Conclusion - Guru Tegh Bahadur Ji
The greatest renunciator the world has ever produced is the bestower of all the teasures; of the divine treasures of ‘Nau Nidh Nam’ and also of all the nine worldly treasures. He is the Saviour here and hereafter.
Makhan Shah Lubana remembers, contemplates and meditates on Guru Nanak at a most critical hour and is saved alongwith all his men, cargo and ship thousands of miles away on the vast seas.
Guru Tegh Bahadur Sahib voluntarily takes upon Himself the required martyrdom because He is a Saviour. He saves a whole people thereby. He took upon Himself the agony and sufferings of the whole nation. Only a Saviour can do that.
Bhai Mati Das deeply meditates on his beloved Guru Tegh Bahadur Sahib till his last breath and awakens dead souls with the Light of Immortality. He has consequently become eternally inseparable from his beloved Satguru.
Bestows Physically, Mentally and Spiritually.
He never spreads His Hand before a mortal being.
Who Does Not Seek Any Return Thereof.
from even the non-deserving.
He is The True Divine Donor.
ਅੰਤਿਕਾ
ਘਰਿ ਨਉਨਿਧਿ ਆਵੈ ਧਾਇ ।।
ਸਭ ਥਾਈਂ ਹੋਇ ਸਹਾਇ ।।
ਨੌ ਨਿਧ ਖ਼ਜ਼ਾਨਿਆਂ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ । ਉਨ੍ਹਾਂ ਦੇ ਸਿਮਰਨ ਨਾਲ ਨੌ ਨਿਧ ਅੰਮ੍ਰਿਤ ਨਾਮ ਤੇ ਨੌ ਨਿਧੀਆਂ ਧਾਕੇ ਮਿਲਦੀਆਂ ਹਨ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਲਤ ਪਲਤ ਦੇ ਰੱਖਿਅਕ, ਲੋਕ ਪ੍ਰਲੋਕ ਦੇ ਸਹਾਇਕ ਤੇ ਦੀਨ ਦੁਨੀ ਦੇ ਵਾਲੀ ਹਨ ।
ਧੰਨ ਹਨ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਹਨ ਉਹ ਬਖਸ਼ੀਆਂ ਹੋਈਆਂ ਰੂਹਾਂ ਜਿਹੜੀਆਂ ਮੇਰੇ ਪਿਆਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਲਾਹੀ ਸਿਮਰਨ ਤੇ ਧਿਆਨ ਵਿੱਚ ਰੱਤੀਆਂ ਰਹਿੰਦੀਆਂ ਹਨ ।
ਮੱਖਣ ਸ਼ਾਹ ਲੁਬਾਣੇ ਨੇ ਅਸਿਹ ਅਉਖੀ ਘੜੀ ਵਿੱਚ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਸੀ । ਹਜ਼ਾਰਾਂ ਮੀਲ ਦੂਰ ਉਸ ਦੇ ਆਦਮੀਆਂ ਅਤੇ ਜਹਾਜ਼ਾਂ ਸਮੇਤ ਉਸ ਦਾ ਤੁਰੰਤ ਬਚਾਓ ਹੋ ਗਿਆ ਸੀ ।
ਭਾਈ ਮਤੀ ਦਾਸ ਜੀ ਆਪਣੇ ਆਖ਼ਰੀ ਸੁਆਸ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਮਰਨ ਕਰਦੇ ਹਨ ਅਤੇ ਅਮਰ ਪਦ ਦੀ ਰੋਸ਼ਨੀ ਨਾਲ ਮੁਰਦਾ ਰੂਹਾਂ ਨੂੰ ਜੀਵਨ ਬਖਸ਼ਦੇ ਹਨ । ਉਹ ਸਦਾ ਵਾਸਤੇ ਪਿਆਰੇ ਸਤਿਗੁਰੂ ਜੀ ਵਿੱਚ ਅਭੇਦ ਹੋ ਗਏ ਹਨ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਸ਼ਹਾਦਤ ਲਈ ਉੱਠੇ ਕਿਉਂ ਜੋ ਉਹ ਸਭ ਦੇ ਰੱਖਵਾਲੇ ਹਨ । ਉਹ ਸਾਰੀ ਲੁਕਾਈ ਦੇ ਰੱਖਣਹਾਰ ਹਨ, ਸਾਰੀ ਲੁਕਾਈ ਦਾ ਦੁੱਖ ਆਪ ਸਹਾਰਦੇ ਹਨ । ਮਹਾਨ ਰੱਖਣਹਾਰ ਸਤਿਗੁਰੂ ਜੀ ਹੀ ਇਹ ਕਰ ਸਕਦੇ ਹਨ ।
੦ਓ ਸਤਿਗੁਰ ਪ੍ਰਸਾਦਿ