239 ਸਾਲ ਪ੍ਰਤੱਖ ਨਿਰੰਕਾਰ ਦੀ ਪ੍ਰੇਮ ਲੀਲ੍ਹਾ, ਨਿਰੰਕਾਰ (ਗੁਰੂ ਗੋਬਿੰਦ ਸਿੰਘ ਸਾਹਿਬ) ਨੇ ਆਪ ਸਮਾਪਤ ਕੀਤੀ ਹੈ

Humbly request you to share the message with all you know on the planet!

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ - 239 ਸਾਲ ਪ੍ਰਤੱਖ ਨਿਰੰਕਾਰ ਦੀ ਪ੍ਰੇਮ ਲੀਲ੍ਹਾ, ਨਿਰੰਕਾਰ (ਗੁਰੂ ਗੋਬਿੰਦ ਸਿੰਘ ਸਾਹਿਬ) ਨੇ ਆਪ ਸਮਾਪਤ ਕੀਤੀ ਹੈ

ਸਾਧ ਸੰਗਤ ਜੀ ਆਓ ਆਪਾਂ ਥੋੜ੍ਹਾ ਜਿਹਾ ਸੋਚ ਵਿਚਾਰ ਕਰੀਏ। ਆਪ ਨੇ ਪੜ੍ਹਿਆ ਕਿ ਗੁਰੂ ਸਾਹਿਬ ਨੇ 239ਸਾਲ ਪ੍ਰਤਖ ਪ੍ਰੇਮ ਲੀਲ੍ਹਾ ਰਚੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 1469 ਵਿਚ ਪ੍ਰੇਮ ਲੀਲ੍ਹਾ ਸ਼ੁਰੂ ਹੋਈ ਹੈ ਅਤੇ 1708 ਵਿਚ ਸਮਾਪਤ ਹੋਈ ਹੈ ਫਿਰ ਉਹ 239 ਸਾਲ ਦੀ ਪ੍ਰੇਮ ਲੀਲ੍ਹਾ ਗੁਰੂ ਗੋਬਿੰਦ ਸਿੰਘ ਸਾਹਿਬ ਸਮਾਪਤ ਕਰ ਰਹੇ ਹਨ।

ਹੁਣ ਆਪਾਂ ਥੋੜ੍ਹਾ ਜਿਹਾ ਵਿਚਾਰ ਕਰੀਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸਿਰਫ ਢਾਈ ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਗੁਰੂ ਤੇਗ਼ ਬਹਾਦਰ ਸਾਹਿਬ ਗਿਆਰਾਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ 33 ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਇਹ ਸਾਢੇ 46 ਸਾਲਾਂ ਵਿਚ ਜੋ ਖੇਡ ਵਰਤਾਇਆ ਹੈ ਕਿਉਂਕਿ ਹੁਣ ਉਹ ਲੀਲ੍ਹਾ ਸਮਾਪਤ ਹੋਣ ਵਾਲੀ ਸੀ, ਉਹ ਜਿਹੜੀ ਪ੍ਰੇਮ ਲੀਲ੍ਹਾ ਗੁਰੂ ਨਾਨਕ ਨਿਰੰਕਾਰ ਨੇ ਸ਼ੁਰੂ ਕੀਤੀ ਹੈ ਉਹ ਸਮਾਪਤ ਹੋਣ ਵਾਲੀ ਸੀ। 

ਆਪਾਂ ਸਾਰੇ ਕਰਮ ਬੱਧੇ ਆਏ ਹਾਂ ਉਹ ਪ੍ਰੇਮ ਬੱਧੇ ਆਏ ਹਨ ਪਰ ਕਰਮ ਬਧਿਆਂ ਦੀ ਖਾਤਰ ਉਹ ਆਇਆ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਅਠ ਸਾਲ ਦੀ ਉਮਰ ਹੈ, ਜਿਸ ਵਕਤ ਦਿੱਲੀ ਜਾਂਦੇ ਹਨ। ਜਿਸ ਵਕਤ ਬਿਮਾਰੀ ਫੈਲੀ ਹੈ ਲੋਗ ਮਰਨੇ ਸ਼ੁਰੂ ਹੋ ਗਏ। ਪਰ ਜਿਹੜਾ ਵੀ ਉਨ੍ਹਾਂ ਪਾਸ ਆਈ ਜਾਂਦਾ ਹੈ ਮੇਰੇ ਅੱਠਵੇਂ ਗੁਰੂ ਨਾਨਕ ਕਹਿ ਕੀ ਰਹੇ ਹਨ- 

ਆਓ ਸਾਰੇ ਹੀ ਮੇਰੇ ਪਾਸ ਆ ਜਾਓ ਮੈ ਤੁਹਾਡਾ ਸੱਭ ਦਾ ਦੁੱਖ ਆਪਣੇ ਉੱਤੇ ਲੈਣਾ ਹੈ ਉਹ ਦੁੱਖ ਮੈਨੂੰ ਦੇ ਦਿਓੁ। 

ਜੋ ਸਰਣਿ ਆਵੈ ਤਿਸੁ ਕੰਠਿ ਲਾਵੇ 
ਇਹ ਬਿਰਦੁ ਸੁਆਮੀ ਸੰਦਾ ॥

ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 544

ਉਹ ਸ਼ਰਨ ਵਿੱਚ ਆਏ ਨੂੰ ਕਹਿ ਰਹੇ ਹਨ- 

ਤੁਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਹੋ ਤੁਹਾਡਾ ਦੁੱਖ ਮੈਂ ਆਪਣੇ ਉੱਤੇ ਲੈਂਦਾ ਹਾਂ ਆਪਣਾ ਸਾਰਾ ਦੁੱਖ ਮੈਨੂੰ ਦੇ ਦਿਉ।

ਗੁਰੂ ਤੇਗ਼ ਬਹਾਦਰ ਸਾਹਿਬ ਬੈਠੇ ਹਨ, 500 ਪਡਿੰਤ, ਪਡਿੰਤ ਕਿਰਪਾ ਰਾਮ ਦੀ ਅਗਵਾਈ ਹੇਠ ਪਹੁੰਚਦੇ ਹਨ, ਰੋਂਦੇ ਹਨ। ਉਸ ਵੇਲੇ ਉਹੀ ਗੁਰੂ ਤੇਗ਼ ਬਹਾਦਰ ਸਾਹਿਬ ਫ਼ੁਰਮਾ ਕੀ ਰਹੇ ਹਨ ਕਿ-

ਤੁਸੀਂ ਗੁਰੂ ਨਾਨਕ ਦੇ ਦਰ ਤੇ ਆ ਗਏ ਹੋ ਆਪਣਾ ਸਾਰਾ ਦੁੱਖ ਮੇਰੇ ਉੱਤੇ ਸੁੱਟ ਦਿਉ। 

ਸਾਧ ਸੰਗਤ ਜੀ ਜ਼ਰਾ ਸੋਚ ਕੇ ਦੇਖੋ ਕਿ ਗੁਰੂ ਸਾਹਿਬ ਨੇ ਕੀ ਕੀਤਾ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਉਸ ਵਕਤ ਸਿਰਫ਼ ਨੌ ਸਾਲ ਦੀ ਆਯੂ ਵਿੱਚ ਸਨ, ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਫ਼ੁਰਮਾਇਆ ਕਿ- 

ਐਸ ਵੇਲੇ ਇੱਕ ਮਹਾਨ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ। ਕਿਸ ਬਲੀਦਾਨ ਦੀ? ਇਨ੍ਹਾਂ ਦਾ ਦੁੱਖ ਲੈਣ ਦਾ ਬਲੀਦਾਨ, ਇਕ ਪੂਰੇ ਧਰਮ ਦਾ ਦੁੱਖ ਲੈਣ ਦੇ ਬਲੀਦਾਨ ਦੀ ਲੋੜ ਹੈ।

ਫਿਰ ਉਸ ਵਕਤ ਦਸਮੇਸ਼ ਪਿਤਾ ਫ਼ੁਰਮਾਉਂਦੇ ਹਨ ਕਿ-

ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਵੀ ਵੱਡਾ ਕੋਈ ਮਹਾਂਪੁਰਖ ਹੋ ਸਕਦਾ ਹੈ?

ਸਾਧ ਸੰਗਤ ਜੀ ਉਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਾਹਿਬ ਵੱਲ ਦੇਖਿਆ ਹੈ ਅਤੇ ਫ਼ੁਰਮਾਇਆ-

ਸਾਰੇ ਦੁੱਖ ਲੈਣ ਵਾਸਤੇ ਅਸੀਂ ਹੀ ਨਹੀਂ ਆਏ, ਸਾਡਾ ਪੁੱਤ (ਗੁਰੂ ਗੋਬਿੰਦ ਸਿੰਘ ਸਾਹਿਬ) ਵੀ ਸਾਰੇ ਦੁੱਖ ਲੈਣ ਵਾਸਤੇ ਹੀ ਆਇਆ ਹੈ। 

ਕਦੀ ਸੋਚਿਆ ਹੈ ਤੁਸੀਂ, ਉਸ ਵੇਲੇ ਦਸਮੇਸ਼ ਪਿਤਾ ਜਿਸ ਵਕਤ ਆਪਣਾ ਸੱਭ ਕੁਝ ਨਿਛਾਵਰ ਕਰੀ ਜਾਂਦੇ ਹਨ। ਉਸ ਪ੍ਰੇਮ ਦੇ ਖੇਡ ਦੇ ਵਿੱਚ, ਜਿਸ ਵਕਤ ਦਮਦਮਾ ਸਾਹਿਬ ਮਾਤਾ ਜੀ ਪੁੱਛਦੇ ਹਨ ਕਿ ਸਾਹਿਬਜ਼ਾਦੇ ਕਿੱਥੇ ਹਨ ਤੇ ਉਸ ਵੇਲੇ ਫ਼ੁਰਮਾਇਆ ਕੀ ਹੈ-

ਚਾਰ ਮੁਏ ਤੋ ਕਿਆ ਭੈਯਾ ਜੀਵਤ ਕਈ ਹਜ਼ਾਰ

20 ਹਜ਼ਾਰ ਦੀ ਸੰਗਤ ਬੈਠੀ ਸੀ ਕਹਿੰਦੇ- ਇਹ ਮੇਰੇ ਸਾਹਿਬਜ਼ਾਦੇ ਹਨ ਮੈਂ ਇਨ੍ਹਾਂ ਦੀ ਖਾਤਰ ਸੱਭ ਕੁੱਝ ਨਿਛਾਵਰ ਕਰ ਦਿੱਤਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਜੀਅ ਸਕਣ। 

ਸਾਧ ਸੰਗਤ ਜੀ ਇੱਕ ਚੀਜ਼ ਚੇਤੇ ਰੱਖੋ ਕਿ ਜਦੋਂ ਇਹ ਕਹੀਦਾ ਹੈ ਕਿ-

  • ਉਹ ਕਿਹੜਾ ਸਤਿਗੁਰੂ ਹੈ ਜਿਸਨੇ ਕਿਸੇ ਦੇ ਗੁਣ-ਅਵਗੁਣ ਨਹੀਂ ਦੇਖੇ।
  • ਜੇ ਕੌਡਾ ਰਾਖਸ਼ ਸਾਹਮਣੇ ਆਇਆ ਤਾਂ ਉਸ ਨੂੰ ਛਿਨ ਵਿੱਚ ਦੇਵਤਾ ਬਣਾਇਆ ਹੈ ਕਿਸੇ ਦੇ ਪਾਪ ਦੇਖੇ ਉਸਨੇ?
  • ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸੇ ਦੇ ਪਾਪ, ਅਵਗੁਣ ਨਹੀਂ ਚਿਤਾਰੇ। ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਉੱਤੇ ਸੱਭ ਕੁੱਝ ਲੈ ਰਹੇ ਹਨ ਕਿਸੇ ਦੇ ਵੀ ਗੁਣ-ਅਵਗੁਣ ਨਹੀਂ ਚਿਤਾਰੇ।
  • ਸਾਧ ਸੰਗਤ ਜੀ ਆਪਾਂ ਕਿਹੜੇ ਗੁਰੂ (ਗੁਰੂ ਗੋਬਿੰਦ ਸਿੰਘ ਸਾਹਿਬ) ਦੀ ਸ਼ਰਨ ਵਿੱਚ ਬੈਠੇ ਹਾਂ ਅਤੇ ਆਪਾਂ ਉਨ੍ਹਾਂ ਦੀ ਇਸ ਸ਼ਤਾਬਦੀ ਤੇ ਰੋਈਏ ਨਾ?

ਪਰ ਜਿਸ ਤਰ੍ਹਾਂ ਪਿਤਾ ਜੀ ਰੋਜ਼ ਰੋਂਦੇ ਸੀ ਬਾਬਾ ਨੰਦ ਸਿੰਘ ਸਾਹਿਬ ਦੀ ਉਸ ਬਿਰਹਾ ਦੇ ਵਿੱਚ। ਜੇ ਗੁਰੂ ਅੰਗਦ ਸਾਹਿਬ ਇੰਨਾਂ ਤੜਪੇ ਹਨ ਉਹ ਬਿਰਹਾ ਦੇ ਵਿੱਚ ਅਤੇ ਸੱਭ ਕੁਝ ਦੇ ਗਏ ਹਨ ਗੁਰੂ ਅੰਗਦ ਸਾਹਿਬ ਨੂੰ ਤਾਂ ਸਾਧ ਸੰਗਤ ਜੀ ਫਿਰ ਅਸੀਂ ਕੀ ਚੀਜ਼ ਹਾਂ, ਸਾਡਾ ਕੀ ਫਰਜ਼ ਬਣਦਾ ਹੈ। 

ਇਹ ਸੱਭ ਕੁੱਝ ਜੋ ਦਾਸ ਨੇ ਉਸ ਪ੍ਰੇਮ ਦੀ ਯਾਦ ਵਿੱਚ ਲਿਖਿਆ ਹੈ ਇਹ ਜਿਸਨੂੰ ਅਸੀਂ ਭੁੱਲ ਚੁੱਕੇ ਹਾਂ। ਇਹ ਸੱਭ ਗੁਰੂ ਸਾਹਿਬਾਨ ਦੀ ਜ਼ੁਬਾਨੀ ਹੈ ਜਿਸ ਤਰ੍ਹਾਂ ਉਨ੍ਹਾ ਨੇ ਪ੍ਰੇਮ ਕੀਤਾ ਹੈ ਅਤੇ ਆਪਣੇ ਸ਼ਬਦਾਂ ਵਿੱਚ ਫ਼ੁਰਮਾਇਆ ਹੈ। 

ਬਾਬਾ ਨੰਦ ਸਿੰਘ ਸਾਹਿਬ ਨੇ ਫ਼ੁਰਮਾਇਆ ਕਿ-

ਜਿਹੜਾ ਆਪਣਾ ਸਾਰਾ ਦੁਖ ਗੁਰੂ ਨੂੰ ਦੇ ਸਕਦਾ ਹੈ ਉਸਨੇ ਇਸ ਦੁਨੀਆਂ ਵਿੱਚ ਨਿਜਾਤ ਕਿੱਥੇ ਪਾਉਣੀ ਹੈ।

ਫ਼ੁਰਮਾਇਆ-

ਸਿੱਖ ਨੇ ਦੇਣਾ ਹੀ ਦੇਣਾ ਹੈ। ਸਿੱਖ ਕੀ ਤੇ ਸੁੱਖ ਕੀ। ਉਹ ਸਿੱਖ ਕੀ ਜਿਹੜਾ ਗੁਰੂ ਤੋ ਸੁੱਖ ਮੰਗ ਲਵੇ, ਹਮੇਸ਼ਾਂ ਗੁਰੂ ਦਾ ਸੁੱਖ ਅੱਗੇ ਰੱਖੇਗਾ। 

ਸਾਧ ਸੰਗਤ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਸ਼ਤਾਬਦੀ ਗੁਰਗੱਦੀ ਦਿਵਸ ਤੇ ਉਨ੍ਹਾਂ ਦਾ ਪ੍ਰੇਮ ਨਾ ਭੁੱਲੀਏ ਕਿਉਂਕਿ ਜਿਹੜਾ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਨ ਲਾਇਆ ਹੈ, ਪ੍ਰਕਾਸ਼ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਰਿਵਾਰ ਦੇ ਫੁੱਲਾਂ ਦੀ ਸੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਨ ਲਾਇਆ ਹੈ, ਪ੍ਰਕਾਸ਼ ਕੀਤਾ ਹੈ। 

300 ਸਾਲ ਹੋਏ ਗੁਰੂ ਨਾਨਕ ਨੇ 
ਇੱਕ ਨਵਾਂ ਹੀ ਚੋਜ ਦਿਖਾਇਆ ਏ। 

ਸਰਬੰਸ ਦੇ ਫੁੱਲਾਂ ਦੀ ਸੇਜ ਤੇ 
ਗੁਰੂ ਗ੍ਰੰਥ ਦਾ ਆਸਣ ਲਾਇਆ ਏ। 

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 
ਨਿਰਾਲਾ ਇਸ਼ਕ ਨਿਭਾਇਆ ਏ। 

ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ 
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

ਸਰਬੰਸ ਦੇ ਫੁੱਲਾਂ ਦੀ ਸੇਜ ਤੇ 
ਗੁਰੂ ਗ੍ਰੰਥ ਦਾ ਆਸਣ ਲਾਇਆ ਏ। 

ਨੀਤ ਨਵਾਂ ਨੀਤ ਨਵਾਂ ਸਾਹਿਬ ਮੇਰਾ ਨੀਤ ਨਵਾਂ।
ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰ ॥ 

ਇਕ ਨਵਾਂ ਹੀ ਚੋਜ ਦਿਖਾਇਆ ਏ, 
ਇਕ ਨਵਾਂ ਹੀ ਰੰਗ ਚੜ੍ਹਾਇਆ ਏ। 

ਇਕ ਨਵਾਂ ਹੀ ਖੇਡ ਰਚਾਇਆ ਏ, 
ਇਕ ਨਵਾਂ ਹੀ ਰੂਪ ਸਜਾਇਆ ਏ। 

ਸਰਬੰਸ ਦੇ ਫੁੱਲਾਂ ਦੀ ਸੇਜ ਤੇ 
ਗੁਰੂ ਗ੍ਰੰਥ ਦਾ ਆਸਣ ਲਾਇਆ ਏ। 

ਗੁਰੂ ਨਾਨਕ ਦਾਤਾ ਬਖਸ਼ ਲੈ ॥
ਬਾਬਾ ਨਾਨ ਬਖਸ਼ ਲੈ ॥

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...