Prophet of Humility
Kam Krodh Sangat Durjan Ki
Taan Te Ahnas Bhago (pause)
Sukh Dukh Dono Sam Kar Janai
Aur Man Apmana
Harkh Sog Te Rahe Atita
Tin Jag Tat Pachhana
Ustat Ninda Daoo Tyage
Khoje Pad Nirbana
Jan Nanak Eh Khel Kathhan Hai
Kinhu Gurmukh Jana
Sri Guru Tegh Bahadur Sahib was camping at Banaras when a group of sadhus visited His darbar. They had come to test the spirituality of Guru Nanak the Ninth. Of their own spiritual knowledge and power, they were proud and vain and had come to hold spiritual discussion with the Great Guru.
With profound humility, the Knower of all Hearts, Satguru sang the above hymn for their spiritual benefit before engaging them in any discussion:
The hymn, when translated means:
The Great Guru in His characteristic humility pointed out in this great hymn that for a saint to renounce the pride and ego of his sainthood was the greatest hurdle for him. The sages who had come there prompted by ego and pride of their vast knowledge were wonder-struck with awe and reverence. They bowed to the Divine Majesty and Glory of Guru Nanak the Ninth and left without uttering a single world.
How can a saint who can not conquer his pride conquer lust and Anger? How can he conquer the duality of opposites? Can he really rise above the opposites like pain and pleasure, honour and dishonour, praise and blame? Ego is the worst enemy of man. It is a malady and a disease that cripples his ability to attain immortality.
Kaho Nanak Waih Mukt Nar, Ih Man Sachi Man
A seeker who renounces his ego rises far above the consciousness of doership. For him the Lord is the Sole Doer, the Sole Karta. His ‘I’ ego is non-existent and hence his total non-involvement in any ‘karma’. He is completely free. He has attained Mukti in his very life. He is ‘Jiwanmukt’. In this state of ‘Jiwanmukti’ one has no sense of one-self being the cause or effect, the Sole Doer or Karta is the Lord. There is no individual will; only the will of Lord prevails; there is no consciousness of self but only that of the creator.
A ‘jiwanmukt’ has actually died before his death. It is a death of the ‘I’ ego, it is a death of separate individuality and identity, it is a death of the individual will, it is a death of ‘I‘ ness and ‘My’ness. It is infact the blending, as it was, of the mortal spirit with the immortal Omniscient Soul.
ਨਿਮਰਤਾ ਦੇ ਪੁੰਜ
ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਵਿੱਚ ਠਹਿਰੇ ਹੋਏ ਸਨ । ਉੱਥੇ ਉਨ੍ਹਾਂ ਦੇ ਪਾਸ ਇਕ ਸਾਧੂਆਂ ਦੀ ਟੇਲੀ ਆ ਗਈ । ਇਹ ਸਾਧੂ ਨੌਵੇਂ ਗੁਰੂ ਨਾਨਕ ਦੀ ਅਧਿਆਤਮਿਕਤਾ ਨੂੰ ਪਰਖਣਾ ਚਾਹੁੰਦੇ ਸਨ । ਸਾਧੂਆਂ ਨੂੰ ਆਪਣੇ ਅਧਿਆਤਮਿਕ ਗਿਆਨ ਅਤੇ ਸ਼ਕਤੀ ਦਾ ਬਹੁਤ ਅਭਿਮਾਨ ਸੀ । ਇਸ ਲਈ ਉਹ ਗੁਰੂ ਜੀ ਨਾਲ ਧਾਰਮਿਕ ਗੋਸ਼ਟੀ ਕਰਨ ਲਈ ਚਲੇ ਆਏ ਸਨ ।
ਘੱਟ-ਘੱਟ ਦੇ ਜਾਨਣਹਾਰ ਸਤਿਗੁਰੂ ਜੀ ਨੇ ਬਹੁਤ ਨਿਮਰ ਭਾਵ ਨਾਲ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਰੂਹਾਨੀ ਚਾਨਣ ਲਈ ਇਸ ਸ਼ਬਦ ਦਾ ਉਚਾਰਣ ਕੀਤਾ।
ਕਾਮ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ।। ਰਹਾਉ ।।
ਸੁਖ ਦੁਖ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ।।
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ।।੧।।
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ।।
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂ ਗੁਰਮੁਖਿ ਜਾਨਾ ।।੧।।
ਇਸ ਸ਼ਬਦ ਦੇ ਭਾਵ ਅਰਥ ਇਹ ਹਨ:-
“ਐ ਸਾਧ ਜਨੋ ! ਆਪਣੀ ਹਉਮੈਂ ਦਾ ਤਿਆਗ ਕਰੋ, ਕਾਮ ਕ੍ਰੋਧ ਅਤੇ ਬੁਰੀ ਸੰਗਤ ਤੋਂ ਦੂਰ ਰਹੋ । ਦੁੱਖ ਸੁੱਖ, ਮਾਨ ਅਪਮਾਨ ਨੂੰ ਇੱਕ ਸਮਾਨ ਹੀ ਜਾਣੋ । ਉਸਤਤ ਅਤੇ ਨਿੰਦਿਆ ਦੋਵਾਂ ਦਾ ਤਿਆਗ ਕਰੋ । ਇਹ ਬਹੁਤ ਕਠਿਨ ਮਾਰਗ ਹੈ, ਕੋਈ ਵਿਰਲਾ ਜਨ, ਗੁਰਮੁਖ ਹੀ ਇਸ ਰਾਹ ਤੇ ਚਲਦਾ ਹੈ ।” ਨਿਮਰਤਾ ਦੇ ਪੁੰਜ ਗੁਰੂ ਜੀ ਇਸ ਸ਼ਬਦ ਵਿੱਚ ਫੁਰਮਾਉਂਦੇ ਹਨ ਕਿ ਸੰਤ ਵਾਸਤੇ ਆਪਣੀ ਸੰਤ ਸੋਭਾ ਦਾ ਮਾਣ ਅਤੇ ਹੰਕਾਰ ਦਾ ਤਿਆਗ ਨਾ ਕਰਨਾ ਹੀ ਉਸ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ । ਜਿਹੜੇ ਸਾਧੂ ਲੋਕ ਆਪਣੀ ਵਿਦਿਆ, ਹੰਕਾਰ ਅਤੇ ਹਉਮੈਂ ਦੇ ਪ੍ਰੇਰੇ ਹੋਏ ਗੁਰੂ ਜੀ ਪਾਸ ਆਏ ਸਨ, ਉਹ ਗੁਰੂ ਜੀ ਦੇ ਰੂਹਾਨੀ ਬਚਨ ਸੁਣ ਕੇ ਹੈਰਾਨ ਰਹਿ ਗਏ । ਉਨ੍ਹਾਂ ਨੇ ਗੁਰੂ ਜੀ ਦੇ ਅੱਗੇ ਸਿਰ ਨਿਵਾਇਆ ਅਤੇ ਕੋਈ ਹੋਰ ਬਚਨ ਬਿਲਾਸ ਕਰਨ ਤੋਂ ਬਗੈਰ ਹੀ ਪਰਤ ਗਏ ।
ਉਹ ਸਾਧੂ ਕਾਮ-ਕ੍ਰੋਧ ਨੂੰ ਕਿਵੇਂ ਜਿੱਤ ਸਕਦਾ ਹੈ, ਜਿਸ ਨੇ ਹੰਕਾਰ ਨੂੰ ਨਹੀਂ ਜਿਤਿਆ? ਉਹ ਇਸ ਦਲਦਲ ਵਿੱਚੋਂ ਕਿਵੇਂ ਨਿਕਲ ਸਕਦਾ ਹੈ? ਉਹ ਮਾਨ ਅਪਮਾਨ, ਦੁੱਖ/ਸੁੱਖ ਅਤੇ ਉਸੱਤਤ ਨਿੰਦਿਆਂ ਦੇ ਵਿਰੋਧੀ ਪੁੜਾਂ ਵਿੱਚੋਂ ਕਿਵੇਂ ਬਚ ਸਕਦਾ ਹੈ? ਹਉਮੈਂ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ । ਇਹ ਇੱਕ ਮਹਾਂ ਰੋਗ ਹੈ ਜੋ ਮਨੁੱਖ ਦੇ ਅਮਰ ਪਦ ਤਕ ਪਹੁੰਚਣ ਵਿੱਚ ਰੁਕਾਵਟ ਬਣਦੀ ਹੈ ।
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨ ।।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਉਂਦੇ ਹਨ:-
ਜਿਸ ਨੇ ਹਉਮੈਂ ਨੂੰ ਮਾਰ ਲਿਆ ਹੈ ਉਹ ਸਭ ਵਸਤਾਂ ਦਾ ਕਰਤਾ ਪ੍ਰਭੂ ਸਿਰਜਣਹਾਰ ਨੂੰ ਹੀ ਮੰਨਦਾ ਹੈ, ਉਸ ਨੇ ਜੀਵਨ ਮੁਕਤੀ ਪ੍ਰਾਪਤ ਕਰ ਲਈ ਹੈ । (ਗੁਰੂ) ਨਾਨਕ ਸਾਹਿਬ ਫੁਰਮਾਉਂਦੇ ਹਨ ਇਹ ਪਰਮ ਸਤਿ ਹੈ ।
ਹਉਮੈਂ ਦਾ ਤਿਆਗ ਕਰਨ ਵਾਲਾ ਜਗਿਆਸੂ 'ਮੈਂ-ਮੇਰੀ' ਦੀ ਭਾਵਨਾ ਤੋਂ ਮੁਕਤ ਹੋ ਜਾਂਦਾ ਹੈ ਤੇ ਉਹ ਪਰਮਾਤਮਾ ਨੂੰ ਹੀ ਕਰਨ-ਕਰਾਵਨਹਾਰ ਜਾਣਦਾ ਹੈ । ਉਸ ਦੀ 'ਮੈਂ' ਮਰ ਚੁੱਕੀ ਹੈ । ਉਹ ਕਿਸੇ ਕੰਮ ਨੂੰ 'ਮੈਂ' ਦੀ ਭਾਵਨਾ ਨਾਲ ਨਹੀ ਕਰਦਾ । ਉਹ ਜੀਵਨ ਮੁਕਤ ਹੈ । ਜੀਵਨ ਮੁਕਤ ਦੀ ਇਸ ਅਵੱਸਥਾ ਵਿੱਚ 'ਮੈਂ' ਦੀ ਭਾਵਨਾ ਨਹੀਂ ਰਹਿੰਦੀ, ਉਹ ਪ੍ਰਭੂ ਨੂੰ ਹੀ ਕਰਨ ਕਰਾਵਨਹਾਰ ਸੁਆਮੀ ਜਾਣਦਾ ਹੈ । ਉਸ ਦੀ ਕੋਈ ਇੱਛਾ ਨਹੀ ਰਹਿੰਦੀ ਤੇ 'ਮੈਂ' ਹੋਣ ਦਾ ਕੋਈ ਖਿਆਲ ਹੀ ਨਹੀ ਆਉਂਦਾ । ਉਸ ਨੂੰ ਸਭ ਪਾਸੇ ਸਿਰਜਣਹਾਰ ਪ੍ਰਭੂ ਦੀ ਲੀਲ੍ਹਾ ਹੀ ਨਜ਼ਰ ਆਉਂਦੀ ਹੈ ।
'ਜੀਵਨ ਮੁਕਤ' ਜਗਿਆਸੂ ਮੌਤ ਤੋਂ ਪਹਿਲਾਂ ਹੀ ਮਰ ਚੁੱਕਾ ਹੁੰਦਾ ਹੈ । ਇਹ ਮੌਤ ਉਸ ਦੀ 'ਮੈਂ' ਦੀ ਹੁੰਦੀ ਹੈ । ਇਹ ਉਸਦੀ ਅਲਹਿਦਾ ਹੌਂਦ ਅਤੇ ਪਛਾਣ ਦੀ ਮੌਤ ਹੈ । ਇਹ ਉਸ ਦੀ ਭਟਕਦੀ ਸੋਚਣੀ ਦੀ ਮੌਤ ਹੈ । ਦਰਅਸਲ ਇਹ ਅਵੱਸਥਾ ਮਾਨਵ-ਆਤਮਾ ਦੀ ਪਰਮ ਆਤਮਾ ਨਾਲ ਅਭੇਦ ਹੋਣ ਦੀ ਅਵੱਸਥਾ ਹੈ ।