Marvel of True Surrender - 2
The Five Beloved Ones truly acted in accordance with the Divine Will and Call. They rose one after the other in compliance with the Divine Commandment. A true sikh, a true lover remains at the beck and call of the Divine Satguru and acts as He bids him to do.
This unique powerful stroke became the most powerful shaping factor in the regeneration of a whole culture and in the emergence of a new Nation. It was a Mighty Stroke of the Divine which deeply touched and moved every heart and has left a most powerful and perpetual spiritual legacy.
In True Love, True Devotion, True Bhagti, True Saranagti one gives oneself away unto the Beloved. A True Lover sacrifices everything for the Beloved without seeking any return thereof. Fake, selfish, pretended love for the Divine is neither true Bhakti nor true Saranagti. False and pretended show of love amounts to spiritual death.
The Great Guru demanded a head. Only five in a mammoth congregation of thousands rose and offered their heads in loving devotion to their Lord of Love, in total subjection of their will to the Divine Purpose (Hukam Maniey Paaiey).
In obedience to the Holy Command of the Guru, they gave themselves away in Loving and Devoted Service to Him. In return of this human offer which is, perforce, limited to human capacity, Guru gives Himself away unto these five Beloved ones. He gives to them to His unlimited, boundless capacity and elevates them to the chosen Five Immortals of the Order of the Khalsa and that also for Eternity.
ਪੰਜ ਪਿਆਰਿਆਂ ਨੇ ਇਲਾਹੀ ਹੁਕਮ ਅਤੇ ਪੁਕਾਰ ਦੀ ਪਾਲਣਾ ਕੀਤੀ ਸੀ। ਉਹ ਇਲਾਹੀ ਹੁਕਮ ਦੀ ਪਾਲਣਾ ਕਰਨ ਲਈ ਵਾਰੀ ਵਾਰੀ ਉੱਠ ਖੜੋਏ ਸਨ। ਸੱਚਾ ਸਿੱਖ, ਸੱਚਾ ਪ੍ਰੇਮੀ ਹਮੇਸ਼ਾ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨ ਲਈ ਮਨ ਵਿੱਚ ਉਤਸ਼ਾਹ ਅਤੇ ਉਡੀਕ ਰੱਖਦਾ ਹੈ। ਇਸ ਤਰ੍ਹਾਂ ਉਹ ਸਾਰੇ ਕੰਮ ਗੁਰੂ ਦੇ ਹੁਕਮ ਅਨੁਸਾਰ ਹੀ ਕਰਦਾ ਹੈ।
ਇਹ ਨਿਰਾਲੀ ਨਗਾਰੇ ਤੇ ਚੋਟ ਸਾਰੀ ਸੱਭਿਅਤਾ ਦੇ ਪੁਨਰ-ਜੀਵਿਤ ਹੋਣ ਅਤੇ ਨਵੀਂ ਕੌਮ ਦੇ ਪੈਦਾ ਹੋਣ ਦਾ ਇੱਕ ਅਤੀ ਸ਼ਕਤੀਸ਼ਾਲੀ ਸਾਧਨ ਸੀ। ਇਹ ਇੱਕ ਇਲਾਹੀ ਚੋਟ ਸੀ ਜੋ ਮਾਨਵ ਹਿਰਦਿਆਂ ਵਿੱਚ ਡੂੰਘੀ ਉੱਤਰ ਗਈ। ਇਸ ਨਾਲ ਇੱਕ ਸ਼ਕਤੀਸ਼ਾਲੀ ਸਦਾ ਥਿਰ ਰਹਿਣ ਵਾਲਾ ਮਹਾਨ ਰੂਹਾਨੀ ਵਿਰਸਾ ਸਥਾਪਿਤ ਹੋ ਗਿਆ।
ਸੱਚੇ ਪ੍ਰੇਮ, ਸੱਚੀ ਸ਼ਰਧਾ, ਸੱਚੀ ਭਗਤੀ, ਸੱਚੀ ਸ਼ਰਨਾਗਤੀ ਨਾਲ ਜਗਿਆਸੂ ਆਪਣੇ ਗੁਰੂ ਦਾ ਹੋ ਜਾਂਦਾ ਹੈ। ਸੱਚਾ ਪ੍ਰੇਮੀ ਨਿਸ਼ਕਾਮ ਭਾਵਨਾਵਾਂ ਨਾਲ ਸਤਿਗੁਰੂ ਜੀ ਲਈ ਸਭ ਕੁਝ ਵਾਰ ਦਿੰਦਾ ਹੈ। ਪਰਮਾਤਮਾ ਲਈ ਸੁਆਰਥੀ ਤੇ ਪਾਖੰਡੀ ਪ੍ਰੇ੍ਰਮ ਨਾ ਹੀ ਸੱਚੀ ਭਗਤੀ ਹੈ ਅਤੇ ਨਾ ਹੀ ਸੱਚੀ ਸ਼ਰਨਾਗਤੀ ਹੈ। ਝੂਠੇ ਅਤੇ ਪਾਖੰਡੀ ਪ੍ਰੇਮ ਦਾ ਨਤੀਜਾ ਆਤਮਿਕ ਮੌਤ ਹੈ।
ਗੁਰੂ ਸਾਹਿਬ ਨੇ ਸਿਰ ਦੀ ਮੰਗ ਕੀਤੀ ਸੀ। ਹਜ਼ਾਰਾਂ ਸੰਗਤਾ ਦੇ ਇਕੱਠ ਵਿੱਚੋਂ ਕੇਵਲ ਪੰਜਾਂ ਨੇ ਹੀ ਪ੍ਰੇਮ ਸਰੂਪ ਗੁਰੂ ਨੂੰ ਸੱਚੀ ਭਗਤੀ ਭਾਵਨਾ ਨਾਲ ਆਪਣੇ ਸਿਰ ਭੇਟਾ ਕੀਤੇ ਸਨ। ਉਨ੍ਹ੍ਹਾਂ ਨੇ ਰੱਬੀ ਉਦੇਸ਼ ਲਈ (ਹੁਕਮਿ ਮੰਨਿਐ ਪਾਈਐ) ਆਪਣਾ ਆਪਾ ਮਾਰ ਲਿਆ ਹੋਇਆ ਸੀ।
ਆਪਣੇ ਗੁਰੂ ਦੇ ਪਵਿੱਤਰ ਹੁਕਮ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੀਆਂ ਪ੍ਰੇਮ ਮਈ ਤੇ ਸ਼ਰਧਾਲੂ ਸੇਵਾਵਾਂ ਅਰਪਣ ਕਰ ਦਿੱਤੀਆਂ ਸਨ। ਇਸ ਮਨੁੱਖੀ ਭੇਟਾ, ਜੋ ਕਿ ਮਨੁੱਖੀ ਸਮਰੱਥਾ ਤੱਕ ਹੀ ਸੀਮਿਤ ਸੀ, ਦੇ ਬਦਲੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਪੰਜਾਂ ਵਿੱਚ ਅਭੇਦ ਕਰ ਲਿਆ। ਗੁਰੂ ਸਾਹਿਬ ਨੇ ਆਪਣੀ ਅਸੀਮਤ ਅਤੇ ਅਥਾਹ ਸ਼ਕਤੀ ਪੰਜਾਂ ਵਿੱਚ ਸਮਾ ਦਿੱਤੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਦੀਵੀ ਤੌਰ ਤੇ ਖ਼ਾਲਸਾ ਪੰਥ ਦੇ 'ਪੰਜ ਪਿਆਰੇ ਹੋਣ ਦੀ ਪਦਵੀ ਦਾ ਮਾਣ ਬਖਸ਼ਿਆ ਸੀ।