Miracle of Love

Humbly request you to share the message with all you know on the planet!

SHABAD HAZAREY

MAJH MOHALA 5
CHOPDEY GHAR - I


Mera Man Lochey Gur Darshan Tai
Bilap Karey Chatrik Ki Niaai
Trikha Na Utrey Shant Na Aawey
Bin Darshan Sant Piarey Jio [.]
Hon Gholi Jio Ghol Ghumaai
Gur Darshan Sant Piaarey Jio [.]

Rahao

Tera Mukh Sohawa Jio Sehaj Dhun Bani,
Chir Hoa Dekhey Sarang Pani,
Dhan Su Des Jahan Toon Wasya
Merey Sajan Meet Murarey Jio [2]
Hon Gholi Hon Ghol Ghumai
Gur Sajan Meet Murarey Jio [1]

Rahao

Ek Ghari Na Miltey Taan Kaljug Hota
Hun Kad Miliye Priey Tudh Bhagwanta
Muhey Raen Na Bihawey Need Na Aawey
Bin Dekhey Gur Darbarey Jio [3]
Hon Gholi Jio Ghol Ghomai
Tis Sachey Gur Darbarey Jio [1]

Rahao

Bhagh Hoaa Gur Sant Milayia,
Prabh Abnasi Ghar Mehan Payia,
Sev Kari pal Chasa Na Vichhra
Jan Nanak Das Tumarey Jio [4]
Hon Gholi Jio Ghol Ghomai
Jan Nanak Das Tumarey Jio,

Rahao [1] [8]

Translated it means :

“My heart yearns for a sight of the Guru and it wails like a chatrik” My thirst remains unquenched and I find no peace without a glimpse of my Beloved Satguru

I am ever a sacrifice unto a blessed vision of my beloved Satguru

Blissful is Thy face and Wisdom-Divine flows from your Holy Lips For Long I have not seen you, my Lord Blessed is the land where you reside

My true Benefactor, Friend and Beloved Lord I am always a sacrifice unto my God Guru, True Benefactor and Redeemer Lord

A moment's separation from you means the torment of the whole Kaliyug for me. When shall I behold you, my Beloved Lord? Sleep has deserted me and I cannot survive the night without beholding the splendour of my Beloved Satguru.

How Blessed I am that I have attained union with my beloved Satguru and have found the Lord Almighty (Immortal God) in my own house. May I serve you for ever and be not separated from you for a moment. I am your humble slave, O my beloved Lord and my revered Master.

May I remain a sacrifice unto Thee in perpetuity; I am a humble slave of Yours for ever.


Guru Arjan when separated from Guru Ram Das Ji finds it most miserable to live even for a moment without His most beloved Father-Guru. He pathetically communicates the agonising pangs of His death-like separation, to His Beloved Satguru in these most famous out-pourings of love.

These are the most penetrating Divine outpourings of True Love and of True Devotional Faith.

Pangs of separation, pathetic condition of a true Lover without the Beloved and consequently a True Prayer arising from such a Love-Smitten Soul, dazzlingly radiate from these holy hymns. A true, sincere, unadulterated prayer arose from the depths of the heart of a bereaved Lover for re-union with the Beloved Satguru.

Love begets Love. Guru Arjan sends the first three hymns in the form of letters drenched in Love, unable to bear separation from his Beloved Satguru-Guru Ram Das Ji.

Saach Kahou Sun Laih Subhai
Jin Prem Kio Tin Hi Prabh Paio
Sri Guru Gobind Singh Sahib
in Tav Prasad Savaiye

Divine Love-Prema is the very goal of human birth. It is the Royal Divine Path. It is the only True Religion. It is the True Union with God. Prema is the Supreme Elixir and the Nectar of Immortality. Prema is Bliss-Supreme. Divine Love is God by itself.

Prema is the most blessed Path and through Prema one can reach the Supreme Spiritual state.

Satguru is the sole and the Supreme Donor of True Love. Guru Arjan yearningly prays unto Guru Ram Das Ji for blissful re-union and Guru Ram Das Ji fulfils the true aspirations of the True Lover by giving Himself away unto Guru Arjan. Guru Arjan then shines in the Eternal Glory of Guru Nanak as, Nanak the Fifth.

True Love is the Highest Stage of Spiritual perfection

ਦੈਵੀ ਪ੍ਰੇਮ ਦਾ ਚਮਤਕਾਰ

ਸ਼ਬਦ ਹਜ਼ਾਰੇ
ਮਾਝ ਮਹਲਾ ਪੰਜਵਾਂ ਚਉਪਦੇ ਘਰੁ ।।੧।।
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ।।
ਬਿਲਪ ਕਰੇ ਚਾਤ੍ਰਿਕ ਕੀ ਨਿਆਈ ।।
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ,
ਬਿਨੁ ਦਰਸਨ ਸੰਤ ਪਿਆਰੇ ਜੀਉ ।।੧।।
ਹਉ ਘੋਲੀ ਜੀਉ ਘੋਲਿ ਘੁਮਾਈ,
ਗੁਰ ਦਰਸਨ ਸੰਤ ਪਿਆਰੇ ਜੀਉ ।।੧।। ਰਹਾਉ ।।
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ।।
ਚਿਰੁ ਹੋਆ ਦੇਖੇ ਸਾਰਿੰਗ ਪਾਣੀ ।।
ਧੰਨੁ ਸੁ ਦੇਸੁ ਜਹਾ ਤੂੰ ਵਸਿਆ,
ਮੇਰੇ ਸਜਣ ਮੀਤ ਮੁਰਾਰੇ ਜੀਉ ।।੨।।
ਹਉ ਘੋਲੀ ਹਉ ਘੋਲਿ ਘੁਮਾਈ,
ਗੁਰ ਸਜਣ ਮੀਤ ਮੁਰਾਰੇ ਜੀਉ ।।੧।। ਰਹਾਉ ।
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ।।
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ।।
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ
ਬਿਨੁ ਦੇਖੇ ਗੁਰ ਦਰਬਾਰੇ ਜੀਉ ।।੩।।
ਹਉ ਘੋਲੀ ਜੀਉ ਘੋਲਿ ਘੁਮਾਈ,
ਤਿਸੁ ਸਚੇ ਗੁਰਦਰਬਾਰੇ ਜੀਉ ।।੧।। ਰਹਾਉ ।।
ਭਾਗੁ ਹੋਆ ਗੁਰਿ ਸੰਤੁ ਮਿਲਾਇਆ ।।
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ।।
ਸੇਵ ਕਰੀ ਪਲੁ ਚਸਾ ਨ ਵਿਛੁੜਾ,
ਜਨ ਨਾਨਕ ਦਾਸ ਤੁਮਾਰੇ ਜੀਉ ।।੪।।
ਹਉ ਘੋਲੀ ਜੀਉ ਘੋਲਿ ਘੁਮਾਈ
ਜਨ ਨਾਨਕ ਦਾਸ ਤੁਮਾਰੇ ਜੀਉ ।।੧।। ਰਹਾਉ ।।

ਇਸ ਵੈਰਾਗਮਈ ਮਹਾਂਵਾਕ ਦੇ ਸਰਲ ਅਰਥ ਇਸ ਤਰ੍ਹਾਂ ਹਨ :

ਮੇਰੇ ਵੱਡੇ ਭਾਗ ਹਨ, ਮੇਰਾ ਆਪਣੇ ਪਿਆਰੇ ਸਤਿਗੁਰੂ,ਨੂੰਪ੍ਰਭੂ ਨਾਲ ਮੇਲ ਹੋ ਗਿਆ ਹੈ ਅਤੇ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਵਸ ਗਿਆ ਹੈ ।

ਮੈਂ ਸਦਾ ਹੀ ਤੁਹਾਡੀ ਸੇਵਾ ਵਿਚ ਹਾਜ਼ਰ ਰਹਾਂ, ਤੁਹਾਡੇ ਕੋਲੋਂ ਮੇਰਾ ਇੱਕ ਪਲ ਵੀ ਵਿਛੋੜਾ ਨਾ ਹੋਵੇ, ਐ ਮੇਰੇ ਪਿਆਰੇ ਪ੍ਰਭੂ, !

ਮੇਰੇ ਪੂਜਨੀਕ ਸੁਆਮੀ ਜੀ ਮੈਂ ਤੁਹਾਡਾ ਗੁਲਾਮ ਹਾਂ । ਮੈਂ ਹਰ ਛਿਨ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ, ਮੈਂ ਤੁਹਾਡਾ ਸਦਾ ਸਦਾ ਦਾ ਗੋਲਾ ਹਾਂ ।

ਗੁਰੂ ਅਰਜਨ ਦੇਵ ਜੀ ਆਪਣੇ ਪਿਆਰੇ ਪਿਤਾ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ ਵਿਛੋੜੇ ਵਿੱਚ ਇੱਕ ਪਲ ਵੀ ਨਹੀਂ ਰਹਿ ਸੱਕਦੇ । ਆਪ ਇਨ੍ਹਾਂ ਪ੍ਰੇਮ ਭਿੱਜੇ ਸ਼ਬਦਾਂ ਵਿੱਚ ਆਪਣੇ ਪਿਆਰੇ ਸਤਿਗੁਰੂ ਦੇ ਅਸਹਿ ਵਿਛੋੜੇ ਦਾ ਦਰਦਮਈ ਵਰਨਣ ਕਰਦੇ ਹਨ ।

ਇਹ ਸੱਚੇ ਪ੍ਰੇਮ ਅਤੇ ਸੱਚੇ ਭਗਤੀ ਧਰਮ ਦੇ ਰੂਹਾਨੀ ਵੇਗ ਦਾ ਵਹਿਣ ਹੈ ।

ਇਨ੍ਹਾਂ ਪਾਵਨ ਸ਼ਬਦਾਂ ਵਿੱਚ ਵਿਛੋੜੇ ਦਾ ਦੁੱਖ, ਪਿਆਰੇ ਸਤਿਗੁਰੂ ਤੋਂ ਵਿਛੜੇ ਸੱਚੇ ਪ੍ਰੇਮੀ ਦੀ ਤਰਸਯੋਗ ਅਵੱਸਥਾ ਅਤੇ ਇੱਕ ਪ੍ਰੇਮ ਭਿੱਜੀ ਆਤਮਾਂ ਤੋਂ ਨਿਕਲੀ ਸੱਚੀ ਪ੍ਰਾਰਥਨਾ ਹੈ । ਇਨ੍ਹਾਂ ਸ਼ਬਦਾਂ ਰਾਹੀਂ ਆਪਣੇ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜਨਾ ਲੋਚਦੀ, ਵਿਛੜੇ ਪ੍ਰੇਮੀ ਦੀ ਆਤਮਾ ਦੀਆਂ ਡੂੰਘਾਈਆਂ ਵਿੱਚੋਂ ਸੱਚੀ, ਸ਼ੁੱਧ ਤੇ ਖ਼ਾਲਸ ਪ੍ਰਾਰਥਨਾ ਨਿਕਲੀ ਹੈ ।

ਪ੍ਰੇਮ ਦਾ ਫਲ ਪ੍ਰੇਮ ਹੈ ।

ਗੁਰੂ ਅਰਜਨ ਦੇਵ ਜੀ ਆਪਣੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦਾ ਵਿਛੋੜਾ ਨਾ ਸਹਾਰਦੇ ਹੋਏ ਪ੍ਰੇਮ ਭਰੀਆਂ ਚਿੱਠੀਆਂ ਦੇ ਰੂਪ ਵਿੱਚ ਪਹਿਲੇ ਤਿੰਨ ਸ਼ਬਦਾਂ ਵਿੱਚ ਆਪਣੇ ਆਤਮ ਦੀਆਂ ਡੂੰਘਾਈਆਂ ਦਾ ਰੰਗ ਪ੍ਰਗਟ ਕਰਦੇ ਹਨ ।

ਸਾਚੁ ਕਹੌ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।।੯।।
ਸ਼ਬਦਾਰਥ ਦਸਮਗ੍ਰੰਥ ਸਾਹਿਬ, ਅੰਗ - 12
ਸੱਚਾ ਪ੍ਰੇਮ ਹੀ ਇਸ ਮਨੁੱਖੀ - ਜਨਮ ਦਾ ਮੁੱਖ ਉਦੇਸ਼ ਹੈ । ਇਹ ਸਰਵੋਤਮ ਰੱਬੀ ਪਾਠ, ਸੱਚਾ ਧਰਮ ਅਤੇ ਰੱਬ ਨਾਲ ਸੱਚਾ ਮੇਲ ਹੈ । ਪ੍ਰੇਮ ਹੀ ਮਹਾਨ ਰਸ ਤੇ ਅੰਮ੍ਰਿਤ ਨਾਮ ਹੈ । ਪ੍ਰੇਮ - ਸਭ ਤੋਂ ਵੱਡੀ ਬਖਸ਼ਿਸ਼ ਹੈ । ਸੱਚਾ - ਪ੍ਰੇਮ ਆਪਣੇ ਆਪ ਵਿੱਚ ਹੀ ਪ੍ਰਭੂ ਹੈ । ਪ੍ਰੇਮ ਹੀ ਬਖਸ਼ਿਸ਼ ਦਾ ਸਰਵੋਤਮ ਮਾਰਗ ਹੈ ਅਤੇ ਪ੍ਰੇਮ ਰਾਹੀਂ ਹੀ ਮਹਾਨ ਰੂਹਾਨੀ ਅਵੱਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਸਤਿਗੁਰੂ ਜੀ ਹੀ ਸੱਚੇ ਪ੍ਰੇਮ ਦੇ ਇੱਕੋ ਇੱਕ ਮਹਾਨ ਦਾਨੀ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਰੂਹਾਨੀ ਮਿਲਾਪ ਲਈ ਸ੍ਰੀ ਗੁਰੂ ਰਾਮ ਦਾਸ ਜੀ ਅੱਗੇ ਜੋਦੜੀਆਂ ਕਰਦੇ ਹਨ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਇਸ ਸਿਖਰ ਤੇ ਲਾਸਾਨੀ ਪ੍ਰੇਮ ਦਾ ਇੱਕੋ ਸਿਲ੍ਹਾ ਤੇ ਦਾਤ ਸੀ । šਜੇਵਡੁ ਆਪਿ ਤੇਵਡੁ ਤੇਰੀ ਦਾਤਿ" ਇਸ ਪ੍ਰੇਮ ਦਾ ਚਮਤਕਾਰ ਇਹ ਸੀ ਕਿ ਚੌਥੇ ਗੁਰੂ ਨਾਨਕ ਆਪ ਹੀ ਗੁਰੂ ਅਰਜਨ ਪਾਤਸ਼ਾਹ ਜੀ ਵਿੱਚ ਪੰਜਵੇ ਗੁਰੂ ਨਾਨਕ ਪ੍ਰਗਟ ਹੋ ਕੇ ਜਗਤ ਵਿੱਚ ਸੁਸ਼ੋਭਿਤ ਹੁੰਦੇ ਹਨ ।

ਸੱਚਾ ਪ੍ਰੇਮ ਹੀ ਆਤਮਿਕ ਸੰਪੂਰਣਤਾ ਦੀ ਸਰਬ - ਉੱਚ ਅਵੱਸਥਾ ਹੈ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...