Devotional Humility

Humbly request you to share the message with all you know on the planet!

News of the Sacred enthronement of Sri Guru Arjan Sahib spread alround and the devotees eager to have a direct glimpse of Nanak the Fifth set out for Amritsar from distant places. In this spiritual quest sangat from Kabul was also on its way to Amritsar. On the last day of their journey they were determined to reach the holy presence of the New Guru but could not make it and had to camp few miles away from Sri Harimandir Sahib. Sangat included the old, the young and the children. Tired and hungry, they now yearned for a blessed vision of the Holy Guru next morning.

Sri Guru Arjan Sahib asked Mata Ganga, His holy wife, to prepare plenty of food with her own hands. Guru Arjan alongwith Mata Ganga then carried the food and water on their heads barefooted to the camp site. They served the food and water to the tired and hungry sangat. One old man, very much tired, was pressing his own legs. Sri Guru Arjan Sahib with folded hands begged for this service and started pressing the legs of the old man. The whole night the Guru and His wife served the sangat and fanned them with a hand-fan. (Gurdwara Pipli Sahib stands as a Sacred Memorial on this holy spot).

Early in the morning the sangat set out for Sri Harimandir Sahib. On arrival they took off their shoes outside. Jathedar (Incharge) of the sangat requested someone to guard and look after all the belongings and shoes there. But everyone was thirsting for a blessed glimpse of the New Guru. Sri Guru Arjan Sahib again with folded hands volunteered for this service. When seated inside, the visiting sangat did not find the Holy Guru on His seat. Jathedar enquired from Baba Budha Ji who told them that the Guru and His wife had gone to serve the incoming sangat from Kabul last night and that they had not yet returned. Jathedar told Baba Budha Ji that a very simple and humble young couple had come last night with food and water and had been in service of the sangat the whole night. When told that he was left outside to guard the belongings and the shoes, Baba Budha Ji alongwith the sangat proceeded to the said spot.

On arrival they find the Humility Incarnate Guru ecstatically absorbed in cleaning the shoes of the holy sangat. Baba Budha Ji started crying and so did the sangat. “O our Lord Satguru Sache Patshah, what are you doing”, cried Baba Budha Ji.

Awakened from his total immersion in humble service, Sri Guru Arjan Sahib looked up and just said, “O revered Baba Budha Ji, please do not stop me from doing this blessed service of the shoes of the loving children of my Beloved Guru Nanak”.

Sangat had the blessed darshans of their New Guru. They directly beheld and perceived their own Lord cleaning their shoes in devotion. Tears flowed in unending streams from their eyes melting away any traces of lurking ego, in this Vision Supreme. They had learnt the highest lesson of spirituality, i.e. Humility in Devotion and Devotion in Humility.

Aghast with wonder, love and reverence, the holy Sangat fell flat at the holy feet of the Satguru, the true Prophet of Devotional Humilty and Love. Later when the All Merciful Guru Composed the Sacred Scripture of a Universal Religion of Love enshrining all the Celestial Harmonies and totally steeped in Devotional Humility and still later when the Great Guru out of infinite love for mankind, paid the heaviest price for the same and burnt Himself on the burning hot plate under the cruel showers of burning sand that the World realized the uniqueness of the Incarnation of Guru Arjan.

The world owes an incalculable debt to the Greatest Redeemer of all times, Guru Arjan.

Love is met by Love. Love begets love. If the devoted Sangat is yearning to behold the Satguru, the Satguru is equally yearning to welcome and receive the Sangat. If the devoted Sangat is yearning to serve the Guru, the Guru runs to serve them. Divine Love is Reciprocal. If the hearts of devoted sikhs are fully occupied by the love of the Satguru, the Holy Heart of the Satguru is fully occupied by the love of His devotees.

This holy incident is a climax of Reciprocal Love between a sikh and his Satguru.

This is how the Greatest Incarnation of Humility and Devotion moulds His beloved sikhs in His own mould and image. Satguru holds the sikhs dearer to Himself than His own Soul and thus converts them into Divinities, all in Divine Silence. The Grace of the Great Guru had devoured the ‘Ego’ of His beloved sikhs and they all tasted the Bliss of Eternity in the Holy Presence of their Divine Satguru.

Sikhs were anxiously waiting for the blessed moment when they could touch the Holy feet of their beloved Satguru and clean His Holy Shoes. Satguru was much more keen to serve them.

Such is the holy relationship of a sikh with his Guru.

Guru Arjan teaches the secret of holy service (sewa Di Jugti) in this rarest of the rare example of humility.

Hearts had totally melted. Rapturous with Anand and true Bliss, the blessed Sangat had already taken a holy dip in the Eternal Glory of Guru Nanak in His unbounded Love and Humility. It was a most blessed dip in true Nimrata, Garibi, Humility.

He moulded them in Devotional Humility uniquely characteristic of their highest ideal Guru Nanak. Devotional Humility is a divine virtue which is purer than purity itself.

And the wonderstruck and blessed Sangat beholds the Supreme Glory of God in the Glorious Garb of Humility-Guru Nanak the Fifth.

Satguru never foresakes His beloved sikhs. Satguru loves his disciples with deep and abiding love and uplifts them spiritually in mysterious, wonderful and amazing ways

Gur Meray Pran Satgur Meri Ras

For a sikh, the Guru is the soul of his own soul.

Nanak Satgur Sikh Ko Jea Naal Samarey
Satguru loves and holds his sikh dearer to himself than his own soul.
Guru Te Sikh Da Rishta Sab Ton Paak Rishta Hai,
Es Dey Vich Maya Nahin Ani Chahidi,
Es Rishtey De Agey Rab Vi Apna Sir Jhukanda Hai

The whole life of Sri Guru Arjan Sahib is replete with soul-stirring and awe-inspiring incidents of profound spirit of humility.

Lustre of this great divine virtue ‘Humility’ is deeply rooted in every Great Religion, few illustrations would suffice :

Lord Rama sent his beloved brother Laxmana to dying Ravana for any parting advice. Laxmana accordingly went and stood near the head of the wounded Ravana and conveyed the purpose of his coming there. Ravana opened his eyes, heard Laxmana and closed his eyes again, without uttering any words. Meanwhile, Lord Rama came, stood near the feet of Ravana and addressed him as such :

O Most Learned Ravana
O Mighty Warrior Ravana
O Mahan Tapasavi Ravana

I had sent my brother Laxmana to your kind presence for your parting advice to him.

Ravana opened his eyes and having had a holy glimpse of the blessed Lord, meekly uttered the parting words as follows :

 

“O Merciful Lord, you are standing in such humility towards my feet—least concerned with all my shortcomings and imperfections and where is Laxmana standing?” Having learnt the greatest lesson of his life, the value of humility, he further added “what could be more valuable advice than this” and breathed his last.

Lord Krishna at the Rajasua Ceremony of Great Udhistra voluntarily took upon himself humble service of washing the feet of worthy guests, serving them food and cleaning their utensils.

Lord Budha and Lord Mahavira having abandoned their kingdoms remained totally indifferent to all the indignities forced on them as wandering monks. At some places, village lads even threw mud and filth on them. They bore all such indignities in a wonderful spirit of humility.

At the “LAST SUPPER”, Lord Christ washed the feet of all his twelve disciples, as a servant does to his master. He then asked them to do likewise to each other. “Love and serve each other as I have loved and served you all”, he then said.

The Great Prophet Mohammed is known for bearing with fortitude and in great humility all the indignities heaped on him by the inhabitants of Mecca which he had to later leave for Madina without pointing a finger of blame on anyone. Once he was returning home alone with a companion after performing his prayers ‘Namaz’. On the way, his companion pointed towards an evil minded person standing at a distance and passed remarks about his evil deeds as compared to the holy life of the Prophet and himself. Prophet Mohammed felt so much upset that he returned to offer his prayers ‘Namaz’ again. This was the state of egolessness and deep humility of the Great Prophet.

ਰੱਬੀ ਨਿਮਰਤਾ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਖ਼ਬਰ ਦੇਸਾਂ-ਪ੍ਰੇਦਸਾਂ ਵਿੱਚ ਫੈਲ ਗਈ । ਦੂਰ-ਦੂਰ ਤੋਂ ਸ਼ਰਧਾਲੂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਣ ਲਗ ਪਈਆਂ । ਕਾਬਲ ਦੀ ਸੰਗਤ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਰਹੀ ਸੀ । ਆਖ਼ਰੀ ਦਿਨ ਵਿਆਕੁਲ ਸੰਗਤ ਨੇ ਸਵੇਰੇ ਇਹ ਅਰਦਾਸਾ ਸੋਧ ਕੇ ਕਿ ਸ਼ਾਮ ਦੇ ਦੀਵਾਨ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੀ ਲੰਗਰ ਛਕਾਂਗੇ, ਆਪਣੇ ਆਖ਼ਰੀ ਪੜਾਉ ਤੋਂ ਚਾਲੇ ਪਾ ਦਿੱਤੇ ਪਰ ਨਾਲ ਬਿਰਧ ਪੁਰਸ਼ਾਂ, ਬੀਬੀਆਂ ਤੇ ਬੱਚਿਆਂ ਦੀ ਵਜ੍ਹਾ ਕਰਕੇ ਸੰਗਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਕੁਝ ਮੀਲ ਦੂਰ ਹੀ ਸੀ ਤਾਂ (ਰਾਹ ਵਿੱਚ) ਰਾਤ ਪੈ ਗਈ । ਦਿਨ ਦੇ ਸ੍ਹਰ ਨਾਲ ਉਹ ਥੱਕੇ ਥੱਕੇ ਅਤੇ ਭੁੱਖੇ ਮਹਿਸੂਸ ਕਰ ਰਹੇ ਸਨ ।

ਇਧਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਆਪਣੇ ਹੱਥੀਂ ਤਰ੍ਹਾ-ਤਰ੍ਹਾਂ ਦੇ ਭੋਜਨ ਪਦਾਰਥ ਤਿਆਰ ਕਰਨ ਲਈ ਕਹਿ ਰਹੇ ਹਨ । ਭੋਜਨ ਪਦਾਰਥ ਤਿਆਰ ਹੋ ਗਏ । ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਭੋਜਨ-ਪਾਣੀ ਆਪਣੇ ਸੀਸ ਤੇ ਚੁੱਕ ਕੇ ਨੰਗੇ ਪੈਰੀਂ ਉਸ ਅਸਥਾਨ ਵੱਲ ਤੁੱਰ ਪੈਂਦੇ ਹਨ ਜਿੱਥੇ ਕਾਬਲ ਦੀ ਸੰਗਤ ਨੇ ਪੜਾਅ ਕੀਤਾ ਹੋਇਆ ਸੀ । ਗੁਰੂ ਜੀ ਤੇ ਮਾਤਾ ਜੀ ਨੇ ਥੱਕੀ ਤੇ ਭੁੱਖੀ ਸੰਗਤ ਨੂੰ ਆਪ ਭੋਜਨ ਪਾਣੀ ਛਕਾਇਆ। ਇੱਕ ਬਜ਼ੁਰਗ ਸ਼ਰਧਾਲੂ ਬਹੁਤ ਥੱਕਿਆ ਹੋਇਆ ਸੀ ਤੇ ਉਹ ਆਪਣੀਆਂ ਲੱਤਾਂ ਆਪ ਹੀ ਘੁੱਟ ਰਿਹਾ ਸੀ । ਸ੍ਰੀ ਗੁਰੂ ਅਰਜਨ ਸਾਹਿਬ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਇਹ ਸੇਵਾ ਕਰਨ ਦੀ ਆਗਿਆ ਲੈ ਕੇ ਬਜ਼ੁਰਗ ਦੀਆਂ ਲੱਤਾਂ ਘੁੱਟਣ ਲੱਗ ਪਏ । ਸਾਰੀ ਰਾਤ ਗੁਰੂ ਜੀ ਤੇ ਮਾਤਾ ਗੰਗਾ ਜੀ ਸੰਗਤ ਦੀ ਸੇਵਾ ਵਿੱਚ ਜੁਟੇ ਰਹੇ ਅਤੇ ਪੱਖਾ ਝੱਲਣ ਦੀ ਸੇਵਾ ਕਰਦੇ ਰਹੇ । ਅੱਜ ਕੱਲ ਇਸ ਸਥਾਨ ਤੇ ਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਗੁਰਦਵਾਰਾ ਪਿੱਪਲੀ ਸਾਹਿਬ ਸੁਸ਼ੋਭਿਤ ਹੈ ।

ਦਿਨ ਚੜ੍ਹਦਿਆਂ ਸਾਰ ਹੀ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਵੱਲ ਤੁਰ ਪਈ । ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸਾਰੀ ਸੰਗਤ ਨੇ ਆਪਣੇ ਜੋੜੇ ਉਤਾਰ ਦਿੱਤੇ । ਸੰਗਤ ਦੇ ਜਥੇਦਾਰ ਨੇ ਸੰਗਤ ਦੇ ਜੋੜਿਆਂ ਅਤੇ ਸਾਮਾਨ ਦੀ ਰਖਵਾਲੀ ਲਈ ਸੰਗਤ ਵਿੱਚੋਂ ਕਿਸੇ ਇੱਕ ਨੂੰ ਪਹਿਰਾ ਦੇਣ ਲਈ ਬੇਨਤੀ ਕੀਤੀ ਪ੍ਰੰਤੂ ਹਰ ਕੋਈ ਪੰਜਵੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਤਾਵਲਾ ਸੀ । ਫਿਰ ਗੁਰੂ ਅਰਜਨ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਇਹ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਦਿੱਤਾ । ਸੰਗਤ ਪੰਜਵੇਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੰਦਰ ਚਲੀ ਗਈ ਪ੍ਰੰਤੂ ਗੁਰੂ ਜੀ ਆਪਣੇ ਸਿੰਘਾਸਣ ਤੇ ਬਿਰਾਜਮਾਨ ਨਹੀਂ ਸਨ । ਜਥੇਦਾਰ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰੂ ਜੀ ਬਾਰੇ ਪੁੱਛਿਆ ਤਾਂ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਗੁਰੂ ਜੀ ਅਤੇ ਮਾਤਾ ਗੰਗਾ ਜੀ ਕਲ ਕਾਬਲ ਤੋਂ ਆ ਰਹੀ ਸੰਗਤ ਦੀ ਸੇਵਾ ਕਰਨ ਲਈ ਗਏ ਸਨ ਅਤੇ ਅਜੇ ਤੱਕ ਵਾਪਸ ਨਹੀਂ ਆਏ । ਜਥੇਦਾਰ ਜੀ ਨੇ ਬਾਬਾ ਬੁੱਢਾ ਜੀ ਨੂੰ ਦੱਸਿਆ ਕਿ ਪਿਛਲੀ ਰਾਤ ਬਹੁਤ ਮਸਕੀਨ ਤੇ ਸਾਦਾ ਇਸਤਰੀ ਪੁਰਸ਼ ਭੋਜਨ ਪਾਣੀ ਲੈ ਕੇ ਆਏ ਸਨ ਤੇ ਉਹ ਸਾਰੀ ਰਾਤ ਸੰਗਤ ਦੀ ਸੇਵਾ ਕਰਦੇ ਰਹੇ ਸਨ । ਜਦੋਂ ਜਥੇਦਾਰ ਜੀ ਨੇ ਇਹ ਦੱਸਿਆ ਕਿ ਉਹ ਉਸੇ ਪੁਰਖ ਨੂੰ ਸੰਗਤ ਦੇ ਜੋੜਿਆਂ ਤੇ ਸਾਮਾਨ ਦੀ ਰਖਵਾਲੀ ਕਰਨ ਲਈ ਬਾਹਰ ਬਿਠਾ ਕੇ ਆਏ ਹਨ ਤਾਂ ਬਾਬਾ ਬੁੱਢਾ ਜੀ ਸਮੇਤ ਸਾਰੀ ਸੰਗਤ ਬਾਹਰ ਨੂੰ ਤੁਰ ਪਈ ।

ਨਿਮਰਤਾ ਦੇ ਪੁੰਜ ਗੁਰੂ ਜੀ ਰੂਹਾਨੀ ਵਿਸਮਾਦ ਵਿੱਚ ਸੰਗਤ ਦੇ ਜੋੜੇ ਸਾ੍ਹ ਕਰ ਰਹੇ ਸਨ । ਦਿਲ ਨੂੰ ਹਿਲਾਉਣ ਵਾਲੀ ਇਲਾਹੀ ਨਿਮਰਤਾ ਦੀ ਹੱਦ ਦੇਖ ਕੇ ਬਾਬਾ ਬੁੱਢਾ ਜੀ ਸਮੇਤ ਸਾਰੀ ਸੰਗਤ ਭੁੱਬਾਂ ਮਾਰ ਕੇ ਰੋਣ ਲੱਗ ਪਈ । ਬਾਬਾ ਬੁੱਢਾ ਜੀ ਨੇ ਅੱਖਾਂ ਵਿੱਚੋਂ ਨੀਰ ਵਹਾਉਂਦਿਆਂ ਬੇਨਤੀ ਕੀਤੀ šਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ! ਤੁਸੀਂ ਸਾਡੇ ਰੱਬ ਹੋ, ਨਾਚੀਜ਼ ਗਰੀਬਾਂ ਤੇ ਮਿਹਰ ਕਰੋ ਜੀ ।"

ਨਿਮਰ ਭਾਵ ਵਿੱਚ ਸੇਵਾ ਕਰ ਰਹੇ ਵਿਸਮਾਦੀ ਰੰਗ ਵਿੱਚ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਜੀ ਵੱਲ ਤੱਕ ਕੇ ਫੁਰਮਾਉਣ ਲਗੇ,

"ਸਤਿਕਾਰ ਯੋਗ ਬਾਬਾ ਬੁੱਢਾ ਜੀ ! ਮੈਨੂੰ ਆਪਣੇ ਪਿਆਰੇ ਗੁਰੂ ਨਾਨਕ ਦੇ ਲਾਡਲੇ ਬੱਚਿਆਂ ਦੇ ਜੋੜਿਆਂ ਦੀ ਵੱਡਭਾਗੀ ਸੇਵਾ ਕਰ ਲੈਣ ਦਿਉ ।"

ਸੰਗਤ ਨੂੰ ਪੰਜਵੇਂ ਗੁਰੂ ਜੀ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੋ ਗਈ । ਸਾਰੀ ਸੰਗਤ ਨੇ ਗੁਰੂ ਜੀ ਦੇ ਰੂਹਾਨੀ ਮੌਜ ਵਿੱਚ (ਸੰਗਤ ਦੇ) ਜੋੜੇ ਸਾ੍ਹ ਕਰਦਿਆਂ, ਦਰਸ਼ਨ ਕੀਤੇ । ਪ੍ਰਤੱਖ ਦਰਸ਼ਨ ਕਰਦਿਆਂ ਸੰਗਤਾਂ ਦੇ ਨੇਤਰਾਂ ਵਿੱਚੋਂ ਅੱਥਰੂਆਂ ਦੀ ਅਮੁੱਕ ਨਦੀ ਵਹਿ ਰਹੀ ਸੀ, ਜਿਸ ਨਾਲ ਉਨ੍ਹਾਂ ਦੇ ਅੰਦਰੋਂ šਮੈਂ - ਮੇਰੀ" ਦੇ ਸਾਰੇ ਖ਼ਿਆਲ ਖ਼ਤਮ ਹੋ ਰਹੇ ਸਨ । ਉਨ੍ਹਾਂ ਨੂੰ ਰੂਹਾਨੀਅਤ ਦੇ ਸਭ ਤੋਂ ਮਹਾਨ ਸਬਕ - ਅਰਥਾਤ 'ਭਗਤੀ ਵਿੱਚ ਨਿਮਰਤਾ ਅਤੇ ਨਿਮਰਤਾ ਵਿੱਚ ਭਗਤੀ' ਦੀ ਅਨਮੋਲ ਦਾਤ ਪ੍ਰਾਪਤ ਹੋ ਗਈ ਸੀ । ਪ੍ਰੇਮ, ਸ਼ਰਧਾ ਤੇ ਹੈਰਾਨੀ ਨਾਲ ਭਰੀ ਪਵਿੱਤਰ - ਸੰਗਤ ਇਲਾਹੀ ਨਿਮਰਤਾ ਤੇ ਪ੍ਰੇਮ ਦੇ ਸੱਚੇ ਪੈਗੰਬਰ - ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਢਹਿ ਪਈ ।

ਜਦੋਂ ਦਇਆ ਦੇ ਸਾਗਰ ਗੁਰੂ ਜੀ ਨੇ ਪ੍ਰੇਮ ਦੇ ਸਰਬ ਸਾਂਝੇ ਧਰਮ ਦੇ ਪਵਿੱਤਰ ਗ੍ਰੰਥ ਦੀ ਸਿਰਜਣਾ ਕੀਤੀ, ਜਿਸ ਵਿੱਚ ਰੱਬੀ - ਨਿਮਰਤਾ ਅਤੇ ਸਾਰੀਆਂ ਰੂਹਾਨੀ ਬਰਕਤਾਂ ਮੌਜੂਦ ਹਨ ਤੇ ਫਿਰ ਜਦੋਂ ਗੁਰੂ ਜੀ ਨੇ ਮਾਨਵ ਜਾਤੀ ਦੇ ਅਥਾਹ ਪ੍ਰੇਮ ਵਿੱਚ ਸਭ ਤੋਂ ਵੱਡੀ ਕੁਰਬਾਨੀ ਦਿੱਤੀ - ਤੱਤੀ ਤਵੀ ਤੇ ਬੈਠੇ - ਤੱਤੀ ਰੇਤ ਸੀਸ ਤੇ ਪੁਆਈ ਤਾਂ ਮਾਨਵਜਾਤੀ ਨੂੰ ਗੁਰੂ ਅਰਜਨ ਸਾਹਿਬ ਦੇ 'ਪਰਤਖ੍ਹ ਹਰਿ' ਹੋਣ ਦਾ ਪੱਕਾ ਨਿਸ਼ਚਾ ਹੋ ਗਿਆ। šਮਾਨਵਜਾਤੀ, ਸਦਾ ਅੰਗ ਸੰਗ ਹੋ ਕੇ ਉਧਾਰ ਕਰਨ ਵਾਲੇ ਗੁਰੂ ਅਰਜਨ ਸਾਹਿਬ ਦੇ ਰਿਣ ਨੂੰ ਜੁੱਗਾਂ ਜੁਗੰਤਰਾਂ ਵਿੱਚ ਨਹੀਂ ਚੁਕਾ ਸਕਦੀ ।"

ਪ੍ਰੇਮ ਦਾ ਫਲ ਪ੍ਰੇਮ ਹੈ । ਪ੍ਰੇਮ ਨਾਲ ਹੀ ਪ੍ਰੇਮ ਮਿਲਦਾ ਹੈ । ਗੁਰੂ ਜੀ ਦੀ ਪਿਆਰੀ ਸੰਗਤ ਪੰਜਵੇਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸਿੱਕ ਰਖਦੀ ਹੈ, ਤਿਵੇਂ ਸਤਿਗੁਰੂ ਜੀ ਵੀ ਸੰਗਤ ਨੂੰ ਅੱਗੇ ਜਾ ਕੇ ਜੀਓ ਆਇਆਂ ਕਹਿ ਮਿਲਦੇ ਹਨ । ਜਿਵੇਂ ਸ਼ਰਧਾਲੂ ਸੰਗਤ ਗੁਰੂ ਜੀ ਦੀ ਸੇਵਾ ਕਰਨਾ ਲੋਚਦੀ ਹੈ, ਤਿਵੇਂ ਗੁਰੂ ਜੀ ਉਨ੍ਹਾਂ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਨ । ਸੱਚਾ-ਪ੍ਰੇਮ ਜਵਾਬੀ ਖ਼ਤ ਵਾਂਗ ਹੁੰਦਾ ਹੈ । ਜੇ ਸ਼ਰਧਾਲੂ ਸਿੱਖਾਂ ਦੇ ਦਿਲਾਂ ਅੰਦਰ ਸਤਿਗੁਰੂ ਜੀ ਲਈ ਸੱਚਾ ਪ੍ਰੇਮ ਹੈ ਤਾਂ ਸਤਿਗੁਰੂ ਜੀ ਦੇ ਪਵਿੱਤਰ ਹਿਰਦੇ ਵਿੱਚ ਵੀ ਆਪਣੇ ਸਿੱਖਾਂ ਲਈ ਅਥਾਹ ਪ੍ਰੇਮ ਹੈ ।

ਇਹ ਪਵਿੱਤਰ ਸਾਖੀ, ਸਿੱਖ ਅਤੇ ਉਸਦੇ ਸਤਿਗੁਰੂ ਵਿੱਚਕਾਰ ਪਰਸਪਰ ਪ੍ਰੇਮ ਦੇ ਸਿਖ਼ਰ ਦੀ ਸਾਖੀ ਹੈ । ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਿਵੇਂ ਨਿਮਰਤਾ ਅਤੇ ਭਗਤੀ ਦੇ ਪ੍ਰਤੱਖ ਸਰੂਪ ਗੁਰੂ ਅਰਜਨ ਸਾਹਿਬ ਆਪਣੇ ਪਿਆਰੇ ਸਿੱਖਾਂ ਨੂੰ ਸਿੱਖੀ ਤੇ ਨਿਮਰਤਾ ਦੇ ਰੂਪ ਵਿੱਚ ਢਾਲਦੇ ਹਨ । ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਆਪਣੀ ਆਤਮਾ ਨਾਲੋਂ ਵੀ ਵਧੇਰੇ ਨਜ਼ਦੀਕ ਸਮਝਦੇ ਹਨ ਅਤੇ ਫਿਰ ਇਲਾਹੀ-ਮਿਹਰ ਰਾਹੀਂ ਉਨ੍ਹਾਂ ਨੂੰ ਗੁਰੂ ਨਾਨਕ ਦੇ ਘਰ ਦੀ ਸੱਚੀ ਨਿਮਰਤਾ ਵਿੱਚ ਢਾਲ ਦਿੰਦੇ ਹਨ । ਗੁਰੂ ਜੀ ਨੇ ਅਪਾਰ ਮਿਹਰ ਕਰਕੇ ਆਪਣੇ ਪਿਆਰੇ ਸਿੱਖਾਂ ਦੇ ਅੰਦਰੋਂ ਹਉਮੈਂ ਦਾ ਨਾਸ਼ ਕਰ ਦਿੱਤਾ । ਉਨ੍ਹਾਂ ਨੁੰ ਬ੍ਰਹਮ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਮ ਸਤਿ ਦੀ ਸੋਝੀ ਪ੍ਰਾਪਤ ਹੋਈ ।

ਗੁਰੂ ਜੀ ਦੇ ਸਿੱਖ ਉਸ ਸੁਲੱਖਣੀ ਘੜੀ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਜਦੋਂ ਕਿ ਉਹ ਪਿਆਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ਦੀ ਛੁਹ ਪ੍ਰਾਪਤ ਕਰਨਗੇ ਅਤੇ ਉਨ੍ਹਾਂ ਦੇ ਪਵਿੱਤਰ ਜੋੜੇ ਸਾ੍ਹ ਕਰਨਗੇ । ਪਰ ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜੀ, ਉਨ੍ਹਾਂ ਦੀ ਨਿਮਰਤਾ ਤੇ ਪਿਆਰ ਜੋ ਆਪ ਆਪਣੇ ਸੇਵਕਾਂ ਦੀ ਉਸੇ ਸੇਵਾ ਦੀ ਪਹਿਲ ਕਰਕੇ ਲਾਸਾਨੀ ਪੂਰਨੇ ਪਾ ਕੇ ਸਿੱਖੀ ਦਾ ਸੱਚਾ ਤੇ ਸੁੱਚਾ ਰਾਹ ਦਰਸਾਉਂਦੇ ਹਨ ।
ਗੁਰੂ ਅਰਜਨ ਸਾਹਿਬ ਨਿਮਰਤਾ ਦੀ ਇਸ ਇੱਕ ਇੱਕ ਬੇਮਿਸਾਲ ਉਦਾਹਰਣ ਰਾਹੀਂ ਪਵਿੱਤਰ ਸੇਵਾ ਦੀ ਜੁਗਤੀ ਸਮਝਾਉਂਦੇ ਹਨ ।
ਦਿਲ ਪਵਿੱਤਰ ਹੋ ਗਏ ਸਨ । ਅਨੰਦ ਅਤੇ ਸੱਚੀ ਮਿਹਰ ਨਾਲ ਰੂਹਾਨੀ ਰੰਗ ਵਿੱਚ ਆਈ ਸੰਗਤ ਨੇ, ਉਨ੍ਹਾਂ ਦੇ ਬੇਪਨਾਹ ਮੁਹੱਬਤ ਅਤੇ ਨਿਮਰਤਾ ਰਾਹੀਂ ਗੁਰੂ ਨਾਨਕ ਸਾਹਿਬ ਦੀ ਇਲਾਹੀ ਲੀਲ੍ਹਾ ਵਿੱਚ ਇਸ਼ਨਾਨ ਕਰ ਲਿਆ । ਇਹ ਸੱਚੀ ਨਿਮਰਤਾ, ਗਰੀਬੀ ਅਤੇ ਮਸਕੀਨਤਾ ਦਾ ਪਵਿੱਤਰ ਇਸ਼ਨਾਨ ਸੀ । ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਮਹਾਨ ਆਦਰਸ਼ਾਂ ਦੀ ਬੇਮਿਸਾਲ ਮਰਯਾਦਾ ਨੂੰ ਭਗਤੀ ਭਾਵ ਵਾਲੀ ਨਿਮਰਤਾ ਦੇ ਰੰਗ ਵਿੱਚ ਰੰਗ ਦਿੱਤਾ ਸੀ ।
ਭਗਤੀ ਭਾਵ ਵਾਲੀ ਨਿਮਰਤਾ ਇੱਕ ਇਲਾਹੀ ਗੁਣ ਹੈ, ਇਹ ਪਵਿੱਤਰਤਾ ਨਾਲੋਂ ਵੀ ਪਵਿੱਤਰ ਹੈ ।

ਗੁਰੂ ਘਰ ਦੇ ਪ੍ਰੇਮ ਵਿੱਚ ਰੰਗੀ ਅਤੇ ਵਰੋਸਾਈ ਸੰਗਤ ਪਰਮਾਤਮਾਂ ਦੀ ਅਪਾਰ ਲੀਲ੍ਹਾ ਦੇ ਨਿਮਰਤਾ ਦੇ ਪੁੰਜ, ਪੰਜਵੇਂ ਗੁਰੂ ਨਾਨਕ ਦੇ ਰੂਪ ਵਿੱਚ ਦਰਸ਼ਨ ਕਰ ਰਹੀ ਸੀ ।

ਸਤਿਗੁਰੂ ਜੀ ਆਪਣੇ ਪਿਆਰੇ ਸਿੱਖਾਂ ਨੂੰ ਭੁਲਾਉਂਦੇ ਨਹੀਂ । ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਡੂੰਘਾ ਪ੍ਰੇਮ ਕਰਦੇ ਹਨ ਅਤੇ ਅਨੇਕਾਂ ਰਹੱਸਵਾਦੀ, ਅਦੁੱਤੀ ਤੇ ਅਦਭੁੱਤ ਵਿਧੀਆਂ ਰਾਹੀਂ ਉਨ੍ਹਾਂ ਨੂੰ ਉੱਚੇ ਰੂਹਾਨੀ ਪਦ ਤੱਕ ਲੈ ਜਾਂਦੇ ਹਨ ।

ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ।।੦।।

ਸਿੱਖ ਲਈ ਗੁਰੂ ਹੀ, ਉਸ ਦੀ ਆਤਮਾ ਅਤੇ ਪ੍ਰਾਣ ਹੈ ।

ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ।।੦।।

ਸਤਿਗੁਰੂ ਜੀ ਸਿੱਖ ਨੂੰ ਆਪਣੀ ਆਤਮਾ ਨਾਲੋਂ ਵੀ ਵਧੇਰੇ ਪ੍ਰੇਮ ਕਰਦੇ ਹਨ ਤੇ ਨੇੜੇ ਰਖਦੇ ਹਨ ।

ਗੁਰੂ ਤੇ ਸਿੱਖ ਦਾ ਰਿਸ਼ਤਾ ਸਭ ਤੋਂ ਪਾਕ ਰਿਸ਼ਤਾ ਹੈ, ਇਸ ਦੇ ਵਿੱਚ ਮਾਇਆ ਨਹੀਂ ਆਉਣੀ ਚਾਹੀਦੀ, ਇਸ ਰਿਸ਼ਤੇ ਦੇ ਅੱਗੇ ਰੱਬ ਵੀ ਆਪਣਾ ਸਿਰ ਝੁਕਾਉਂਦਾ ਹੈ ।

ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਅਜਿਹੀਆਂ ਆਤਮਿਕ ਹਿਲੇਰਾ ਅਤੇ ਉਤਸ਼ਾਹ ਦੇਣ ਵਾਲੀਆਂ ਨਿਮਰਤਾ ਦੀਆਂ ਡੂੰਘੀ ਭਾਵਨਾ ਵਾਲੀਆਂ ਸਾਖੀਆਂ ਨਾਲ ਭਰਿਆ ਹੋਇਆ ਹੈ । ਸਾਰੇ ਮਹਾਨ ਧਰਮਾਂ ਵਿੱਚ ਇਸ ਮਹਾਨ ਇਲਾਹੀ ਗੁਣ - 'ਨਿਮਰਤਾ' ਦੀ ਮਹਿਮਾ ਗਾਈ ਗਈ ਹੈ। ਇੱਥੇ ਕੁਝ ਕੁ ਉਦਾਹਰਣਾ ਦੇਣੀਆਂ ਹੀ ਕਾ੍ਹੀ ਹੋਣਗੀਆਂ ।

ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਵਣ ਜੀ ਤੋਂ ਆਖ਼ਰੀ ਸਿੱਖਿਆ ਲੈਣ ਲਈ ਆਪਣੇ ਪ੍ਰਾਣ ਪਿਆਰੇ ਭਰਾ ਲਛਮਣ ਜੀ ਨੂੰ ਭੇਜਿਆ ਸੀ । ਆਗਿਆ ਦਾ ਪਾਲਣ ਕਰਦੇ ਹੋਏ ਲਛਮਣ ਜੀ ਜ਼ਖਮੀ ਹੋਏ ਰਾਵਣ ਜੀ ਦੇ ਸਿਰ੍ਹਾਣੇ ਜਾ ਖੜ੍ਹੇ ਹੋਏ । ਉਨ੍ਹਾਂ ਨੇ ਰਾਵਣ ਜੀ ਨੂੰ ਆਪਣੇ ਆਉਣ ਦਾ ਮੰਤਵ ਦੱਸਿਆ । ਰਾਵਣ ਜੀ ਨੇ ਅੱਖਾਂ ਖੋਲ੍ਹੀਆਂ, ਲਛਮਣ ਜੀ ਦੇ ਮੂੰਹੋਂ ਸੁਨੇਹਾ ਸੁਣ ਕੇ ਫਿਰ ਆਪਣੀਆਂ ਅੱਖਾਂ ਮੀਟ ਲਈਆਂ । ਇਨੇ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵੀ ਉੱਥੇ ਆ ਕੇ ਰਾਵਣ ਜੀ ਦੇ ਪੈਰਾਂ ਵੱਲ ਖਲੋ ਗਏ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ ।

ਐ ਮਹਾਂ ਵਿਦਵਾਨ ਰਾਵਣ
ਐ ਮਹਾਨ ਯੋਧੇ ਰਾਵਣ
ਐ ਮਹਾਂ ਤਪਸਵੀ ਰਾਵਣ

ਮੈਂ ਆਪਣੇ ਵੀਰ ਨੂੰ ਤੁਹਾਡੇ ਪਾਸ ਆਖ਼ਰੀ ਸਿੱਖਿਆ ਲਈ ਭੇਜਿਆ ਸੀ । ਰਾਵਣ ਜੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਭਗਵਾਨ ਜੀ ਦੇ ਦਰਸ਼ਨ ਕੀਤੇ । ਰਾਵਣ ਜੀ ਨੇ ਬੜੀ ਮੁਸ਼ਕਲ ਨਾਲ ਇਹ ਸ਼ਬਦ ਕਹੇ,

'ਹੇ ਦਿਆਲੂ ਪ੍ਰਭੂ ਜੀ ! ਆਪ ਮੇਰੇ ਔਗਣਾਂ ਤੇ ਬੁਰਾਈਆਂ ਨੂੰ ਨਜ਼ਰ ਅੰਦਾਜ਼ ਕਰਕੇ ਬਹੁਤ ਨਿਮਰਤਾ ਨਾਲ ਮੇਰੇ ਪੈਰਾਂ ਵੱਲ ਖੜ੍ਹੇ ਹੋ ਤੇ ਲਛਮਣ ਜੀ ਕਿੱਥੇ ਖੜ੍ਹੇ ਹਨ ? ਆਪਣੇ ਜੀਵਨ ਵਿੱਚ ਨਿਮਰਤਾ ਦੇ ਅਮੁੱਲ ਗੁਣ ਦਾ ਮਹਾਨ ਸਬਕ ਪ੍ਰਾਪਤ ਕਰਦਿਆਂ ਰਾਵਣ ਜੀ ਨੇ ਕਿਹਾ ਕਿ ਇਸ ਤੋਂਂ ਅਮੋਲਕ ਸਿੱਖਿਆ ਹੋਰ ਕੀ ਹੋ ਸਕਦੀ ਹੈ? ਇਹ ਕਹਿੰਦਿਆਂ ਹੀ ਉਨ੍ਹਾਂ ਨੇ ਪ੍ਰਾਣ ਤਿਆਗ ਦਿੱਤੇ ।

ਮਹਾਨ ਯੁਧਿਸ਼ਟਰ ਦੀ ਤਾਜਪੋਸ਼ੀ (ਇੱਕ ਜੱਗ) ਸਮੇਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਬਹੁਤ ਨਿਮਰਤਾ ਨਾਲ ਬਾਹਰੋਂ ਆਏ ਮਹਿਮਾਨਾਂ ਦੇ ਚਰਨ ਧੋਣ, ਉਨ੍ਹਾਂ ਨੂੰ ਭੋਜਨ ਛਕਾਉਣ ਅਤੇ ਜੂਠੇ ਬਰਤਨ ਸਾ੍ਹ ਕਰਨ ਦੀ ਸੇਵਾ ਆਪ ਲਈ ਤੇ ਕੀਤੀ ।

ਮਹਾਤਮਾ ਬੁੱਧ ਅਤੇ ਮਹਾਤਮਾ ਮਹਾਂਵੀਰ ਨੇ ਆਪਣੇ ਰਾਜ-ਭਾਗ ਦਾ ਤਿਆਗ ਕਰ ਦਿੱਤਾ । ਯਾਤਰੂ ਭਿਖਸ਼ੂਆਂ ਵਾਂਗ ਰਟਨ ਕਰਦੇ ਸਮੇਂ ਉਹ ਆਪਣੇ ਨਾਲ ਹੁੰਦੇ ਦੁਰ ਵਿਵਹਾਰ ਵਲੋਂ ਬੇਪਰਵਾਹ ਰਹੇ । ਕਈ ਥਾਵਾਂ ਤੇ ਪੇਂਡੂ ਲੜਕਿਆਂ ਨੇ ਉਨ੍ਹਾਂ ਉਪਰ ਚਿੱਕੜ ਅਤੇ ਗੰਦ ਵੀ ਸੁੱਟਿਆ, ਪ੍ਰੰਤੂ ਫਿਰ ਵੀ ਉਹ ਨਿਮਰਤਾ ਦੀ ਮਹਾਨ ਭਾਵਨਾ ਨਾਲ ਇਹ ਸਾਰਾ ਦੁਰ ਵਿਵਹਾਰ ਖਿੱੜ੍ਹੇ ਮੱਥੇ ਸਹਾਰਦੇ ਰਹੇ ।

ਪ੍ਰਭੂ ਈਸਾ ਮਸੀਹ ਨੇ 'ਆਖ਼ਰੀ ਭੋਜਨ' ਸਮੇਂ ਆਪਣੇ ਬਾਰਾਂ ਸੇਵਕਾਂ ਦੇ ਚਰਨਾਂ ਨੂੰ ਉਸੇ ਤਰ੍ਹਾਂ ਧੋਤਾ ਸੀ ਜਿਵੇਂ ਕਿ ਕੋਈ ਨੌਕਰ ਆਪਣੇ ਮਾਲਕ ਦੇ ਚਰਨ ਧੋਂਦਾ ਹੈ । ਫਿਰ ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਇੱਕ ਦੂਜੇ ਦੇ ਚਰਨ ਧੋਣ ਲਈ ਉਪਦੇਸ਼ ਦਿੱਤਾ ਅਤੇ ਫੁਰਮਾਇਆ, ਇੱਕ ਦੂਸਰੇ ਨਾਲ ਨਿਮਰਤਾ ਸਹਿਤ ਪ੍ਰੇਮ ਅਤੇ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਾ ।

ਮਹਾਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਆਪਣੇ ਸਹਿਣਸ਼ੀਲਤਾ ਅਤੇ ਨਿਮਰਤਾ ਕਰਕੇ ਜਾਣੇ ਜਾਂਦੇ ਹਨ । ਮੱਕਾ ਨਿਵਾਸੀਆਂ ਨੇ ਉਨ੍ਹਾਂ ਨਾਲ ਬਹੁਤ ਬਦਸਲੂਕੀਆਂ ਕੀਤੀਆਂ, ਆਖ਼ਰ ਉਨ੍ਹਾਂ ਨੂੰ ਮੱਕਾ ਛੱਡਣਾ ਪਿਆ, ਲੇਕਿਨ ਉਨ੍ਹਾਂ ਨੇ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ । ਇੱਕ ਵਾਰ ਹਜ਼ੂਰ ਨਮਾਜ਼ ਪੜ੍ਹ ਕੇ ਆਪਣੇ ਇੱਕ ਸਾਥੀ ਨਾਲ ਵਾਪਸ ਆ ਰਹੇ ਸਨ । ਰਸਤੇ ਵਿੱਚ ਆਉਂਦਿਆਂ ਉਨ੍ਹਾਂ ਦੇ ਸਾਥੀ ਨੇ ਕੁਝ ਦੂਰੀ ਤੇ ਖੜ੍ਹੇ ਇੱਕ ਭੈੜੇ ਆਦਮੀ ਦੇ ਕਿਰਦਾਰ ਦੀ ਆਪਣੇ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਪਵਿੱਤਰ ਜੀਵਨ ਨਾਲ ਤੁਲਨਾ ਕਰਦਿਆਂ ਉਸ ਬਾਰੇ ਕੁਝ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ । ਹਜ਼ਰਤ ਮੁਹੰਮਦ ਸਾਹਿਬ ਦਾ ਹਿਰਦਾ ਏਨਾ ਦੁਖੀ ਹੋਇਆ ਕਿ ਉਨ੍ਹਾਂ ਨੇ ਫੁਰਮਾਇਆ šਤੂੰ ਸਾਡੀ ਨਮਾਜ਼ ਕਜ਼ਾ ਕਰ ਦਿੱਤੀ ਹੈ" ਅਤੇ ਉਹ ਦੁਬਾਰਾ ਨਮਾਜ਼ ਪੜ੍ਹਨ ਚਲੇ ਗਏ । ਇਹ ਹਜ਼ਰਤ ਮੁਹੰਮਦ ਸਾਹਿਬ ਦੀ ਹਉਮੈਂ ਤੋਂ ਰਹਿਤ ਅਤੀ ਨਿਮਰਤਾ ਦੀ ਮਗਨ ਅਵੱਸਥਾ ਸੀ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...