ਪਟਨਾ ਸਹਰ ਬਿਖੈ ਭਵ ਲਯੋ
ਪਟਨਾ ਸਹਰ ਬਿਖੈ ਭਵ ਲਯੋ
ਸਾਧ ਸੰਗਤ ਜੀ ਜਦੋਂ ਨਿਰੰਕਾਰ ਦੇ ਵਿੱਚੋਂ, ਉਸ ਪ੍ਰਕਾਸ਼ ਦੇ ਵਿੱਚੋਂ, ਜਦੋਂ ਇੱਕ ਤੋਂ ਦੋ ਹੁੰਦੇ ਹਨ। ਜਿਸ ਤਰ੍ਹਾਂ ਦਸਮੇਸ਼ ਪਿਤਾ ਨੇ ਪਹਿਲੇ ਹੀ ਫ਼ੁਰਮਾਇਆ ਹੈ “ਦ੍ਵੈੈ ਤੇ ਏਕ ਰੂਪ ਹ੍ਵੈ ਗਯੋ॥” ਫਿਰ ਜਿਸ ਵਕਤ ਉਨ੍ਹਾਂ ਨੇ ਫ਼ੁਰਮਾਇਆ ਪ੍ਰਭੂ ਦੇ ਹੁਕਮ ਨਾਲ ਫਿਰ ਇਸ ਕਲਿਜੁਗ ਦੇ ਵਿੱਚ ਅਸੀਂ ਜਨਮ ਲਿਆ ਹੈ। ਚਿੱਤ ਨਹੀਂ ਕਰਦਾ ਸੀ ਉਥੋਂ ਆਉਣ ਵਾਸਤੇ ਪਰ ਨਿਰੰਕਾਰ ਨੇ ਇਸ ਧਰਮ ਨੂੰ ਚਲਾਉਣ ਵਾਸਤੇ ਹੁਕਮ ਦਿੱਤਾ। ਸਾਧ ਸੰਗਤ ਜੀ ਜਿਸ ਵਕਤ ਵੀ ਉਸ ਪ੍ਰਕਾਸ਼ ਦੇ ਵਿੱਚੋਂ ਨਾਮ ਤੇ ਰੂਪ ਲੈ ਕੇ ਪ੍ਰਗਟ ਹੁੰਦਾ ਹੈ ਉਸ ਵੇਲੇ ਉਹ, ਨਾਮ ਤੇ ਰੂਪ ਦੇ ਨਾਲ ਹੀ ਫਿਰ ਐਸੀ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ, ਉਸ ਧਰਮ ਦੇ ਵਾਸਤੇ ਗਾਡੀ ਰਾਹ ਬਣਾ ਦਿੰਦਾ ਹੈ। ਉਸ ਪ੍ਰੇਮ ਲੀਲ੍ਹਾ ਨੂੰ ਰਚਣ ਦਾ ਜਿਹੜਾ ਵੱਡਾ ਮਨੋਰਥ ਹੈ, ਸੰਕਲਪ ਹੈ ਉਹ ਇਹ ਹੈ ਕਿ ਉਸ ਪ੍ਰੇਮ ਤੋਂ ਪ੍ਰੇਰਨਾ ਲੈ ਕੇ, ਉਸ ਪ੍ਰੇਮ ਤੋਂ ਅਗਵਾਹੀ ਲੈ ਕੇ ਉਸ ਪ੍ਰੇਮ ਦਾ ਪ੍ਰਕਾਸ਼ ਲੈ ਕੇ, ਇਹ ਸੰਸਾਰ, ਨਿਰੰਕਾਰ ਵੱਲ ਤੁਰ ਪਏ। ਦਸਮੇਸ਼ ਪਿਤਾ ਆਪਣੀ ਬਾਣੀ ਵਿੱਚ ਆਪ ਹੀ ਫ਼ੁਰਮਾਉਂਦੇ ਹਨ ਕਿ ਕਿਹੜੀ ਜਗ੍ਹਾ ਉਨ੍ਹਾਂ ਦਾ ਪ੍ਰਕਾਸ਼ ਹੋਇਆ।
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥
ਪਟਨਾ ਸਾਹਿਬ ਤਸ਼ਰੀਫ਼ ਲਿਆਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਨਾਮ ਤੇ ਰੂਪ ਲੈ ਕੇ ਆਏ ਹਨ। ਸਾਧ ਸੰਗਤ ਜੀ ਇੱਕ ਐਸੀ ਪ੍ਰੇਮ ਦੀ ਜੋਤ ਉੱਥੇ ਜਗਾ ਦਿੱਤੀ ਹੈ। ਬੜੇ-ਬੜੇ ਕੌਤਕ ਹੋ ਰਹੇ ਹਨ, ਬੜੇ-ਬੜੇ ਖੇਡ, ਖੇਡ ਰਹੇ ਹਨ ਪਰ ਸਾਹਿਬ ਦੇ ਉਸ ਮਿਸ਼ਨ ਦਾ ਅਸਲ ਮਨੋਰਥ ਫਿਰ ਸ਼ੁਰੂ ਹੁੰਦਾ ਹੈ।
ਮੁਰ ਪਿਤ ਪੂਰਬਿ ਕਿਯਸਿ ਪਯਾਨਾ॥
ਭਾਂਤਿ ਭਾਂਤਿ ਕੇ ਤੀਰਥਿ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥
ਪੁੰਨ ਦਾਨ ਦਿਨ ਕਰਤ ਬਿਤਾਏ॥
ਤਹੀ ਪ੍ਰਕਾਸ ਹਮਾਰਾ ਭਯੋ॥
ਪਟਨਾ ਸਹਰ ਬਿਖੈ ਭਵ ਲਯੋ॥
ਮੱਦ੍ਰ ਦੇਸ ਹਮ ਕੋ ਲੇ ਆਏ॥
ਭਾਂਤਿ ਭਾਂਤਿ ਦਾਈਅਨਿ ਦੁਲਰਾਏ॥
ਕੀਨੀ ਅਨਿਕ ਭਾਂਤਿ ਤਨ ਰੱਛਾ॥
ਦੀਨੀ ਭਾਂਤਿ ਭਾਂਤਿ ਕੀ ਸਿੱਛਾ॥
ਜਬ ਹਮ ਧਰਮ ਕਰਮ ਮੋ ਆਏ॥
ਦੇਵ ਲੋਕ ਤਬ ਪਿਤਾ ਸਿਧਾਏ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ
ਇੱਕ ਅਨੁਭਵੀ ਦਰਵੇਸ਼ ਨੂੰ ਅੱਲ੍ਹਾ ਦੇ ਨੂਰ ਦਾ ਸੱਭ ਤੋਂ ਪਹਿਲਾ ਪ੍ਰਕਾਸ਼