Guru Arjan Dev Ji - Martyrdom
Having accomplished the primary mission of His holy life, that is compilation of Sri Guru Granth Sahib and its momentous installation in Sri Harimandir, Sahib, Sri Guru Arjan Sahib then set a pace for a unique Cosmic Sacrifice.
From the house of Guru Nanak, Nanak the Fifth was Himself the first to enter into the arena of this Cosmic Sacrifice. He sat in a blissful meditation and ecstatic equipoise on the hot iron plate while burning sand was poured on His holy head in an unending stream. With no feeling of ill-will, with no word of rancour and condemnation and with a soul-stirring glow of the Sweet Will of the Lord, writ large on His holy face, He blissfully underwent all brutal tortures, agony and suffering of mankind.
Necessity of a supreme sacrifice, a supreme balidaan of a prophet arises with a view to neutralise the devastating power, the mighty Shakti of evil forces of that age. That is how Sri Guru Teg Bahadur Sahib had expressed this idea when five hundred pandits from Kashmir under Pandit Kirpa Ram had approached Him for protection. Sri Guru Gobind Singh Sahib, then only a delicate child, had mooted the idea of supreme balidaan by Sri Guru Teg Bahadur Sahib himself.
Having presented an ocean of Nectar, the Nectar of Immortality to the bound souls on a platter (Sri Guru Granth Sahib), He now passes on another unique Nectar, the Nectar of the Bliss of Martyrdom to the Children of Nanak. It was an inspiring beginning only, an examplary commencement, a signal for life eternal. Sri Guru Teg Bahadur Sahib alongwith His most beloved sikhs, Bhai Mati Das, Bhai Sati Das and Bhai Dyala, then offered themselves unto the Lord in this supreme Cosmic Sacrifice. Sri Guru Gobind Singh Sahib offered everything nearest and dearest including His beloved sons and countless sikhs before installing and coronating Sri Guru Granth Sahib as the Eternal Guru.
The golden era of the advent of Sri Guru Granth Sahib, the living Guru Nanak, in terms of eternity, had actually started with the epoch making labour of love in compilation of Sri Guru Granth Sahib and its ceremonial installation in Sri Harimandir Sahib in the very life of Sri Guru Arjan Sahib.
He taught us how to love death. He taught us how to nurse a yearning passion for martyrdom. He taught the wonderful path of divine intoxication in the process of intense human agony, suffering and death. He set the finest example of how to attain the supreme bliss and ecstasy in the process of most brutal and horrible death in perfect tune with the sweet Will of God.
‰Guru Arjan never uttered a sigh or a groan and never showed any sign of ill-will towards those who inflicted injuries and sufferings on him”.
Macauliffe
Martyrdom is a blessed privilege of the chosen few. The Lord asked his most beloved son Lord Christ to go up the Cross. The Lord asked his most beloved sons Guru Arjan and Guru Teg Bahadur to embrace martyrdom. Guru Teg Bahadur chose and blessed his most beloved disciples Bhai Mati Das to be sawed alive in two halves, Bhai Sati Das to be burnt alive and Bhai Dyala to be boiled alive. Sri Guru Gobind Singh Sahib chose and blessed His most beloved sikhs and sons to embrace holy death.
Lives of Lord Rama, Mother Sita, Laxmana and others, of Lord Budha and Mahavira, of Lord Christ, of Prophet Mohammed and his grandsons Hassan and Hussain are all long and touching tales of intense suffering and sacrifice.
Guru Arjan is the Supreme Divine Donor. He incarnated out of love for us. He burnt Himself on the burning hot plate out of love for the burning world. He gave Himself away unto us. It was not an half hearted donation. He gave Himself away and wholly to us.
Let us not be half hearted in our acknowledgement and devotion to our Beloved Sat Guru.
Guru Arjan was burning in fire for the sake of the burning world. Guru Nanak, the Fifth sat on fire because the world was on fire.
ਸ਼ਹੀਦੀ
ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਾਕ ਜੀਵਨ ਦੇ ਪਰਮ ਉਦੇਸ਼ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਅਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਦਾ ਪ੍ਰਕਾਸ਼ ਕਰਕੇ ਅਦੁੱਤੀ ਮਹਾਨ ਸ਼ਹਾਦਤ ਦਾ ਮਾਰਗ ਅਪਣਾਉਂਦੇ ਹਨ ।
ਗੁਰੂ ਨਾਨਕ ਜੀ ਦੇ ਦਰ ਘਰ ਵਿੱਚ ਪੰਜਵੇਂ ਗੁਰੂ ਨਾਨਕ ਸਭ ਤੋਂ ਪਹਿਲਾਂ ਮਹਾਨ ਸ਼ਹੀਦੀ ਦੇ ਮਾਰਗ ਤੇ ਚਲਦੇ ਹਨ । ਗੁਰੂ ਜੀ ਤੱਤੀ ਤਵੀ ਉੱਤੇ ਰੱਬੀ ਅਨੰਦ ਅਤੇ ਵਿਸਮਾਦੀ ਧੀਰਜ ਨਾਲ ਬੈਠੇ ਹਨ, ਉਨ੍ਹਾਂ ਦੇ ਪਾਕ ਸੀਸ ਤੇ ਨਿਰੰਤਰ ਤੱਤੀ ਰੇਤਾ ਪਾਈ ਜਾ ਰਹੀ ਹੈ, ਆਪ ਦੇ ਮਨ ਵਿੱਚ ਕੋਈ ਰੋਸ ਜਾਂ ਗੁੱਸਾ ਨਹੀਂ ਹੈ, ਵੈਰਭਾਵ ਨਹੀਂ ਹੈ । ਪਰਮਾਤਮਾ ਦੇ ਮਿੱਠੇ ਭਾਣੇ ਨਾਲ ਚਿਹਰੇ ਤੇ ਨੂਰ ਚਮਕ ਰਿਹਾ ਹੈ । ਆਪ ਮਨੁੱਖ ਜਾਤੀ ਦਾ ਇਹ ਸਾਰਾ ਜ਼ੁਲਮ, ਦੁੱਖ ਅਤੇ ਪੀੜਾ ਖਿੜ੍ਹੇ ਮੱਥੇ ਸਹਾਰ ਰਹੇ ਹਨ ।
ਜ਼ਮਾਨੇ ਦੀਆਂ ਦੁਸ਼ਟ ਤੇ ਤਬਾਹਕਾਰੀ ਸ਼ਕਤੀਆਂ ਨੂੰ ਠਲ੍ਹ ਪਾਉਣ ਲਈ ਪੈਗੰਬਰ ਦੇ ਮਹਾਨ ਬਲੀਦਾਨ ਦੀ ਜ਼ਰੂਰਤ ਪੈਦਾ ਹੋਇਆ ਕਰਦੀ ਹੈ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵਿਚਾਰ ਉਸ ਸਮੇਂ ਪ੍ਰਗਟਾਇਆ ਸੀ ਜਦੋਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਪੰਜ ਸੌ ਕਸ਼ਮੀਰੀ ਪੰਡਤਾਂ ਨੇ ਆਪਣੀ ਰੱਖਿਆ ਲਈ ਬੇਨਤੀ ਕੀਤੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲੜੀ ਉਮਰ ਵਿੱਚ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪ ਮਹਾਨ ਬਲੀਦਾਨ ਦੇਣ ਦੇ ਸੰਕਲਪ ਨੂੰ ਵਿਚਾਰ ਗੋਚਰੇ ਲਿਆਂਦਾ ਸੀ ।
ਜਗਿਆਸੂ ਰੂਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਅੰਮ੍ਰਿਤ - ਰਸ ਦੇ ਸਾਗਰ ਦੀ ਮਿਹਰ ਕਰਨ ਬਾਅਦ ਹੁਣ ਆਪ ਗੁਰੂ ਨਾਨਕ ਦੇ ਬੱਚਿਆਂ ਨੂੰਨੂੰ ਬੇਨਜ਼ੀਰ ਤੋਹ੍ਹਾ - ਸ਼ਹਾਦਤ ਦੀ ਮਿਹਰ ਦੇ ਅੰਮ੍ਰਿਤ ਰਸ ਦੀ ਕਿਰਪਾ ਕਰਦੇ ਹਨ । ਇਹ ਸਦੀਵੀ ਜੀਵਨ ਦਾ ਉਤਸ਼ਾਹ ਪੂਰਨ ਬੇਮਿਸਾਲ ਸ਼ੁਰੂਆਤ ਅਤੇ ਸੰਕੇਤ ਸੀ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਅਤੀ ਲਾਡਲੇ ਸਿੱਖਾਂ - ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਪਰਮਾਤਮਾ ਦੇ ਦਰ ਤੇ ਮਹਾਨ ਬਲੀਦਾਨ ਦਿੱਤਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ ਜੁੱਗ ਅਟੱਲ ਗੁਰੂ ਦਾ ਦਰਜਾ ਦੇਣ ਤੋਂ ਪਹਿਲਾਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਅਣਗਿਣਤ ਸਿੱਖਾਂ ਸਮੇਤ ਸਭ ਕੁਝ ਨਿਛਾਵਰ ਕਰ ਦਿੱਤਾ ਸੀ ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਦੀਵੀ ਰੂਪ ਵਿੱਚ ਪ੍ਰਗਟ ਹੋਣ ਦੇ ਸੁਨਹਿਰੀ ਯੁੱਗ ਦਾ ਆਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ ਕਰਨ ਦੇ ਸਮੇਂ ਤੋਂ ਹੋ ਚੁੱਕਾ ਹੈ।
ਸ਼ਹੀਦੀ ਦੀ ਮਹਾਨ ਦਾਤ ਰੱਬ ਦੇ ਕੁਝ ਚੋਣਵੇਂ ਅਤਿ ਪਿਆਰੇ ਬੱਚਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ । ਰੱਬ ਨੇ ਆਪਣੇ ਪਿਆਰੇ ਪੁੱਤਰ ਈਸਾ ਜੀ ਨੂੰ ਸੂਲੀ ਚੜ੍ਹਣ ਲਈ ਕਿਹਾ । ਰੱਬ ਨੇ ਆਪਣੇ ਪਿਆਰੇ ਪੁੱਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਅੰਗੀਕਾਰ ਕਰਨ ਲਈ ਕਿਹਾ ਸੀ । ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਅਤਿ ਪਿਆਰੇ ਸਿੱਖਾਂ ਨੂੰ ਸ਼ਹੀਦੀ ਦੀ ਇਸ ਬਖਸ਼ਿਸ਼ ਲਈ ਚੁਣਿਆ ਸੀ । ਭਾਈ ਮਤੀ ਦਾਸ ਜੀ ਨੂੰ ਦੋ ੍ਹਾੜ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਜ਼ਿੰਦਾ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਆਰੇ ਸਿੱਖਾਂ ਅਤੇ ਸਾਹਿਬਜ਼ਾਦਿਆਂ ਨੂੰ ਪਵਿੱਤਰ ਮੌਤ ਨੂੰ ਕਬੂਲ ਕਰਨ ਲਈ ਚੁਣ ਕੇ ਇਸ ਦਾਤ ਨਾਲ ਵਡਿਆਇਆ ਸੀ ।
ਭਗਵਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਲਛਮਣ ਜੀ, ਮਹਾਤਮਾਂ ਬੁੱਧ, ਮਹਾਂਵੀਰ, ਭਗਵਾਨ ਈਸਾ, ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੇ ਦੋਹਤੇ ਹਸਨ ਹੁਸੈਨ ਦੀਆਂ ਸਾਖੀਆਂ ਘੋਰ ਤਸੀਹਿਆਂ ਅਤੇ ਜ਼ੁਲਮਾਂ ਦੀਆਂ ਲੰਬੀਆਂ ਅਤੇ ਦਿਲ ਹਿਲਾ ਦੇਣ ਵਾਲੀਆਂ ਸਾਖੀਆਂ ਹਨ ।
ਸਾਨੂੰ ਉਨ੍ਹਾਂ ਦੇ ਸ਼ੁਕਰਗੁਜ਼ਾਰ ਹੋਣ ਵਿੱਚ ਅਤੇ ਪਿਆਰੇ ਸਤਿਗੁਰੂ ਦੇ ਸਤਿਕਾਰ ਵਿੱਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ । ਸ੍ਰੀ ਗੁਰੂ ਅਰਜਨ ਦੇਵ ਜੀ ਤਪਦੀ ਲੋਕਾਈ ਨੂੰ ਠਾਰਨ ਲਈ ਤੱਤੀ ਤਵੀ ਤੇ ਬੈਠੇ ਸਨ । ਕਿਉਂ ਜੋ ਸੰਸਾਰ ਕਲਿਯੁਗ ਦੀ ਅੱਗ ਵਿੱਚ ਸੜ ਰਿਹਾ ਸੀ।