prev ◀
|
ਇਕ ਗੁਰਮੁਖ ਦਾ ਮੁੱਖ ਹਮੇਸ਼ਾ ਆਪਣੇ ਗੁਰੂ ਵਲ ਰਹਿੰਦਾ ਹੈ।
- ਜਦੋਂ ਮੁੱਖ ਹਮੇਸ਼ਾ ਸਮੁੱਚੇ ਪ੍ਰਕਾਸ਼ ਦੇ ਸਰੋਤ ਵੱਲ ਰਹੇ;
ਸਮੱਸਤ ਅੰਧਕਾਰ (ਹਨੇਰਾ) ਬਹੁਤ ਪਿੱਛੇ ਰਹਿ ਜਾਂਦਾ ਹੈ।
(ਰੌਸ਼ਨੀ ਅਤੇ ਹਨੇਰਾ ਇਕ ਥਾਂ ਨਹੀਂ ਰਹਿ ਸਕਦੇ; ਜਾਂ ਰੌਸ਼ਨੀ ਹੈ ਤੇ ਜਾਂ ਹਨੇਰਾ ਹੈ)
-
ਜਦੋਂ ਮੁੱਖ ਹਮੇਸ਼ਾ ਸਮੁੱਚੀ ਪਵਿੱਤਰਤਾ ਦੇ ਸਰੋਤ ਵੱਲ ਰਹੇ;
ਸਮੱਸਤ ਅਸ਼ੁਧੀਆਂ ਅਤੇ ਅਪਵਿੱਤਰਤਾਵਾਂ ਬਹੁਤ ਪਿੱਛੇ ਰਹਿ ਜਾਂਦੀਆਂ ਹਨ।
-
ਜਦੋਂ ਮੁੱਖ ਹਮੇਸ਼ਾ ਆਨੰਦ ਦੇ ਸਰੋਤ ਵੱਲ ਰਹੇ;
ਸਮੱਸਤ ਸੋਗ, ਵੇਦਨਾਵਾਂ ਅਤੇ ਗ਼ਮ ਬਹੁਤ ਪਿੱਛੇ ਰਹਿ ਜਾਂਦੇ ਹਨ।
-
ਜਦੋਂ ਮੁੱਖ ਹਮੇਸ਼ਾ ਸੱਚ ਦੇ ਸਰੋਤ ਵੱਲ ਰਹੇ;
ਮਿਥਿਆ ਦਾ ਸਮੱਸਤ ਪਸਾਰਾ ਬਹੁਤ ਪਿੱਛੇ ਰਹਿ ਜਾਂਦਾ ਹੈ।
-
ਜਦੋਂ ਮੁੱਖ ਹਮੇਸ਼ਾ ਅਕਾਲ ਰੂਪ ਸਤਿਗੁਰੂ ਵੱਲ ਰਹੇ;
ਮੌਤ ਅਤੇ ਕਾਲ ਬਹੁਤ ਪਿੱਛੇ ਰਹਿ ਜਾਂਦੇ ਹਨ।
-
ਜਦੋਂ ਮੁੱਖ ਹਮੇਸ਼ਾ ਪਰਮੇਸ਼ਰ ਗੁਰੂ ਵੱਲ ਰਹੇ;
ਮਾਇਆ ਬਹੁਤ ਪਿੱਛੇ ਰਹਿ ਜਾਂਦੀ ਹੈ।
-
ਜਦੋਂ ਮੁੱਖ ਹਮੇਸ਼ਾ 'ਤੂੰ' ਵੱਲ ਰਹੇ;
'ਮੈਂ' ਬਹੁਤ ਪਿੱਛੇ ਰਹਿ ਜਾਂਦੀ ਹੈ।
ਬਾਬਾ ਨਰਿੰਦਰ ਸਿੰਘ ਜੀ
A Gurmukh's face is always turned towards the Guru.
-
When face is always turned towards the Source of all Lights;
all darkness is left far behind.
-
When face is always turned towards the Source of all Purity;
all impurities are left far behind.
-
When face is always turned towards the Source of all Bliss;
all grief, misery and sorrow are left far behind.
-
When face is always turned towards the Source of Truth;
all falsehood is left far behind.
-
When face is always turned towards Guru Parmeshar,
Maya is left far behind.
-
When face is always turned towards ‘THOU’,
‘I’ is left far behind.
Baba Narinder Singh Ji
|
next ▶
|