Sri Guru Granth Sahib - Immortal Gift of Holy Kirtan

Humbly request you to share the message with all you know on the planet!

Of inestimable significance is the composition of Sri Guru Granth Sahib in Divine Poetry. Lovers of God invariably choose to express and communicate their mystic experiences in this language of love, language of spirit. Musicality adopted in the composition is also unique. It awakens deeper layers of human heart and consciousness. It encompasses what is otherwise indescribable and incommunicable. Divine wisdom is laced with sweet melodious fragrance. This divine melody tunes the soul with Rhythm Eternal.

It is all composed in mystic poetry. It was cast into 31 musical measures (Ragas). It is a natural flow of the divine ecstasy of Lovers of God. Language used being the spoken language of the people is simple and easily understandable. Music is the medium of expression of deep spirituality. It is natural outcome and flow of religion of love. It transports others also to the realm of divinity. He thus passed on an inexhaustible treasure of Celestial Music and an inexhaustible divine source of Holy Kirtan for posterity. He preaches the whole range of spirituality with his lyrical power, singing the Glory of the Lord to the accompaniment of a Tambura (a musical instrument) with the touch of His Holy Hands.

His Grace flows in torrents through these hymns and fills the hearts with intense devotion, stimulates humility and stirs Amrit Nam latent in the soul.

The influence of Holy Kirtan is deep, profound and divine. Kirtan transports one to the Abode of the Lord. It lifts one out of time and space. It blesses one with a true glimpse of divinity.

In this Dark Age (Kaliyuga) fruition of life lies in singing the praises and glory of the Lord (Holy Kirtan).

Holy Kirtan acts as a powerful arrow piercing through the heart. This is the way the Guru injects love and purity through His powerful Bani.

By composing the whole of Sri Guru Granth Sahib in Divine Melodies, in various Ragas, Sri Guru Arjan has divinised the very foundation of music, has divinised the Rag Mala.

Utilisation of the whole range of alphabets and the Music (Rag Mala) is divine in its totality in Sri Guru Granth Sahib.

Every hymn of Sri Guru Granth Sahib is a monument of direct and experienced divine love.

In these hymns some are transported with Bliss, some are driven into raptures of love, some are reduced to utter humility, some fall head-long in total reverence. This is the magical effect.

Holy Kirtan is a sure divine prescription, in this Dark Age, for the cure of all ills of life. Holy Kirtan releases Divine Power, Influence and Potencies which envelop the soul and the whole atmosphere with tremendous impact and effect.

Divine music being the language of the spirit transcends all barriers. It is in these holy melodies of the soul that all lovers of God, Hindus and Muslims, high caste and low caste, outcaste and untouchables, sing in soul-stirring unison the Glory of the Sole God in this Holiest of the Holy Scriptures called Sri Guru Granth Sahib.

These melodies flow like natural nectar from their very source through the holy lips of Sri nanaksahib.org" target="_blank">Guru Nanak Sahib and His other manifestations.

‘Jaisi Main Aawe Khasam Ki Baani
Taisra Kari Giaan Ve Lalo‘
As the Bani (revelation) comes to me from my Lord, so do I reveal, says Sri Guru Nanak Sahib.
‘Bolaiya Boli Khasam Ka‘
Sri Guru Arjan Sahib in Sri Rag says that he speaks what his Lord causes him to speak.

The divine music has become a daily food, a daily spiritual nourishment, the very sustenance, life and psyche of the lovers of Sri Guru Granth Sahib.

Mata Bhani, the holy Mother of Sri Guru Arjan Sahib had given a unique parting blessing to her holy child when he was to leave for Lahore to attend a cousin‘s marriage ceremony on the directions of his beloved father Sri Guru Ram Das Ji. This unique blessing included this special piece also:

Poota Mata Ki Asis
Nimakh Na Bisrah Tum Kau Har Har
Sada Bhajah Jagdish
Satgur Tum Kau Hoi Daiyala
Sant Sang Teri Preet
Kapar Pat Parmesar Rakhi
Bhojan Kirtan Neet
Oh my son, this is your mother's blessing that you may never forget the Lord even for a moment. And your devotion to the Lord be perpetual. May the Satguru shower grace on you and your love be established in the Holy. May you be robed by the Lord with Honour and your food (sustenance) be the perpetual divine Kirtan (singing of the Glories of the Lord).

Holy mother blesses Sri Guru Arjan Sahib and He passes on this rarest of the rare blessing to all the children of God for all times to come.

The melody of devotional Kirtan, the melody of Nam unites the Soul with the Lord. Kirtan bestows rapture of Divine Joy and Peace. It facilitates stilling the mind and consequent concentration and meditation on the Divine. Kirtan thrills, awakens and charms our dead souls. It awakens Guru consciousness and God consciousness. Kirtan is the greatest blessing of Sri Guru Nanak Sahib in this darkage of Kalyug. Sri Guru Granth Sahib is the most precious treasure of the infinite glories of the Lord and His Immortal Nam sung by Lord Guru Arjan Himself in the highest ecstasy and bliss of the Divine. A mortal separated from the Lord since births immemorial experiences taste of immortality and eternity in this devotional music and Song Celestial.

Kirtan restores the forgotten and lost glory of the soul. In the ecstasy of holy Kirtan, ‘I’ ego melts and gets dissolved in the infinity of Supreme Nam. ‘I’ ego melts and gets dissolved in ‘Thou’ and that is the most wonderful spiritual experience of this holy Kirtan.

‘I’ness and ‘My’ness melts away, gets dissolved in the glorious all pervading Nam of the Lord.

With the pure impact of the holy Kirtan, mind starts stabilizing and in the pure mind starts dawning the Sweet Will of the Lord. There ensues perfect and indescribable attunement with the all Blissful Lord. Blessed are the souls which subsist on this spiritual food and tonic, the Nectar of Immortality called holy Kirtan. Kirtan is a rare blessing of Guru Nanak to humanity. Every hymn of Sri Guru Granth Sahib is a song celestial. Every hymn is impregnated with the glory of God. Sri Guru Granth Sahib is an inexhaustible mine of holy kirtan.

In the present Kali age Kirtan has been acclaimed as the top divine Sadhana, top divine blessing and boon.

For a Sikh, kirtan is elixer of his life, it is the holy music of his soul. Reciting and chanting the Nam of the Lord and singing the praises and glory of God is spiritually considered the most rewarding individual effort and endeavour.

Reciting the Amrit Nam and singing the glories and praises of the Lord (kirtan) in the holy hymns uttered by the Lord Himself saves, redeems and liberates. Sri Guru Granth Sahib is the redeeming ship of Immortal Nam, it is that Grand Ship of Kalyug which ferries the drowning humanity across this terrible ocean of transmigration.

Devotional hymns in their touching and direct prayer to the Lord stabilise the mind and facilitate establishing an easy approach to divine communion. Participation in mass kirtan brings in inter soul harmony and awakens and elevates the soul to cosmic consciousness. Actually it is a holy dip in Sri Guru Nanak Sahib's splendour and Glory-Divine.

With the holy wings of Kirtan one can easily fly to the lotus feet of the Lord.

For the lovers of Kirtan, there is nothing more soothing, more charming for the ears and soul than the melodious music of these holy hymns of Sri Guru Granth Sahib. Shabad Kirtan tunes the soul with Rhythm Eternal.

Sri Guru Granth Sahib is the Truth in Words of God. Sri Guru Granth Sahib is a Divine Melody which is the Secret of Creation.

ਅੰਮ੍ਰਿਤ ਕੀਰਤਨ ਦੀ ਅਮੋਲਕ ਦਾਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੂਹਾਨੀ ਕਾਵਿ (ਰਾਗ) ਵਿੱਚ ਸਿਰਜਣ ਦੀ ਅਹਿਮੀਅਤ ਅਮੁੱਲ ਹੈ, ਪ੍ਰਭੂ-ਭਗਤਾਂ ਨੇ ਆਪਣੇ ਰੂਹਾਨੀ ਅਨੁਭਵਾਂ ਨੂੰ ਪ੍ਰ੍ਰੇਮ ਅਤੇ ਰੂਹ ਦੀ ਇਸ ਭਾਸ਼ਾ ਵਿੱਚ ਪ੍ਰਗਟ ਕਰਕੇ ਸਾਡੇ ਤੱਕ ਪਹੁੰਚਾਇਆ ਹੈ । ਇਸ ਦੀ ਸੰਗੀਤਕ ਮਹੱਤਤਾ (ਅੰਮ੍ਰਿਤ ਕੀਰਤਨ) ਦਾ ਕੋਈ ਆਰਾਪਾਰ ਨਹੀਂ ਹੈ । ਗੁਰਬਾਣੀ ਦਾ ਕੀਰਤਨ ਸਾਡੇ ਹਿਰਦੇ ਅਤੇ ਆਤਮਾ ਦੀਆਂ ਡੂੰਘਾਈਆਂ ਵਿੱਚ ਉਤਰ ਜਾਂਦਾ ਹੈ। ਇਸ ਨਾਲ ਹਿਰਦੇ ਅਤੇ ਆਤਮਾ ਵਿੱਚ ਪ੍ਰਕਾਸ਼ ਹੁੰਦਾ ਹੈ । ਇਸ ਰਾਹੀਂ ਸਾਨੂੰ ਅਕਹਿ ਰੂਹਾਨੀ ਅਨੰਦ ਪ੍ਰਾਪਤ ਹੁੰਦਾ ਹੈ । ਇਸ ਦੇ ਦਿੱਬ ਗਿਆਨ ਅਤੇ ਮਿੱਠੀਆਂ ਸੁਰੀਲੀਆਂ ਖੁਸ਼ਬੋਆਂ ਨਾਲ ਦਿੱਬ ਗਿਆਨ ਦੀ ਪ੍ਰਾਪਤੀ ਹੁੰਦੀ ਹੈ । ਇਸ ਅਨਹਦ ਰਾਗ ਦੀਆਂ ਲਹਿਰਾਂ ਸਾਨੂੰ ਰੂਹਾਨੀ ਵਜਦ ਵਿੱਚ ਲਿਆਉਂਦੀਆਂ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੈਵੀ ਰਾਗਾਂ ਵਿੱਚ ਹੈ । ਇਸ ਨੂੰ ਧਰਤੀ ਤੇ ਉਤਾਰਣ ਲਈ 31 ਰਾਗਾਂ ਵਿੱਚ ਉਚਾਰਿਆ ਗਿਆ ਹੈ ਇਹ ਪ੍ਰਭੂ ਪਿਆਰਿਆਂ ਦੇ ਰੂਹਾਨੀ ਵਿਸਮਾਦ ਦਾ ਕੁਦਰਤੀ ਵਹਿਣ ਹੈ । ਇਸ ਦੀ ਭਾਸ਼ਾ ਲੋਕ ਭਾਸ਼ਾ ਹੈ, ਜਿਹੜੀ ਆਸਾਨੀ ਨਾਲ ਸਮਝ ਆ ਜਾਂਦੀ ਹੈ । ਕੀਰਤਨ ਡੂੰਘੇ ਅਧਿਆਤਮਕ ਵਿਚਾਰਾਂ ਨੂੰ ਪ੍ਰਗਟਾਉਣ ਦਾ ਇਕ ਜ਼ਰੀਆ ਹੈ । ਇਸ ਪ੍ਰੇਮ ਦੇ ਧਰਮ ਦਾ ਕੁਦਰਤੀ ਪ੍ਰਗਟਾਵਾ ਅਤੇ ਵਹਿਣ ਹੈ । ਇਹ ਹਰ ਇਕ ਨੂੰ ਆਤਮਕ ਮੰਡਲ ਦੀਆਂ ਉਚਿਆਈਆਂ ਵਿਚ ਪਹੁੰਚਾ ਦਿੰਦਾ ਹੈ । ਇੰਝ ਸਤਿਗੁਰੂ ਜੀ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹਿਸ਼ਤੀ ਸੰਗੀਤ ਅੰਮ੍ਰਿਤ ਕੀਰਤਨ ਦਾ ਰੂਹਾਨੀ ਖਜ਼ਾਨਾ ਬਖਸ਼ਿਆਂ ਹੈ । ਗੁਰੂ ਜੀ ਆਪਣੇ ਕਰ-ਕਮਲਾਂ ਦੀ ਪਾਵਨ ਛੂਹ ਦੁਆਰਾ ਤੰਬੂਰੇ (ਸੰਗੀਤਕਾਰ ਸਾਜ਼) ਨਾਲ ਪ੍ਰਭੂ ਦੀ ਸਿਫਤ ਸਾਲਾਹ ਕਰਦਿਆਂ ਅਧਿਆਤਮਵਾਦ ਦੇ ਸਾਰੇ ਸਿਧਾਤਾਂ ਦਾ ਪ੍ਰਚਾਰ ਕਰਦੇ ਹਨ ।

ਇਨ੍ਹਾਂ ਸ਼ਬਦਾਂ ਰਾਹੀਂ ਗੁਰੂ ਜੀ ਦੀ ਅਥਾਹ ਮਿਹਰ ਦੀਆਂ ਬਖਸ਼ਿਸ਼ਾਂ ਹੁੰਦੀਆਂ ਹਨ । ਇਹ ਸ਼ਬਦ ਹਿਰਦਿਆਂ ਦੀ ਡੂੰਘਾਈ ਵਿੱਚ ਪ੍ਰੇਮ ਦੀ ਸਿੰਚਾਈ ਕਰਦੇ ਹਨ, ਨਿਮਰਤਾ ਜਗਾਉਂਦੇ ਹਨ ਅਤੇ ਆਤਮਾ ਵਿੱਚ ਗੁਪਤ ਪਏ ਅੰਮ੍ਰਿਤ ਨਾਮ ਦੀ ਥਰਥਰਾਹਟ ਪੈਦਾ ਕਰਦੇ ਹਨ । ਅੰਮ੍ਰਿਤ ਕੀਰਤਨ ਦਾ ਪ੍ਰਭਾਵ ਡੂੰਘਾ, ਪੱਕਾ ਅਤੇ ਰੂਹਾਨੀਅਤ ਭਰਪੂਰ ਹੈ । ਕੀਰਤਨ ਸਾਨੂੰ ਪ੍ਰਭੂ ਦੇ ਦੇਸ਼ ਲੈ ਜਾਂਦਾ ਹੈ । ਸਾਨੂੰ ਦੇਸ਼-ਕਾਲ ਦੀਆਂ ਹੱਦਾਂ ਤੋਂ ਉਪਰ ਉਠਾ ਲੈਂਦਾ ਹੈ ਅਤੇ ਸਾਨੂੰ ਸੱਚਖੰਡ ਦੇ ਦਰਸ਼ਨ ਹੁੰਦੇ ਹਨ ।
ਕਲਿਯੁਗ ਦੇ ਇਸ ਅੰਧਕਾਰ ਯੁੱਗ ਵਿਚ, ਪ੍ਰਭੂ ਦੀ ਸ੍ਹਿਤ ਸਲਾਹ ਵਿਚ ਕੀਰਤਨ ਕਰਨ ਨਾਲ ਹੀ ਸਾਡੇ ਜੀਵਨ ਦੀ ਸਿੱਧੀ ਹੋ ਸਕਦੀ ਹੈ । ਅੰਮ੍ਰਿਤ ਕੀਰਤਨ ਸ਼ਕਤੀਸ਼ਾਲੀ ਬਾਣ ਵਾਂਗ ਸਾਡੇ ਹਿਰਦੇ ਵਿੱਚ ਖੁਭ ਜਾਂਦਾ ਹੈ । ਇਸ ਵਿਧੀ ਰਾਹੀਂ ਆਪਣੇ ਸਰਬ ਸ਼ਕਤੀਵਾਨ ਪ੍ਰੇਮ ਬਾਣ ਨਾਲ, ਗੁਰੂ ਜੀ ਸਾਡੀਆਂ ਝੋਲੀਆਂ ਪ੍ਰੇਮ ਦੀ ਦਾਤ ਨਾਲ ਭਰਦੇ ਹਨ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ ਵੱਖ ਰਾਗਾਂ ਦੇ ਇਲਾਹੀ ਰਾਗ ਰਾਹੀਂ ਸਿਰਜਣਾ ਕਰਦਿਆਂ ਸੰਗੀਤ ਅਤੇ ਰਾਗ ਮਾਲਾ ਨੂੰ ਇੱਕ ਅਲੌਕਿਕ ਇਲਾਹੀ ਸਰੂਪ ਬਖ਼ਸ਼ ਦਿੱਤਾ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਅੱਖਰਾਂ ਅਤੇ ਰਾਗ ਮਾਲਾ ਦੀ ਵਰਤੋਂ ਰੂਹਾਨੀਅਤ ਤੌਰ ਤੇ ਸੰਪੂਰਨ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰੇਕ ਸ਼ਬਦ ਸਰਲ ਅਤੇ ਪ੍ਰਤੱਖ ਰੱਬੀ ਪ੍ਰੇਮ ਦਾ ਸਮਾਰਕ ਹੈ । ਇੰਨ੍ਹਾਂ ਪਵਿੱਤਰ ਸ਼ਬਦਾਂ ਰਾਹੀਂ ਨਾਮ ਦੀ ਬਖਸ਼ਿਸ਼ ਹੁੰਦੀ ਹੈ ਤੇ ਸ਼ਰਧਾਲੂ ਜਨ ਪ੍ਰੇਮ ਦੇ ਸਾਗਰ ਵਿੱਚ ਤਾਰੀਆਂ ਲਾਉਣ ਲਗ ਪੈਂਦੇ ਹਨ । ਕਈ ਵਧੇਰੇ ਨਿਮਰਤਾ ਦੀ ਅਵੱਸਥਾ ਵਿੱਚ ਆ ਜਾਂਦੇ ਹਨ ਅਤੇ ਸ਼ਰਧਾ ਵਿੱਚ ਡੰਡੌਤ ਬੰਦਨਾ ਕਰਦੇ ਹਨ । ਇਹ ਕੀਰਤਨ ਦਾ ਜਾਦੂਮਈ ਪ੍ਰਭਾਵ ਹੈ ।

ਕਲਿਯੁਗ ਦੇ ਇਸ ਅੰਧਕਾਰ ਯੁੱਗ ਵਿੱਚ ਅੰਮ੍ਰਿਤ ਕੀਰਤਨ ਸਾਡੇ ਜੀਵਨ ਦੀਆਂ ਸਾਰੀਆਂ ਬੀਮਾਰੀਆਂ ਤੇ ਬੁਰਾਈਆਂ ਦਾ ਪੱਕਾ ਔਖਧ ਹੈ । ਅੰਮ੍ਰਿਤ ਕੀਰਤਨ ਨਾਲ ਰੂਹਾਨੀ ਸ਼ਕਤੀ ਅਤੇ ਤੇਜ ਪ੍ਰਾਪਤ ਹੁੰਦਾ ਹੈ । ਇਸ ਨਾਲ ਸਾਡੀ ਆਤਮਾ ਅਤੇ ਸਾਰਾ ਵਾਤਾਵਰਣ ਇੱਕ ਜ਼ਬਰਦਸਤ ਰੂਹਾਨੀ ਅਸਰ ਹੇਠ ਆ ਜਾਂਦਾ ਹੈ ।

ਇਲਾਹੀ - ਸੰਗੀਤ ਸਾਡੀ ਆਤਮਾਂ ਦੀ ਬੋਲੀ ਹੈ । ਇਹ ਸਾਰੀਆਂ ਮਨੁੱਖੀ ਬੰਦਸ਼ਾਂ ਤੋਂ ਉਪਰ ਹੈ। ਆਤਮਾਂ ਦੀਆਂ ਪਵਿੱਤਰ ਸੰਗੀਤਕ ਸੁਰਾਂ ਰਾਹੀਂ ਹਿੰਦੂ, ਮੁਸਲਮਾਨ, ਉੱਚੇ-ਨੀਵੇਂ ਅਤੇ ਅਛੂਤ ਪ੍ਰਭੂ ਭਗਤਾਂ ਨੇ ਪਵਿੱਤਰ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਨਾਲ ਜਾਣੇ ਤੇ ਸਤਿਕਾਰੇ ਜਾਂਦੇ ਇਸ ਪਵਿੱਤਰ ਗ੍ਰੰਥ ਵਿੱਚ ਇਕ ਰੱਬ ਦੀ ਪੂਜਾ ਤੇ ਆਤਮ ਰਸ ਦੇਣ ਦੀ ਵਿਧੀ ਨਾਲ ਪ੍ਰਭੂ ਜਸ ਗਾਇਨ ਕੀਤਾ ਹੈ ।

ਇਹ ਇਲਾਹੀ ਨਾਦ (ਰਾਗ) ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੇ ਹੋਰ ਸਰੂਪਾਂ ਦੇ ਪਵਿੱਤਰ ਮੁਖਾਰ ਬਿੰਦ ਰਾਹੀਂ ਆਪਣੇ ਅਸਲ ਸੋਮੇ ਵਿੱਚੋਂ ਕੁਦਰਤੀ ਅੰਮ੍ਰਿਤ ਵਾਂਗ ਵਹਿ ਰਿਹਾ ਹੈ ।

ਜੈਸੀ ਮੈਂ ਆਵੇ ਖਸਮ ਕੀ ਬਾਣੀ ।
ਤੈਸੜਾ ਕਰੀ ਗਿਆਨੁ ਵੇ ਲਾਲੋ ।।

ਸ੍ਰੀ ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਮੈਨੂੰ ਪ੍ਰਭੂ ਵਲੋਂ ਬਾਣੀ ਆਉਂਦੀ ਹੈ (ਇਲਹਾਮ ਹੁੰਦਾ ਹੈ) ਮੈਂ ਉਸੇ ਤਰ੍ਹਾਂ ਬਿਆਨ ਕਰ ਰਿਹਾ ਹਾਂ ।

ਬੋਲਾਇਆ ਬੋਲੀ ਖਸਮ ਦਾ ।।

ਸ੍ਰੀ ਗੁਰੂ ਅਰਜਨ ਸਾਹਿਬ 'ਸ੍ਰੀ ਰਾਗ' ਵਿੱਚ ਫੁਰਮਾਉਂਦੇ ਹਨ ਕਿ ਉਹ ਉਹੀ ਕੁਝ ਉਚਾਰਦੇ ਹਨ ਜੋ ਪ੍ਰਭੂ ਉਨ੍ਹਾਂ ਨੂੰ ਕਹਿੰਦਾ ਹੈ ।

ਇਹ ਅੰਮ੍ਰਿਤ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਲੂਆਂ ਦੀ ਆਸਥਾ ਹੈ, ਜੀਵਨ ਅਤੇ ਰੂਹ ਦਾ ਰੋਜ਼ਾਨਾ ਭੋਜਨ ਹੈ । ਇੱਕ ਵਾਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਪ੍ਰਭੂ ਪਿਤਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਣੇ ਚਚੇਰੇ ਭਾਈ ਦੀ ਸ਼ਾਦੀ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਲਾਹੌਰ ਨੂੰ ਵਿਦਾ ਹੋਣ ਲਗੇ । ਉਨ੍ਹਾਂ ਦੀ ਪੂਜਯ ਮਾਤਾ ਜੀ ਨੇ ਤੁਰਨ ਸਮੇਂ ਆਪਣੇ ਪਿਆਰੇ ਬਾਲ ਨੂੰ ਇਹ ਅਸੀਸ ਦਿੱਤੀ -

ਪੂਤਾ ਮਾਤਾ ਕੀ ਆਸੀਸ ।।
ਨਿਮਖ ਨ ਬਿਸਰਉ ਤੁਮੁ ਕਉ ਹਰਿਹਰਿ
ਸਦਾ ਭਜਹੁ ਜਗਦੀਸ ।।੦।। ਰਹਾਉ ।।
ਸਤਿਗੁਰੁ ਤੁਮ੍ਰ ਕਉ ਹੋਇ ਦਇਆਲਾ ਸੰਤ ਸੰਗਿ ਤੇਰੀ ਪ੍ਰੀਤਿ ।।
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ।।੨।।

ਐ ਮੇਰੇ ਪੁੱਤਰ ! ਤੇਰੀ ਮਾਤਾ ਦੀ ਇਹ ਅਸੀਸ ਹੈ ਕਿ ਤੈਨੂੰ ਰੱਬ ਦਾ ਨਾਂ ਇੱਕ ਛਿਨ ਵੀ ਨਾ ਭੁੱਲੇ ਤੇ ਹਿਰਦਾ ਪ੍ਰਭੂ ਜਸ ਗਾਇਨ ਕਰਦਾ ਰਹੇ । ਸਤਿਗੁਰੂ ਜੀ ਤੇਰੇ ਤੇ ਮਿਹਰਾਂ ਕਰਨ ਅਤੇ ਤੇਰਾ ਦਿਲ ਅੰਮ੍ਰਿਤ ਨਾਮ ਵਿੱਚ ਰੰਗਿਆ ਰਹੇ ।

ਪਰਮਾਤਮਾ ਸਦਾ ਤੇਰੇ ਅੰਗ ਸੰਗ ਰਹੇ ਅਤੇ ਰੱਬੀ ਕੀਰਤਨ ਤੇਰਾ ਨਿਤ ਦਾ ਭੋਜਨ ਹੋਵੇ ।

ਪੂਜਯ ਮਾਤਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਅਸੀਸਾਂ ਦਿੱਤੀਆਂ ਅਤੇ ਗੁਰੂ ਜੀ ਨੇ ਇਹੋ ਦੁਰਲੱਭ ਤੇ ਅਮੋਲਕ ਅਸੀਸਾਂ ਇਸ ਸ਼ਬਦ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾਂ ਵਾਸਤੇ ਬਖਸ਼ ਦਿੱਤੀਆਂ ।

ਕੀਰਤਨ ਅਤੇ ਨਾਮ ਦੀਆਂ ਸਰੋਂਦੀ ਧੁਨਾਂ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਾਉਂਦੀਆਂ ਹਨ । ਕੀਰਤਨ ਰੂਹਾਨੀ ਖੇੜਾ ਤੇ ਸ਼ਾਂਤੀ ਬਖ਼ਸ਼ਦਾ ਹੈ । ਕੀਰਤਨ ਨਾਲ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਹੈ । ਫਲਸਰੂਪ ਮਾਨਵ ਦਾ ਧਿਆਨ ਪ੍ਰਭੂ ਚਰਨਾਂ ਵਿੱਚ ਜੁੜ ਜਾਂਦਾ ਹੈ ।
ਕੀਰਤਨ ਨਾਲ ਸਾਡੀਆਂ ਮੁਰਦਾ ਰੂਹਾਂ ਵਿੱਚ ਮੁੜ ਮੁੜ ਜੀਵਨ ਧੜਕਣ ਲਗ ਪੈਂਦਾ ਹੈ ਤੇ ਅਸੀਂ ਜਾਗਰਤ ਅਵੱਸਥਾ ਵਿੱਚ ਆ ਜਾਂਦੇ ਹਾਂ । ਸਾਡਾ ਤਨ ਮਨ ਰੂਹਾਨੀ ਖੁਸ਼ੀ ਨਾਲ ਭਰ ਜਾਂਦਾ ਹੈ । ਕੀਰਤਨ ਰਾਹੀਂ ਗੁਰੂ - ਚੇਤਨਤਾ ਅਤੇ ਰੱਬੀ ਚੇਤਨਤਾ ਦੀ ਪ੍ਰਾਪਤੀ ਹੁੰਦੀ ਹੈ । ਕਲਿਯੁਗ ਦੇ ਇਸ ਅੰਧਕਾਰ ਯੁੱਗ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੀ ਲੋਕਾਈ ਤੇ ਸਭ ਤੋਂ ਵੱਡੀ ਬਖਸ਼ਿਸ਼ ਕੀਰਤਨ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹਾ ਖ਼ਜ਼ਾਨਾ ਹਨ, ਜਿਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਰਮ ਅਨੰਦ ਦੀ ਅਵੱਸਥਾ ਵਿੱਚ ਪਰਮਾਤਮਾ ਅਤੇ ਉਸਦੇ ਅੰਮ੍ਰਿਤ ਨਾਮ ਦੀ ਬੇਅੰਤ ਮਹਿਮਾ ਦਾ ਗਾਇਨ ਕੀਤਾ ਹੈ ।

ਕੀਰਤਨ

ਜਨਮਾਂਤਰਾਂ ਦਾ ਵਿਛੜਿਆ ਹੋਇਆ ਜੀਵ, ਭਗਤੀ ਸੰਗੀਤ ਅਤੇ ਰੱਬੀ ਬਾਣੀ ਰਾਹੀਂ ਅਮਰ ਪਦ ਸਦੀਵਤਾ ਨੂੰ ਪ੍ਰਾਪਤ ਕਰਦਾ ਹੈ ।

ਕੀਰਤਨ ਆਤਮਾ ਨੂੰ ਆਪਣਾ ਮੂਲ ਪਛਾਨਣ ਦਾ ਬਲ ਦਿੰਦਾ ਹੈ । ਪਵਿੱਤਰ ਕੀਰਤਨ ਦੇ ਵਿਸਮਾਦ ਵਿੱਚ 'ਮੈਂ ਮੇਰੀ' ਖ਼ਤਮ ਹੋ ਕੇ ਅੰਮ੍ਰਿਤ ਨਾਮ ਦੀ ਅਨੰਦਤਾ ਵਿੱਚ 'ਤੂੰਹੀ' 'ਤੂੰਹੀ' ਦੀ ਧੁਨੀ ਵਿੱਚ ਲੀਨ ਹੋ ਜਾਂਦੀ ਹੈ ।
'ਮੈਂ ਮੇਰੀ' ਖਤਮ ਹੋ ਜਾਂਦੀ ਹੈ ਅਤੇ ਇਹੀ ਭਾਵਨਾ ਪਰਮਾਤਮਾ ਦੇ ਇਲਾਹੀ ਅਤੇ ਸਰਬ - ਵਿਆਪਕ ਨਾਮ ਵਿੱਚ ਘੁਲ ਜਾਂਦੀ ਹੈ ।

ਅੰਮ੍ਰਿਤ ਕੀਰਤਨ ਦੇ ਸ਼ੁੱਧ ਪ੍ਰਭਾਵ ਵਿੱਚ ਮਨ ਇਕਾਗਰ ਹੋ ਜਾਂਦਾ ਹੈ ਅਤੇ ਸ਼ੁੱਧ ਮਨ ਦੀ ਅਵੱਸਥਾ ਵਿੱਚ ਆ ਕੇ ਪਰਮਾਤਮਾ ਦੇ ਮਿੱਠੇ ਭਾਣੇ ਵਿੱਚ ਰਹਿਣ ਲਗ ਪੈਂਦਾ ਹੈ । ਇਸ ਅਵੱਸਥਾ ਤੋਂ ਅਗਲੀ ਅਵੱਸਥਾ, ਮਿਹਰਬਾਨ ਪਰਮਾਤਮਾ ਨਾਲ ਸਦੀਵੀ ਮੇਲ-ਮਿਲਾਪ ਦੀ ਅਵੱਸਥਾ ਹੈ । ਉਹ ਰੂਹਾਂ ਵੱਡਭਾਗੀ ਹਨ, ਜਿਹੜੀਆਂ ਅੰਮ੍ਰਿਤ ਕੀਰਤਨ ਦੇ ਅੰਮ੍ਰਿਤ ਰਸ ਦੇ ਰੂਹਾਨੀ ਭੋਜਨ ਤੇ ਖ਼ੁਰਾਕ ਤੇ ਜਿਉਂਦੀਆਂ ਹਨ । ਸ੍ਰੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਕੀਰਤਨ ਦੀ ਇੱਕ ਦੁਰਲੱਭ ਦਾਤ ਦਿੱਤੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਸ਼ਬਦ ਵਿੱਚ ਪੈਗੰਬਰੀ ਨੂਰ ਅਤੇ ਬਖਸ਼ਿਸ਼ ਵਰਤ ਰਹੀ ਹੈ । ਹਰੇਕ ਸ਼ਬਦ ਵਿੱਚ ਪ੍ਰਭੂ ਦੀ ਮਹਿਮਾਂ ਦਾ ਗਾਇਨ ਕੀਤਾ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਕੀਰਤਨ ਦੀ ਅਮੁੱਕ ਖਾਣ ਹਨ ।

ਕਲਿਯੁਗ ਦੇ ਇਸ ਵਰਤਮਾਨ ਅੰਧੇਰੇ ਯੁੱਗ ਵਿੱਚ ਕੀਰਤਨ ਨੂੰ ਸ੍ਰੇਸ਼ਟ ਸਾਧਨ, ਸਰਵ ਸ੍ਰੇਸ਼ਟ ਬਖਸ਼ਿਸ਼ ਅਤੇ ਦਾਤ ਮੰਨਿਆ ਗਿਆ ਹੈ ।

ਸਿੱਖ ਵਾਸਤੇ ਕੀਰਤਨ ਉਸਦੇ ਜੀਵਨ ਦਾ ਅੰਮ੍ਰਿਤ ਹੈ । ਇਹ ਉਸ ਦੀ ਆਤਮਾਂ ਦਾ ਸੰਗੀਤ ਹੈ । ਪ੍ਰਭੂ ਨਾਮ ਦਾ ਸਿਮਰਨ ਅਤੇ ਪ੍ਰਭੂ-ਮਹਿਮਾ ਦਾ ਗਾਇਨ ਕਰਨ ਨੂੰ ਰੂਹਾਨੀ ਜਗਤ ਵਿੱਚ ਵਧੇਰੇ ਫਲਦਾਇਕ, ਵਿਅਕਤੀਗਤ ਯਤਨ ਅਤੇ ਘਾਲ ਮੰਨਿਆ ਗਿਆ ਹੈ ।

ਪ੍ਰਤੱਖ ਹਰਿ ਦੁਆਰਾ ਰਚੇ ਪਵਿੱਤਰ ਸ਼ਬਦਾਂ ਰਾਹੀਂ ਪ੍ਰਭੂ ਦੀ ਸ੍ਹਿਤ ਸਲਾਹ (ਕੀਰਤਨ) ਦਾ ਗਾਇਨ ਕਰਨ ਅਤੇ ਅੰਮ੍ਰਿਤ ਨਾਮ ਦਾ ਸਿਮਰਨ ਕਰਨ ਨਾਲ ਸਾਡੇ ਦੁੱਖ ਦੂਰ ਹੁੰਦੇ ਹਨ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਨਾਮ ਦਾ ਨਿਸਤਾਰਕ ਜਹਾਜ਼ ਹਨ । ਇਹ ਕਲਿਯੁਗ ਦੀ ਅੱਗ ਤੋਂ ਬਚਾਉਣ ਵਾਲਾ ਮਹਾਂ ਜਹਾਜ਼ ਹਨ । ਇਹ ਜਨਮ ਮਰਨ ਦੇ ਭਵ ਸਾਗਰ ਵਿੱਚ ਡੁਬਦੀ ਲੋਕਾਈ ਨੂੰ ਪਾਰ ਲੰਘਾਉਂਦਾ ਹੈ ।

ਰੂਹਾਨੀ ਸ਼ਬਦਾਂ ਨਾਲ ਪਰਮਾਤਮਾ ਅੱਗੇ ਸਿੱਧੀ ਕੀਤੀ ਜਾਂਦੀ ਅਰਦਾਸ ਨਾਲ ਮਨ ਟਿਕਾਅ ਵਿੱਚ ਆਉਂਦਾ ਹੈ ਅਤੇ ਪਰਮਾਤਮਾ ਨਾਲ ਸਹਿਜ ਮੇਲ ਦੀ ਅਵੱਸਥਾ ਆਉਂਦੀ ਹੈ । ਸੰਗਤ ਨਾਲ ਰਲ ਕੇ ਕੀਰਤਨ ਕਰਨ ਨਾਲ ਨਿਜਆਤਮੇ ਵਿੱਚ ਰਸ ਪੈਦਾ ਹੁੰਦਾ ਹੈ, ਇਸ ਨਾਲ ਬ੍ਰਹਮ ਗਿਆਨ ਦਾ ਪਰਦਾ ਖੁਲ੍ਹਦਾ ਹੈ । ਸੱਚ ਮੁੱਚ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਲਾਹੀ ਸ਼ਾਨ ਅਤੇ ਤਪ ਤੇਜ ਵਿੱਚ ਇਸ਼ਨਾਨ ਕਰਨਾ ਹੈ ।

ਕੀਰਤਨ ਦੇ ਇਲਾਹੀ ਖੰਭਾਂ ਨਾਲ ਉਡ ਕੇ ਪਰਮਾਤਮਾ ਦੇ ਚਰਨ - ਕਮਲਾਂ ਵਿੱਚ ਪਹੁੰਚਣਾ ਆਸਾਨ ਹੋ ਜਾਂਦਾ ਹੈ । ਕੀਰਤਨ ਦੇ ਪ੍ਰੇਮੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਲਾਹੀ ਕੀਰਤਨ ਤੋਂ ਬਗੈਰ ਕੰਨਾਂ ਅਤੇ ਆਤਮਾ ਨੂੰ ਕੋਈ ਹੋਰ ਚੀਜ਼ ਭਾਉਂਦੀ ਹੀ ਨਹੀਂ ।
ਕੀਰਤਨ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਹੀ ਸਰੂਪ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਦੀ ਬਾਣੀ ਦਾ ਸਤਿ ਸਰੂਪ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਸੰਗੀਤ ਹਨ, ਜੋ ਕਿ ਸਾਰੇ ਬ੍ਰਹਿਮੰਡ ਦੀ ਰਚਨਾ ਦੀ ਰਮਜ਼ ਹਨ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...