Miracle of Gobind Prema - 3
Bhai Kanhayia Ji, the Great Divine Lover of Sri Guru Gobind Singh Sahib, showers the Nectar of Love on all friends and foes alike because in his Divine Sight the whole world radiates out the Prema of Guru Gobind Singh.
As he sees his beloved Lord, Guru Gobind Singh in every one and everywhere his love envelops and embraces the whole humanity, the whole universe. It is universal in its folds and expression. That is what Prema, the Religion of Sri Guru Gobind Singh Sahib stands for. The Love of Jagat Guru, Sri Guru Gobind Singh Sahib and His beloved sikhs over-flows to the whole global community as one human race.
For a true lover of Sri Guru Gobind Singh Sahib, the whole universe looks Divine. He envisions Guru Gobind Singh immanent in all and the source of all Harmony.
How did Bhai Nand Lal and Bhai Kanhayia wake up in this Cosmic and Divine Consciousness? They were deeply devoted to their Ideal Sri Guru Gobind Singh Sahib. Total and True Love of Their Beloved Guru Gobind Singh elevated them into this Cosmic and Divine Consciousness.
Charged and filled with Gobind Prema, with this Gobind Love, Bhai Kanhayia and Bhai Nand Lal behold and see only Guru Gobind Singh in every one everywhere. They see Guru Gobind Singh in enemy as well as in friend. Guru Gobind Singh is the indwelling Divine Essence in everyone. He pervades the whole Universe. This Love-Force of the Lovers of Guru Gobind Singh overflows spontaneously to the whole human race.
This is the perception of Divine Love of a Divine Lover with the Beloved Lord - the Satguru as well as with His whole creation. This love envelops in one embrace the whole global community.
Really blessed were Bhai Kanhayia and Bhai Nand Lal who adored and worshipped their Beloved Sri Guru Gobind Singh Sahib, the son of the Great Sri Guru Tegh Bahadur Sahib as Supreme Reality pervading all existence, as the Soul of all souls and the Light of all eyes. To so behold and adore their Lord is their Supreme delight. They are certainly the best knowers of the Divine Essence.
Guru Gobind Singh is the light of all lights in every eye.
This Religion of Love beholds everyone embodying the same divine essence. It beholds God in everyone and everywhere.
God is Love and Love is God. When the Lord incarnates, He incarnates as Love. His personality is nothing but a Mass of Love. From Sri Guru Nanak Sahib this Love - Force overflows to cannibles, murderers, robbers, criminals, lepers and converts them into divinities.
Brahm Giani Te Kuchh Bura Na Bhaiya
ਗੋਬਿੰਦ ਪ੍ਰੇਮ ਦੀ ਲੀਲ੍ਹਾ - 3
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਹਾਨੀ ਆਸ਼ਕ ਭਾਈ ਘਨੱਈਆ ਜੀ ਨੇ, ਮਿੱਤਰਾਂ ਅਤੇ ਦੁਸ਼ਮਣਾ, ਸਭ ਉੱਪਰ ਪ੍ਰੇਮ ਦੇ ਅੰਮ੍ਰਿਤ ਦੀ ਵਰਖਾ ਕੀਤੀ ਸੀ। ਉਨ੍ਹਾਂ ਦੀਆਂ ਕਮਾਲ ਨਿਗਾਹਾਂ ਨੂੰ ਸਭ ਉੱਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰੇਮ ਦੀਆਂ ਕਿਰਨਾਂ ਪੈ ਰਹੀਆਂ ਨਜ਼ਰ ਆਉਂਦੀਆਂ ਸਨ। ਭਾਈ ਘਨੱਈਆ ਜੀ ਨੂੰ ਘਟ ਘਟ ਵਿਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੁੰਦੇ ਸਨ। ਇਸ ਲਈ ਭਾਈ ਘਨੱਹੀਆ ਜੀ ਦਾ ਗੁਰੂ-ਪ੍ਰੇਮ ਸਾਰੀ ਲੋਕਾਈ ਨਾਲ ਪ੍ਰੇਮ ਕਰ ਰਿਹਾ ਸੀ। ਇਸ ਪ੍ਰੇਮ ਦਾ ਪ੍ਰਭਾਵ ਅਤੇ ਰਸ ਸਦੀਵੀ ਸੀ। ਜਗਤ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖਾਂ ਦਾ ਗੁਰੂ-ਪ੍ਰੇਮ ਸਾਰੀ ਦੁਨੀਆਂ ਵਾਸਤੇ ਇੱਕ ਹੀ ਭਾਈਚਾਰੇ ਵਜੋਂ ਵਹਿ ਰਿਹਾ ਸੀ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਚੇ ਸਿੱਖਾਂ ਨੂੰ ਸਾਰੀ ਸ੍ਰਿਸ਼ਟੀ ਪ੍ਰਭੂ ਦਾ ਰੂਪ ਨਜ਼ਰ ਆਉਂਦੀ ਹੈ। ਉਹ ਕਣ-ਕਣ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੇ ਹਨ।
ਭਾਈ ਨੰਦ ਲਾਲ ਜੀ ਅਤੇ ਭਾਈ ਘਨੱਈਆ ਜੀ ਅੰਦਰ ਦਿੱਬ-ਦ੍ਰਿਸ਼ਟੀ ਅਤੇ ਸਰਬਤ ਦੇ ਭਲੇ ਦੀ ਬਿਰਤੀ ਕਿਵੇਂ ਪੈਂਦਾ ਹੋਈ? ਇਸ ਕਰਕੇ ਕਿ ਗੁਰੂ-ਪ੍ਰੇਮ ਵਿੱਚ ਰੰਗੀਆ ਰੂਹਾਂ ਪਰਮ ਪੁਰਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨਾਲ ਜੁੜੀਆਂ ਹੋਈਆਂ ਸਨ। ਪਰਮ ਪਿਆਰੇ ਸਤਿਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ ਅਥਾਹ ਨਿਸ਼ਚੇ ਅਤੇ ਪਿਆਰ ਨੇ ਉਨ੍ਹਾਂ ਦੇ ਪਾਕ ਹਿਰਦਿਆਂ ਅੰਦਰ ਦਿੱਬ-ਦ੍ਰਿਸ਼ਟੀ ਅਤੇ ਸਰਬੱਤ ਦੇ ਭਲੇ ਦੀਆਂ ਭਾਵਨਾਵਾਂ ਨੂੰ ਜਾਗ੍ਰਤ ਕੀਤਾ ਹੋਇਆ ਸੀ।
ਜਗਤ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਰੱਬੀ ਪ੍ਰੇਮੀਆਂ ਨੂੰ ਭਿੰਨ ਭਿੰਨ ਰੂਪਾਂ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਵੇਖਣ ਲਈ ਸਮਦ੍ਰਿਸ਼ਟੀ ਦੀ ਦਾਤ ਬਖਸ਼ਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਦਿੱਬ-ਦ੍ਰਿਸ਼ਟੀ ਤੇ ਸਰਬੱਤ ਦੇ ਭਲੇ ਦਾ ਅਟੱਲ ਤੇ ਅਖੰਡ ਸਿਧਾਂਤ ਦੀ ਸਿਰਜਣਾ ਕਰਦੇ ਹਨ।
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ॥
ਪ੍ਰੇਮ ਦੇ ਇਸ ਧਰਮ ਅਨੁਸਾਰ ਸਭ ਵਿੱਚ ਇੱਕੋ ਜੋਤ ਪਸਰ ਰਹੀ ਹੈ। ਇਸ ਪ੍ਰੇਮ-ਧਰਮ ਵਿੱਚ ਹਰ ਇੱਕ ਪ੍ਰਾਣੀ ਅਤੇ ਹਰੇਕ ਵਸਤੂ ਵਿੱਚ ਰੱਬੀ ਹੋਂਦ ਦਾ ਅਨੁਭਵ ਹੁੰਦਾ ਹੈ।
ਪਰਮਾਤਮਾ ਪ੍ਰੇਮ ਹੈ, ਪ੍ਰੇਮ ਹੀ ਪਰਮਾਤਮਾ ਹੈ। ਪਰਮਾਤਮਾ ਪ੍ਰੇਮ ਦਾ ਹੀ ਰੂਪ ਧਾਰ ਕੇ ਆਉਂਦਾ ਹੈ। ਉਹ ਪ੍ਰੇਮ ਦਾ ਮੁਜੱਸਮਾ ਹੈ। ਇਹੋ ਪ੍ਰੇਮ-ਸ਼ਕਤੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਆਦਮਖੋਰਾਂ, ਕਾਤਲਾਂ, ਡਾਕੂਆਂ, ਧਾੜਵੀਆਂ ਅਤੇ ਗੁਨਾਹਗਾਰਾਂ ਨੂੰ ਧਰਮੀ ਮਨੁੱਖ ਬਣਾ ਰਹੀ ਹੈ।
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥
ਜੁਗੁ ਜੁਗੁ ਰਹੀ ਸਮਾਇ॥
ਸ੍ਰੀ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ;
ਇਹ ਜੁੱਗਾਂ ਜੁਗਾਂਤਰਾਂ ਤੱਕ ਸਥਿਰ ਰਹਿੰਦਾ ਹੈ।
ਰੂਹਾਨੀ ਪ੍ਰੇਮ ਜਾਂ ਸ਼ੁੱਧ ਪ੍ਰੇਮ ਮਨ ਦੀ ਕੋਈ ਥੋੜ੍ਹਾ ਚਿਰ ਅਵੱਸਥਾ ਨਹੀਂ ਹੁੰਦੀ ਅਤੇ ਨਾ ਹੀ ਇਹ ਕੋਈ ਵਕਤੀ - ਨਜ਼ਾਰਾ ਹੁੰਦਾ ਹੈ। ਇਹ ਪ੍ਰੇਮ-ਰਸ ਤਾਂ ਰੂਹ ਦੀ ਅਨੰਦਮਈ ਅਵੱਸਥਾ ਦਾ ਨਿਰੰਤਰ ਪ੍ਰਵਾਹ ਹੈ। ਇਹ ਆਤਮਾ ਦਾ ਸਦੀਵੀ ਹੁਲਾਸ ਹੈ, ਇਹ ਪ੍ਰੇਮ ਪੀਂਘ ਜੁੱਗਾਂ ਜੁਗਾਂਤਰਾਂ ਤੱਕ ਚਲਦੀ ਰਹਿੰਦੀ ਹੈ।
ਅਤਿ ਸੁੰਦਰ ਮਨਮੋਹਨ ਪਿਆਰੇ, ਸਭਹੂ ਮਧਿ ਨਿਰਾਰੇ ॥੧॥ ਰਹਾਉ ॥
ਰਾਜੁ ਨ ਚਾਹਉ, ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ ॥
ਸ੍ਰੀ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ:
ਮੇਰੇ ਪਿਆਰੇ ਪ੍ਰਭੂ ਜੀ ਦੇ ਬਚਨ ਅੰਮ੍ਰਿਤ ਭਰਪੂਰ ਹਨ।
ਹੇ ਮੇਰੇ ਪਿਆਰੇ ਪ੍ਰਭੂ ਜੀ ! ਤੁਸੀਂ ਅਤਿ ਮਨ ਮੋਹਣੇ, ਪਿਆਰੇ ਅਤੇ ਸਭ ਤੋਂ ਸੋਹਣੇ ਹੋ। ਤੁਸੀਂ ਘਟ ਘਟ ਵਿੱਚ ਨਿਰਾਲੇ ਢੰਗ ਨਾਲ ਵਸ ਰਹੇ ਹੋ।
ਤੇਰੇ ਸੱਚੇ ਪ੍ਰੇਮੀ ਨੂੰ ਰਾਜ ਅਤੇ ਸ਼ਕਤੀ ਦੀ ਜ਼ਰਾ ਵੀ ਕਸ਼ਿਸ਼ ਨਹੀਂ, ਕੋਈ ਇੱਛਾ ਨਹੀਂ। ਤੇਰਾ ਸੱਚਾ ਆਸ਼ਕ ਤੇਰੇ ਸੱਚੇ ਪ੍ਰੇਮ ਵਿੱਚ ਰੰਗਿਆ ਹੋਇਆ ਤੇਰੇ ਚਰਨ ਕਮਲਾਂ ਨਾਲ ਹਰ ਵੇਲੇ ਹੀ ਲਿਪਟਿਆ ਰਹਿੰਦਾ ਹੈ।
ਉਸਦਾ ਇੱਕੋ ਇੱਕ ਵਰਨ ਹੈ, ਉਹ ਹੈ ਪ੍ਰੇਮ।
ਉਸ ਦਾ ਇੱਕੋ ਇੱਕ ਆਸ਼ਰਮ ਹੈ, ਉਹ ਹੈ ਪ੍ਰੇਮ।
ਉਸ ਦਾ ਇੱਕੋ ਇੱਕ ਧਰਮ ਹੈ, ਉਹ ਹੈ ਪ੍ਰੇਮ।
ਉਸ ਦੀ ਇੱਕੋ ਇੱਕ ਬੋਲੀ ਹੈ, ਉਹ ਹੈ ਪ੍ਰੇਮ।
ਉਸ ਦਾ ਇੱਕੋ ਇੱਕ ਨਸ਼ਾ ਹੈ, ਉਹ ਹੈ ਪ੍ਰੇਮ।
ਉਸ ਦੀ ਇੱਕੋ ਇੱਕ ਜ਼ਿੰਦਗੀ ਹੈ, ਉਹ ਹੈ ਪ੍ਰੇਮ।
ਉਸ ਦਾ ਇੱਕੋ ਇੱਕ ਜ਼ਹੂਰ ਹੈ, ਉਹ ਹੈ ਪ੍ਰੇਮ।
ਉਸ ਦਾ ਇੱਕੋ ਇੱਕ ਸੁਭਾਉ ਹੈ, ਉਹ ਹੈ ਪ੍ਰੇਮ।
ਉਸ ਦੀ ਇੱਕੋ ਇੱਕ ਮੌਤ ਹੈ,
ਉਹ ਹੈ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਭਰੀ ਸ਼ਹਾਦਤ।
ਸੱਚਾ ਸਿੱਖ ਪ੍ਰੇਮਾ - ਭਗਤੀ ਦੇ ਸਾਗਰ ਵਿੱਚ ਸਦਾ ਹੀ ਤਾਰੀਆਂ ਲਾਉਂਦਾ ਰਹਿੰਦਾ ਹੈ। ਉਸ ਦਾ ਹਿਰਦਾ ਗੁਰੂ ਪ੍ਰ੍ਰੇਮ ਤੇ ਗੁਰੂ - ਭਗਤੀ ਨਾਲ ਪਵਿੱਤਰ ਹੋ ਚੁੱਕਾ ਹੁੰਦਾ ਹੈ। ਆਪਣੀ ਰਸਨਾ ਨਾਲ ਗੁਰੂ ਦਾ ਨਾਮ ਜਪਣ ਤੇ ਕਮਾਈ ਕਰਨ ਕਰਕੇ ਉਹ ਇਸ ਅਮੋਲਕ ਪ੍ਰੇਮ-ਰਸ ਵਿੱਚ ਲੀਨ ਰਹਿੰਦਾ ਹੈ। ਉਹ ਆਪਣੇ ਗੁਰੂ ਦੀ ਨਿਰੰਕਾਰੀ ਸੂਰਤ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਰਾਹੀਂ ਪ੍ਰੇਮ-ਰਸ ਚੱਖਦਾ ਹੈ। ਇਸ ਅਵੱਸਥਾ ਵਿੱਚ ਉਸ ਨੂੰ ਸਭ ਵਸਤਾਂ ਵਿੱਚੋਂ ਮਿਠੇ ਨਾਮ ਦੀ ਧੁਨੀ ਹੀ ਸੁਣਾਈ ਦਿੰਦੀ ਹੈ। ਉਸ ਦਾ ਹਿਰਦਾ ਗੁਰੂ ਦੀ ਭਗਤੀ ਅਤੇ ਸਿਮਰਨ ਵਿੱਚ ਲੀਨ ਰਹਿੰਦਾ ਹੈ। ਗੁਰੂ ਭਗਤੀ ਵਿੱਚ ਰਹਿਣ ਕਾਰਨ ਉਸ ਨੂੰ ਸਭ ਪਾਸੇ ਗੁਰੂ ਦੇ ਹੀ ਦਰਸ਼ਨ ਹੁੰਦੇ ਹਨ। ਉਸ ਨੂੰ ਸਾਰੇ ਬ੍ਰਹਿਮੰਡ ਵਿੱਚ ਗਰੂ ਹੀ ਨਜ਼ਰ ਆ ਰਿਹਾ ਹੁੰਦਾ ਹੈ। ਭਗਤ ਨਾਮ ਦੇਵ ਨੂੰ ਇਸ ਰੂਹਾਨੀ ਅਵੱਸਥਾ ਵਿੱਚ ਸਾਰੀ ਸ੍ਰਿਸ਼ਟੀ ਵਿੱਚੋਂ ਗੋਬਿੰਦ ਦੇ ਦਰਸ਼ਨ ਹੁੰਦੇ ਹਨ। ਇਸੇ ਰੂਹਾਨੀ ਅਵੱਸਥਾ ਵਿੱਚ ਭਾਈ ਘਨੱਈਆ ਜੀ ਤੇ ਭਾਈ ਨੰਦ ਲਾਲ ਜੀ ਨੂੰ ਸਭ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸਨ।
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ॥
ਗੁਰੂ ਮਹਾਨ ਦਾਤਾ ਹੈ। ਉਹ ਪਰਮ ਪੁਰਖ ਸਭ ਵਿੱਚ ਵਿਆਪ ਰਿਹਾ ਹੈ। ਗੁਰੂ ਆਤਮਾ ਦੀ ਆਤਮਾ ਹੈ, ਗੁਰੂ ਜੋਤ ਹੈ, ਗੁਰੂ ਘਟ ਘਟ ਵਿੱਚ ਵਸ ਰਿਹਾ ਹੈ। ਗੁਰੂ ਪਰਮ ਪੁਰਖ ਅਤੇ ਸਰਬ ਗਿਆਤਾ ਹੈ। ਗੁਰੂ ਪਾਰਬ੍ਰਹਮ ਤੇ ਪਰਵਰਦਗਾਰ ਹੈ। ਉਹ ਡੁੱਬਦੀਆਂ ਰੂਹਾਂ ਨੂੰ ਬਚਾਉਂਦਾ ਹੈ।
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥
ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹਨ। ਭਾਈ ਨੰਦ ਲਾਲ ਜੀ ਦੇ ਭਾਈ ਘਨੱਈਆ ਜੀ ਨੂੰ ਹਰ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਸਨ।