Immortal Boons of Amrit and Five Kakaars
On the auspicious day of Baisakhi, Guru Gobind Singh Ji blessed the sikhs with the immortal boons of Amrit and Five Kakaars. He created Khalsa.
Five Kakaars are articles of faith and veneration for a devoted sikh. They remind us of the sacred commandments of the Divine Guru on the auspicious occasion of creation of the Khalsa. These facilitate awakening Guru consciousness in our minds.
These articles of faith and attendant commandments have become part and parcel of our daily life, of our body, mind and soul. It is only in perpetual faithful obedience of Guru's commandments that a true sikh can consecrate his body, mind and soul in a befitting and worthy manner.
Hukam Maniey Paaiey
A true sikh so devoted to the Guru always basks in the sunlight of His eternal living presence Gur Mere Sang Sada Hai Naley, and his character is par excellence.
Guru consciousness thus awakened, reins of his thoughts, speech and actions are held, controlled and guided by the beloved Satguru.
Through these boons He infused truthful living in the very veins of Khalsa, raising his character to the point of excellence.
A sikh is aware of his Guru's eternal presence with him with this holy gift of personal identity.
A true sikh mentally and physically attired in Guru's identity feels totally possessed by the Divine Guru. He remains in His holy grip. With this holy possession and holy grip, his mind, his thoughts, his speech, his actions become holy. Totally devoid of egoism, he lives in perfect tune with the sweet will of the beloved Satguru.
Adorning this uniform, a sikh lives in the light and grace of the Great Guru. With Guru consciousness awakened, this uniform becomes a powerful source of strength. This uniform prompts consecration of all activities unto the Satguru. The Great Guru glorified His total identity with the Khalsa in His most wonderful outpouring Khalsa Mero Roop Hai Khas. And it is for us now to sanctify and uphold the sanctity of this outpouring. We have to prove equal to the faith reposed in us and sanctify this holy identification.
In this attire, uniform of pride, let us cognise the perpetual presence of our beloved Satguru with us in all ups and downs of our life.
The life of Sri Guru Gobind Singh Sahib, our Saviour and Protector, was highly disciplined and so were the lives of His five Beloved ones and all others who had adorned this uniform, uniform of sacred five Kakaars. Their precious lives and identity in this uniform of great pride passes on to us a code of unique discipline. And as children of Sri Guru Gobind Singh Sahib, inheritors of this proud uniform, we must abide by this code of discipline as upholders of Truth.
The flashing sword of Guru Gobind Singh leads true sikhs, the upholders of Truth, the protectors of Dharma and the oppressed everywhere. Sword worn by a sikh is a Sword of Honour given personally by Sri Guru Gobind Singh, in inheritance.
Observance of this code of discipline is holy in its origin and effect. It not only facilitates awakening Guru consciousness but also sustains and deepens it. It attracts Satguru's pleasure and grace. Spiritually it is most rewarding. It strengthens the bond of Guru-Sikh relationship. It leads to total spiritual satisfaction.
Khalsa Meh Hon Karon Niwas
Identity should not be limited to the gross body only. Subtle and casual bodies should also be moulded in this sacred identity and filled to the brim with the love, adoration and worship of most lovable, most adorable, most worshipable Guru Gobind Singh. Cognisance of this physical body is limited to a short span of physical existence, whereas true love of the Guru is a taste of the Eternity, of the Bliss Eternal, of an honourable place at His Lotus Feet in Sachkhand.
Let us attire our heart with this holiest of the holy cosmic identity of Guru Gobind Singh Ji with all sublime ideals set forth, practiced and lived by Him. And let us fill our hearts to the brim with the Nectar of Prema on which our Beloved Guru Gobind Singh thunders as the Greatest Spiritual Lion.
Jin Prem Kio Tin Hi Prabh Paio
Guru Gobind Singh carved a golden path to blessedness for us; a sublime culture which is a sure path to blessedness. He planted the banner of Truth, the banner of Divine Peace and Universal Love, the banner of Righteousness and True Dharma and the banner of the Eternal Glory of Lord's Nam.
When mind and body are offered at the lotus feet of the beloved Satguru they are purified. With body attired in His identity, in His proud uniform and with mind rolling at His holy feet both mind and body are controlled by the Divine. The mind remains dyed with the Nectar of the Divine Name and the body performs only pure and heroic deeds.
Har Ko Nam Jap Nirmal Karam
Khalsa remains always enveloped in the halo of the Divine. Mighty rays of the Divine Love of the Amrit Nam and purity of deeds radiate from his whole being.
This is the way a true sikh, a khalsa can lose and merge his little individuality in the Divine and cosmic identity of the Great Guru called GURU GOBIND SINGH.
This most auspicious day for the Khalsa reminds us of the flashing and bleeding sword in the hand of our Lord Guru Gobind Singh asking for another head. This in itself is indicative of a total surrender, a total sacrifice as the first and the foremost essential pre-requisite for earning and attaining His Grace Eternal. We have to offer our head at His Holy feet, at the altar of the flashing Bhagauti in His Holy Hand. Thereafter, with headless (egoless) existence, having died while living, be blessed with Nectar of Immortality from the holy hands of our beloved Guru Gobind Singh.
Baisakhi is a holy festival of total sacrifice, total surrender at the lotus feet of our Holy Guru Gobind Singh to attain Vision Eternal. It is a festival which awakens in us Love of Death. Love of life had been abandoned by the Five Beloved Ones before seeking holy death. True lovers of the beloved Lord seek death and not life.
From its very inception Sikh religion is universal, non-sectarian; it embraces all religions alike in its divine folds.
It is a religion of the Glory of God, Glory of His Immortal Nam, Glory of Love, Glory of Spirit, Glory of true lovers and saints of all religious faiths.
ਅੰਮ੍ਰਿਤ ਅਤੇ ਪੰਜ ਕਕਾਰਾਂ ਦੀ ਰੂਹਾਨੀ ਬਖਸ਼ਿਸ਼
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਸਿੱਖਾਂ ਨੂੰ ਅੰਮ੍ਰਿਤ ਅਤੇ ਪੰਜ ਕਕਾਰਾਂ ਦੀ ਦਾਤ ਬਖਸ਼ੀ ਸੀ। ਇਸ ਦਿਨ ਉਨ੍ਹਾਂ ਨੇ ਖ਼ਾਲਸੇ ਦੀ ਸਿਰਜਣਾ ਕੀਤੀ ਸੀ। ਸ਼ਰਧਾਵਾਨ ਸਿੱਖਾਂ ਦੇ ਦਿਲਾਂ ਅੰਦਰ ਕੱਕਾਰ, ਸਤਿਕਾਰ ਅਤੇ ਭਰੋਸੇ ਦੀਆਂ ਗੁਰੂ ਨਿਸ਼ਾਨੀਆਂ ਹਨ। ਇਹ ਕਕਾਰ ਸਾਨੂੰ ਖ਼ਾਲਸੇ ਦੀ ਸਿਰਜਣਾ ਸਮੇਂ ਦਿੱਤੇ ਗਏ ਉਪਦੇਸਾਂ ਨੂੰ ਯਾਦ ਕਰਵਾਉਂਦੇ ਹਨ। ਇਹ ਸਾਡੇ ਅੰਦਰ ਗੁਰੂ-ਚੇਤਨਾ ਨੂੰ ਜਾਗ੍ਰਤ ਕਰਨ ਵਿੱਚ ਵਾਧਾ ਕਰਦੇ ਹਨ।
ਭਰੋਸੇ ਦੀਆਂ ਇਹ ਨਿਸ਼ਾਨੀਆਂ ਅਤੇ ਸਰਬਕਾਲੀ ਉਪਦੇਸ਼ ਸਾਡੇ ਰੋਜ਼ਾਨਾ ਜੀਵਨ, ਸਾਡੇ ਤਨ, ਮਨ ਅਤੇ ਆਤਮਾ ਦਾ ਅਨਿਖੜ੍ਹ ਅੰਗ ਬਣ ਚੁੱਕੇ ਹਨ। ਗੁਰੂ ਦੇ ਉਪਦੇਸ਼ਾਂ ਦੀ ਨਿਰੰਤਰ, ਸੱਚੀ ਵਫ਼ਾਦਾਰ ਕਮਾਈ ਸਦਕਾ, ਸਿੱਖ ਆਪਣੇ ਤਨ, ਮਨ ਅਤੇ ਆਤਮਾ ਨੂੰ ਉੱਤਮ ਵਿਧੀ ਨਾਲ ਪਵਿੱਤਰ ਕਰ ਸਕਦਾ ਹੈ।
ਹੁਕਮਿ ਮੰਨਿਐ ਪਾਈਐ॥
ਗੁਰੂ ਦੀ ਸਿਮਰਨ-ਯਾਦ ਵਿੱਚ ਰਹਿਣ ਵਾਲਾ ਸੱਚਾ ਸਿੱਖ ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ਮਹਾਂਵਾਕ ਅਨੁਸਾਰ ਆਪਣੇ ਗੁਰੂ ਦੀ ਸਦ ਹਜ਼ੂਰੀ ਦਾ ਨਿੱਘ-ਮਾਣਦਾ ਰਹਿੰਦਾ ਹੈ। ਉਸ ਦਾ ਜੀਵਨ ਸਦਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ।
'ਅੰਮ੍ਰਿਤ ਅਤੇ ਪੰਜ ਕਕਾਰਾਂ ਦੀ ਦਾਤ ਨਾਲ ਪੈਦਾ ਹੋਈ ਗੁਰੂ ਚੇਤਨਾ ਦੀ ਅਵਸਥਾ ਵਿੱਚ ਖ਼ਾਲਸੇ ਦੇ ਵਿਚਾਰਾਂ, ਬਚਨਾਂ, ਕਰਮਾਂ ਦੀ ਡੋਰ ਪਿਆਰੇ ਸਤਿਗੁਰੂ ਦੇ ਹੱਥਾਂ ਵਿੱਚ ਰਹਿੰਦੀ ਹੈ।'
ਇਨ੍ਹਾਂ ਰੂਹਾਨੀ ਬਖਸ਼ਿਸ਼ਾਂ ਰਾਹੀਂ ਗੁਰੂ ਜੀ ਨੇ ਖ਼ਾਲਸੇ ਅੰਦਰ ਸਚਿਆਰ ਜੀਵਨ ਜਿਊਂਣ ਦੀ ਭਾਵਨਾ ਭਰ ਕੇ, ਉਸ ਨੂੰ ਕਾਮਲ ਇਨਸਾਨ ਬਣਾ ਦਿੱਤਾ ਸੀ। ਸੱਚ ਦੀ ਅਸਲੀ ਰੂਪ-ਰੇਖਾ, ਖ਼ਾਲਸੇ ਦੇ ਉੱਚੇ ਤੇ ਬੇਮਿਸਾਲ ਆਚਰਣ ਵਿੱਚ ਝਲਕਾਂ ਮਾਰਦੀ ਹੈ।
ਆਤਮਿਕ ਅਤੇ ਸਰੀਰਕ ਤ”ਰ ਤੇ ਗੁਰੂ ਦੇ ਰੂਪ ਵਿੱਚ ਸਾਜਿਆ ਹੋਇਆ ਸਿੱਖ ਆਪਣੇ ਅੰਦਰ ਗੁਰੂ ਦੇ ਨਿਵਾਸ ਹੋਣ ਦੀ ਰੂਹਾਨੀ ਭਾਵਨਾ ਦੇ ਅਨੰਦ ਵਿੱਚ ਰਹਿੰਦਾ ਹੈ। ਗੁਰੂ-ਲਿਵ ਦੀਆਂ ਭਾਵਨਾਵਾਂ ਕਾਰਨ ਉਸ ਦੇ ਵਿਚਾਰਾਂ, ਬੋਲਾਂ ਤੇ ਕਰਮਾਂ ਵਿੱਚ ਪਵਿੱਤਰਤਾ ਆ ਜਾਂਦੀ ਹੈ। ਉਹ ਹਉਮੈ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਆਪਣੇ ਸਤਿਗੁਰੂ ਦੇ ਮਿੱਠੇ ਭਾਣੇ ਵਿੱਚ ਰਾਜ਼ੀ ਰਹਿੰਦਾ ਹੈ।
ਇਸ ਬਾਣੇ ਦਾ ਧਾਰਨੀ ਸਿੱਖ ਗੁਰੂ ਦੀ ਮਿਹਰ ਅਤੇ ਰੂਹਾਨੀ ਚਾਨਣ ਵਿੱਚ ਰਹਿੰਦਾ ਹੈ। ਗੁਰੂ ਦੀ ਮਿਹਰ ਨਾਲ ਉਸ ਦੇ ਅੰਦਰ ਪੈਦਾ ਹੋਈ ਗੁਰੂ-ਚੇਤਨਾ ਸ਼ਕਤੀ ਦਾ ਇਕ ਵੱਡਾ ਸੋਮਾ ਬਣ ਜਾਂਦੀ ਹੈ। ਇਹ ਬਾਣਾ ਸਾਡੇ ਕਰਮਾਂ ਨੂੰ ਪਵਿੱਤਰਤਾ ਦਾ ਰੰਗ ਚਾੜ੍ਹ ਕੇ ਸਾਨੂੰ ਗੁਰੂ ਨਾਲ ਜੋੜਦਾ ਹੈ। ਗੁਰੂ ਸਾਹਿਬ ਨੇ ਆਪਣਾ ਨਿਰਾਲਾ ਰੂਪ ਵੀ ਖ਼ਾਲਸੇ ਨੂੰ ਬਖਸ਼ਿਆ ਹੈ। ਆਪ ਖਾਲਸੇ ਦੇ ਪ੍ਰੇਮ ਵਿੱਚ ਫੁਰਮਾਉਂਦੇ ਹਨ; 'ਖ਼ਾਲਸਾ ਮੇਰੋ ਰੂਪ ਹੈ ਖਾਸ'। ਗੁਰੂ-ਪ੍ਰੇਮ ਦੀ ਕਮਾਈ ਕਰਨਾ ਸਾਡਾ ਪਵਿੱਤਰ ਫਰਜ਼ ਹੈ। ਸਾਨੂੰ ਆਪਣੇ ਨਿਆਰੇ ਰੂਪ ਤੇ ਆਦਰਸ਼ ਉੱਪਰ ਉਸ ਹੱਦ ਤਕ ਪੂਰੇ ਉਤਰਨਾ ਚਾਹੀਦਾ ਹੈ ਜਿਸ ਹੱਦ ਤਕ ਕਿ ਗੁਰੂ ਸਾਹਿਬ ਨੇ ਸਾਡੇ ਤੋਂ ਆਸ ਰੱਖੀ ਹੈ।
ਇਸ ਬਾਣੇ ਵਿੱਚ, ਇਸ ਰੂਹਾਨੀ ਹੁਸਨ ਦੇ ਨਿਆਰੇ ਰੂਪ ਵਿੱਚ ਸਾਨੂੰ ਜੀਵਨ ਦੀਆਂ ਉਤਰਾਈਆਂ ਚੜ੍ਹਾਈਆਂ ਵਿੱਚ ਪਿਆਰੇ ਸਤਿਗੁਰੂ ਦੀ ਨਿਰੰਤਰ ਹਜ਼ੂਰੀ ਦਾ ਆਭਾਸ ਹੋਣਾ ਚਾਹੀਦਾ ਹੈ।
ਸਾਡੇ ਪਰਵਰਦਗਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਪੂਰਨ ਮਰਯਾਦਾ (ਣਜਤਫਜਬ;ਜਅਕ) ਵਾਲਾ ਸੀ। ਇਸੇ ਤਰ੍ਹਾਂ ਪੰਜਾਂ ਪਿਆਰਿਆਂ ਅਤੇ ਪੰਜ ਕਕਾਰਾਂ ਦੇ ਧਾਰਨੀ ਹੋਣ ਵਾਲਿਆਂ ਦਾ ਜੀਵਨ ਵੀ ਪੂਰਨ ਗੁਰੂ ਮਰਯਾਦਾ ਵਾਲਾ ਜੀਵਨ ਸੀ। ਉਨ੍ਹਾਂ ਦਾ ਮਹਾਨ ਕਰਨੀ ਵਾਲਾ ਜੀਵਨ ਅਤੇ ਨਿਆਰਾਪਣ ਇਸ ਬਾਣੇ ਅਤੇ ਮਰਯਾਦਾ ਦੇ ਰੂਪ ਵਿੱਚ ਸਾਡੇ ਤਕ ਪਹੁੰਚਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬੱਚੇ ਹੋਣ ਕਾਰਨ ਅਤੇ ਇਸ ਮਾਣ ਵਾਲੇ ਬਾਣੇ (ਵਰਦੀ) ਨੂੰ ਵਿਰਸੇ ਵਿੱਚ ਪ੍ਰਾਪਤ ਕਰਨ ਵਾਲੇ ਹੋਣ ਕਾਰਨ, ਸਾਨੂੰ ਸੱਚ ਦੇ ਝੰਡਾ ਬਰਦਾਰਾਂ ਵਾਂਗ ਇਸ ਮਰਯਾਦਾ (ਣਜਤਫਜਬ;ਜਅਕ) ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਸ਼ਕਾਂ ਮਾਰਦੀ ਤੇਗ ਸੱਚੇ ਸਿੱਖਾਂ, ਸੱਤ ਮਾਰਗ ਦੇ ਪਾਂਧੀਆਂ, ਧਰਮ ਦੀ ਰੱਖਿਆ ਕਰਨ ਵਾਲਿਆਂ ਅਤੇ ਲਤਾੜੇ ਲੋਕਾਂ ਦੀ ਹਰ ਸਮੇਂ ਤੇ ਹਰ ਥਾਂ ਅਗਵਾਈ ਕਰਦੀ ਹੈ। ਸਿੱਖ ਕ੍ਰਿਪਾਨ ਪਹਿਨਦਾ ਹੈ। ਇਹ ਕ੍ਰਿਪਾਨ ਇਕ ਵਿਸ਼ੇਸ਼ 'ਮਾਨ' ਵਾਲੀ ਕ੍ਰਿਪਾਨ (ਛਮਰਗਦ ਰ ਿ.ਰਅਰਚਗ) ਹੈ ਕਿਉਂ ਜੋ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਵਿਰਸੇ ਵਿੱਚ ਬਖ਼ਸ਼ੀ ਹੈ।
ਇਸ ਮਰਯਾਦਾ ਦੀ ਪਾਲਣਾ ਮੂਲ ਅਤੇ ਪ੍ਰਭਾਵ ਵਿੱਚ ਰੂਹਾਨੀਅਤ ਨਾਲ ਭਰਪੂਰ ਹੈ। ਇਹ ਮਰਯਾਦਾ ਨਾ ਕੇਵਲ ਸਾਡੇ ਅੰਦਰ ਗੁਰੂ ਲਿਵ ਹੀ ਪੈਦਾ ਕਰਦੀ ਹੈ ਸਗੋਂ ਇਸ ਨੂੰ ਨਿਰੰਤਰ ਕਾਇਮ ਰੱਖਦੀ ਹੈ ਅਤੇ ਗੁਰੂ-ਪ੍ਰੀਤ ਨੂੰ ਹੋਰ ਡੂੰਘਾ ਕਰਦੀ ਹੈ।
ਮਰਯਾਦਾ ਪਾਲਣ ਨਾਲ ਸਤਿਗੁਰੂ ਜੀ ਦੀ ਖੁਸ਼ੀ ਅਤੇ ਮਿਹਰ ਪ੍ਰਾਪਤ ਹੁੰਦੀ ਹੈ। ਇਹੀ ਰੂਹਾਨੀਅਤ ਦਾ ਸਭ ਤੋਂ ਵੱਡਾ ਫਲ ਹੈ। ਇਹ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਪ੍ਰੀਤ-ਗੰਢ ਨੂੰ ਹੋਰ ਪਰੇਰਿਆਂ ਕਰਦੀ ਹੈ। ਇਸ ਨਾਲ ਪੂਰਨ ਰੂਹਾਨੀ ਧਰਵਾਸ ਦੀ ਅਵਸਥਾ ਪ੍ਰਾਪਤ ਹੁੰਦੀ ਹੈ।
ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ॥
ਇਹ ਨਿਆਰਾਪਣ ਕੇਵਲ ਭੋਤਿਕ ਸਰੀਰ ਤਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਸਾਨੂੰ ਆਪਣਾ ਸਾਰਾ ਜੀਵਨ ਇਸ ਰੂਹਾਨੀ ਨਿਆਰੇਪਣ ਅਨੁਸਾਰ ਢਾਲ ਲੈਣਾ ਚਾਹੀਦਾ ਹੈ। ਸਾਨੂੰ ਇਹ ਸਰੀਰ ਰੂਪੀ ਭਾਂਡਾ, ਪ੍ਰੇਮ-ਸਰੂਪ, ਪੂਜਣਯੋਗ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰੇਮ ਅਤੇ ਸਤਿਕਾਰ ਨਾਲ ਭਰ ਲੈਣਾ ਚਾਹੀਦਾ ਹੈ। ਇਹ ਸਰੀਰ ਨਾਸ਼ਵਾਨ ਹੈ ਪਰ ਗੁਰੂ ਦਾ ਸੱਚਾ ਪ੍ਰੇਮ ਅਮਰ ਪਦ, ਸਦੀਵੀ ਮਿਹਰ ਤੇ ਸੱਚਖੰਡ ਵਿੱਚ ਉਸ ਦੇ ਪਵਿੱਤਰ ਚਰਨ ਕਮਲਾਂ ਵਿੱਚ ਆਦਰਯੋਗ ਸਥਾਨ ਪ੍ਰਾਪਤ ਕਰ ਲੈਣ ਦੇ ਰੂਹਾਨੀ ਰਸ ਦਾ ਅਨੁਭਵ ਹੈ।
ਆਓ! ਅਸੀਂ ਸਾਰੇ ਉਨ੍ਹਾਂ ਮਹਾਨ ਆਦਰਸ਼ਾਂ ਨੂੰ 'ਅਪਨਾ' ਕੇ ਜੀਵਨ ਵਿੱਚ ਉਨ੍ਹਾਂ ਦੀ ਕਮਾਈ ਕਰੀਏ ਜਿਹੜੇ ਮਹਾਨ ਆਦਰਸ਼ਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਰਜਿਆ ਹੈ। ਸਾਨੂੰ ਇਨ੍ਹਾਂ ਆਦਰਸ਼ਾਂ ਦੇ ਪਵਿੱਤਰ ਨਿਆਰੇਪਣ ਨੂੰ ਦਿਲ ਵਿੱਚ ਵਸਾ ਕੇ ਉਸ ਪ੍ਰੇਮ ਰਸ ਨੂੰ ਆਪਣੇ ਅੰਦਰ ਨੱਕੋ ਨੱਕ ਭਰ ਲੈਣਾ ਚਾਹੀਦਾ ਹੈ। ਜਿਹੜੇ ਪ੍ਰੇਮ ਰਸ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਰੂਹਾਨੀ ਸ਼ੇਰ ਵਾਂਗ ਗਰਜ ਕੇ ਲਲਕਾਰਦੇ ਹਨ :
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਰੂਹਾਨੀ ਦ”ਲਤਾਂ ਨਾਲ ਭਰਿਆ ਹੋਇਆ ਮਾਰਗ ਦਰਸਾਇਆ ਹੈ। ਇਹ ਇਕ ਅਜਿਹਾ ਰੂਹਾਨੀ ਸਭਿਆਚਾਰ ਹੈ ਜਿਸ ਨਾਲ ਰੂਹਾਨੀ ਵਡੱਤਣ ਅਤੇ ਬਰਕਤ ਨਿਸ਼ਚੇ ਹੀ ਪ੍ਰਾਪਤ ਹੁੰਦੀ ਹੈ। ਗੁਰੂ ਸਾਹਿਬ ਨੇ ਸੱਚ, ਰੂਹਾਨੀ ਸ਼ਾਂਤੀ ਸਰਬੱਤ ਦੇ ਭਲੇ, ਸੱਚਾਈ ਅਤੇ ਸੱਚੇ ਧਰਮ-ਰੱਬ ਦੇ ਨਾਮ ਦੀ ਇਲਾਹੀ ਸ਼ਾਨ ਦਾ ਝੰਡਾ ਲਹਿਰਾਇਆ ਹੈ।
ਗੁਰੂ ਦੇ ਚਰਨ ਕਮਲਾਂ ਵਿੱਚ ਤਨ ਮਨ ਸ”ਂਪਣ ਨਾਲ ਤਨ-ਮਨ ਪਵਿੱਤਰ ਹੋ ਜਾਂਦਾ ਹੈ। ਗੁਰੂ ਸਾਹਿਬ ਦੇ ਬਖਸ਼ੇ ਹੋਏ ਬਾਣੇ ਦੇ ਧਾਰਨੀ ਅਤੇ ਤਨ-ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜੀ ਰੱਖਣ ਨਾਲ ਸਾਡੇ ਜੀਵਨ ਦੀ ਡੋਰ ਗੁਰੂ ਸਾਹਿਬ ਦੇ ਕਰ ਕਮਲਾਂ ਵਿੱਚ ਸਲਾਮਤ ਰਹਿੰਦੀ ਹੈ। ਮਨ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇਹ ਸਰੀਰ ਫਿਰ ਪਵਿੱਤਰ ਅਤੇ ਕੁਰਬਾਨੀ ਭਰੇ ਕਰਮ ਹੀ ਕਮਾਉਂਦਾ ਹੈ।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਖ਼ਾਲਸਾ ਸਦਾ ਨਾਮ ਦੀ ਖ਼ੁਮਾਰੀ ਅਰਥਾਤ ਚੜ੍ਹਦੀਕਲਾ ਵਿੱਚ ਰਹਿੰਦਾ ਹੈ। ਉਸ ਦੇ ਜੀਵਨ ਵਿੱਚੋਂ ਅੰਮ੍ਰਿਤ ਨਾਮ ਦੇ ਰੂਹਾਨੀ ਪ੍ਰੇਮ ਦੀਆਂ ਸ਼ਕਤੀਸ਼ਾਲੀ ਕਿਰਨਾਂ ਅਤੇ ਨੇਕ ਕਰਮਾਂ ਦੀ ਪਵਿੱਤਰਤਾ ਡੁਲ੍ਹ-ਡੁਲ੍ਹ ਪੈਂਦੀ ਹੈ।
ਇਹ ਉਹ ਮਾਰਗ ਹੈ ਜਿਸ ਉੱਪਰ ਚਲਦਿਆਂ ਸੱਚਾ ਸਿੱਖ, ਖਾਲਸਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬ੍ਰਹਿਮੰਡੀ ਸ਼ਖਸੀਅਤ ਅਤੇ ਉਨ੍ਹਾਂ ਦੇ ਰੂਹਾਨੀ ਜਲ” ਨਾਲ ਆਪਣੀ ਸਾਧਾਰਨ ਹੋਂਦ ਨੂੰ ਅਭੇਦ ਕਰ ਲੈਂਦਾ ਹੈ।
ਵਿਸਾਖੀ ਦਾ ਇਹ ਸ਼ੁਭ ਦਿਹਾੜਾ ਖ਼ਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਵਿੱਚ ਚਮਕੀਲੀ ਤੇ ਲਹੂ ਨਾਲ ਭਿੱਜੀ ਤਲਵਾਰ ਫੜੀ, ਸਿਰ ਦੀ ਮੰਗ ਨੂੰ ਯਾਦ ਕਰਵਾਉਂਦਾ ਹੈ। ਇਹ ਪੂਰਨ ਸਮੱਰਪਣ, ਪੂਰਨ ਕੁਰਬਾਨੀ, ਉਸ ਦੀ ਸਦੀਵੀ ਮਿਹਰ ਪ੍ਰਾਪਤ ਕਰਨ ਲਈ ਪਹਿਲੀ ਤੇ ਜ਼ਰੂਰੀ ਪ”ੜ੍ਹੀ ਹੈ। ਸਾਨੂੰ ਉਨ੍ਹਾਂ ਦੇ ਪਵਿੱਤਰ ਕਰ ਕਮਲਾਂ ਵਿੱਚ ਫੜੀ ਲਿਸ਼ਕਦੀ ਭਗ”ਤੀ ਅੱਗੇ ਸੀਸ ਭੇਟਾ ਕਰਨਾ ਪਵੇਗਾ। ਆਪਣੇ ਸਿਰ ਤੋਂ ਬਿਨਾਂ ਭਾਵ ਹਉਮੈਂ ਰਹਿਤ ਹੋ ਕੇ ਜਿਉਂਦੇ ਜੀ ਮਰਨ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਕਰ ਕਮਲਾਂ ਤੇ ਅੰਮ੍ਰਿਤ ਜੀਵਨ ਦੀ ਦਾਤ ਪ੍ਰਾਪਤ ਹੁੰਦੀ ਹੈ।
ਵਿਸਾਖੀ ਦਾ ਇਹ ਪਵਿੱਤਰ ਦਿਹਾੜਾ ਸਦੀਵੀ ਸਮਦ੍ਰਿਸ਼ਟੀ ਦੀ ਪ੍ਰਾਪਤੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨ-ਕਮਲਾਂ ਅੱਗੇ ਪੂਰਨ ਸਮੱਰਪਣ ਤੇ ਕੁਰਬਾਨੀ ਦਾ ਤਿਉਹਾਰ ਹੈ। ਇਹ ਦਿਹਾੜਾ ਸਾਡੇ ਅੰਦਰ ਮ”ਤ ਦੇ ਪ੍ਰੇਮ ਨੂੰ ਜਾਗ੍ਰਤ ਕਰਦਾ ਹੈ। ਪੰਜਾਂ ਪਿਆਰਿਆਂ ਨੇ ਸ਼ੁੱਭ ਮ”ਤ ਦੀ ਪ੍ਰਾਪਤੀ ਲਈ ਜਿਉਣ ਦਾ ਮੋਹ ਤਿਆਗ ਦਿੱਤਾ ਸੀ। ਪ੍ਰੇਮ ਸਰੂਪ ਰੱਬ ਦੇ ਸੱਚੇ ਪ੍ਰੇਮੀ ਜੀਵਨ ਨਾਲੋਂ ਮ”ਤ ਦੀ ਵਧੇਰੇ ਇੱਛਾ ਰੱਖਦੇ ਹਨ।
ਸਿੱਖ ਧਰਮ ਆਪਣੇ ਪ੍ਰਕਾਸ਼ ਹੋਣ ਦੇ ਸਮੇਂ ਤੋਂ ਹੀ ਸਰਬ ਸਾਂਝਾ ਅਤੇ ਜਾਤ-ਪਾਤ ਰਹਿਤ ਧਰਮ ਹੈ। ਇਸ ਦੇ ਰੱਬੀ ਸਿਧਾਂਤਾ ਵਿੱਚ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਾਇਮ ਹੈ। ਇਹ ਧਰਮ ਰੱਬ ਦੀ ਵਡਿਆਈ, ਉਸ ਦੇ ਅੰਮ੍ਰਿਤ ਨਾਮ ਦੀ ਵਡਿਆਈ, ਆਤਮਾ ਦੀ ਉੱਚੀ ਸ਼ਾਨ, ਸੱਚੇ ਪ੍ਰੇਮੀਆਂ ਦੀ ਵਡਿਆਈ ਅਤੇ ਸਾਰੇ ਧਰਮਾਂ, ਅਕੀਦਿਆਂ ਦੇ ਸੰਤਾਂ, ਮਹਾਂਪੁਰਖਾਂ ਦੀ ਵਡਿਆਈ ਦਾ ਸਾਂਝਾ ਧਰਮ ਹੈ।