Conclusion (Guru Gobind Singh Ji)
Sri Guru Gobind Singh Sahib was a Spiritual Lion, Upholder of Truth, Saviour of the righteous and Destroyer of the unrighteous. He was Bestower of the Nectar of Immortality, Elixir of Life Eternal. Most gracious and compassionate Guru was Bestower of the rare boon of martyrdom and was Himself Exemplar Supreme of total sacrifice of everything nearest and dearest. He was Repository of all divine and human virtues and a Performer of the most wondrous deeds in human garb which being beyond human endeavour are only possible by the Lord Himself.
To the Lovers, Guru Gobind Singh Ji is the Supreme Ideal of Tapasya, of meditation when envisioned absorbed in deep and long meditation at Hem Kunt Sahib. He is the Supreme Ideal of Renunciation and Sacrific as He sacrifices every thing and every one nearest and dearest for the sake of Truth. He is the Supreme Ideal of Brahm Vichar, Divine knowledge as the Great Author of Jaap Sahib, Bachitar Natak and of an ocean of life giving Nectar (Bani). He is the Supreme Ideal of Divine Love Himself, being the perfect Embodiment and Personification of His Great Proclamation.
Jin Prema Kio Tin Hi Prabh Payio
He is an Ideal Warrior, an Ideal Sample of Divine Perfection and Repository of all Divine Excellences.
He is an Ideal Divine for all contemplation and meditation.
Guru Gobind Singh Ji cast the Khalsa in the image of the Divine and manifested the Divine in the image of the Khalsa. He had refashioned the Sadh Sangat into Khalsa on the auspicious day of Baisakhi. Khalsa personifies purity and love, Love of the Divine and the Cross, Cross signifying a burning spirit of sacrifice for the sake of truth and love.
This Great Religion rests on a unique foundation built up brick by brick, each brick signifying the Grand Majesty of a unique Sacrifice and Martyrdom. Bricks cruely arranged to brick alive the minor sons of Sri Guru Gobind Singh Sahib render Eternal Glory to this Unique Foundation. This brick by brick foundation has been cemented by the holy martyrdom blood of the Saviour Gurus themselves because only on such a peerless and matchless purity and humility rests the Divine Throne of Guru Nanak - Holy Guru Granth Sahib, Purer than Purity itself.
We should pray from the core of our heart and seek Sri Guru Gobind Singh Sahib's unbounded grace to enable us to cultivate in us the great virtues and ideals set out by Him in His holy commandments and to become worthy of His holy mould and sacred cast that is Khalsa.
O, My Lord, you are approachable only by true love and then you start feeding the true aspirant with the Nectar of Divine Love yourself.
O, my Beloved Satguru, Guru Gobind Singh Ji, you hold the Mighty Power, the Bhagauti, in your Right Hand and control everything. You lead, bless and guide your lovers on the Royal Path of Divine Love, Prema. Without your blessings and guidance it is not possible to tread the path of Truth, Love and Righteousness. O, my Beloved and Great Guru, you, out of mercy, had shown the Great Path and pray now lead us lest we go astray.
Guru Gobind Singh Ji, the Great World Teacher is the Enlightener of the World. He is Cosmic Light - Light of the Universe. Khalsa enshrines this Cosmic Light in the Holy Folds of his own All Pure ATAM and always recites Guru's Divine Name with the holy lips of his Ever Glowing JOT.
ਅੰਤਿਕਾ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੂਹਾਨੀ ਸ਼ੇਰ, ਸਤਿ ਦੇ ਆਲਮ ਬਰਦਾਰ, ਸਚਿਆਰਾਂ ਦੇ ਪ੍ਰਿਤਪਾਲਕ ਅਤੇ ਕੂੜਿਆਰਾਂ ਦਾ ਨਾਸ ਕਰਨ ਵਾਲੇ ਹਨ। ਉਹ ਅੰਮ੍ਰਿਤ ਜੀਵਨ ਦਾਨ ਕਰਨ ਵਾਲੇ ਦਾਨੀ ਹਨ। ਮਿਹਰਾਂ ਦੇ ਖਜ਼ਾਨੇ, ਤਰਸਵਾਨ ਹਿਰਦੇ ਦੇ ਮਾਲਕ, ਗੁਰੂ ਜੀ ਸ਼ਹਾਦਤ ਵਰਗੀ ਦੁਰਲਭ ਦਾਤ ਬਖਸ਼ਣ ਹਾਰ ਹਨ। ਆਪ ਨੇ ਆਪਣਾ ਸਰਬੰਸ ਵਾਰ ਦਿੱਤਾ। ਅਜਿਹੀ ਉਦਾਹਰਣ ਹੋਰ ਕਿਧਰੇ ਨਹੀਂ ਮਿਲ ਸਕਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਰੂਹਾਨੀ ਅਤੇ ਸਦਗੁਣਾਂ ਦੇ ਖਜ਼ਾਨੇ ਹਨ ਜਿਨ੍ਹਾਂ ਨੇ ਮੁਨੱਖੀ ਜਾਮਾ ਧਾਰਨ ਕਰਕੇ ਅਲੌਕਿਕ ਚਮਤਕਾਰ ਕੀਤੇ ਹਨ। ਇਹ ਮਨੁੱਖੀ ਸਮਰੱਥਾ ਤੋਂ ਬਾਹਰੇ ਸਨ। ਇਹ ਅਲੌਕਿਕ ਚਮਤਕਾਰ ਪਰਮੇਸ਼ਰ ਆਪ ਹੀ ਕਰ ਸਕਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪ੍ਰੇਮੀਆਂ ਲਈ ਤਪੱਸਿਆ ਅਤੇ ਭਗਤੀ ਦਾ ਆਦਰਸ਼ ਨਮੂਨਾ ਹਨ। ਆਪ ਤਿਆਗ ਅਤੇ ਕੁਰਬਾਨੀ ਦੀ ਮਹਾਨ ਉਦਾਹਰਣ ਹਨ। ਉਨ੍ਹਾਂ ਨੇ ਸੱਚ ਦੀ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਆਪ ਆਪਣੀ ਮਹਾਨ ਰੂਹਾਨੀ ਘੋਸ਼ਣਾ ਨੂੰ ਸਾਕਾਰ ਕਰਨ ਵਾਲੇ ਇਲਾਹੀ ਪ੍ਰੇਮੀ ਦੀ ਮਹਾਨ ਮੂਰਤ ਹਨ।
ਗੁਰ ਕੈ ਸਬਦਿ ਮੰਤ੍ਰ ਮਨੁ ਮਾਨ,
ਗੁਰੁ ਕੇ ਚਰਨ ਰਿਦੈ ਲੈ ਧਾਰਉ
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥
ਮੇਰੇ ਪਿਆਰੇ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਕੋਈ ਹੋਰ ਵੀ ਮਹਾਨ ਮੂਰਤ ਹੋ ਸਕਦੀ ਹੈ, ਧਿਆਨ ਲਈ ਅਤੇ ਅਰਾਧਨਾ ਲਈ। ਪ੍ਰੇਮੀਆਂ ਲਈ ਉਹ ਤਪੱਸਿਆ ਦੀ ਸਭ ਤੋਂ ਮਹਾਨ ਮੂਰਤ ਹਨ, ਜਿੰਨ੍ਹਾਂ ਨੇ ਹੇਮਕੁੰਟ ਸਾਹਿਬ ਅਧਿਕ ਤਪੱਸਿਆ ਸਾਧੀ। ਉਹ ਪ੍ਰੇਮੀਆਂ ਵਾਸਤੇ ਤਿਆਗ ਦੀ ਸਭ ਤੋਂ ਮਹਾਨ ਮੂਰਤ ਹਨ, ਜਿੰਨਾਂ ਨੇ ਮੇਰੇ ਵਰਗੇ ਨਸ਼ੁਕਰਿਆਂ ਦੀ ਖ਼ਾਤਰ ਆਪਣਾ ਸਭ ਕੁਝ (ਸਮੇਤ ਸਰਬੰਸ ਦੇ) ਵਾਰ ਦਿੱਤਾ। ਉਹ ਪ੍ਰੇਮ ਦੀ ਸਾਕਾਰ ਮੂਰਤ ਹਨ।
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਉਨ੍ਹਾਂ ਤੋਂ ਵੱਡਾ ਯੋਧਾ ਅੱਜ ਤੱਕ ਕੋਈ ਹੋਰ ਵੀ ਪੈਦਾ ਹੋਇਆ ਹੈ? ਗਿਆਨੀਆਂ ਵਾਸਤੇ ਦਸ਼ਮੇਸ਼ ਪਿਤਾ ਦੀ ਗਿਆਨ ਸਰੂਪ ਮੂਰਤ ਨਾਲੋਂ ਹੋਰ ਕੋਈ ਮਹਾਨ ਮੂਰਤ ਹੈ? ਜਿੰਨ੍ਹਾਂ ਨੇ ਸ੍ਰੀ ਜਾਪੁ ਸਾਹਿਬ, ਬਚਿਤ੍ਰ ਨਾਟਕ, ਅਕਾਲ ਉਸਤਿਤ ਅਤੇ ਹੋਰ ਅਥਾਹ ਬਾਣੀ ਵਰਗੇ ਬੇ ਨਜ਼ੀਰ ਤੋਹ੍ਹੇ ਦਾਤ ਵਜੋਂ ਇਸ ਸ੍ਰਿਸ਼ਟੀ ਨੂੰ ਬਖਸ਼ ਦਿੱਤੇ। ਕੋਈ ਹੋਰ ਰੱਬੀ ਗੁਣ ਜਾਂ ਸ੍ਹਿਤ ਹੈ ਜੋ ਉਨ੍ਹਾਂ ਵਿੱਚ ਪੂਰਨ ਤੌਰ ਤੇ ਨਾ ਜਗ ਮਗਾ ਰਹੀ ਹੋਵੇ?
ਗੁਰੂ ਸਾਹਿਬ ਆਦਰਸ਼ਕ ਯੋਧੇ, ਰੂਹਾਨੀ ਸ਼ਕਤੀ ਦੀ ਪਰੀ ਪੂਰਨਤਾ ਅਤੇ ਸਾਰੀਆਂ ਰੂਹਾਨੀ ਵਡਿਆਈਆਂ ਦਾ ਖਜ਼ਾਨਾ ਹਨ' ਆਪ ਭਗਤੀ ਅਤੇ ਸਿਮਰਨ ਦਾ ਨਮੂਨਾ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਅਕਾਲ ਪੁਰਖ ਦੇ ਸਰੂਪ ਅਨੁਸਾਰ ਕੀਤੀ ਹੈ। ਉਨ੍ਹਾਂ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਾਧ ਸੰਗਤ ਦੀ ਖ਼ਾਲਸਾ ਰੂਪ ਵਿੱਚ ਸਿਰਜਣਾ ਕੀਤੀ ਸੀ। ਖ਼ਾਲਸਾ ਪਵਿੱਤਰਤਾ ਤੇ ਪ੍ਰੇਮ, ਰੱਬੀ ਨਾਮ ਲਈ ਸਲੀਬ (ਕਰਾਸ) ਦੇ ਪ੍ਰੇਮ ਨੂੰ ਨਿਰੂਪਣ ਕਰਦਾ ਹੈ। ਇਹ ਸਲੀਬ ਸੱਚ ਅਤੇ ਪ੍ਰੇਮ ਦੀ ਖ਼ਾਤਰ ਕੁਰਬਾਨੀ ਦੀ ਜਗਮਗਾਉਂਦੀ ਆਤਮਾ ਦੀ ਨਿਸ਼ਾਨੀ ਹੈ।
ਇਹ ਮਹਾਨ ਧਰਮ ਦੀ ਉਸਾਰੀ ਬੇਮਿਸਾਲ ਕੁਰਬਾਨੀਆਂ ਅਤੇ ਸ਼ਹਾਦਤਾਂ ਦੀਆਂ ਨੀਹਾਂ ਤੇ ਚਿਣੀ ਹੋਈ ਹੈ। ਸ੍ਰੀ ਗੁਰੂ ਗੋਬਿੰਦ ਸੋੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਨੀਹਾਂ ਵਿੱਚ ਚਿਣਿਆ ਗਿਆ ਸੀ। ਇਸ ਸ਼ਹਾਦਤ ਨੇ ਇਸ ਨਿਰਾਲੀ ਬੁਨਿਆਦ ਨੂੰ ਸਦੀਵੀ ਸ਼ਾਨ ਦਿੱਤੀ ਹੈ। ਜੀਵਨ ਦਾਨ ਦੇਣ ਵਾਲੇ ਗੁਰੂ ਸਾਹਿਬਾਨ ਜੀ ਨੇ ਇਨ੍ਹਾਂ ਨੀਹਾਂ ਨੂੰ ਆਪਣੀਆਂ ਪਵਿੱਤਰ ਸ਼ਹੀਦੀਆਂ ਦੇ ਖ਼ੂਨ ਲਾਲ ਪੱਕਿਆਂ ਕੀਤਾ ਹੈ। ਅਜਿਹੀ ਪਵਿੱਤਰਤਾ ਅਤੇ ਨਿਮਰਤਾ ਗੁਰੂ ਨਾਨਕ ਦੇ ਇਲਾਹੀ ਤਖ਼ਤ ਦੇ ਹਿੱਸੇ ਹੀ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰਤਾ ਨਾਲੋਂ ਪਵਿੱਤਰ ਸਰੂਪ ਹਨ।
ਸਾਨੂੰ ਸੱਚੇ ਦਿਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਮਿਹਰ ਦੀ ਯਾਚਨਾ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਸਾਨੂੰ ਆਪਣੇ ਪਵਿੱਤਰ ਹੁਕਮਾਂ ਦੁਆਰਾ ਮਹਾਨ ਗੁਣਾਂ ਅਤੇ ਆਦਰਸ਼ਾਂ ਦੇ ਧਾਰਨੀ ਹੋਣ ਦੀ ਬਖਸ਼ਿਸ਼ ਕਰਨ ਅਤੇ ਅਸੀਂ ਪਵਿੱਤਰ ਖ਼ਾਲਸਾ ਕਹਾਉਣ ਦੇ ਯੋਗ ਬਣ ਸਕੀਏ।
ਮੇਰੇ ਸਤਿਗੁਰੂ ਜੀਓ ! ਆਪ ਨੂੰ ਸੱਚੇ ਪ੍ਰੇਮ ਨਾਲ ਹੀ ਪਾਇਆ ਜਾ ਸਕਦਾ ਹੈ ਅਤੇ ਫਿਰ ਆਪ ਹੀ ਤਰਸ ਕਰਕੇ ਆਪਣੇ ਸੱਚੇ ਜਗਿਆਸੂ ਨੂੰ ਇਲਾਹੀ ਪ੍ਰੇਮ ਦੇ ਅੰਮ੍ਰਿਤ ਰਸ ਨਾਲ ਨਿਹਾਲ ਕਰਨ ਲੱਗ ਪੈਂਦੇ ਹੋ।
ਹੇ ਮੇਰੇ ਪਿਆਰੇ ਸਤਿਗੁਰੂ ! ਗੁਰੂ ਗੋਬਿੰਦ ਸਿੰਘ ਜੀ ਆਪ ਦੇ ਮੁਬਾਰਕ ਕਰ ਕਮਲਾਂ ਵਿੱਚ ਫੜੀ ਭਗੌਤੀ ਦਾ ਸਭ ਤੇ ਸਿੱਕਾ ਚਲਦਾ ਹੈ। ਆਪ ਆਪਣੇ ਰੱਬੀ ਪ੍ਰੇਮੀਆਂ ਨੂੰ ਪ੍ਰੇਮ ਦੇ ਮਹਾਨ ਮਾਰਗ ਤੇ ਚੱਲਣ ਦੀ ਪ੍ਰੇਰਨਾ ਅਤੇ ਬਖਸ਼ਿਸ਼ ਭਰੀ, ਅਗਵਾਈ ਦਿੰਦੇ ਹੋ। ਆਪ ਦੀ ਮਿਹਰ ਅਤੇ ਅਗਵਾਈ ਤੋਂ ਬਗੈਰ ਸੱਚ, ਪ੍ਰੇਮ ਅਤੇ ਸੱਚਾਈ ਦੇ ਮਾਰਗ ਤੇ ਚੱਲਣਾ ਅਸੰਭਵ ਹੈ। ਹਜ਼ੂਰ ਨੇ ਤਰਸ ਕਰਕੇ, ਸਾਨੂੰ ਮਹਾਨ ਮਾਰਗ ਦਰਸਾਇਆ ਹੈ। ਹੇ ਸਤਿਗੁਰੂ ਜੀ ਸਾਡੀ ਜੋਦੜੀ ਹੈ ਕਿ ਸਾਨੂੰ ਇਸ ਮਾਰਗ ਤੇ ਚਲਦਿਆਂ ਭਟਕਣ ਤੋਂ ਬਚਾਉਣ ਜੀ।