Introduction
Jag Taran Ko Avtar Banayio
Japio Jin Arjan Dev Guru
Phir Sankat Jon Garbh Na Aaio
Whosoever worships Guru Arjan Dev is liberated
from the painful cycle of birth and death.”
Sri Guru Arjan Dev Ji was born at Goindwal Sahib in 1563 and was the youngest son of Sri Guru Ram Dass Ji. He ascended the sacred throne of Sri Guru Nanak Sahib at the age of eighteen and adorned it from 1581 to 1606.
Having built the Sacred Harimandir in the midst of the Holy Sarovar (tank), He compiled Sri Guru Granth Sahib and installed the same in Sri Harimandir Sahib. Shortly thereafter, He gave the supreme sacrifice.
This small section is only a humble tribute at His Holy feet. Only some salients have been briefly touched upon.
Jit Duaray Ubhrey Tite Laihu Ubaar
Sri Guru Amar Das Ji prays to the Lord,
“O Lord, the world is on fire, save it, by Showering your Grace. Save it by whichever way it can be saved.”
Whenever Jagat Guru Incarnates, He Incarnates for the whole world. His compassion is Universal and All-embracing.
The Third Nanak, Sri Guru Amar Das Ji prays to the Lord Almighty to save the world on fire.
All Merciful Sri Guru Arjan Sahib first compiles a Holy Scripture, eternally aglow with all Celestial Harmonies and totally free from all Cruel Diversities, for Universal Redemption. Then the Fifth Nanak (Sri Guru Arjan Sahib) sits on fire, to save the world on fire.
ਪ੍ਰਸਤਾਵਨਾ
ਜਗ ਤਾਰਨ ਕਉ ਅਵਤਾਰੁ ਬਨਾਯਉ ।।
ਜਪਉ ਜਿਨ ਅਰਜਨੁ ਦੇਵ ਗੁਰੂ,
ਫਿਰਿ ਸੰਕਟ ਜੋਨਿ ਗਰਭ ਨ ਆਯਉ ।।੬।।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਵਿਖੇ 1563 ਈਂ ਨੂੰ ਅਵਤਾਰ ਧਾਰਿਆ । ਆਪ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ । (ਗੁਰੂ) ਅਰਜਨ ਦੇਵ ਜੀ ਨੂੰ ਅਠਾਰਾਂ ਸਾਲ ਦੀ ਉਮਰ ਵਿਚ ਗੁਰਿਆਈ ਪ੍ਰਾਪਤ ਹੋਈ ਅਤੇ ਆਪ 1581 ਤੋਂ 1606 ਈ: ਤੱਕ ਗੱਦੀ ਤੇ ਬਿਰਾਜਮਾਨ ਰਹੇ ਸਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾ ਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ । ਇਸ ਤੋਂ ਕੁਝ ਸਮੇਂ ਬਾਅਦ ਆਪ ਨੇ ਆਪਣਾ ਮਹਾਨ ਬਲੀਦਾਨ ਦੇ ਦਿੱਤਾ ।
ਇਹ ਪੁਸਤਕ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਚਰਨ-ਕਮਲਾਂ ਵਿੱਚ ਇੱਕ ਤੁੱਛ ਜਿਹੀ ਸ਼ਰਧਾਂਜਲੀ ਹੈ । ਇਸ ਵਿਚ ਉਨ੍ਹਾਂ ਦੇ ਜੀਵਨ ਦੇ ਕੁੱਝ ਮੁੱਖ ਕੌਤਕਾਂ ਦਾ ਹੀ ਵਰਣਨ ਕੀਤਾ ਗਿਆ ਹੈ ।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ।।
ਸ੍ਰੀ ਗੁਰੂ ਅਮਰਦਾਸ ਜੀ ਇਸ ਸ਼ਬਦ ਵਿੱਚ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਹੇ ਪ੍ਰਭੂ ! ਇਹ ਸੰਸਾਰ ਜਲ ਰਿਹਾ ਹੈ, ਆਪਣੀ ਮਿਹਰ ਦਾ ਮੀਂਹ ਵਰਸਾ ਕੇ ਇਸ ਦੀ ਰੱਖਿਆ ਕਰੋ । ਹੇ ਪ੍ਰਭੂ ! ਜਿਵੇਂ ਵੀ ਇਸ ਨੂੰ ਬਚਾਇਆ ਜਾ ਸਕਦਾ ਹੈ, ਇਸ ਨੂੰ ਬਚਾਓ ਜੀ।
ਜਗਤ ਗੁਰੂ ਦਾ, ਦੇਹ ਧਾਰੀ ਰੂਪ ਵਿੱਚ ਇਸ ਸੰਸਾਰ ਤੇ ਆਉਣ ਦਾ ਮਨੋਰਥ ਇਸ ਜਗਤ ਜਲੰਦੇ ਦੀ ਰੱਖਿਆ ਕਰਨਾ ਹੀ ਹੁੰਦਾ ਹੈ ।