ਰੱਬੀ - ਲਲਕਾਰ
ਰੱਬੀ - ਲਲਕਾਰ
ਇਹ ਗੁਰੂ ਸਾਹਿਬ ਦੀ ਰੂਹਾਨੀ ਮਿਸ਼ਨ ਵਾਲੀ ਰੱਬੀ ਗਰਜ ਸੀ। ਪੰਜ ਨਿਮਨ ਭਾਵਨਾ ਵਾਲੇ ਇਲਾਹੀ ਹਿਰਦਿਆਂ ਨੇ ਇਸ ਰੂਹਾਨੀ ਸੰਦੇਸ਼ ਦੇ ਰੂਹਾਨੀ ਤੱਤ ਨੂੰ ਸਮਝ ਲਿਆ ਸੀ। ਉਨ੍ਹਾਂ ਨੇ ਉੱਠ ਕੇ ਰੂਹਾਨੀ ਮਾਲਕ ਦੇ ਪਵਿੱਤਰ ਕਰ ਕਮਲਾਂ, ਹੱਥਾਂ ਵਿੱਚ ਫੜੀ ਇਲਾਹੀ ਭਗੌਤੀ ਅੱਗੇ ਸਿਰ ਨਿਵਾਂ ਦਿੱਤੇ। ਉਹ ਪਵਿੱਤਰ ਕਰ ਕਮਲਾਂ ਰਾਹੀਂ ਰੂਹਾਨੀ ਮੌਤ ਦਾ ਅਨੁਭਵ ਕਰਕੇ ਗੁਰੂ ਸਾਹਿਬ ਦੇ ਪਰਮ ਪਿਆਰੇ ਬਣ ਗਏ। ਪੰਜਾਂ ਪਿਆਰਿਆਂ ਨੇ ਗੁਰੂ ਪਾਸੋਂ ਨਾਮ ਮਹਾਂ ਰਸ ਦਾ ਪਿਆਲਾ ਪੀ ਕੇ ਨਾਮ ਦੀ ਖ਼ੁਮਾਰੀ ਵਾਲੀ ਅਵੱਸਥਾ ਵਿੱਚ ਰਹਿਣਾ ਸ਼ੁਰੂਨੂੰਕਰ ਦਿੱਤਾ ਸੀ। ਧਾਰਮਿਕ ਇਤਿਹਾਸ ਵਿੱਚ ਇਹ ਪਹਿਲਾ ਵਾਕਿਆ ਸੀ ਜਦੋਂ ਕਿ ਇੱਕ ਇਲਾਹੀ ਕੌਤਕ ਰਚ ਕੇ ਪੰਜ ਰੱਬੀ ਪਿਆਰਿਆਂ ਨੂੰ ਰੂਹਾਨੀ ਬਖਸ਼ਿਸ਼ ਕੀਤੀ ਗਈ ਹੋਵੇ। ਇਹ ਇਲਾਹੀ ਕੌਤਕ ਵਰਤਣ ਬਾਅਦ ਹਜ਼ਾਰਾਂ ਹੀ ਵਿਅਕਤੀ ਅੰਮ੍ਰਿਤ ਮਹਾਂ ਰਸ ਨੂੰ ਚੱਖ ਕੇ ਖ਼ਾਲਸਾ ਰੂਪ ਧਾਰਨ ਕਰ ਗਏ।
ਇਹ ਮਹਾਨ ਪੈਗੰਬਰ ਦੀ ਬੇਮਿਸਾਲ ਰੱਬੀ ਕੌਤਕ ਅਤੇ ਇਲਾਹੀ ਪ੍ਰਭਾਵ ਵਾਲੀ ਰੱਬੀ ਲਲਕਾਰ ਸੀ। ਇਹ ਵਾਕਿਆ ਇਸ ਯੁੱਗ ਦਾ ਸਭ ਤੋਂ ਵੱਡਾ ਰੂਹਾਨੀ ਚਮਤਕਾਰ ਸੀ।