੁਰ ਡੀਠੇ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 717
ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥
ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 399
ਚਰਨ ਕਮਲ ਸਿਉ ਲਾਗਉ ਨੇਹੁ ॥
ਨਾਨਕ ਕੀ ਬੇਨੰਤੀ ਏਹ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 684
ਕੋਈ ਵਿਰਲਾ ਆਪਨ ਕੀਤ ॥
ਸੰਗਿ ਚਰਨ ਕਮਲ ਮਨੁ ਸੀਤ ॥
ਕਰਿ ਕਿਰਪਾ ਹਰਿ ਜਸੁ ਦੀਤ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 980
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨ ਬਖਸ਼ ਲੈ ॥
