Salient Features
Guru Gobind Singh Ji initiated the Khalsa into the Secrets of Divine Glory on this auspicious day by bestowing the Nectar of Immortality.
After partaking of the Nectar of Immortality (Amrit Ceremony) Khalsa is actually reborn. Baptisation transforms the whole personality of a seeker of Truth. He is born again to perform and accomplish a Divine Mission. He becomes a Messiah of Love. Gobind Prema radiates out from his being to the whole world. He treads the Path of Truth with devotion and perseverence.
Totally possessed by the love of Guru Gobind Singh Ji and the Divine Name, purity
reigns Supreme in all his actions, thoughts and speech.
Khalsa is nourished by Gobind Prema and the Love-Force of the Divine Name.
Blessed with Amrit (Elixir of Life) Khalsa boards the Saviour Ship of Sri Guru Gobind Singh Ji and becomes the privileged resident of His Blessed Kingdom. He lives in constant and holy company of his most Beloved Satguru.
With this Sacred and Saintly Uniform ensues total renunciation of all evils and the seed of the Divine Name and Love is sown in the soil of a pure heart.
This Sacred and Proud Uniform of Five Kakaars exercises tremendous holy influence over the mind of the Khalsa.
It inspires unswerving and rock-like faith in Sri Guru Gobind Singh Ji.
Khalsa subjects his own will to the Will of God and with total reliance in the Divine Name all his actions conform to the dictates of Gurbani.
With firm determination he marches inwards to taste the Atam Ras. In a spirit of total devotion and humility Khalsa always dwells in the Divine.
Khalsa never feels lonely and unaccompanied. He never marches alone, abandoned and forsaken. Khalsa always lives in the holy company and eternal presence of his beloved Guru Gobind Singh Ji.
With this Nectar of immortality Guru Gobind Singh Ji has made the Khalsa Indestructible and Eternal.
Guru Gobind Singh Ji bears all the burdens of his true devotees, the Khalsa.
Unshorn hair establishes total identity and harmony of man with nature.
The sole purpose of this Sacred Uniform is essentially Divine-physically, mentally and spiritually. The purpose is to divinise the whole life, each and every deed. It is to divinise our thoughts, our speech and our actions. Khalsa has taken shape from the Akal and finally merges into the Akal. This Soldier of God goes back to God on completion of his assigned role in life.
As Soldier of God he acts as per the Divine Will and derives all his energy from the Divine source. There is no Self-Seeking or personal interest in the redemptive life of Khalsa. He purely acts as an instrument of the Divine totally free from egoistic feelings and tendencies.
This Sacred Uniform acts as a Spiritual Shield on the battle-field of life. Fortified with this Sacred Armour (Uniform of five Kakaars), Khalsa fights heroically on the battle-field of life and successfully subdues the five arch enemies-Kam, Krodh, Lobh, Moh, Ahankaar.
Khalsa lives a dynamic life, a life of heroic spirituality.
These are ideals of our religious discipline. These ideals mould all the planes of our existence - physical, mental and spiritual. These sacred five Kakaars ultimately lead a true sikh to his Divine Destination. This sacred uniform leads one to self discipline, self-purification (both external and internal) and spiritual enlightenment. Divine virtues so attained ultimately result in the fusion of our soul with the Infinite.
A true Sikh becomes, one with Nature, totally responsive and subject to the Divine Will. He becomes a symbol of Truth. He becomes an embodiment of purity, possessor of luminous, pure and truthful character. Couched in total self-control, he is always ready for luminous and holy action to do or die for the sake of Truth, at the beck and call of the Divine.
He truly lives and acts in accordance with the Divine Will.
It is harmonious growth of all the vital aspects of our being in attaining the Truth. No vital aspect in the development of a divine life is left out. It facilitates an integral spiritual approach to the Divine.
With the five Kakaars, all the barriers - physical, mental and spiritual can be easily surmounted and overcome.
As fruit or anyother Parshad eaten up by insects or contaminated otherwise, cannot be offered at the holy feet of the Satguru, a person eaten up by Kam, Krodh, Lobh, Moh, Ahankar is similarly not fit enough for Divine offering.
Holy seeds of the Order of the Khalsa were actually sown on this Auspicious Day and the Holy Harvest was reaped by many a true and sincere Seekers of Truth.
These five sacred Kakaars facilitate harmonious growth of character and spirituality. With moral character perfected inward spiritual journey to Atam becomes easier and speedier.
These five Kakaars have moulded and fashioned out unique divine characters and personalities in the Order of the Khalsa. These Kakaars ultimately awaken in us the hidden potential and divinity of our true nature.
Prabh Meh, Mo Meh, Taas Meh Ranchak Nahin Bhev
ਅੰਮ੍ਰਿਤ ਅਤੇ ਪੰਜ ਕਕਾਰਾਂ ਦਾ ਨਿਰਾਲਾ ਰੂਹਾਨੀ ਚਮਤਕਾਰ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਅੰਮ੍ਰਿਤ ਜੀਵਨ ਦਾ ਰਸ ਬਖਸ਼ ਕੇ ਖ਼ਾਲਸੇ ਲਈ ਰੂਹਾਨੀਅਤ ਦੇ ਭੰਡਾਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਅੰਮ੍ਰਿਤਪਾਨ ਕਰਨ ਬਾਅਦ ਖ਼ਾਲਸੇ ਦਾ ਨਵਾਂ ਜੀਵਨ ਆਰੰਭ ਹੁੰਦਾ ਹੈ। ਇਸ ਸੰਸਕਾਰ ਉੱਪਰ ਜਗਿਆਸੂ ਦੀ ਕਾਇਆਕਲਪ ਹੋ ਜਾਂਦੀ ਹੈ। ਰੂਹਾਨੀਅਤ ਦੀ ਉੱਚੀ ਮੰਜ਼ਲ ਪ੍ਰਾਪਤ ਕਰਨ ਲਈ ਉਸ ਨੂੰ ਇੱਕ ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਹੈ। ਉਹ ਪ੍ਰੇਮ ਦਾ ਮਸੀਹਾ ਬਣ ਜਾਂਦਾ ਹੈ। ਖ਼ਾਲਸੇ ਦੇ ਨਿਰਾਲੇ ਤੇ ਰੂਹਾਨੀਅਤ ਭਰਪੂਰ ਜੀਵਨ ਪ੍ਰਵਾਹ ਵਿੱਚੋਂ ਸਾਰੇ ਸੰਸਾਰ ਲਈ ਗੋਬਿੰਦ ਪ੍ਰੇਮ ਦੀਆਂ ਕਿਰਨਾਂ ਨਿਕਲਦੀਆਂ ਹਨ। ਖ਼ਾਲਸਾ ਭਰੋਸੇ ਅਤੇ ਸਿਦਕ ਨਾਲ ਸੱਤ ਮਾਰਗ ਤੇ ਚਲਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਵਿੱਤਰ ਨਾਮ ਦੇ ਰੰਗੇ ਹੋਏ ਖ਼ਾਲਸੇ ਦੇ ਸਾਰੇ ਕਰਮਾਂ, ਵਿਚਾਰਾਂ ਅਤੇ ਬਚਨਾਂ ਵਿੱਚ ਪਵਿੱਤਰਤਾ ਦੀ ਪਾਣ ਚੜ੍ਹੀ ਹੁੰਦੀ ਹੈ। ਗੋਬਿੰਦ ਪ੍ਰੇਮ ਅਤੇ ਇਲਾਹੀ ਨਾਮ ਦੀ ਸ਼ਕਤੀ ਖ਼ਾਲਸੇ ਦੀ ਖੁਰਾਕ ਬਣ ਜਾਂਦੀ ਹੈ। ਅੰਮ੍ਰਿਤ ਪਾਨ ਕਰਨ ਨਾਲ ਦੁਬਿਧਾ ਦੇ ਬੰਧਨ ਟੁੱਟ ਜਾਂਦੇ ਹਨ। ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣ ਨਾਲ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਰ-ਉਤਾਰਨਹਾਰ ਜਹਾਜ਼ ਵਿੱਚ ਸਵਾਰ ਹੋ ਜਾਂਦਾ ਹੈ ਤੇ ਖ਼ਾਲਸਾ ਆਪਣੇ ਗੁਰੂ ਦੀ ਨਿਰੰਤਰ ਹਜ਼ੂਰੀ ਦੀਆਂ ਭਾਵਨਾਵਾਂ ਦਾ ਰਸ ਮਾਣਦਾ ਹੈ।
ਇਸ ਪਵਿੱਤਰ ਤੇ ਦਰਵੇਸ਼ੀ ਬਾਣੇ ਦੇ ਧਾਰਨੀ ਹੋਣ ਨਾਲ ਬੁਰਾਈਆਂ ਦੂਰ ਨੱਸ ਜਾਂਦੀਆਂ ਹਨ। ਖਾਲਸੇ ਦੀ ਪਵਿੱਤਰ ਹਿਰਦੇ ਰੂਪੀ ਭੂਮੀ ਵਿੱਚ ਰੱਬੀ ਨਾਮ ਅਤੇ ਪ੍ਰੇਮ ਦੇ ਬੀਜ਼ ਬੀਜੇ ਜਾਂਦੇ ਹਨ। ਪੰਜ ਕਕਾਰਾਂ ਦਾ ਇਹ ਪਵਿੱਤਰ ਅਤੇ ਮਹਾਨ ਪਹਿਰਾਵਾ ਖਾਲਸੇ ਦੇ ਮਨ ਉੱਪਰ ਰੂਹਾਨੀ ਪ੍ਰਭਾਵ ਪਾਉਂਦਾ ਹੈ। ਇਸ ਬਾਣੇ ਦੇ ਸਿਦਕੀ, ਧਾਰਨੀ ਹੋਣ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਚੱਟਾਨ ਵਰਗਾ ਪੱਕਾ ਭਰੋਸਾ ਪੈਦਾ ਹੋ ਜਾਂਦਾ ਹੈ। ਖ਼ਾਲਸਾ ਆਪਣਾ ਸਭ ਕੁਝ ਤਿਆਗ ਕੇ ਗੁਰੂ ਦੇ ਭਾਣੇ ਵਿੱਚ ਰਹਿੰਦਾ ਹੈ। ਅੰਮ੍ਰਿਤ ਨਾਮ ਦੇ ਇਲਾਹੀ ਰੰਗ ਵਿੱਚ ਹੋਣ ਕਾਰਨ ਉਸ ਦੇ ਸਾਰੇ ਕੰਮ ਗੁਰਬਾਣੀ ਦੇ ਉਪਦੇਸ਼ ਅਨੁਸਾਰ ਹੀ ਢਲੇ ਹੁੰਦੇ ਹਨ।
ਖ਼ਾਲਸਾ ਪੂਰਨ ਭਰੋਸੇ ਨਾਲ 'ਆਤਮ ਰਸ' ਦਾ ਅਨੰਦ ਮਾਨਣ ਲਗ ਪੈਂਦਾ ਹੈ। ਉਹ ਪੂਰਨ ਸ਼ਰਧਾ ਤੇ ਨਿਮਰਤਾ ਦੀ ਭਾਵਨਾ ਨਾਲ ਪ੍ਰਭੂ ਹਜ਼ੂਰੀ ਦੀ ਵਿਸਮਾਦ ਅਵਸਥਾ ਵਿੱਚ ਰਹਿੰਦਾ ਹੈ। ਖ਼ਾਲਸਾ ਆਪਣੇ ਆਪ ਨੂੰ ਕਦੇ ਇਕੱਲਾ ਨਹੀਂ ਸਮਝਦਾ। ਉਜਾੜ ਬੀਆਬਾਨ ਵਿੱਚ ਵੀ ਉਸਨੂੰ ਇਕੱਲ ਮਹਿਸੂਸ ਨਹੀਂ ਹੁੰਦੀ। ਖ਼ਾਲਸਾ ਸਦਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਗ ਸੰਗ ਹੋਣ ਦੀ ਭਾਵਨਾ ਵਿੱਚ ਰਹਿੰਦਾ ਹੈ। ਉਸਨੂੰ ਗੁਰੂ ਸਾਹਿਬ ਦੀ ਸਰਬ ਵਿਆਪਕਤਾ ਦਾ ਅਹਿਸਾਸ ਰਹਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇ ਨਾਲ ਖ਼ਾਲਸੇ ਦੀ ਹੋਂਦ ਅਨੰਤੀ ਅਤੇ ਸਦੀਵੀ ਬਣਾ ਦਿੱਤੀ ਹੈ।
ਪੈਜ ਰਖਦਾ ਆਇਆ ਰਾਮ ਰਾਜੇ॥
ਸਾਬਤ ਕੇਸ ਮਨੁੱਖ ਦੀ ਕੁੱਦਰਤ ਨਾਲ ਪੂਰਨ ਅਭੇਦਤਾ ਅਤੇ ਸਾਂਝੀ ਵਾਲਤਾ ਦੀ ਸਾਖੀ ਭਰਦੇ ਹਨ।
ਦਸ਼ਮੇਸ਼ ਪਿਤਾ ਦਾ ਬਖਸ਼ਿਆ ਹੋਇਆ 'ਕੜਾ' ਪਹਿਨਣ ਵਾਲਾ ਵੱਡਭਾਗੀ ਹੱਥ ਮਹਾਨ ਚਮਤਕਾਰੀ ਅਤੇ ਪਰਉਪਕਾਰੀ ਹੈ। ਜਿਸ ਵਕਤ ਇਸ ਵਿੱਚ ਮਾਲਾ ਫੜੀ ਹੁੰਦੀ ਹੈ ਉਸ ਵੇਲੇ ਦਸ਼ਮੇਸ਼ ਪਿਤਾ ਦਾ ਸਿੱਖ ਨਾਮ ਸਿਮਰਨ ਅਤੇ ਪ੍ਰੇਮਾ ਭਗਤੀ ਵਿਚ ਲੀਨ ਹੁੰਦਾ ਹੈ। ਜਿਸ ਵਕਤ ਇਹ ਹੱਥ ਗੁਟਕਾ ਪਕੜ ਕੇ ਪੰਜਾ ਬਾਣੀਆਂ ਦਾ ਪਾਠ ਕਰਦਾ ਹੈ ਉਸ ਵੇਲੇ ਇਹ ਵੱਡਭਾਗੀ ਸਿੱਖ ਬ੍ਰਹਮ ਵਿਦਿਆ ਅਤੇ ਬ੍ਰਹਮ ਵਿਚਾਰ ਦੇ ਸਰੋਵਰ ਵਿੱਚ ਇੱਕ ਹੰਸ ਦੀ ਤਰ੍ਹਾਂ ਅਮੁੱਲੇ ਹੀਰੇ ਤੇ ਮੋਤੀ ਚੁੱਗ ਰਿਹਾ ਹੁੰਦਾ ਹੈ।
ਇਹੀ ਹੱਥ ਜਿਸ ਵੇਲੇ ਜ਼ੁਲਮ ਦਾ ਮੁਕਾਬਲਾ ਕਰਦਾ ਹੈ ਸੱਚ ਦੀ ਖਾਤਰ, ਧਰਮ ਦੀ ਖ਼ਾਤਰ, ਮਜ਼ੂਲਮਾਂ ਦੀ ਖ਼ਾਤਰ, ਗਊ ਤੇ ਅਬਲਾ ਦੀ ਰੱਖਿਆ ਖ਼ਾਤਰ ਉਸ ਵੇਲੇ ਇਸੇ ਹੱਥ ਵਿੱਚੋਂ ਲਾਜਵਾਬ ਚਮਤਕਾਰ ਸੂਰਜ ਵਾਂਗ ਲਿਸ਼ਕਾਂ ਮਾਰਦੇ ਹਨ।
ਸੀਸ ਨਿਵਾਈਏ ਬਾਬਾ ਦੀਪ ਸਿੰਘ ਜੀ ਦੇ ਉਸ ਕੜੇ ਵਾਲੇ ਅਮਰ ਹੱਥ ਨੂੰ ਜਿਸ ਵਿੱਚ ਫੜਿਆ ਹੋਇਆ ਖੰਡਾ ਹੁਣ ਤਕ ਸਾਰੀ ਲੋਕਾਈ ਦੇ ਦਿਲਾਂ ਵਿੱਚ ਇਕ ਅਜੀਬ ਥਰਥਰਾਹਟ ਪੈਦਾ ਕਰ ਰਿਹਾ ਹੈ।
ਇਹ ਉਹੀ ਹੱਥ ਹੈ ਜਿਹੜਾ ਸੱਚੀ ਤੇ ਸੁੱਚੀ ਕਿਰਤ ਕਰਦਾ ਹੈ। ਉਸ ਕਿਰਤ ਨਾਲ ਆਪਣਾ ਗ੍ਰਿਹਸਥ ਨਿਭਾਉਂਦਾ ਅਤੇ ਉਸੇ ਕਿਰਤ ਨੂੰ ਵੰਡ ਕੇ ਛੱਕਦਾ ਹੈ। ਆਏ ਗਏ ਦੀ ਸੇਵਾ ਕਰਦਾ ਹੈ ਅਤੇ ਗ਼ਰੀਬ ਗੁਰਬੇ ਨੂੰ ਪਾਲਦਾ ਹੈ। ਇਹ ਮਹਾਂ ਦਾਤਾ ਹੈ। ਇਹੀ ਹੱਥ ਮਹਾਨ ਕਰਮ ਯੋਗੀ ਹੈ। ਇਹ ਹੱਥ ਕਿਸੇ ਦੇ ਅੱਗੇ ਆਪਣਾ ਆਪ ਨਹੀ ਫੈਲਾਉਂਦਾ।
ਇਹ ਹੱਥ ਜਿਸ ਵਕਤ ਗੁਰੂ ਨਾਨਕ ਦੇ ਬੱਚਿਆਂ ਦੇ ਜੋੜੇ ਸਾਫ਼ ਕਰਦਾ ਹੈ, ਗੁਰੂ ਨਾਨਕ ਦੇ ਘਰ ਦਾ ਝਾੜੂ ਦਿੰਦਾ ਹੈ, ਗੁਰੂ ਨਾਨਕ ਦੇ ਘਰ ਦੇ ਜੂਠੇ ਭਾਂਡੇ ਮਾਂਜਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਅਸਤਬਲ ਦੇ ਘੋੜਿਆਂ ਦੀ ਲਿੱਦ ਚੁੱਕਦਾ ਹੈ, ਉਸ ਵੇਲੇ ਸੇਵਾ, ਨਿਮਰਤਾ ਅਤੇ ਗਰੀਬੀ ਦੇ ਪੂਰਨੇ ਪਾ ਰਿਹਾ ਹੁੰਦਾ ਹੈ।
ਹੁਣ ਸਾਧ ਸੰਗਤ ਜੀ ਤੁਸੀਂ ਆਪ ਹੀ ਦੱਸੋ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਇਆ ਕੜਾ ਪਾਉਣ ਵਾਲਾ ਹੱਥ ਕੋਈ ਭੈੜਾ ਕੰਮ ਕਰ ਸਕਦਾ ਹੈ?
ਪਵਿੱਤਰ ਕੜੇ ਰਾਹੀਂ (ਦੁਆਰਾ) ਹੱਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗ੍ਰਿਫਤ ਅਤੇ ਪਕੜ ਵਿੱਚ ਰਹਿੰਦਾ ਹੈ ਇਹ ਕੋਈ ਭੈੜਾ ਕੰਮ ਕਰ ਹੀ ਨਹੀਂ ਸਕਦਾ।
ਇਸ ਪਵਿੱਤਰ ਬਾਣੇ ਦਾ ਪਰਮ ਉਦੇਸ਼ ਮੂਲ ਤ”ਰ ਤੇ ਸਰੀਰਕ, ਮਾਨਸਿਕ ਅਤੇ ਆਤਮਿਕ ਤ”ਰ ਤੇ ਉੱਚ ਅਵਸਥਾ ਵਿੱਚ ਰਹਿਣਾ ਹੈ। ਇਸ ਬਾਣੇ ਦਾ ਉਦੇਸ਼ ਸਾਡੀ ਮਨੋਬਿਰਤੀ, ਬਚਨਾਂ ਅਤੇ ਕਰਮਾਂ ਨੂੰ ਰੂਹਾਨੀ ਰੰਗਤ ਦੇਣੀ ਹੈ। ਖ਼ਾਲਸਾ ਅਕਾਲ ਵਿੱਚੋਂ ਪੈਦਾ ਹੋਇਆ ਹੈ ਅਤੇ ਆਖ਼ਰ ਅਕਾਲ ਵਿੱਚ ਹੀ ਸਮਾ ਜਾਂਦਾ ਹੈ। ਅਕਾਲ ਪੁਰਖ ਦਾ ਇਹ ਸਿਪਾਹੀ ਆਪਣੇ ਜੀਵਨ ਵਿੱਚ ਮਿਲਿਆ ਰੋਲ ਨਿਭਾ ਕੇ ਵਾਪਸ ਅਕਾਲ ਪੁਰਖ ਵਿੱਚ ਸਮਾ ਜਾਂਦਾਂ ਹੈ।
ਅਕਾਲ ਪੁਰਖ ਦਾ ਸਿਪਾਹੀ ਹੋਣ ਕਰਕੇ ਉਹ ਰੱਬੀ ਰਜ਼ਾ ਵਿੱਚ ਰਹਿੰਦਾ ਹੈ ਅਤੇ ਆਪਣੀ ਸਾਰੀ ਸ਼ਕਤੀ ਰੂਹਾਨੀ ਸੋਮੇ ਤੋਂ ਪ੍ਰਾਪਤ ਕਰਦਾ ਹੈ। ਖ਼ਾਲਸੇ ਦੇ ਪਰਉਪਕਾਰੀ ਜੀਵਨ ਵਿੱਚ ਸੁਆਰਥ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ। ਉਹ ਪੂਰਨ ਤ”ਰ ਤੇ ਅਕਾਲ ਪੁਰਖ ਦੇ ਸਾਜ਼ ਵੱਜੋਂ ਵਿੱਚਰਦਾ ਹੈ ਕਿਉਂ ਜੋ ਉਹ ਹਉਮੈ ਦੀਆਂ ਭਾਵਨਾਵਾਂ ਤੋਂ ਪੂਰੀ ਤਰ੍ਹਾਂ ਰਹਿਤ ਹੁੰਦਾ ਹੈ।
ਇਹ ਪਵਿੱਤਰ ਬਾਣਾ ਮੈਦਾਨੇ ਜੰਗ ਵਿੱਚ ਰੂਹਾਨੀ ਢਾਲ ਬਣ ਜਾਂਦਾ ਹੈ। ਪੰਜ ਕਕਾਰਾਂ ਦੀ ਇਸ ਇਲਾਹੀ ਹਥਿਆਰਬੰਦੀ ਨਾਲ ਖ਼ਾਲਸਾ ਜ਼ਿੰਦਗੀ ਦੇ ਮੈਦਾਨੇ ਜੰਗ ਵਿੱਚ ਜੁਝਾਰੂਆਂ ਵਾਂਗ ਜੂਝਦਾ ਹੋਇਆ ਪੰਜ ਦੁਸ਼ਮਣਾਂ ਕਾਮ, ਕ੍ਰੋਧ, ਲੋਭ ਮੋਹ ਅਤੇ ਅਹੰਕਾਰ ਤੇ ਫ਼ਤਹਿ ਹਾਸਲ ਕਰਦਾ ਹੈ।
ਖ਼ਾਲਸੇ ਦਾ ਜੀਵਨ ਗਤੀਸ਼ੀਲ ਹੁੰਦਾ ਹੈ ਤੇ ਉਹ ਰੂਹਾਨੀ ਜਰਨੈਲ ਵਾਂਗ ਜੀਵਨ ਜਿਉਂਦਾ ਹੈ।
ਇਹ ਸਾਡੀ ਰੂਹਾਨੀ ਮਰਯਾਦਾ ਦੇ ਆਦਰਸ਼ ਹਨ। ਇਹ ਆਦਰਸ਼ ਸਾਡੀ ਸਰੀਰਕ ਮਾਨਸਿਕ ਆਤਮਿਕ ਸੱਚੀ ਅਤੇ ਪਵਿੱਤਰ ਹੋਂਦ ਦੀ ਰੂਪ-ਰੇਖਾ ਘੜਦੇ ਹਨ। ਇਹ ਪੰਜ ਕਕਾਰ ਸਿੱਖ ਨੂੰ ਰੂਹਾਨੀ ਮੰਜ਼ਿਲ ਦੇ ਸਿਖ਼ਰ ਤੇ ਪਹੁੰਚਾ ਦਿੰਦੇ ਹਨ। ਇਸ ਪਵਿੱਤਰ ਬਾਣੇ ਦੇ ਧਾਰਨੀ ਹੋਣ ਨਾਲ ਆਤਮ-ਸੰਜਮ, ਆਤਮ-ਸ਼ੁੱਧੀ (ਅੰਦਰੂਨੀ ਅਤੇ ਬਾਹਰੀ) ਅਤੇ ਰੂਹਾਨੀ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ ਰੂਹਾਨੀ ਬਖਸ਼ਿਸ਼ਾਂ ਆਖ਼ਰਕਾਰ, ਆਤਮ ਨੂੰ ਅਨੰਤ ਨਾਲ ਜੋੜ ਕੇ ਅਭੇਦ ਕਰ ਦਿੰਦੀਆਂ ਹਨ।
ਸੱਚਾ ਸਿੱਖ ਕੁਦਰਤ ਨਾਲ ਇੱਕਸੁਰ ਹੋ ਕੇ ਪੂਰਨ ਤ”ਰ ਤੇ ਰੱਬੀ ਰਜ਼ਾ ਵਿੱਚ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ। ਉਹ ਸੱਚ ਦਾ ਪ੍ਰਤੀਕ ਬਣ ਜਾਂਦਾ ਹੈ। ਖ਼ਾਲਸਾ ਪਵਿੱਤਰਤਾ ਦੀ ਸਾਕਾਰ ਮੂਰਤ, ਰੂਹਾਨੀ ਤ”ਰ ਤੇ ਜਗਮਗਾਉਂਦੀ ਸ਼ੁੱਧ ਅਤੇ ਸੱਚੀ ਸ਼ਖਸੀਅਤ ਦਾ ਮਾਲਕ ਬਣ ਜਾਂਦਾ ਹੈ। ਨਿਹਚਲ ਆਸਣ ਦੇ ਤਖ਼ਤ ਤੇ ਬੈਠਾ ਖ਼ਾਲਸਾ ਪਰਮਾਤਮਾ ਦੇ ਹੁਕਮ ਅਤੇ ਸ਼ਕਤੀਸ਼ਾਲੀ ਸੱਚ ਦੀ ਖ਼ਾਤਰ ਮਰਨ ਜਿਊਣ ਦੇ ਪਵਿੱਤਰ ਕਾਰਜ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਉਹ ਸਿਧਾਤਾਂ ਤੇ ਅਮਲ ਅਥਵਾ ਕਥਨੀ ਅਤੇ ਕਰਨੀ ਵਿੱਚ ਰੱਬੀ ਰਜ਼ਾ ਅਨੁਸਾਰ ਜੀਵਨ ਬਸਰ ਕਰਦਾ ਹੈ।
ਇਹ ਸੱਚ ਦੀ ਪ੍ਰਾਪਤੀ ਲਈ ਸਾਡੇ ਜੀਵਨ ਦੇ ਠੋਸ ਪਹਿਲੂਆਂ ਦਾ ਸਾਂਝਾ ਵਾਧਾ ਹੈ। ਇਸ ਬਾਅਦ ਰੂਹਾਨੀ ਜੀਵਨ ਦੇ ਵਿਕਾਸ ਵਿੱਚ ਕੋਈ ਹੋਰ ਠੋਸ ਪਹਿਲੂ ਬਾਕੀ ਨਹੀਂ ਰਹਿੰਦਾ। ਇਹ ਰੱਬੀ ਮਾਰਗ ਦੀ ਰੂਹਾਨੀ ਵਿਧੀ ਨੂੰ ਉਤਸਾਹਿਤ ਕਰਦਾ ਹੈ।
ਪੰਜ ਕਕਾਰਾਂ ਦੇ ਧਾਰਨੀ ਹੋਣ ਨਾਲ ਸਾਡੀਆਂ ਸਰੀਰਕ, ਮਾਨਸਿਕ ਅਤੇ ਆਤਮਿਕ ਦੁਬਿਧਾਵਾਂ ਤੇ ਆਸਾਨੀ ਨਾਲ ਫ਼ਤਹਿ ਹਾਸਲ ਹੋ ਜਾਂਦੀ ਹੈ।
ਜਿਵੇਂ ਅਪਵਿੱਤਰ ਹੋਇਆ ਪ੍ਰਸ਼ਾਦ ਜਾਂ ਕੀਟ-ਪਤੰਗਿਆਂ ਦਾ ਖਾਧਾ ਪ੍ਰਸ਼ਾਦ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦਾ ਖਾਧਾ ਹੋਇਆ ਵਿਅੱਕਤੀ ਰੂਹਾਨੀ ਭੇਟ ਦੇ ਯੋਗ ਨਹੀਂ ਰਹਿੰਦਾ।
ਇਹ ਪਵਿੱਤਰ ਕਕਾਰ ਆਚਰਣ ਅਤੇ ਰੂਹਾਨੀਅਤ ਦੀ ਤਰੱਕੀ ਵਿੱਚ ਸਹਾਈ ਹੁੰਦੇ ਹਨ ਅਤੇ ਇਨ੍ਹਾਂ ਸਦਕਾ ਆਤਮੇ ਵੱਲ ਰੂਹਾਨੀ ਸਫ਼ਰ ਸ”ਖਾ ਅਤੇ ਤੇਜ਼ ਹੋ ਜਾਂਦਾ ਹੈ।
ਇਨ੍ਹਾਂ ਪੰਜ ਕਕਾਰਾਂ ਦੀ ਵਡਿਆਈ ਨੇ ਖ਼ਾਲਸਾ ਸਮਾਜ ਵਿੱਚ ਬੇਮਿਸਾਲ ਰੂਹਾਨੀ ਜੀਵਨ ਵਾਲੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਹਨ। ਇਹ ਕਕਾਰ ਸਾਡੀ ਮੂਲ ਜੋਤ ਸਰੂਪ ਜੀਵਨ ਦੀ ਛੁਪੀ ਹੋਈ ਸ਼ਕਤੀ ਅਤੇ ਰੂਹਾਨੀਅਤ ਨੂੰ ਜਾਗ੍ਰਤ ਕਰਦੇ ਹਨ।
ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਿਕ ਨਾਹਿਨ ਭੇਵ॥
ਆਤਮ ਤੀਰਥਿ ਕਰੇ ਨਿਵਾਸੁ॥
ਬਾਬਾ ਨਾਨਕ ਬਖਸ਼ ਲੈ॥