Introduction

Humbly request you to share the message with all you know on the planet!

Pir Bhikan Shah, a Muslim Mystic, saw the dawn of a splendid Divine Light in the direction of Patna Sahib, the birth-place of Sri Guru Gobind Singh Sahib. He performed Sajda in that direction and after paying homage, guided by this Divine Light, he travelled in its wake till he reached Patna Sahib, the holy Sojourn of the New Prophet.

On his arrival at Patna Sahib, Pir Bhikan Shah offered two bowls of milk, signifying both the Great Religions of Hinduism and Islam, before the Divine Child. The Divine Child placed his holy hands on both the bowls. The Mystic Pir bowed in utter humility and reverence to the New Prophet of all humanity.

A true sikh yearns for martyrdom and a heroic death on the battlefield because martyrdom has been blessed by his Beloved Gurus, Sri Guru Arjan Sahib, Sri Guru Tegh Bahadur Sahib, and Sri Guru Gobind Singh Sahib. Actually, seldom has martyrdom been so beautifully and passionately blessed and glorified as by the House of Guru Nanak. Sikhs yearned and vied with each other for a holy participation in this Cosmic Sacrifice. The Prophets, the Saviours and the Redeemers come to save and redeem the creation. In redeeming and saving the mankind they take upon themselves all human suffering and sacrifice everything.

Sri Guru Amar Das Ji had prayed -

Jagat Jalanda Rakh Lai Apni Kirpa Dhar
Jit Dware Ubrey Tithe Laio Ubar
“O Merciful Lord, save the world on fire. whichever religious path one may be following, save him.”

Guru Nanak the Third firstly prays to the Almighty Lord to save the World on fire and secondly embraces in His loving folds all religions of the world and prays for universal welfare.

Consequently Guru Nanak the Fifth Sri Guru Arjan Sahib sits on fire Himself to save the world on fire and Guru Nanak the Ninth offers Himself for martyrdom to save a whole Religion, to save a whole nation thereby.

Such unique and marvellous is the Eternal Glory of Guru Nanak and of the Great Religion of Universal Love founded by Him.

Marn Munsa Suria Haq Hai
Je Hoi Marn Parvanoo
Suray Sayee Aage Aakhiey
Dargeh Paaweh Saachi Maano
Sri Guru Granth Sahib, Page 579-80
Guru Nanak says :
“Sacred is the death of men of valour if the death is approved by the Divine. Such alone can be acclaimed heroes who are blessed with true honour at the holy feet of the Lord.”

When pandits of Kashmir, subjected to untold persecution and tyranny, approached Sri Guru Tegh Bahadur Sahib for protection, the most compassionate Guru had shown a unique mercy characteristic of the House of Guru Nanak.

Jo Saran Awey Tis Kanth Lawey
Eh Birad Swamy Sanda
Sri Guru Granth Sahib, Page 544

Guru Nanak says :

“Whosoever seeks the shelter of the Lord, Lord clasps him to His bosom. That is the unique way, the great attribute of the Lord.”

Sri Guru Tegh Bahadur Sahib at that time said, “Supreme sacrifice by a Mahan Pursh was the need of the hour”. Divine Child Guru Gobind Singh had then said, “There was no greater Mahan Pursh than Guru Tegh Bahadur”.

The mission of Sri Guru Gobind Singh Sahib was abundantly clear at that very minor and tender age. He was born with a holy mission of total sacrifice. It was clear that He would sacrifice everything for the sake of Truth and for the sake of oppressed ones. That Holy Spirit of total sacrifice blazed like a powerful and mighty magnet throughout His short span of life, attracting martyrs in unlimited human waves. With one powerful divine call on the auspicious day of Baisakhi he attracted thousands of selfless, patriotic, totally devoted and dedicated divine lovers ready to sacrifice every thing for the sake of their beloved Satguru. The time needed the greatest sacrifices of all times and the holy mission of Sri Guru Gobind Singh Sahib was to raise, mould and fashion the holy inputs for such a unique cosmic sacrifice.

ਪ੍ਰਸਤਾਵਨਾ

ਮੁਸਲਮਾਨ ਫ਼ਕੀਰ, ਪੀਰ ਭੀਖਣ ਸ਼ਾਹ ਨੇ ਇੱਕ ਰਾਤ ਨੂੰ ਪਟਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਦੀ ਦਿਸ਼ਾ ਵਿੱਚ ਇੱਕ ਰੂਹਾਨੀ ਪ੍ਰਕਾਸ਼ ਦਾ ਪਹੁ-ਫੁਟਾਲਾ ਹੁੰਦਾ ਵੇਖਿਆ ਸੀ। ਪੀਰ ਭੀਖਣ ਸ਼ਾਹ ਨੇ ਉਸ ਦਿਸ਼ਾ ਵੱਲ ਸਜਦਾ ਕੀਤਾ ਅਤੇ ਉਸ ਰੂਹਾਨੀ ਸੇਧ ਅਨੁਸਾਰ ਆਪਣਾ ਸ੍ਹਰ ਆਰੰਭ ਕਰ ਦਿੱਤਾ। ਆਖ਼ਰ ਉਹ ਨਵੇਂ ਪੈਗੰਬਰ ਦੇ ਪਵਿੱਤਰ ਅਸਥਾਨ ਪਟਨੇ ਸ਼ਹਿਰ ਪਹੁੰਚ ਗਿਆ। ਪੀਰ ਭੀਖਣ ਸ਼ਾਹ ਨੇ ਪਟਨਾ ਸਾਹਿਬ ਪਹੁੰਚ ਕੇ ਰੱਬੀ ਬਾਲ ਅੱਗੇ ਦੋ ਪਿਆਲੇ ਦੁੱਧ ਦੇ ਪੇਸ਼ ਕੀਤੇ। ਇਹ ਦੋ ਪਿਆਲੇ ਦੋ ਮੁੱਖ ਧਰਮਾਂ-ਹਿੰਦੂ ਧਰਮ ਅਤੇ ਇਸਲਾਮ ਧਰਮ ਨੂੰ ਚਿੰਨ੍ਹ ਰੂਪ ਵਿੱਚ ਦਰਸਾਉਂਦੇ ਸਨ। ਰੱਬੀ ਬਾਲ ਨੇ ਆਪਣੇ ਦੋਵੇਂ ਮੁਬਾਰਕ ਹੱਥ ਦੋਵਾਂ ਪਿਆਲਿਆਂ ਉੱਪਰ ਰੱਖ ਦਿੱਤੇ। ਪੀਰ ਸਾਹਿਬ ਨੇ ਕੁਲ ਲੋਕਾਈ ਦੇ ਨਵੇਂ ਪੈਗੰਬਰ ਅੱਗੇ ਸਤਿਕਾਰ ਅਤੇ ਸ਼ਰਧਾ ਵਿੱਚ ਸਿਰ ਨਿਵਾਇਆ ਅਤੇ ਵਿਦਾ ਹੋ ਗਿਆ।

ਸੱਚਾ ਸਿੱਖ ਮੈਦਾਨੇ ਜੰਗ ਵਿੱਚ ਸ਼ਹਾਦਤ ਦੀ ਅਰਾਧਨਾ ਕਰਦਾ ਹੈ। ਸ਼ਹਾਦਤ ਦੀ ਇਹ ਦਾਤ ਗੁਰੂ ਸਾਹਿਬਾਨ - ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇਤਿਹਾਸ ਵਿੱਚ ਪਹਿਲਾਂ ਕਦੇ ਵੀ ਸ਼ਹਾਦਤ ਨੂੰ ਇੰਨੀ ਸ਼ਿੱਦਤ ਨਾਲ ਪਿਆਰਿਆ ਤੇ ਸ਼ਿੰਗਾਰਿਆ ਨਹੀਂ ਗਿਆ ਸੀ ਜਿੰਨਾ ਕਿ ਗੁਰੂ ਨਾਨਕ ਦਰ ਘਰ ਵਿੱਚ ਇਸ ਨੂੰ ਵਡਿਆਇਆ ਗਿਆ ਹੈ। ਸਿੱਖਾਂ ਨੇ ਹਮੇਸ਼ਾ ਹੀ ਇਸ ਸ਼ਹਾਦਤ ਦੇ ਮੁਕਾਬਲੇ ਵਿੱਚ ਪਹਿਲੀ ਬਾਜ਼ੀ ਮਾਰਨ ਦੀ ਅਰਾਧਨਾ ਕੀਤੀ ਹੈ। ਪੈਗੰਬਰ, ਜਗਤ ਉਧਾਰਕ ਅਤੇ ਨਿਸਤਾਰਕ ਅਵਤਾਰ ਸ੍ਰਿਸ਼ਟੀ ਦੀ ਰੱਖਿਆ ਅਤੇ ਉਧਾਰ ਕਰਨ ਲਈ ਜਨਮ ਧਾਰਦੇ ਹਨ। ਮਨੁੱਖਤਾ ਦੀ ਰੱਖਿਆ ਅਤੇ ਉਧਾਰ ਕਰਦਿਆਂ ਕਰਦਿਆਂ ਉਹ ਮਨੁੱਖਤਾ ਦੇ ਸਾਰੇ ਦੁੱਖ ਆਪਣੇ ਉੱਪਰ ਝੱਲਦੇ ਹੋਏ ਆਪਣਾ ਸਭ ਕੁਝ ਲੋਕਾਈ ਤੇ ਕੁਰਬਾਨ ਕਰ ਦਿੰਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਇਹੀ ਅਰਦਾਸ ਕੀਤੀ ਸੀ;

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
ਹੇ ਤਰਸਵਾਨ ਪ੍ਰਭੂ ! ਇਸ ਜਲ ਰਹੇ ਸੰਸਾਰ ਨੂੰ ਬਚਾ ਲੈ, ਜੋ ਵੀ ਪਰਮਾਰਥ ਦੇ ਮਾਰਗ ਤੇ ਚਲ ਰਿਹਾ ਹੈ, ਆਪਣੀ ਮਿਹਰ ਨਾਲ ਉਸ ਦੀ ਰੱਖਿਆ ਕਰੋ ਜੀ।

ਇਹ ਸਭ ਤੋਂ ਵੱਡਾ ਇਲਾਹੀ ਚਮਤਕਾਰ ਸੀ, ਜਦੋਂ ਗੁਰੂ ਨਾਨਕ ਆਪਣੇ ਤੀਜੇ ਸਰੂਪ ਵਿੱਚ ਸੰਸਾਰ ਨੂੰ ਬਲਦੀ ਹੋਈ ਅੱਗ ਤੋਂ ਬਚਾਉਣ ਲਈ ਅਰਦਾਸ ਕਰਦੇ ਹਨ ਅਤੇ ਆਪ ਹੀ ਉਹੀ ਗੁਰੂ ਨਾਨਕ ਪੰਜਵੇ ਸਰੂਪ ਵਿੱਚ ਬਲਦੀ ਹੋਈ ਅੱਗ ਵਿੱਚ ਆਸਣ ਲਗਾ ਲੈਂਦੇ ਹਨ।

ਪੰਜਵੇਂ ਗੁਰੂ ਨਾਨਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਇਸ ਕਲਿਯੁਗ ਦੀ ਅਗਨੀ ਵਿੱਚ ਜਲ ਰਹੇ ਸੰਸਾਰ ਨੂੰ ਬਚਾਉਣ ਲਈ ਤੱਤੀ ਤਵੀ ਤੇ ਬੈਠੇ ਸਨ। ਨੌਵੇਂ ਗੁਰੂ ਨਾਨਕ ਸ਼ਹਾਦਤ ਰਾਹੀਂ ਧਰਮ ਦੀ ਰੱਖਿਆ ਕਰਕੇ ਸਾਰੀ ਮਨੁੱਖ ਜਾਤੀ ਦੀ ਰੱਖਿਆ ਕਰਦੇ ਹਨ।

ਇਹ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੁਆਰਾ ਚਲਾਏ ਗਏ ਪ੍ਰੇਮ ਦੇ ਸਰਬ ਧਰਮ, ਮਹਾਨ ਧਰਮ ਦੀ ਰੂਹਾਨੀ ਵਡਿਆਈ ਦਾ ਨਿਰਾਲਾ ਚਮਤਕਾਰ ਹੈ।

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥

ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ -

ਉਹੀ ਸੂਰਮਿਆਂ ਦੀ ਮੌਤ ਪਵਿੱਤਰ ਹੈ ਜਿਹੜੀ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਸੂਰਮੇ ਤਾਂ ਉਨ੍ਹਾਂ ਨੂੰ ਹੀ ਕਿਹਾ ਜਾ ਸਕਦਾ ਹੈ ਜਿੰਨ੍ਹਾਂ ਨੂੰ ਸੱਚੀ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ।
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥

ਅਕਹਿ ਜ਼ੁਲਮ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਜਾ ਫਰਿਆਦ ਕੀਤੀ। ਤਰਸਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਨਾਨਕ ਦਰ ਘਰ ਦੀ ਰਹਿਮ ਅਤੇ ਮਿਹਰ ਦੀ ਨਿਰਾਲੀ ਸ਼ਾਨ ਦੀ ਇੱਕ ਹੈਰਤ ਅੰਗੇਜ਼ ਝਲਕ ਦਾ ਇੱਕ ਐਸਾ ਪ੍ਰਕਾਸ਼ ਕੀਤਾ ਜਿਸਨੇ ਦੁਨੀਆਂ ਨੂੰ ਚੁੰਧਿਆ ਕੇ ਰੱਖ ਦਿੱਤਾ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਇਹੁ ਬਿਰਦੁ ਸੁਆਮੀ ਸੰਦਾ॥

ਜੋ ਕੋਈ ਵੀ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਪ੍ਰਭੂ-ਪ੍ਰੀਤਮ ਉਸ ਨੂੰ ਛਾਤੀ ਨਾਲ ਲਾ ਲੈਂਦੇ ਹਨ। ਇਹ ਮੇਰੇ ਮਾਲਕ, ਮੇਰੇ ਸਤਿਗੁਰੂਨੂੰਦਾ ਨਿਰਾਲਾ ਮਾਰਗ ਹੈ, ਇਹ ਉਸ ਦਾ ਬਿਰਦੁ ਹੈ, ਇਹ ਉਸ ਦੀ ਵਡਿਆਈ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਸਮੇਂ ਫੁਰਮਾਇਆ ਸੀ;

“ਸਮਾਂ ਇੱਕ ਮਹਾਂਪੁਰਖ ਦੇ ਮਹਾਨ ਬਲੀਦਾਨ ਦੀ ਮੰਗ ਕਰ ਰਿਹਾ ਹੈ।" ਤਾਂ ਰੱਬੀ ਬਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਇਹ ਉੱਤਰ ਦਿੱਤਾ ਸੀ, 'ਗੁਰੂ ਤੇਗ ਬਹਾਦਰ ਸਾਹਿਬ ਨਾਲੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ।”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਬਾਲ-ਅਵੱਸਥਾ ਸਮੇਂ ਹੀ ਸਪੱਸ਼ਟ, ਜ਼ਾਹਰ ਹੋ ਗਿਆ। ਆਪ ਪੂਰਨ ਸ਼ਹਾਦਤ ਦਾ ਪਵਿੱਤਰ ਮਿਸ਼ਨ ਲੈ ਕੇ ਆਏ ਸਨ। ਇਹ ਜ਼ਾਹਰ ਸੀ ਕਿ ਉਹ ਸੱਚ ਅਤੇ ਲਤਾੜੇ ਹੋਏ ਲੋਕਾਂ ਦੀ ਖਾਤਰ ਸਾਰਾ ਕੁਝ ਕੁਰਬਾਨ ਕਰ ਦੇਣਗੇ। ਗੁਰੂ ਜੀ ਦੇ ਸੰਖੇਪ ਜੀਵਨ-ਕਾਲ ਦੌਰਾਨ ਪੂਰਨ ਸ਼ਹਾਦਤ ਦੀ ਪਵਿੱਤਰ ਰੂਹ ਇੱਕ ਸ਼ਕਤੀਸ਼ਾਲੀ ਮਹਾਨ ਚੁੰਬਕ ਵਾਂਗ ਚਮਕਦੀ ਰਹੀ। ਜਿਸ ਵੱਲ ਕੁਰਬਾਨੀ ਦੇਣ ਵਾਲੀਆਂ ਬੇਸ਼ੁਮਾਰ ਮਨੁੱਖੀ ਵਹੀਰਾਂ ਖਿੱਚੀਆਂ ਚਲੀਆਂ ਆਉਂਦੀਆਂ ਸਨ। ਵਿਸਾਖੀ ਦੇ ਮਸ਼ਹੂਰ ਦਿਹਾੜੇ ਤੇ ਉਨ੍ਹਾਂ ਦੀ ਸ਼ਕਤੀਸ਼ਾਲੀ ਰੂਹਾਨੀ ਪੁਕਾਰ ਸੁਣ ਕੇ ਹਜ਼ਾਰਾਂ ਹੀ ਨਿਸ਼ਕਾਮ ਦੇਸ਼ ਭਗਤ, ਤਨੋ ਮਨੋ ਸਮੱਰਪਿਤ ਅਤੇ ਕੁਰਬਾਨੀ ਵਾਲੇ ਰੱਬੀ ਪ੍ਰੇਮੀ, ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਸਨ। ਸਮਾਂ ਇਹ ਮੰਗ ਕਰ ਰਿਹਾ ਸੀ ਕਿ ਆਉਣ ਵਾਲੇ ਵਕਤਾਂ ਵਿੱਚ ਮਹਾਨ ਕੁਰਬਾਨੀਆਂ ਦੀ ਲੋੜ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮਿਸ਼ਨ ਨੇ ਇਸ ਨਿਰਾਲੀ ਸ਼ਹਾਦਤ ਵਾਸਤੇ ਕੁਰਬਾਨੀਆਂ ਭਰੇ ਮਹੌਲ ਦੀ ਸਿਰਜਣਾ ਕਰਨੀ ਸੀ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...