Preface
ਆਰੰਭਕ ਬੇਨਤੀ
ਗੁਰੁ ਅਰਜਨੁ ਪਰਤਖ੍ਹ ਹਰਿ ।।
ਭਟੁ ਮਥੁਰਾ ਜੀ ਫੁਰਮਾਉਂਦੇ ਹਨ ਕਿ ਗੁਰੂ ਅਰਜਨ ਦੇਵ ਜੀ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੈ ।
ਮੈਨੂੰ ਡੂੰਘਾ ਅਹਿਸਾਸ ਹੈ ਕਿ ਮਹਾਂ ਪ੍ਰਕਾਸ਼, ਮਹਾਂ ਗਿਆਨ ਅਤੇ ਪਰਮ ਸ੍ਰੇਸ਼ਟ ਸਤਿ ਸਰੂਪ ਸਤਿਗੁਰੂ ਪਰਤਖ੍ਹ ਹਰਿ ਗੁਰੂ ਅਰਜਨ ਦੇਵ ਜੀ ਦੀ ਅਗਾਧ ਗਤੀ ਦੀਆਂ ਕੁਝ ਦਰਸ਼ਨ ਝਲਕੀਆਂ ਬਾਰੇ ਲਿਖਣਾ ਬਹੁਤ ਕਠਿੰਨ ਹੈ, ਕਿਉਂ ਜੋ ਕੋਈ ਵੀ ਅਕਲ, ਵਿਦਵਤਾ ਅਤੇ ਕਿਤਾਬੀ ਵਾਕ੍ਹੀ ਭਾਵੇਂ ਕਿੰਨੀ ਵੀ ਜ਼ਿਆਦਾ ਹੋਵੇ, ਉਹ ਗੁਰੂ ਅਰਜਨ ਦੇਵ ਜੀ ਦੀ ਅਪਾਰ ਲੀਲ੍ਹਾ ਦਾ ਕੁਝ ਵੀ ਥਾਹ ਨਹੀਂ ਪਾ ਸਕਦੀ । ਉਨ੍ਹਾਂ ਦੀ ਮਹਿਮਾ ਅਪਾਰ ਹੈ ਅਤੇ ਕੋਈ ਸੰਸਾਰਕ ਦ੍ਰਿਸ਼ਟੀ ਉਨ੍ਹਾਂ ਦੀ ਜੁਗੋ ਜੁੱਗ ਅਟੱਲ ਇਲਾਹੀ ਸ਼ਾਨ ਦਾ ਰੱਤੀ ਭਰ ਵੀ ਅੰਦਾਜ਼ਾ ਨਹੀਂ ਲਾ ਸਕਦੀ ।
ਪ੍ਰਕਾਸ਼ਾਂ ਦੇ ਮਹਾਂ ਪ੍ਰਕਾਸ਼ - ਗੁਰੂ ਅਰਜਨ ਦੇਵ ਜੀ ਸਾਰੇ ਜੱਗ ਵਿੱਚ ਰੁਸ਼ਨਾਈ ਕਰ ਰਹੇ ਹਨ । ਆਪ ਸਰਬ ਸਾਂਝੀਵਾਲਤਾ, ਪਿਆਰ ਅਤੇ ਹਮਦਰਦੀ ਦੀਆਂ ਸ਼ਕਤੀਸ਼ਾਲੀ ਕਿਰਨਾਂ ਰਾਹੀਂ ਸਾਰੀ ਮਨੁੱਖ ਜਾਤੀ ਦਾ ਉਧਾਰ ਕਰਦੇ ਹਨ ।
ਮੇਰੀ ਇਹ ਖੁਸ਼ਨਸੀਬੀ ਹੈ ਕਿ ਮੈਨੂੰ ਪਹਿਲਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਪ੍ਰਵਚਨ ਸ੍ਰਵਣ ਕਰਨ ਅਤੇ ਫਿਰ ਕਾ੍ਹੀ ਅਰਸਾ ਆਪਣੇ ਪੂਜਨੀਕ ਪਿਤਾ ਬਾਬਾ ਨਰਿੰਦਰ ਸਿੰਘ ਜੀ ਦੀ ਪਵਿੱਤਰ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਰੂਹਾਨੀ ਤੌਰ ਤੇ ਇਹ ਮੇਰੇ ਜੀਵਨ ਦੀਆਂ ਅਮੋਲਕ ਅਤੇ ਪਵਿੱਤਰ ਘੜੀਆਂ ਸਨ । ਇਨ੍ਹਾਂ ਮਹਾਨ ਇਲਾਹੀ ਹਸਤੀਆਂ ਦੇ ਮੁਬਾਰਕ ਮੁਖਾਰਬਿੰਦ ਤੋਂ ਰੱਬੀ ਗਿਆਨ ਅਤੇ ਪ੍ਰੇਮਾ ਭਗਤੀ ਦਾ ਮਾਰਗ ਰੋਸ਼ਨ ਕਰਨ ਵਾਲੇ ਸੁਣੇ ਇਲਾਹੀ ਬਚਨ ਹੁਣ ਤਕ ਮੇਰੇ ਰੂਹਾਨੀ ਸ੍ਹਰ ਦਾ ਆਸਰਾ ਬਣੇ ਹੋਏ ਹਨ ।
ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਪਵਿੱਤਰ ਅਤੇ ਪ੍ਰਤੱਖ ਹਜ਼ੂਰੀ ਵਿੱਚ ਮੈਨੂੰ ਪਿਆਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੁਆਰਾ ਸਿਰਜਣਾ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਚਮਤਕਾਰੀ ਮਿਹਰ ਦਾ ਅਨੁਭਵ ਹੋਇਆ ।
ਮੈਂ ਇਹ ਆਪਣਾ ਨਿਮਾਣਾ ਜਿਹਾ ਯਤਨ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਬੇਅੰਤ ਮਿਹਰ ਅਤੇ ਆਪਣੇ ਪੂਜਨੀਕ ਪਿਤਾ ਬਾਬਾ ਨਰਿੰਦਰ ਸਿੰਘ ਜੀ ਵਲੋਂ ਮਿਲੀ ਰੂਹਾਨੀ ਰਹਿਨੁਮਾਈ ਦੀ ਪਵਿੱਤਰ ਯਾਦ ਨੂੰ ਸਮੱਰਪਤ ਕਰਦਿਆਂ ੍ਹਖਰ ਮਹਿਸੂਸ ਕਰ ਰਿਹਾ ਹਾਂ ।
(ਰਿਟਾਇਰਡ)
203, ਸੈਕਟਰ 33ਏ, ਚੰਡੀਗੜ੍ਹ