Homage by Divine Bards
Bhatt (Divine Bard) Bhalh eulogized Great Guru Amar Das Ji in his Swaya enshrined in Sri Guru Granth Sahib, page 1396 as follows:
Countless is the vegetation on earth,
Countless are the flowers,
Countless are the waves and the ripples,
Countless are the rays of the Sun and Moon.
Someone with spiritual knowledge and divine powers may be in a position to count these
but it is impossible to comprehend the Divine Virtues and Excellences of
Great Guru Amar Das.
Guru Amar Das, you are peerless, matchless in your Divine Excellences; there is no equal.”
one to Guru Amar Das,
Blessed are the hands that touch
the Holy Feet of the Guru,
Blessed is the tongue which sings
the Glory of Guru Amar Das,
Blessed are the eyes which behold
Guru Amar Das,
Blessed are the ears which listen
to his Nectarous Bani,
Blessed is the heart in which dwells
Guru Amar Das, the Divine Father of the Universe,
Blessed is the head that bows
in homage at the Lotus Feet of
Guru Amar Das.”
Nirankar Akaar Jot Jag Mandal Kario
The Lord Himself, having assumed all Divine Powers, has descended in the world in the Holy Garb of Sri Guru Amar Das Ji.
The Formless God having assumed the Sacred Form of Sri Guru Amar Das Ji has illuminated the World.
ਸਰਬੋਤਮ ਭੱਟਾਂ ਦੁਆਰਾ ਸ਼ਰਧਾਂਜਲੀ
ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਅਕਾਰ ਜੋਤਿ ਜਗ ਮੰਡਲਿ ਕਰਿਯਉ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1395
ਸ੍ਰੀ ਗੁਰੂਗ੍ਰੰਥ ਸਾਹਿਬ ਦੇ ਅੰਗ 1396 ਵਿੱਚ ‘ਭਲ’ ਭਟ (ਸਰਬੋਤਮ ਭਟ) ਨੇ ਆਪਣੇ ‘ਸ੍ਵਯੇ’ ਵਿੱਚ ਮਹਾਨ ਸ੍ਰੀ ਗੁਰੂਅਮਰਦਾਸ ਜੀ ਦੀ ਮਹਿਮਾ ਅਤੇ ਵਡਿਆਈ ਨੂੰ ਇਉਂ ਦਰਸਾਇਆ ਹੈ:
ਘਨਹਰਬੂੰਦਬਸੁਅਰੋਮਾਵਲਿਕੁਸਮਬਸੰਤਗਨੰਤਨਆਵੈ॥
ਰਵਿਸਸਿਕਿਰਣਿਉਦਰੁਸਾਗਰਕੋਗੰਗਤਰੰਗਅੰਤੁਕੋਪਾਵੈ॥
ਰੁਦ੍ਰਧਿਆਨਗਿਆਨਸਤਿਗੁਰਕੇਕਬਿਜਨਭਲ੍ਯ੍ਯਉਨਹਜੋੁਗਾਵੈ॥
ਭਲੇਅਮਰਦਾਸਗੁਣਤੇਰੇਤੇਰੀਉਪਮਾਤੋਹਿਬਨਿਆਵੈ॥੧॥੨੨॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1396
ਅਸੰਖਾਂ ਹੀ ਬਾਰਸ਼ ਦੇ ਪਾਣੀ ਦੇ ਕਤਰੇ ਹਨ ।
ਇਸ ਧਰਤੀ ਉੱਤੇ ਉੱਗੀ ਹੋਈ ਅਣਗਿਣਤ ਪ੍ਰਕਾਰ ਦੀ ਬਨਸਪਤੀ ਹੈ।
ਅਨੇਕਾਂ ਪ੍ਰਕਾਰ ਦੇ ਉੱਗੇ ਹੋਏ ਫੁੱਲ ਹਨ ।
ਅਸੰਖਾਂ ਹੀ ਜਲ-ਤਰੰਗਾਂ ਹਨ ।
ਸੂਰਜ ਅਤੇ ਚੰਦਰਮਾਂ ਦੀਆਂ ਕਿਰਨਾਂ ਦਾ ਵੀ ਕੋਈ ਪਾਰਾਵਾਰ ਨਹੀਂ ਹੈ। ਜਿਨ੍ਹਾਂ ਨੂੰ ਅਧਿਆਤਮਕ ਗਿਆਨ ਹੈ ਜਾਂ ਜਿਨ੍ਹਾਂ ਉੱਤੇ ਰੂਹਾਨੀ ਸ਼ਕਤੀਆਂ ਦੀ ਬਖਸ਼ਿਸ਼ ਹੈ ਉਹ ਸ਼ਾਇਦ ਅਗੰਮ ਅਗੋਚਰ ਦੀ ਇਸ ਬੇ-ਅੰਤਤਾ ਦੀ ਗਣਨਾ ਕਰ ਸਕਣ ਦੀ ਸਮਰਥਾ ਰਖਦੇ ਹਨ ।
ਪਰੰਤੂ ਮਹਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਅਲੌਕਿਕ ਗੁਣਾਂ ਅਤੇ ਉਨ੍ਹਾਂ ਦੀ ਪ੍ਰਤਿਭਾ ਦਾ ਜਸ ਸਮਝਣਾ ਅਤਿਅੰਤ ਅਸੰਭਵ ਹੈ ।
ਸ੍ਰੀ ਗੁਰੂ ਅਮਰਦਾਸ ਜੀ ਤੁਸੀਂ ਬੇ-ਮਿਸਾਲ ਹੋ। ਆਪਣੇ ਰੱਬੀ ਗੁਣਾਂ ਅਤੇ ਅਲੌਕਿਕ ਪ੍ਰਤਿਭਾ ਕਰਕੇ ਤੁਸੀਂ ਲਾਸਾਨੀ ਅਤੇ ਸਰਬ-ਸਰੇਸ਼ਟ ਹੋ ।ਇਸ ਸਰਿਸ਼ਟੀ ਉੱਤੇ ਤੁਹਾਡੇ ਸਮਾਨਕੋਈ ਸਕਤੀਵਾਲਾ ਨਹੀਂ ਹੈ।
ਸਰਬੋਤਮ ਅਧਿਆਤਮਿਕ ਭਟ ‘ਜਲਾਪ’ ਨੇ ਸ੍ਰੀ ਗੁਰੂਗ੍ਰੰਥ ਸਾਹਿਬ ਦੇ ਅੰਗ 1394 ਵਿੱਚ ਆਪਣੇ ‘ਸ੍ਵਯੇ’ ਵਿੱਚਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਨੂੰ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਇਆ ਹੈ:
ਚਰਣਤਪਰਸਕਯਥਚਰਣਗੁਰਅਮਰਪਵਲਿਰਯ॥
ਹਥਤਪਰਸਕਯਥਹਥਲਗਹਿਗੁਰਅਮਰਪਯ॥
ਜੀਹਤਪਰਸਕਯਥਜੀਹਗੁਰਅਮਰੁਭਣਿਜੈ॥
ਨੈਣਤਪਰਸਕਯਥਨਯਣਿਗੁਰੁਅਮਰੁਪਿਖਿਜੈ॥
ਸ੍ਰਵਣਤਪਰਸਕਯਥਸ੍ਰਵਣਿਗੁਰੁਅਮਰੁਸੁਣਿਜੈ॥
ਸਕਯਥੁਸੁਹੀਉਜਿਤੁਹੀਅਬਸੈਗੁਰਅਮਰਦਾਸੁਨਿਜਜਗਤਪਿਤ॥
ਸਕਯਥੁਸੁਸਿਰੁਜਾਲਪੁਭਣੈਜੁਸਿਰੁਨਿਵੈਗੁਰਅਮਰਨਿਤ॥੧॥੧੦॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1394
ਉਹ ਕਦਮ ਵਡਭਾਗੇ ਹਨ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਵੱਲ ਤੁਰਦੇ ਹਨ ।
ਅਜੇਹੇ ਹੱਥ ਪਵਿੱਤਰ ਹਨ ਜਿਹੜੇ ਗੁਰੂ ਦੇ ਪਾਵਨ ਚਰਨ-ਕਮਲਾਂ ਨੂੰ ਸਪਰਸ਼ ਕਰਦੇ ਹਨ ।
ਉਹ ਰਸਨਾ ਪਵਿੱਤਰ ਹੈ, ਜਿਹੜੀ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਦੇ ਗੁਣ-ਗਾਣ ਕਰਦੀ ਹੈ ।
ਉਹ ਨੇਤਰ ਸੁਭਾਗੇ ਹਨ, ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ ।
ਉਹ ਕੰਨ ਵੀ ਵਡਭਾਗੇ ਹਨ, ਜਿਹੜੇ ਗੁਰੂ ਸਾਹਿਬ ਦੀ ਰਸਮਈ ਅੰਮ੍ਰਿਤਬਾਣੀ ਦਾ ਆਨੰਦ ਪ੍ਰਾਪਤ ਕਰਦੇ ਹਨ ।
ਉਹ ਹਿਰਦਾ ਵੀ ਪੂਜਨੀਕ ਹੈ ਜਿੱਥੇ ਸਰਿਸ਼ਟੀ ਦੇ ਪਾਲਕ ਸ੍ਰੀ ਗੁਰੂ ਅਮਰਦਾਸ ਜੀ ਦਾ ਨਿਵਾਸ ਹੈ ।
ਉਹ ਸੀਸ ਵੀ ਵਡਭਾਗਾ ਹੈ ਜਿਹੜਾ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਚਰਨ-ਕਮਲਾਂ ਵਿੱਚ ਸ਼ਰਧਾ-ਪੂਰਵਕ ਝੁਕਦਾ ਹੈ ।
ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
ਨਿਰੰਕਾਰਿ ਅਕਾਰੁ ਜੋਤਿ ਜਗ ਮੰਡਲਿ ਕਰਿਯਉ ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ1395
ਸਰਬ-ਸ਼ਕਤੀਮਾਨ ਪਰਮੇਸ਼ਰ ਨੇ ਆਪ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਕ-ਪਵਿੱਤਰ ਜਾਮੇਂਵਿੱਚ ਇਸ ਸੰਸਾਰ ਵਿੱਚ ਅਵਤਾਰ ਧਾਰਿਆ ਹੈ ।
ਨਿਰੰਕਾਰ ਪਰਮੇਸ਼ਰ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਰੂਪ ਵਿੱਚ ਇਸ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਦਿੱਤਾ ਹੈ ।
ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨਕ ਬਖਸ਼ ਲੈ ॥
