Adoration and True Devotion
After having installed Sri Guru Granth Sahib in Sri Harimandir Sahib. Guru Arjan then teaches true worship, supreme veneration, real devotion to this Holiest of the Holy treasure of Immortal Nam, Amrit Bani of Sri Guru Nanak Sahib, at whose lotus feet precious commodities like salvation, mukti and realisation roll in humble submission. He spent the whole balance of his short span of life at the lotus feet of Sri Guru Granth Sahib. He sat at the lotus feet of Sri Guru Granth Sahib in Sri Harimandir Sahib and sang the glory of the Lord in the melodious tunes of Amrit Bani and at night, when Sri Guru Granth Sahib was closed and carried to a separate apartment for rest on a dignified cot, he rested on its side on the floor. He seldom visited his house.
Sri Guru Arjan Sahib is the Lord of Blessings. He is the Manifest Lord, Lord Incarnate. He has blessed us with rare gift of beholding Guru Nanak, face to face, in the Eternal Guru, Sri Guru Granth Sahib; of serving the Guru in person, of basking in the perpetual sunshine of Guru's holy presence and of drinking the immortal Nectar of His Amrit Bani to our heart's content.
True devotion to the Guru Parmesher is only possible if the best of every thing is offered at the holy feet of the Satguru at home. Sojourn, the holy room, designed and earmarked, for Sri Guru Granth Sahib, in the house has, therefore, to be the best possible in every respect. The house where in Sri Guru Granth Sahib is so accommodated, worshipped and adored, symbolizes the sanctity and glory of God.
God is Love and Love is God, When God incarnates in the Form of Jagat Guru, He actually incarnates as a Mass of Love. Satguru is Love and Love is Satguru.
Love is the greatest Magic, Love is the greatest Miracle, Love is the most potent and powerful Force. God who is infinite Love incarnates out of infinite compassion and Love for his creation and it is this very Love of God which redeems masses enmasse.
Having taught the way of supreme devotion to the Holiest of the Holy Scripture, to the children of Nanak, having thus opened flood gates of the Grace of God, and having afforded a perpetual vision of His Glory through Sri Guru Granth Sahib, this Great Prophet of suffering mankind then took upon Himself the other most crucial aspect of human existence, i.e. the suffering and agony of the creation. He now proceeds to teach, the last but not the least, the finest instinct, the lesson supreme in this Love-Divine and that is the Love of death. He wears the crown of martyrdom and imparts the highest lesson of Love in a most examplary manner.
ਪੂਜਾ ਅਤੇ ਸੱਚੀ ਭਗਤੀ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਸ੍ਰੀ ਗੁਰੂ ਨਾਨਕ ਸਾਹਿਬ ਦੀ ਅੰਮ੍ਰਿ੍ਰਤ ਬਾਣੀ, ਅੰਮ੍ਰਿਤ ਨਾਮ ਦੇ ਅਤਿ ਪਵਿੱਤਰ ਖਜ਼ਾਨੇ ਪ੍ਰਤੀ ਸੱਚੀ ਸ਼ਰਧਾ ਅਤੇ ਪਰਮ ਸਤਿਕਾਰ ਦੀ ਸਿੱਖਿਆ ਦਿੱਤੀ ਹੈ । ਮੁਕਤੀ ਪ੍ਰਾਪਤੀ ਛੁਟਕਾਰੇ ਦੀਆਂ ਅਮੋਲਕ ਦਾਤਾਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨ-ਕਮਲਾਂ ਵਿੱਚ ਰੁਲਦੀਆਂ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਦਾ ਬਾਕੀ ਰਹਿੰਦਾ ਸਮਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਰਸ ਵਿੱਚ ਗੁਜ਼ਾਰਿਆ ਸੀ । ਆਪ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਹੀ ਰਹਿੰਦੇ ਅਤੇ ਅੰਮ੍ਰਿਤਬਾਣੀ ਦੀਆਂ ਇਲਾਹੀ ਤਰਜ਼ਾਂ ਰਾਹੀਂ ਪ੍ਰਭੂ ਦੀ ਸ੍ਹਿਤ-ਸਲਾਹ ਦਾ ਗਾਇਨ ਕਰਦੇ ਰਹਿੰਦੇ । ਜਦੋਂ ਰਾਤ ਪੈਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਕਰਕੇ ਸੁੰਦਰ ਪਲੰਘ ਤੇ ਵਿਸ਼ਰਾਮ ਕਰਾਉਣ ਲਈ ਲਿਆਉਂਦੇ ਸਨ ਤਾਂ ਪੰਚਮ ਪਾਤਸ਼ਾਹ ਆਪ ਉਸ ਪਾਵਨ ਪਲੰਘ ਤੋਂ ਹੇਠਾਂ ਫਰਸ਼ ਤੇ ਆਰਾਮ ਕਰਿਆ ਕਰਦੇ ਸਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਬਖ਼ਸ਼ਣਹਾਰ ਹਨ । ਆਪ ਪਰਤਖ੍ਹ ਹਰਿ-ਪਰਮਾਤਮਾ ਰੂਪ ਹਨ । ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਜੁੱਗ ਅਟੱਲ ਸਰੂਪ ਵਿੱਚ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂ-ਬ-ਰੂ ਦਰਸ਼ਨ ਕਰਨ, ਗੁਰੂ ਦੀ ਪ੍ਰਤੱਖ ਸੇਵਾ ਕਰਨ, ਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਨਿਰੰਤਰ ਇਲਾਹੀ ਨਿੱਘ ਮਾਨਣ ਅਤੇ ਜੀਅ ਭਰ ਕੇ ਉਨ੍ਹਾ ਦੀ ਅੰਮ੍ਰਿਤਬਾਣੀ ਦੇ ਅੰਮ੍ਰਿਤ ਰਸ ਨੂੰ ਚੱਖਣ ਦੀ ਅਮੋਲਕ ਦਾਤ ਬਖ਼ਸ਼ੀ ਹੈ ।
ਸੱਚੀ ਸ਼ਰਧਾ ਵਾਲਾ ਸਿੱਖ ਆਪਣੇ ਘਰ ਦੇ ਵਿੱਚ ਸਭ ਤੋਂ ਚੰਗਾ ਕਮਰਾ, ਸਭ ਤੋਂ ਜ਼ਿਆਦਾ ਸਤਿਕਾਰ ਯੋਗ ਗੁਰੂ ਪ੍ਰ੍ਰਮੇਸ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸਜਾਉਂਦਾ ਹੈ । ਸਭ ਤੋਂ ਚੰਗੀ ਬਸਤ੍ਰ ਤੇ ਵਸਤੂਆਂ ਉਨ੍ਹਾਂ ਦੇ ਚਰਨਾਂ ਵਿੱਚ ਭੇਟ ਕਰਦਾ ਹੈ ।
ਜਿਸ ਘਰ ਵਿੱਚ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਪੂਜਾ ਕੀਤੀ ਜਾਂਦੀ ਹੈ, ਉਹ ਘਰ ਪਰਮਾਤਮਾ ਦੀ ਸ਼ਾਨ ਅਤੇ ਪਵਿੱਤਰਤਾ ਦਾ ਪ੍ਰਤੀਕ ਬਣ ਜਾਂਦਾ ਹੈ ।
ਰੱਬ ਪ੍ਰੇਮ ਹੈ ਅਤੇ ਪ੍ਰੇਮ ਰੱਬ ਹੈ । ਜਦੋਂ ਪਰਮਾਤਮਾ ਜਗਤ ਗੁਰੂ ਦਾ ਰੂਪ ਧਾਰ ਕੇ ਆਉਂਦਾ ਹੈ ਤਾਂ ਅਸਲ ਵਿੱਚ ਉਹ ਪ੍ਰੇਮ ਦਾ ਅੰਬਾਰ ਹੁੰਦਾ ਹੈ । ਪ੍ਰੇਮ ਸਭ ਤੋਂ ਵੱਡਾ ਜਾਦੂ ਹੈ, ਪ੍ਰੇਮ ਸਭ ਤੋਂ ਪ੍ਰਬਲ ਤੇ ਤਾਕਤਵਰ ਸ਼ਕਤੀ ਹੈ । ਪਰਮਾਤਮਾ ਅਨੰਤ ਪ੍ਰ੍ਰੇਮ ਦਾ ਸਾਗਰ ਹੈ । ਉਹ ਸ੍ਰਿਸ਼ਟੀ ਲਈ ਅਪਾਰ ਦਇਆ ਅਤੇ ਪ੍ਰ੍ਰੇਮ ਕਰਕੇ ਇਸ ਸੰਸਾਰ ਵਿੱਚ ਜਗਤ ਗੁਰੂ ਦਾ ਰੂਪ ਧਾਰਕੇ ਆਉਂਦਾ ਹੈ । ਪਰਮਾਤਮਾ ਦਾ ਇਹ ਪ੍ਰੇਮ ਹੀ ਸਾਰੇ ਜੀਵਾਂ ਦੀ ਬੰਦਖ਼ਲਾਸੀ ਕਰਦਾ ਹੈ । ਗੁਰੂ ਨਾਨਕ ਦੇ ਬੱਚਿਆਂ ਨੂੰ ਸਭ ਤੋਂ ਪਵਿੱਤਰ ਗ੍ਰੰਥ ਪ੍ਰਤੀ ਉੱਤਮ ਸ਼ਰਧਾ ਤੇ ਸਤਿਕਾਰ ਦੀ ਸਿੱਖਿਆ ਦੇ ਕੇ, ਪਰਮਾਤਮਾ ਦੀ ਮਿਹਰ ਦਾ ਦਰਿਆ ਵਗਾ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਦਰਗਾਹੀ ਨਜ਼ਾਰਿਆਂ ਦੀ ਨਿਰੰਤਰ ਦ੍ਰਿਸ਼ਟੀ ਮੁਹੱਈਆ ਕਰਨ ਬਾਅਦ, ਦੁਖੀ ਲੋਕਾਈ ਦੇ ਮਹਾਨ ਪੈਗੰਬਰ ਨੇ ਮਾਨਵ ਹੋਂਦ ਦਾ ਸਭ ਤੋਂ ਸਲੀਬਨੁਮਾ ਰੂਪ ਧਾਰਨ ਕੀਤਾ । ਭਾਵ ਇਹ ਕਿ ਉਨ੍ਹਾਂ ਨੇ ਲੋਕਾਈ ਦੇ ਦੁੱਖ ਅਤੇ ਪੀੜਾ ਨੂੰ ਸਹਾਰ ਲਿਆ । ਫਿਰ ਆਪ ਇੱਕ ਇਲਾਹੀ ਪ੍ਰੇਮ ਦੀ ਮਹਾਨ ਸਿੱਖਿਆ ਦੇ ਆਖ਼ਰੀ ਸ੍ਰੇਸ਼ਠ ਸਬਕ - ਮੌਤ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦੇ ਹਨ । ਆਪ ਸ਼ਹਾਦਤ ਦਾ ਤਾਜ ਸਜਾਉਂਦੇ ਹਨ । ਇਸ ਤਰ੍ਹਾਂ ਗੁਰੂ ਜੀ ਬੇਮਿਸਾਲ ਤੇ ਨਿਰਾਲੀ ਵਿਧੀ ਰਾਹੀਂ ਪ੍ਰੇਮ ਦਾ ਸਰਵ ਸ੍ਰੇਸ਼ਠ ਪਾਠ ਪੜ੍ਹਾਉਂਦੇ ਹਨ ।