Guru Tegh Bahadur Sahib - Martyrdom

Humbly request you to share the message with all you know on the planet!

Jagat Jalanda Rakh Lai
Apni Kirpa Dhaar
Jit Duaray Ubhrey
Tite Laihu Ubaar

This is Sri Guru Amar Das Ji�s prayer to the Lord for the deliverence of the world and means:

“O Lord, the world is on fire,
save it by showering your grace.

Save it by whichever way it can be saved.”

Guru means Enlightener and Jagat Guru means the Enlightener of the world. Whenever Jagat Guru incarnates, the purpose is two-fold, to establish the Glory of God and to restore the Glory of Man.

Jagat Guru prays for the redemption of the whole of mankind. His prayer is not confined to a single community, a nation or a country. It knows no man-made barriers of colour, caste, and creed and geographical limitations. It is universal and all-embracing.

Sri Guru Arjan, Humility Incarnate, compiles a Holy Scripture, eternally aglow with all Celestial Harmonies and totally free from all Cruel Diversities, for Universal Redemption.

The Third Nanak, Sri Guru Amar Das Ji beseeches the Almighty to save the World on Fire. Then the Fifth Nanak, in the Form of Guru Arjan Sits on Fire and Through His Grace Saves The World.

Then again arose a holy demand of a supreme sacrifice by a great Maha Purash. And the Divine Child (Guru Gobind Singh) the Tenth Nanak says:

“There is no Greater Maha Purash than
Guru Tegh Bahadur”

And so Nanak The Ninth sets out for the Greatest ‘Balidaan’ of All Times.

When the Almighty manifests himself in human form, he takes the whole human race in His loving Embrace. This God like warmth of the Divine Incarnate flows out to the whole creation and yearns for universal welfare and redemption. This Nectar of Grace and Love flowed from the Beneficient, All Loving Guru Tegh Bahadur (Guru Nanak - The Ninth) to 500 Pandits of Kashmir and through them to a whole religion, a whole nation.

Sri Guru Tegh Bahadur Sahib's sacrifice for the pandits of Kashmir has to be viewed in this background and context. He, being the Jagat Guru, belongs to all, the whole universe. The love and mercy of a Prophet, a Messiah, a Jagat Guru is impartial, it knows no difference. It showers like rain on all alike. When Pandits of Kashmir, subjected to untold persecution and tyranny, approached Sri Guru Tegh Bahadur Sahib for protection, the most compassionate Guru had shown an unexampled mercy characteristic of the House of Guru Nanak.

Jo Saran Awey Tis Kanth Lawey,
Eh Birad Swamy Sanda

Whosoever seeks the shelter of the Lord, Lord clasps him to his bosom.

That is the unique way, the great attribute of the Lord.

Sri Guru Tegh Bahadur Sahib at that time said, “Supreme Sacrifice by a `Mahan Pursh” was the need of the hour”. The Divine Child (Guru Gobind Singh) had then said, “There is no greater ‘Mahan Pursh’ than Sri Guru Tegh Bahadur Sahib.”

It is out of compassion, out of love for suffering humanity that God Himself incarnates in the world. The intensity of this compassion, the uniqueness of this Love-force flowing from the Saviour to His suffering children, was witnessed, with awe and reverence, by suffering humanity, in the form of Sri Guru Tegh Bahadur Sahib.

Satguru is love personified—an ocean of mercy and compassion and whosoever enters into His Holy presence for protection and shelter, into the orbit of His grace, never returns empty handed or disappointed. No sooner does a yearning soul take one step towards the Lotus Feet of the Saviour Satguru than the all Merciful Satguru takes crores of compassionate steps to protect and save it. The All Merciful Sri Guru Tegh Bahadur Sahib provided a healing touch to suffering humanity, but in what a soul-stirring, unique and splendid manner. �Daya� (mercy or compassion) is one of the greatest attributes of God and Sri Guru Teg Bahadur Sahib demonstrated that attribute compatible with the Eternal Glory of Guru Nanak.

Real feeling of love means total sacrifice for the sake of the beloved. Love of God expresses itself in taking upon Himself the sufferings of His Children, His Creation. God is love and Love is God. He is altogether compassionate and Merciful. It is in this context that the great sacrifice of Sri Guru Tegh Bahadur Sahib surpasses all imagination. With regard to the martyrdom of Sri Guru Tegh Bahadur Sahib, Sri Guru Gobind Singh Sahib says that such a wondrous feat has never been performed by anyone.

Tegh Bahadur Si Kirya Kari Na Kinhoo Aan

A worldly mother takes upon herself all the sufferings and inconveniences to make her children comfortable. God is loved as father and mother and is addressed in many holy hymns as such. All beings are His children. The Ninth Guru Nanak, a true manifestation of God, demonstrates the divine climax of God�s love for His children. For God there is no discrimination between His children on the basis of faith, belief or religion. With equity, the Great Guru accepts all of them and saves them. He had incarnated for the sake of love for the children of God. And He alleviates these sufferings and redeems them with such a grandiose and exemplary excellence.

In the House of Guru Nanak, the whole of the global community constitutes one family and all members of this family are lovable children of the one and only lovable God.

Grace emanates and radiates out to all alike from God and from His true manifestations. Sri Guru Tegh Bahadur Sahib filled the sinking hearts of the people with nectar of this Grace and delivered them.

What a unique and marvellous way to restore the �Glory of Man� in all its manifold aspects.

Whenever the Divine dwells in a human form, He manifests the Eternal Glory of God and the Agony of Man. Sri Guru Arjan Sahib and Sri Guru Tegh Bahadur Sahib demonstrated this twin aspect in a most glorious, soul-stirring, and over-whelming manner. They gave supreme sacrifice to neutralize the suffering and agony of man.

Glory of God and Glory of Man are two aspects of His divine Sport. He indulges in this sport in every age. Sri Guru Tegh Bahadur Sahib was rejoicing in His own sacred game. It was His very nature to scatter heavenly and celestial essence and joy. In his life here he played the most dreadful game of human agony and glorified and divinised the whole phenomenon of human suffering. All this for the deliverence and future peace of the children of God.

Jagat Guru- The World Teacher and Enlightener-Himself sets the highest precedent of feeling blissful in agony, of rapturous samadhi in most painful postures, of the Cross, while seated on fire with cruel showers of burning sand pouring on Head, while being brutally beheaded in public. The World Teacher trod this unique path to cast new moulds and set new standards for true aspirants to follow. The Jagat Guru Himself leads and guides on this golden path to the Beloved Lord. Such is the Doctrine and Concept of True Divine Love, of �Prema�, in the House of Guru Nanak.

Having blazed examples of supreme sacrifice they blessed their most beloved disciples with the boon of suffering. With their own illustrious examples they drove home the point that seeking Divinity is not a rosy path. They taught their loved ones to exult in treading bare footed upon the sharp blade of swords, led them to a spiritual state of mind in which the most dreadful suffering begins to introxicate a devotee; to a stage that opens up the vistas of His Ethereal Glory and to a sublime death which bestows eternal life.

 

“True Realisation of the actual nature of this material world, its perishable, transitory and illusory aspects best dawns on a person in suffering&sdquo;

His beloved devotees - Bhai Mati Das, Bhai Sati Das and Bhai Dyala spurned all lucrative offers of wealth, power and status and sacrificed everything worldly for the pleasure of their Beloved Satguru Sri Guru Tegh Bahadur Sahib. They embraced martyrdom one after the other, radiating the divine glory of Guru Nanak which is bestowed upon a chosen few, blessed few. Love of a true devotee with his beloved Satguru, when sublimated, purified and perfected goes out to the Satguru in miraculous ways.

Divine lovers of Sri Guru Tegh Bahadur Sahib were martyred in the very holy presence of their beloved Satguru. These love-smitten Sikhs of the Guru sailed in an ocean of Bliss despite being brutally tortured to death, because for them one spark of Love and Grace from the Loving and Holy glance of their beloved Sri Guru Tegh Bahadur Sahib was more precious than all the Kingdoms of the earth and heaven.

ਸ਼ਹਾਦਤ

ਸਲੋਕ ਮਹਲਾ ੩

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ।।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ।।

ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਸ਼ਬਦ ਵਿੱਚ ਸੰਸਾਰ ਦੇ ਉਧਾਰ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ । ਇਸ ਦਾ ਸਰਲ ਭਾਵ ਹੈ:-

'ਐ ਮੇਰੇ ਪ੍ਰਭੂ ਇਹ ਸੰਸਾਰ ਜਲ ਰਿਹਾ ਹੈ, ਆਪਣੀ ਮਿਹਰ ਦੀ ਵਰਖਾ ਕਰਕੇ ਇਸ ਨੂੰ ਬਚਾ ਲੈ ! ਜਿਵੇਂ ਵੀ ਹੈ ਇਸ ਦੀ ਰੱਖਿਆ ਕਰੋ ਜੀ ।'

“ਗੁਰੂ” ਦਾ ਅਰਥ “ਪ੍ਰਕਾਸ਼ ਕਰਨ ਵਾਲਾ” ਹੈ ਤੇ “ਜਗਤ ਗੁਰੂ” ਦਾ ਅਰਥ “ਸਾਰੇ ਸੰਸਾਰ ਵਿੱਚ ਪ੍ਰਕਾਸ਼ ਕਰਨ ਵਾਲਾ ਗੁਰੂ” ਹੈ ।

ਜਗਤ ਗੁਰੂ ਇਸ ਧਰਤੀ ਤੇ ਦੋ ਉਦੇਸ਼ ਲੈ ਕੇ ਆਉਂਦੇ ਹਨ । ਪਹਿਲਾ ਉਦੇਸ਼ ਪ੍ਰਭੂ ਦੀ ਇਲਾਹੀ ਸ਼ਾਨ ਦਾ ਪ੍ਰਗਟਾਵਾ ਅਤੇ ਦੂਜਾ ਉਦੇਸ਼ ਮਾਨਵ ਦੇ ਜੋਤ ਸਰੂਪ ਹੋਣ ਦੀ ਵਡਿਆਈ ਨੂੰ ਜ਼ਾਹਰ ਕਰਨਾ ਹੁੰਦਾ ਹੈ।

ਜਗਤ ਗੁਰੂ ਸਾਰੀ ਲੁਕਾਈ ਦੇ ਉਧਾਰ ਵਾਸਤੇ ਪ੍ਰਾਰਥਨਾ ਕਰਦੇ ਹਨ । ਉਨ੍ਹਾਂ ਦੀ ਪ੍ਰਾਰਥਨਾਂ ਕਿਸੇ ਇੱਕ ਖ਼ਾਸ ਫਿਰਕੇ, ਕੌਮ ਜਾਂ ਇੱਕ ਦੇਸ਼ ਵਾਸਤੇ ਨਹੀਂ ਹੁੰਦੀ । ਉਨ੍ਹਾਂ ਦੀਆਂ ਪਾਕ ਨਿਗਾਹਾਂ ਵਿੱਚ ਰੰਗ, ਜਾਤ-ਪਾਤ ਅਤੇ ਮਨੁੱਖ ਦੀਆਂ ਬਣਾਈਆਂ ਭੂਗੋਲਿਕ ਹੱਦਾਂ ਕੋਈ ਅਰਥ ਨਹੀ ਰੱਖਦੀਆਂ । ਉਨ੍ਹਾਂ ਦੀ ਪ੍ਰਾਰਥਨਾ ਸਰਬ ਵਿਆਪਕ ਅਤੇ ਸਰਬੱਤ ਦੇ ਭਲੇ ਲਈ ਹੁੰਦੀ ਹੈ । ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁੱਲ ਜਗਤ ਦੇ ਉਧਾਰ ਵਾਸਤੇ ਸੰਸਾਰ ਨੂੰ ਹਮੇਸ਼ਾ ਅੱਗ ਤੋਂ ਬਚਾਉਣ ਵਾਸਤੇ ਪਵਿੱਤਰ ਗ੍ਰੰਥ ਦੀ ਸਿਰਜਣਾ ਕੀਤੀ । ਇਹ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਸਦੀਵੀ ਤੌਰ ਤੇ ਮਨੁੱਖਤਾ ਦਾ ਮਾਰਗ ਰੋਸ਼ਨ ਕਰ ਰਹੇ ਹਨ ।

ਤੀਜੇ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਜੀ ਇਸ ਸੰਸਾਰ ਨੂੰ ਕਲਿਯੁਗ ਦੀ ਅਗਨੀ ਤੋਂ ਬਚਾਉਣ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ । ਫਿਰ ਪੰਜਵੇਂ ਗੁਰੂ ਨਾਨਕ (ਸ੍ਰੀ ਗੁਰੂ ਅਰਜਨ ਸਾਹਿਬ) ਨੇ ਸੰਸਾਰ ਨੂੰ ਅੱਗ ਤੋਂ ਬਚਾਉਣ ਵਾਸਤੇ ਆਪ ਹੀ ਬਲਦੀ ਅੱਗ ਵਿੱਚ ਤੱਤੀ ਤਵੀ ਤੇ ਆਸਣ ਲਾ ਲਿਆ । ਇਸ ਤੋਂ ਬਾਅਦ ਇੱਕ ਮਹਾਂਪੁਰਖ ਦੀ ਸ਼ਹਾਦਤ ਦੀ ਫਿਰ ਮੰਗ ਪੈਦਾ ਹੋਈ । ਦਸਵੇਂ ਨਾਨਕ-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਲੜੀ ਉਮਰ ਵਿੱਚ ਬਚਨ ਕਰਦੇ ਹਨ:- “ਗੁਰੂ ਤੇਗ ਬਹਾਦਰ ਸਾਹਿਬ ਤੋ ਵੱਡਾ ਹੋਰ ਕੌਣ ਮਹਾਂਪੁਰਖ ਹੋ ਸਕਦਾ ਹੈ ।” ਤਦ ਨੌਵੇਂ ਨਾਨਕ ਜੀ ਨੇ ਮਹਾਨ ਸ਼ਹਾਦਤ ਦੇਣ ਵਾਸਤੇ ਚਾਲੇ ਪਾ ਦਿੱਤੇ । ਅਜਿਹੇ ਬਲੀਦਾਨ ਦੀ ਹੋਰ ਉਦਾਹਰਣ ਨਹੀਂ ਮਿਲ ਸਕਦੀ ।

ਜਦੋਂ ਪਰਮਾਤਮਾ ਮਾਨਵ ਰੂਪ ਵਿੱਚ ਇਸ ਧਰਤੀ ਤੇ ਆਉਂਦਾ ਹੈ ਤਾਂ ਸਾਰੀ ਮਾਨਵ ਜਾਤੀ ਨੂੰ ਆਪਣੀ ਪ੍ਰੇਮ ਦੀ ਛੱਤਰੀ ਹੇਠ ਲੈ ਲੈਂਦਾ ਹੈ । ਇਸ ਇਲਾਹੀ ਸੂਰਤ ਤੋਂ ਮਾਨਵ ਜਾਤੀ ਨੂੰ ਰੱਬੀ ਪਿਆਰ ਤੇ ਧਰਵਾਸ ਪ੍ਰਾਪਤ ਹੁੰਦਾ ਹੈ । ਇਹ ਰੱਬ ਸਰੂਪ ਕੁੱਲ ਮਾਨਵਤਾ ਦੀ ਭਲਾਈ ਅਤੇ ਇਸ ਦਾ ਪਾਰ ਉਤਾਰਾ ਕਰਦਾ ਹੈ । ਪਰਉਪਕਾਰੀ ਤੇ ਪ੍ਰੇਮ ਸਰੂਪ ਗੁਰੂ ਤੇਗ ਬਹਾਦਰ ਸਾਹਿਬ (ਨੌਵੇਂ ਗੁਰੂ ਨਾਨਕ) ਦੇ ਹਿਰਦੇ ਵਿੱਚ ਮਿਹਰ ਤੇ ਪ੍ਰੇਮ ਦੀ ਇਹ ਨਦੀ ਕਸ਼ਮੀਰ ਦੇ 500 ਪੰਡਤਾਂ ਵਾਸਤੇ ਤੇ ਉਨ੍ਹਾਂ ਦੇ ਰਾਹੀਂ ਪੂਰੇ ਧਰਮ, ਕੌਮ ਵਾਸਤੇ ਵਗੀ ਸੀ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਸ਼ਮੀਰੀ ਪੰਡਤਾਂ ਦੀ ਰੱਖਿਆ ਵਾਸਤੇ ਕੀਤੀ ਕੁਰਬਾਨੀ ਨੂੰ ਇਸ ਪਿਛੋਕੜ ਅਤੇ ਪ੍ਰਸੰਗ ਵਿੱਚ ਰੱਖ ਕੇ ਵੇਖਣਾ ਚਾਹੀਦਾ ਹੈ । ਉਹ ਜਗਤ ਗੁਰੂ ਹਨ ।

ਗੁਰੂ ਨਾਨਕ ਪਾਤਸ਼ਾਹ ਆਪਣੇ ਦਸੇ ਸਰੂਪਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ, ਇਸ ਕਲਿਯੁਗ ਦੇ ਅੰਧਕਾਰ ਯੁੱਗ ਵਿੱਚ ਸਾਰੇ ਜਗਤ ਦੇ ਸਾਂਝੇ ਜਗਤ ਗੁਰੂ ਹਨ ।

ਜਗਤੁ ਗੁਰੂ ਗੁਰੁ ਨਾਨਕ ਦੇਓ ।
ਭਾਈ ਗੁਰਦਾਸ ਜੀ

ਇਸ ਲਈ ਉਹ ਸਾਰੇ ਜਗਤ ਨਾਲ ਸਬੰਧਤ ਹਨ । ਇਸ ਪ੍ਰੇਮ ਤੇ ਦਇਆ ਦ੍ਰਿਸ਼ਟੀ ਵਿੱਚ ਪੈਗੰਬਰ ਮਸੀਹਾ ਤੇ ਜਗਤ ਗੁਰੂ ਦਾ ਕਿਸੇ ਨਾਲ ਭਿੰਨ-ਭੇਦ ਨਹੀਂ ਹੁੰਦਾ । ਉਨ੍ਹਾਂ ਦੀ ਦ੍ਰਿਸ਼ਟੀ ਸਭ ਤੇ ਬਰਾਬਰ ਪੈਂਦੀ ਹੈ । ਇਹ ਵਰਖਾ ਵਾਂਗਰ ਸਾਰੇ ਜੀਵਾਂ ਤੇ ਪੈਂਦੀ ਹੈ । ਜਦੋਂ ਅਸਹਿ ਜ਼ੁਲਮਾਂ ਤੇ ਅਤਿਆਚਾਰਾਂ ਤੇ ਪੀੜਿਤ ਲੋਕਾਂ ਨੇ ਆਪਣੇ ਬਚਾਓ ਲਈ ਸ੍ਰੀ ਗੁਰੂ ਨੂੰ ਤੇਗ ਬਹਾਦਰ ਸਾਹਿਬ ਜੀ ਕੋਲ ਆ ਫਰਿਆਦ ਕੀਤੀ ਤਾਂ ਦਿਆਲੂ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰ-ਘਰ ਦੀ ਸ਼ੋਭਾ ਅਨੁਸਾਰ ਇੱਕ ਬੇਮਿਸਾਲ ਪਰਉਪਕਾਰ ਦਾ ਪ੍ਰਗਟਾਵਾ ਕੀਤਾ ।

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ।।
ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ।।

ਜੋ ਵੀ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਜੀ ਉਸ ਨੂੰ ਛਾਤੀ ਨਾਲ ਲਾ ਲੈਂਦੇ ਹਨ । ਇਹ ਇੱਕ ਨਿਰਾਲਾ ਮਾਰਗ ਹੈ, ਇਹ ਗੁਰੂ ਦਾ ਸਹਿਜ ਗੁਣ ਹੈ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਸਮੇਂ ਫੁਰਮਾਇਆ ਕਿ ਸਮਾਂ ਇੱਕ ਮਹਾਂਪੁਰਸ਼ ਦੇ ਮਹਾਨ ਬਲੀਦਾਨ ਦੀ ਮੰਗ ਕਰ ਰਿਹਾ ਹੈ । ਰੱਬੀ ਬਾਲ (ਗੁਰੂ ਗੋਬਿੰਦ ਸਿੰਘ ਜੀ) ਬੋਲੇ, “ਸ੍ਰੀ ਗੁਰੂ ਤੇਗ ਬਹਾਦਰ ਨਾਲੋਂ ਹੋਰ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ।”

ਦੁੱਖੀ ਮਨੁੱਖ ਜਾਤੀ ਦੇ ਦੁੱਖ ਦੂਰ ਕਰਨ, ਪ੍ਰੇਮ ਅਤੇ ਦਇਆ ਖ਼ਾਤਰ ਪਰਮਾਤਮਾ ਆਪ ਰੂਪ ਧਾਰ ਕੇ ਇਸ ਜਗਤ ਵਿੱਚ ਆਉਂਦਾ ਹੈ । ਰੱਖਿਅਕ ਦੇ ਹਿਰਦੇ ਵਿੱਚੋਂ ਆਪਣੇ ਬੱਚਿਆਂ ਵਾਸਤੇ ਦਇਆ ਦੀ ਪ੍ਰਬਲ ਵਹਿੰਦੀ ਇਸ ਪ੍ਰੇਮ ਦੀ ਨਿਰਾਲੀ ਸ਼ਾਨ ਨੂੰ ਸੰਸਾਰੀ ਲੋਕਾਂ ਨੇ ਬੜੀ ਅਸਚਰਜਤਾ ਨਾਲ ਵੇਖਿਆ । ਦੁੱਖੀ ਲੁਕਾਈ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿੱਚ ਇਹ ਅਲੌਕਿਕ ਕਲਾ ਵਰਤਦੀ ਵੇਖੀ ।

ਸਤਿਗੁਰੂ ਜੀ ਪ੍ਰੇਮ ਦੀ ਮੂਰਤ, ਦਇਆ ਅਤੇ ਮਿਹਰ ਦੇ ਸਾਗਰ ਹਨ । ਜੋ ਕੋਈ ਵੀ ਬਚਾਓ ਲਈ ਉਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ, ਉਨ੍ਹਾਂ ਦੇ ਮਿਹਰ ਦੇ ਘੇਰੇ ਵਿੱਚ ਆਉਂਦਾ ਹੈ, ਉਹ ਕਦੀ ਨਿਰਾਸ਼ ਹੋ ਕੇ ਨਹੀਂ ਮੁੜਦਾ । ਜਦੋਂ ਵੀ ਕੋਈ ਸ਼ਰਧਾਲੂ ਆਤਮਾ, ਮਹਾਨ ਰਖਿੱਅਕ ਸਤਿਗੁਰੂ ਜੀ ਦੇ ਚਰਨ-ਕਮਲਾਂ ਵੱਲ ਇੱਕ ਕਦਮ ਪੁਟਦੀ ਹੈ ਤਾਂ ਸਤਿਗੁਰੂ ਜੀ ਉਸਦੀ ਰੱਖਿਆ ਲਈ ਉਸਨੂੰ ਬਚਾਉਣ ਲਈ ਕਰੋੜਾਂ ਕਦਮ ਅੱਗੇ ਹੋ ਕੇ ਮਿਲਦੇ ਹਨ । ਦਇਆਵਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦੁੱਖੀ ਜਨਤਾ ਨੂੰ ਆਪਣੀ ਸੁਖਦ ਛੁਹ ਨਾਲ ਜੀਅ-ਦਾਨ ਦਿੱਤਾ । ਇਹ ਵਿਧੀ ਆਤਮਿਕ ਹਲੂਣਾ ਦੇਣ ਵਾਲੀ ਬਹੁਤ ਨਿਰਾਲੀ ਤੇ ਸ਼ਾਨਦਾਰ ਸੀ । ਦਇਆ, ਪਰਮਾਤਮਾ ਦਾ ਇੱਕ ਸਹਿਜ ਗੁਣ ਹੈ । ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਸ਼ਾਨ ਤੇ ਰਵਾਇਤ ਦੇ ਅਨੁਕੂਲ ਇਸ ਸਹਿਜ ਗੁਣ ਦਾ ਪ੍ਰਗਟਾਵਾ ਕੀਤਾ ।

ਪ੍ਰੇਮ ਦੀ ਅਸਲ ਭਾਵਨਾ ਦਾ ਅਰਥ-ਆਪਣੇ ਪਿਆਰੇ ਲਈ ਕੁਰਬਾਨੀ ਕਰਨਾ ਹੈ । ਪ੍ਰਭੂ ਦਾ ਪ੍ਰੇਮ ਆਪਣੇ ਬੱਚਿਆਂ ਦੇ ਦੁੱਖ ਆਪ ਸਹਾਰਨ ਨਾਲ ਹੀ ਜ਼ਾਹਰ ਹੁੰਦਾ ਹੈ । ਉਹ ਦਇਆ ਅਤੇ ਤਰਸ ਦੇ ਸਾਗਰ ਹਨ । ਇਸ ਪ੍ਰਸੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ, ਸਜਰੀਆਂ ਸੋਚਣੀਆਂ ਤੋਂ ਉਪਰ ਦਾ ਬਲੀਦਾਨ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਫੁਰਮਾਇਆ ਹੈ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਪਹਿਲਾਂ ਕਿਸੇ ਨੇ ਏਨੀ ਮਹਾਨ ਕੁਰਬਾਨੀ ਨਹੀ ਕੀਤੀ ਸੀ ।

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ।।

ਦੁਨਿਆਵੀ ਮਾਤਾ ਆਪਣੇ ਬੱਚੇ ਦੇ ਸੁਖ-ਆਰਾਮ ਲਈ ਸਾਰੀਆਂ ਮੁਸੀਬਤਾਂ ਤੇ ਦੁੱਖ ਆਪ ਝੱਲ ਲੈਂਦੀ ਹੈ । ਇਸੇ ਤਰ੍ਹਾਂ ਰੱਬ ਹੀ ਸਾਡਾ ਪਿਤਾ ਅਤੇ ਰੱਬ ਹੀ ਸਾਡੀ ਮਾਤਾ ਹੈ - ਗੁਰਬਾਣੀ ਵਿੱਚ ਥਾਂ-ਥਾਂ ਪਰਮਾਤਮਾ ਨੂੰ ਮਾਤਾ ਪਿਤਾ ਕਹਿ ਕੇ ਸੰਬੋਧਨ ਕੀਤਾ ਗਿਆ ਹੈ । ਅਸੀਂ ਸਾਰੇ ਉਸ ਦੇ ਬੱਚੇ ਹਾਂ । ਨੌਵੇਂ ਗੁਰੂ ਨਾਨਕ, ਰੱਬ ਦੇ ਸੱਚੇ ਸਰੂਪ ਨੇ ਆਪਣੇ ਬੱਚਿਆਂ ਵਾਸਤੇ ਰੱਬੀ ਪਿਆਰ ਦੇ ਰੂਹਾਨੀ ਸਿਖ਼ਰ ਦੇ ਦਰਸ਼ਨ ਕਰਵਾਏ ਹਨ । ਪਰਮਾਤਮਾ ਧਰਮ ਤੇ ਵਿਸ਼ਵਾਸ਼ ਦੇ ਆਧਾਰ ਤੇ ਆਪਣੇ ਬੱਚਿਆਂ ਨਾਲ ਕੋਈ ਵਿੱਤਕਰਾ ਨਹੀ ਕਰਦਾ । ਗੁਰੂ ਜੀ ਸਾਰਿਆਂ ਨੂੰ ਇੱਕ ਸਮਾਨ ਵੇਖਦੇ ਹਨ ਅਤੇ ਸਰਬੱਤ ਦਾ ਭਲਾ ਕਰਦੇ ਹਨ । ਉਨ੍ਹਾਂ ਨੇ ਇਹ ਰੂਪ ਰੱਬ ਦੇ ਬੱਚਿਆਂ ਦੇ ਪ੍ਰੇਮ ਵਿੱਚ ਧਾਰਿਆ ਹੈ । ਗੁਰੂ ਸਾਹਿਬ ਇਨ੍ਹਾਂ ਦੁੱਖਾਂ ਨੂੰ ਬਹੁਤ ਸ਼ਾਹਾਂਨਾ ਢੰਗ ਨਾਲ ਮਲ੍ਹਮ ਪੱਟੀ ਕਰਕੇ ਦੂਰ ਕਰਦੇ ਹਨ।

ਗੁਰੂ ਨਾਨਕ ਸਾਹਿਬ ਦੇ ਦਰ ਘਰ ਵਿੱਚ ਇਹ ਸਾਰਾ ਸੰਸਾਰ ਇੱਕ ਪਰਿਵਾਰ ਦੇ ਸਾਰੇ ਮੈਂਬਰ ਇੱਕ ਹੀ ਰੱਬ ਦੇ ਪਿਆਰੇ ਬੱਚੇ ਹਨ । ਪਰਮਾਤਮਾ ਅਤੇ ਉਸ ਦੇ ਸੱਚੇ ਰੂਪਾਂ ਵਿੱਚੋਂ ਸਭ ਨੂੰ ਬਖਸ਼ਿਸ਼ ਦੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਲੋਕਾਂ ਦੀਆਂ ਮੁਰਦਾ ਰੂਹਾਂ ਵਿੱਚ ਮਿਹਰ ਦਾ ਅੰਮ੍ਰਿਤ ਪਾ ਕੇ ਉਨ੍ਹਾਂ ਨੂੰ ਜੀਅ ਦਾਨ ਦਿੱਤਾ ਸੀ । ਮਨੁੱਖ ਦੇ ਜੋਤ ਸਰੂਪ ਹੋਣ ਦੀ ਇਲਾਹੀ ਸ਼ਾਨ ਨੂੰ ਜੀਅ ਦਾਨ ਦਿੱਤਾ ਸੀ । ਮਨੁੱਖ ਦੇ ਜੋਤ ਸਰੂਪ ਹੋਣ ਦੀ ਇਲਾਹੀ ਸ਼ਾਨ ਨੂੰ ਵੱਖ ਵੱਖ ਰੂਪਾਂ ਵਿੱਚ ਜ਼ਾਹਰ ਕਰਨ ਦੀ ਇਹ ਨਿਰਾਲੀ ਤੇ ਚਮਤਕਾਰੀ ਵਿਧੀ ਹੈ । ਜਦੋਂ ਵੀ ਪਰਮ ਆਤਮਾ ਮਾਨਵ ਰੂਪ ਵਿੱਚ ਆਉਂਦੀ ਹੈ ਤਾਂ ਇਹ ਰੱਬ ਦੀ ਇਲਾਹੀ ਸ਼ਾਨ ਅਤੇ ਮਾਨਵ ਪੀੜਾ ਨੂੰ ਪ੍ਰਗਟ ਕਰਦੀ ਹੈ । ਸ੍ਰੀ ਗੁਰੂ ਅਰਜਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਨ੍ਹਾਂ ਦੋਹਾਂ ਪੱਖਾਂ ਨੂੰ ਬਹੁਤ ਸ਼ਾਨਦਾਰ ਅਤੇ ਆਤਮਿਕ ਪ੍ਰਕਾਸ਼ ਦੇਣ ਵਾਲੇ ਢੰਗ ਨਾਲ ਜ਼ਾਹਰ ਕੀਤਾ ਹੈ । ਗੁਰੂ ਜੀ ਨੇ ਮਨੁੱਖਤਾ ਦੇ ਦੁੱਖ ਦੂਰ ਕਰਨ ਲਈ ਮਹਾਨ ਬਲੀਦਾਨ ਦਿੱਤਾ ਹੈ ।

ਪਰਮਾਤਮਾ ਦੀ ਇਲਾਹੀਅਤ ਅਤੇ ਮਾਨਵ ਦੀ ਵਡਿਆਈ ਇਸ ਦੈਵੀ ਖੇਡ ਦੇ ਦੋ ਪਹਿਲੂ ਹਨ । ਪਰਮਾਤਮਾ ਇਹ ਖੇਡ ਹਰ ਯੁੱਗ ਵਿੱਚ ਰਚਦਾ ਆਇਆ ਹੈ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਰੂਹਾਨੀ ਖੇਡ ਵਿੱਚ ਖਿੜੇ ਗੁਲਜ਼ਾਰ ਵਾਂਗ ਹਨ । ਬਹਿਸ਼ਤੀ ਰੱਬੀ ਮਹਿਮਾ ਅਤੇ ਖੁਸ਼ੀ ਨੂੰ ਖਿਲਾਰਨਾਂ ਉਨ੍ਹਾਂ ਦੀ ਵਡਿਆਈ ਸੀ । ਇਸ ਜੀਵਨ ਵਿੱਚ ਉਨ੍ਹਾਂ ਨੇ ਮਾਨਵ ਪੀੜਾ ਦੀ ਭਿਆਨਕ ਖੇਡ ਦਾ ਚੋਜ ਕੀਤਾ ਹੈ ਅਤੇ ਸਾਰੀ ਮਾਨਵ ਪੀੜਾ ਦੀ ਸਾਰੀ ਖੇਡ ਨੂੰ ਰੂਹਾਨੀ ਰੰਗਣ ਦਿੱਤੀ ਹੈ । ਇਹ ਸਾਰਾ ਕੁਝ ਰੱਬ ਦੇ ਬੱਚਿਆਂ ਦੀ ਮੁਕਤੀ ਅਤੇ ਸਦੀਵੀ ਸ਼ਾਂਤੀ ਵਾਸਤੇ ਕੀਤਾ ਹੈ ।

ਸੰਸਾਰ ਨੂੰ ਉਪਦੇਸ਼ ਅਤੇ ਦੈਵੀ ਚਾਨਣ ਦੇਣ ਵਾਲੇ ਜਗਤ ਗੁਰੂ ਜੀ ਨੇ ਅੱਗ ਉਤੇ ਅਤੀ ਦੁੱਖਦਾਈ ਆਸਣ ਲਾਇਆ । ਗੁਰੂ ਜੀ ਨੇ ਸਮਾਧ ਇਸਥਿਤ ਹੋ ਕੇ, ਤੱਤੀ ਰੇਤਾ ਸੀਸ ਵਿੱਚ ਪੁਆਈ ਅਤੇ ਫਿਰ ਆਵਾਮ ਦੇ ਸਾਹਮਣੇ ਸੀਸ ਦਾ ਬਲੀਦਾਨ ਦੇ ਕੇ, ਇਨ੍ਹਾਂ ਦੁੱਖਾਂ ਨੂੰ ਖਿੜੇ ਮੱਥੇ ਸਹਾਰ ਕੇ ਇੱਕ ਬੇਮਿਸਾਲ ਚਮਤਕਾਰ ਕੀਤਾ ਹੈ । ਜਗਤ ਗੁਰੂ ਨੇ ਆਪਣੇ ਸ਼ਰਧਾਲੂਆਂ ਸਾਹਮਣੇ ਇਸ ਨਵੇਂ ਮਿਆਰ ਨੂੰ ਕਾਇਮ ਕਰਨ ਵਾਸਤੇ ਇਸ ਨਿਰਾਲੇ ਮਾਰਗ ਤੇ ਆਪ ਚਲ ਕੇ ਦੱਸਿਆ ਹੈ। ਜਗਤ ਗੁਰੂ ਜੀ ਪਰਮਾਤਮਾ ਦੇ ਸੱਚਖੰਡ ਵਿੱਚ ਪਹੁੰਚਣ ਲਈ ਇਸ ਗਾਡੀ ਰਾਹ ਵਿੱਚ ਸਾਡੀ ਅਗਵਾਈ ਕਰਦੇ ਹਨ । ਇਹ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮਾ ਭਗਤੀ ਤੇ ਸੱਚੇ ਦੈਵੀ ਪ੍ਰੇਮ ਦੇ ਸੰਕਲਪ ਦਾ ਸਿਧਾਂਤ ਹੈ ।

ਆਪਣੇ ਮਹਾਨ ਬਲੀਦਾਨ ਦੀ ਸ਼ਹਾਦਤ ਰਾਹੀਂ ਗੁਰੂ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਅਜਿਹੇ ਦੁੱਖ ਸਹਾਰਨ ਲਈ ਸ਼ਕਤੀ ਦਿੱਤੀ ਹੈ । ਗੁਰੂ ਜੀ ਨੇ ਆਪਣੇ ਜੀਵਨ ਅਮਲ ਦੀ ਉਦਾਹਰਣ ਰਾਹੀਂ ਇਹ ਦਰਸਾਇਆ ਹੈ ਕਿ ਰੂਹਾਨੀਅਤ ਦਾ ਮਾਰਗ ਕੋਈ ਆਸਾਨ ਮਾਰਗ ਨਹੀਂ । ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਤਲਵਾਰ ਦੀ ਤਿੱਖੀ ਧਾਰ ਉੱਤੇ ਨੰਗੇ ਪੈਰੀਂ ਚਲਣ ਦੀ ਸਿੱਖਿਆ ਦਿੱਤੀ ਹੈ । ਗੁਰੂ ਸਾਹਿਬ ਨੇ ਸਿੱਖਾਂ ਨੂੰ ਉਸ ਆਤਮਿਕ ਮੰਡਲ ਵਿੱਚ ਪਹੁਚਾਇਆ ਹੈ ਜਿੱਥੇ ਕਿ ਇਹ ਸਰੀਰਕ ਭਿਆਨਕ ਦੁੱਖ ਰੂਹਾਨੀ ਖੁਸ਼ੀ ਵਿੱਚ ਬਦਲ ਜਾਂਦੇ ਹਨ । ਇਸ ਅਵੱਸਥਾ ਵਿੱਚ ਅਲੌਕਿਕ ਆਨੰਦ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ ਅਤੇ ਸੁਹਾਵਣੀ ਮੌਤ ਅਮਰ ਜੀਵਨ ਦੀ ਬਖਸ਼ਿਸ਼ ਵਿੱਚ ਬਦਲ ਜਾਂਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫੁਰਮਾਇਆ ਹੈ, “ਕਸ਼ਟ ਸਹਾਰਨ ਵਾਲੇ ਇਨਸਾਨਾਂ ਨੂੰ ਹੀ ਇਸ ਭੌਤਿਕ ਸੰਸਾਰ ਦੇ ਅਸਲ ਰੂਪ, ਇਸ ਦੇ ਨਾਸ਼ਵਾਨ, ਚਲਾਇਮਾਨ ਅਤੇ ਭਰਮ ਰੂਪ ਪਹਿਲੂਆਂ ਦਾ ਅਸਲ ਗਿਆਨ ਹੁੰਦਾ ਹੈ ।”

ਗੁਰੂ ਜੀ ਦੇ ਪਿਆਰੇ ਸੇਵਕਾਂ - ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਧਨ, ਦੌਲਤ ਅਤੇ ਉੱਚੇ ਅਹੁਦਿਆਂ ਦੇ ਲਾਲਚਾਂ ਨੂੰ ਠੁੱਕਰਾ ਦਿੱਤਾ । ਉਨ੍ਹਾਂ ਨੇ ਆਪਣੇ ਸਤਿਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਖੁਸ਼ੀ ਲਈ ਸੰਸਾਰ ਦੀਆਂ ਸਾਰੀਆਂ ਵਸਤਾਂ ਨਿਛਾਵਰ ਕਰ ਦਿੱਤੀਆਂ । ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਗੁਰੂ ਨਾਨਕ ਦੀ ਇਲਾਹੀ ਮਹਿਮਾ ਦੇ ਗੀਤ ਗਾਉਂਦਿਆਂ, ਬਾਣੀ ਪੜ੍ਹਦਿਆਂ, ਵਾਰੀ ਵਾਰੀ ਸ਼ਹਾਦਤ ਦਾ ਜਾਮ ਪੀਤਾ । ਇਹ ਮਿਹਰ ਵਿਰਲੇ ਜਨਾਂ ਤੇ ਹੀ ਹੁੰਦੀ ਹੈ । ਜਦੋਂ ਆਪਣੇ ਸਤਿਗੁਰੂ ਲਈ ਪ੍ਰੀਤ, ਪੂਰਨ, ਪਵਿੱਤਰ ਅਤੇ ਉੱਚ ਰੂਹਾਨੀ ਪਦ ਤੇ ਪਹੁੰਚ ਜਾਂਦੀ ਹੈ ਤਾਂ ਇਹ ਸਤਿਗੁਰੂ ਵਾਸਤੇ ਚਮਤਕਾਰੀ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਅਨਿਨ ਸਿੱਖ ਆਪਣੇ ਪਿਆਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸ਼ਹੀਦ ਕੀਤੇ ਗਏ ਸਨ । ਗੁਰੂ ਦੇ ਪ੍ਰੇਮ ਵਿੱਚ ਰੱਤੇ ਇਹ ਸਿੱਖ ਮੌਤ ਦੇ ਜ਼ੁਲਮ ਅਤੇ ਤਸੀਹੇ ਸਹਾਰਦਿਆਂ ਹੋਇਆਂ ਵੀ ਗੁਰੂ ਦੀ ਮਿਹਰ-ਬਖਸ਼ਿਸ਼ ਦੇ ਸਾਗਰ ਵਿੱਚ ਰੂਹਾਨੀ ਤਾਰੀਆਂ ਲਾਉਂਦੇ ਰਹੇ ਕਿਉਂਕਿ ਜੋ ਉਨ੍ਹਾਂ ਵਾਸਤੇ ਮਿਹਰ ਦੀ ਇੱਕ ਨਦਰ ਵੀ ਧਰਤੀ ਅਤੇ ਸਵਰਗ ਦੇ ਸਾਰੇ ਰਾਜਾਂ ਨਾਲੋਂ ਕੀਮਤੀ ਸੀ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...