Heroic death on the Battlefield
Heroic death in battle opens the door to abode eternal, to Sach-Khand because such is the prayer and blessing of Sri Guru Gobind Singh Sahib:
subh karman tay kabahoo no taroo.
Na daroo ur soo jab jaah laroo,
nischay kar apnee jeet karoo.
Ar sikh hoo apnay hi mun ko,
ih laalach hau guna tau uchroo.
Jab aav kee audh nidhaan banay,
ut hi run mai tab joojh maroo.
Thirst for the Divine and pure deeds during life time and heroic death on the battlefield is the true religion of the Khalsa.
Intoxication of the Divine Name is the Solace of Khalsa's life and intoxication of heroic end is the solace of his death.
Whosoever drinks the Nectar of Immortality is actually filled with Divine Intoxication. He always basks in the sunshine of Guru Gobind Singh's Eternal Glory
ਮੈਦਾਨੇ-ਜੰਗ ਵਿੱਚ ਸ਼ਹਾਦਤ
ਮੈਦਾਨੇ ਜੰਗ ਵਿੱਚੋਂ ਸ਼ਹਾਦਤ ਪਾਉਣ ਨਾਲ ਸੱਚ ਖੰਡ ਵਿੱਚ ਨਿਵਾਸ ਮਿਲਦਾ ਹੈ। ਇਹੀ ਗੁਰੂ ਗੋਬਿੰਦ ਜੀ ਦੀ ਇਲਾਹੀ ਪ੍ਰਾਰਥਨਾ ਅਤੇ ਚਮਤਕਾਰੀ ਮਿਹਰ ਹੈ।
ਨ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰ ਆਪਨੀ ਜੀਤ ਕਰੋਂ॥
ਅਰੁ ਸਿਖ ਹੌ ਆਪਨੇ ਹੀ ਮਨ ਕੌ, ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਆਉਧ ਨਿਧਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋਂ॥
ਹੇ ਮੇਰੇ ਪ੍ਰਭੂ ! ਮੇਰੇ ਤੇ ਅਜਿਹੀ ਮਿਹਰ ਕਰੋ ਕਿ ਮੈਂ ਸਤਿ ਕਰਮ ਕਰਨ ਤੋਂ ਕਦੇ ਵੀ ਪਿੱਛੇ ਨਾ ਰਹਾਂ। ਮੈਂ ਨਿਸ਼ਚੇ ਅਤੇ ਨਿਡਰਤਾ ਨਾਲ ਜੰਗ ਨੂੰ ਜਾਂਵਾਂ ਅਤੇ ਜਿੱਤ ਪ੍ਰਾਪਤ ਕਰਾਂ। ਆਪ ਦੇ ਇਲਾਹੀ ਬਚਨ ਮੇਰੀ ਅਗਵਾਈ ਕਰਨ ਅਤੇ ਮੈਂ ਤੁਹਾਡੀ ਸ੍ਹਿਤ ਸਾਲਾਹ ਦਾ ਗਾਇਨ ਕਰਦਾ ਰਹਾਂ। ਜਦੋਂ ਮੇਰਾ ਸਰੀਰਕ ਅੰਤ ਨਜ਼ਦੀਕ ਹੋਵੇ ਤਾਂ ਮੈਂ ਬਹਾਦਰਾਂ ਵਾਂਗ ਲੜਦਾ ਮੈਦਾਨੇ ਜੰਗ ਵਿੱਚ ਜੂਝ ਜਾਵਾਂ।
ਆਪਣੇ ਜੀਵਨ ਦੌਰਾਨ ਨੇਕ ਕਰਮ ਕਰਨ ਅਤੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਣ ਦੀ ਲੋਚਾ ਰੱਖਣੀ ਹੀ ਖ਼ਾਲਸੇ ਦਾ ਸੱਚਾ ਧਰਮ ਹੈ।
ਅੰਮ੍ਰਿਤ ਰਸ ਪੀਣ ਵਾਲਾ, ਦੈਵੀ ਨਾਮ ਦੀ ਖ਼ੁਮਾਰੀ ਨਾਲ ਭਰਿਆ ਰਹਿੰਦਾ ਹੈ। ਉਹ ਸਦਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਸ਼ਾਨ ਦਾ ਨਿੱਘ ਮਾਣਦਾ ਰਹਿੰਦਾ ਹੈ।