Conclusion - Guru Arjan Dev Ji

Humbly request you to share the message with all you know on the planet!

Never before in the annals of human and spiritual history, such a universal, totally secular and non-sectarian religion, been acclaimed and established on such a cosmic and unique foundation which radiates the holy lustre of lovers-divine of all religions. It has a unique foundation which blazes with splendour of the holy martyrdom blood of its own Prophets and that of countless beloved children of Guru Nanak, a foundation which proclaims in all humility the unity of all religions, the unity of God and the unity of man and a foundation which binds the whole global community in an unbreakable bond of human and spiritual love.

We have inherited a unique Universal Temple of God from Sri Guru Arjan Sahib representing true humility of Guru Nanak and the inborn unity and equality of the whole mankind. A temple where the glory of one God, Allah and Khuda, Hari and Narayan is sung from the same platform in divine melodies of true lovers of God, irrespective of their religion, colour, caste, creed and status.

Amrit Bani of Sri Guru Granth Sahib is fully charged with the Nam Khumari of Guru Nanak, life essence of the prophets of love, total human, religious and linguistic harmony and integration.

No intellectual, scholastic or academic ventures, how-so-ever great, can catch even a glimpse of the true grandeur of Guru Arjan's Divine Majesty. One has to dive deep into the abyss of His humility to catch a glimpse of His true grandeur. And it is from the abyss of this humility that the House of Guru Nanak shines at the pinnacle of all spiritual glory.

Last but not the least, we have inherited the supreme Bliss of Martyrdom from our Beloved Satguru Arjan. He taught the children of Guru Nanak how to love death in tune with the Divine. He blessed them with the boon of divine intoxication in agony and death. He transformed the suffering and death into holy worship, a welcome rare divine blessing.

Guru Arjan opened and lighted up the holy path, Divine Sikhway to the Holy Cross. Actually, a true sikh carries the Cross on him from the very day he gets baptised.

Sikhway of Arti is different from others in its performance. He performs the Arti with his head on a platter before his beloved Satguru.

Sikh Dharma is all inclusive, all embracing. It embraces true lovers of God of all Religions and also a passionate love of the Cross of Christianity in its holy folds.

What a unique, multi-faceted and many splendoured divinity called Guru Arjan.

All the Great Divine Accomplishments of Guru Arjan shine at the Pinnacle of all Spiritual Glory. These shine in the Majesty of the Characteristic and Unmatched Humility of Guru Nanak.

Sri Guru Arjan Dev Ji provides and accords the highest glory and potency to the Divine Virtue of Garibi-Nimrata by His own life example.

He welded the children of Guru Nanak in a Divine Community. He moulded them in the image of Purity, Humility and Truth.

To safeguard the originality and purity of Eternal truths and to fill the Divine Revelations with Eternal Divine Presence He composed, compiled and manifested The Eternal Guru (Sri Guru Granth Sahib) Himself. Sri Guru Arjan Sahib has laid the Divine Foundation for the Salvation of the whole creation for all times to come.

To kindle the flame of true devotion and true service to Sri Guru Granth Sahib, He lived the balance of His life in total servitude and humility, in the holy service and celestial presence of Sri Guru Granth Sahib.

Having thus established the Banner of Truth, in the midst of reigning falsehood of this Dark Age, Guru Arjan clears the whole debt by paying the heaviest price, in offering the Greatest Sacrifice of all times.

May my head always remain bowed in reverence at the holy feet of those blessed persons who remain engaged in sacred remembrance, worship and service of my beloved Lord Guru Arjan, fully manifest and transparent in Sri Guru Granth Sahib.

Immensity, depth and unlimited magnitude of Guru Arjan's grace, compassion, mercy and sacrifice is yet to be befittingly acknowledged by ungrateful, materialistic and selfish human nature.

ਅੰਤਿਕਾ

ਮਨੁੱਖ ਜਾਤੀ ਅਤੇ ਧਾਰਮਿਕ ਇਤਿਹਾਸ ਦੇ ਕਿਸੇ ਵੀ ਕਾਂਡ ਵਿੱਚ ਇਸ ਵਰਗਾ ਸਰਬਸਾਂਝਾ, ਮੂਲ ਰੂਪ ਵਿੱਚ ਨਿਰਪੱਖ ਅਤੇ ਸਦਭਾਵਨਾ ਵਾਲਾ ਧਰਮ ਪਹਿਲਾਂ ਕਦੇ ਵੀ ਅਜਿਹੇ ਵਿਸ਼ਵ ਦ੍ਰਿਸ਼ਟੀਕੋਣ ਅਤੇ ਅਨੋਖੀਆਂ ਨੀਂਹਾ ਤੇ ਨਹੀਂ ਉਸਾਰਿਆ ਗਿਆ । ਇਸ ਧਰਮ ਵਿੱਚ ਸਾਰੇ ਧਰਮਾਂ ਦੇ ਰੱਬੀ ਪਿਆਰਿਆਂ ਦਾ ਰੂਹਾਨੀ ਪ੍ਰਤਾਪ ਚਮਕ ਰਿਹਾ ਹੈ । ਇਸ ਦੀਆਂ ਨੀਂਹਾਂ ਅਲੌਕਿਕ ਹਨ । ਇਨ੍ਹਾਂ ਵਿੱਚ ਇਸ ਦੇ ਬਾਨੀ ਪੈਗੰਬਰ ਅਤੇ ਗੁਰੂ ਨਾਨਕ ਦੇ ਅਣਗਿਣਤ ਪਿਆਰੇ ਬੱਚਿਆਂ ਦੀ ਪਵਿੱਤਰ ਸ਼ਹਾਦਤ ਦਾ ਖ਼ੂਨ ਇਲਾਹੀ ਸ਼ਾਨ ਨਾਲ ਝਲਕ ਰਿਹਾ ਹੈ । ਇਸ ਦੇ ਸਾਰੇ ਮੂਲ ਬੁਨਿਆਦੀ ਸਿਧਾਂਤ, ਧਰਮਾਂ ਦੀ ਏਕਤਾ, ਰੱਬੀ ਤੇ ਮਨੁੱਖੀ ਏਕਤਾ ਦਾ ਬਹੁਤ ਹਲੀਮੀ ਨਾਲ ਪ੍ਰਚਾਰ ਕਰਦੇ ਹਨ । ਇਸ ਦੀ ਬੁਨਿਆਦ, ਸਿਧਾਂਤ ਸਾਰੀ ਮਾਨਵਤਾ ਨੂੰ ਮਾਨਵੀ ਅਤੇ ਰੂਹਾਨੀ ਪ੍ਰੇਮ ਦੇ ਅਟੁੱਟ ਰਿਸ਼ਤੇ ਵਿੱਚ ਜੋੜਦੀ ਹੈ ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਵਿਰਾਸਤ ਵਿੱਚ ਗੁਰੂ ਨਾਨਕ ਦੇ ਦਰ ਘਰ ਦੀ ਸੱਚੀ ਨਿਮਰਤਾ ਅਤੇ ਕੁਲ ਮਾਨਵਜਾਤੀ ਦੀ ਕੁਦਰਤੀ ਏਕਤਾ ਅਤੇ ਸਮਾਨਤਾ ਵਾਲਾ ਰੱਬ ਦਾ ਅਦੁੱਤੀ ਸਰਬ ਸਾਂਝਾ ਮੰਦਰ ਬਖਸ਼ਿਆ ਹੈ । ਇਸ ਮੰਦਰ ਵਿੱਚ ਜ਼ਾਤ ਪਾਤ, ਰੂਪ-ਰੰਗ, ਅਹੁੱਦੇ ਤੇ ਧਰਮ ਦੇ ਭੇਦ ਤੋਂ ਉਪਰ ਉਠ ਕੇ ਰੱਬ ਦੇ ਸੱਚੇ ਪ੍ਰੇਮੀਆਂ ਦੇ ਰੂਹਾਨੀ ਸੰਗੀਤ ਵਿੱਚ ਵਾਹਿਗੁਰੂ, ਰਾਮ, ਅੱਲਾ, ਖ਼ੁਦਾ, ਹਰੀ, ਨਾਰਾਇਣ, ਦੀ ਸ੍ਹਿਤ ਸਲਾਹ ਇੱਕੋ ਮੰਚ ਤੋਂ ਗਾਈ ਜਾਂਦੀ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ - ਗੁਰੂ ਨਾਨਕ ਸਾਹਿਬ ਦੇ ਨਾਮ ਦੀ ਖ਼ੁਮਾਰੀ, ਪ੍ਰੇਮ ਦੇ ਪੈਗੰਬਰ ਦੇ ਜੀਵਨ - ਅਮਲ ਦਾ ਨਿਚੋੜ, ਕੁਲ ਮਾਨਵ ਭਲਾਈ, ਧਾਰਮਿਕ ਤੇ ਭਾਸ਼ਾਈ ਸਦਭਾਵਨਾ ਤੇ ਏਕਤਾ ਨਾਲ ਭਰਪੂਰ ਹੈ ।

ਕਿਤਾਬੀ ਗਿਆਨ, ਬੌਧਿਕਤਾ ਜਾਂ ਅਕਾਦਮਕ ਪ੍ਰਾਪਤੀਆਂ ਭਾਂਵੇਂ ਕਿੰਨੀਆਂ ਵੀ ਮਹਾਨ ਕਿਉਂ ਨਾ ਹੋਣ ਇਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਕਰਾਮਾਤੀ ਜੀਵਨ ਦੀ ਸੱਚੀ ਇਲਾਹੀ ਸ਼ਾਨ ਦੀਆਂ ਰਤੀ ਮਾਤਰ ਵੀ ਥਾਹ ਨਹੀਂ ਪਾ ਸਕਦੀਆਂ । ਉਨ੍ਹਾਂ ਦੀ ਇਲਾਹੀ ਸ਼ਾਨੋ ਸ਼ੌਕਤ ਦੇ ਝਲਕ ਮਾਤਰ ਦਰਸ਼ਨ ਕਰਨ ਲਈ ਉਨ੍ਹਾਂ ਦੀ ਨਿਮਰਤਾ ਦੀਆਂ ਡੂੰਘਾਈਆਂ ਵਿੱਚ ਉਤਰਨਾ ਪਵੇਗਾ । ਨਿਮਰਤਾ ਦੀਆਂ ਇਨ੍ਹਾਂ ਅਥਾਹ ਗਹਿਰਾਈਆਂ ਵਿੱਚ ਹੀ ਗੁਰੂ ਨਾਨਕ ਦੇ ਘਰ ਦੀ ਇਲਾਹੀ ਸ਼ਾਨ ਸਭ ਤੋਂ ਉੱਚੇ ਬੁਰਜ ਵਾਂਗ ਚਮਕ ਰਹੀ ਹੈ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਖ਼ਰ ਵਿੱਚ ਸਾਨੂੰ ਸ਼ਹਾਦਤ ਦੀ ਸਰਵੁੱਚ ਬਖਸ਼ਿਸ਼ ਨਾਲ ਵਰੋਸਾਇਆ ਹੈ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਨੂੰ ਉੱਚੀ ਸੁਰਤ ਵਿੱਚ ਰਹਿ ਕੇ ਮੌਤ ਨਾਲ ਪਿਆਰ ਕਰਨਾ ਸਿਖਾਇਆ ਹੈ । ਉਨ੍ਹਾਂ ਨੇ ਦੁੱਖ ਅਤੇ ਮੌਤ ਦੇ ਸਮੇਂ ਵਿੱਚ ਰੱਬੀ- ਵਿਸਮਾਦ ਦੀ ਅਵੱਸਥਾ ਵਿੱਚ ਰਹਿਣ ਦੀ ਦਾਤ ਬਖਸ਼ੀ ਹੈ । ਦੁੱਖ ਅਤੇ ਮੌਤ ਦੇ ਸਮੇਂ ਨੂੰ ਪਵਿੱਤਰ ਪੂਜਾ ਅਤੇ ਸ੍ਰੇਸ਼ਟ ਇਲਾਹੀ ਬਖਸ਼ਿਸ਼ ਵਿੱਚ ਬਦਲ ਦਿੱਤਾ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦੀ ਸਲੀਬ (ਕਰਾਸ) ਦਾ ਪਵਿੱਤਰ ਪਾਠ ਅਤੇ ਮਹਾਨ ਸਿੱਖੀ ਮਾਰਗ ਦਰਸਾਇਆ ਅਤੇ ਰੋਸ਼ਨ ਕੀਤਾ ਹੈ । ਅਸਲ ਵਿੱਚ ਜਦੋਂ ਸੱਚਾ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਤਾਂ ਉਸ ਦਿਨ ਤੋਂ ਉਹ ਆਪਣੇ ਸੀਸ ਤੇ ਸਲੀਬ ਚੁੱਕੀ ਰੱਖਦਾ ਹੈ ।

"ਸਿੱਖ ਰਹੁ - ਰੀਤ ਵਿੱਚ ਆਰਤੀ ਕਰਨ ਦਾ ਢੰਗ ਵੀ ਹੋਰਨਾਂ ਧਰਮਾਂ ਨਾਲੋਂ ਨਿਰਾਲਾ ਹੀ ਹੈ । ਸਿੱਖ ਇੱਕ ਥਾਲ ਵਿੱਚ ਆਪਣਾ ਸਿਰ ਰੱਖ ਕੇ ਆਪਣੇ ਪਿਆਰੇ ਸਤਿਗੁਰੂ ਅੱਗੇ ਆਰਤੀ ਉਤਾਰਦਾ ਹੈ ।"

ਸਿੱਖ ਧਰਮ ਵਿੱਚ ਸਾਰਿਆਂ ਨੂੰ ਸ਼ਰਨ ਮਿਲਦੀ ਹੈ । ਇਹ ਸਾਰੇ ਧਰਮਾਂ ਦੇ ਸੱਚੇ ਭਗਤਾਂ ਨੂੰ ਗਲੇ ਲਗਾਉਂਦਾ ਹੈ ਅਤੇ ਰੂਹਾਨੀ ਨਿਯਮਾਂ ਅਨੁਸਾਰ ਈਸਾਈ ਧਰਮ ਦੀ ਸਲੀਬ ਨੂੰ ਜਜ਼ਬਾਤੀ ਪ੍ਰੇਮ ਕਰਦਾ ਹੈ ।

ਸ੍ਰੀ ਗੁਰੂ ਅਰਜਨ ਦੇਵ ਜੀ ਰੂਹਾਨੀ ਸ਼ਖਸੀਅਤ ਦੀ ਸ਼ਾਨ ਦੀ ਆਪ ਹੀ ਇੱਕੋ ਇੱਕ ਮਿਸਾਲ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਰੂਹਾਨੀ ਸਦਗੁਣ, ਰੂਹਾਨੀਅਤ ਦੇ ਬੁਰਜ ਵਾਂਗ ਚਮਕਦੇ ਹਨ । ਇਹ ਸਦ ਗੁਣ ਸ੍ਰੀ ਗੁਰੂ ਨਾਨਕ ਸਾਹਿਬ ਦੀ ਲਾਜਵਾਬ ਨਿਮਰਤਾ ਅਤੇ ਵਿਸ਼ੇਸ਼ ਗੁਣਾਂ ਨਾਲ ਚਮਕਦੇ ਹਨ ।

ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਜੀਵਨ ਰਾਹੀਂ ਗਰੀਬੀ-ਨਿਮਰਤਾ ਦੇ ਇਲਾਹੀ ਗੁਣ ਦੀ ਸਭ ਤੋਂ ਉੱਚੀ ਸ਼ਾਨ ਅਤੇ ਸਮਰੱਥਾ ਦਾ ਸੁਮੇਲ ਦਰਸਾਉਂਦੇ ਹਨ । ਉਨ੍ਹਾਂ ਨੇ ਗੁਰੂ ਨਾਨਕ ਦੀ ਸੰਤਾਨ ਨੂੰ ਰੂਹਾਨੀ ਸਮਾਜ ਵਿੱਚ ਢਾਲਿਆ ਹੈ । ਉਨ੍ਹਾਂ ਗੁਰੂ ਨਾਨਕ ਦੇ ਬੱਚਿਆਂ ਨੂੰ ਪਵਿੱਤਰਤਾ, ਨਿਮਰਤਾ ਅਤੇ ਸਚਾਈ ਦੇ ਚਿੰਨ ਬਣਾਇਆ ਹੈ ।

ਇਨ੍ਹਾਂ ਧਰਮ ਸਚਾਈਆਂ ਦੀ ਮੌਲਿਕਤਾ ਅਤੇ ਪਵਿੱਤਰਤਾ ਨੂੰ ਪੱਕਿਆਂ ਕਰਨ ਅਤੇ ਰੂਹਾਨੀ ਇਲਹਾਮਾਂ ਨੂੰ ਸਦੀਵੀ ਰੂਹਾਨੀ ਹੋਂਦ ਦਾ ਰੂਪ ਦੇਣ ਲਈ ਉਨ੍ਹਾਂ ਨੇ ਜੁਗੋ ਜੁੱਗ ਅਟੱਲ 'ਗੁਰੂ' (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਦੀ ਸਿਰਜਣਾ ਕੀਤੀ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਕੁਲ ਮਨੁੱਖ ਜਾਤੀ ਦੇ ਉਧਾਰ ਲਈ ਰੂਹਾਨੀ ਨੀਂਹਾਂ ਰੱਖ ਦਿੱਤੀਆਂ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸੱਚੀ ਸ਼ਰਧਾ, ਸਤਿਕਾਰ ਤੇ ਸੇਵਾ ਦੀ ਜੋਤ ਜਗਦੀ ਰੱਖਣ ਲਈ ਉਨ੍ਹਾਂ ਨੇ ਆਪਣਾ ਬਾਕੀ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਲਾਮੀ, ਨਿਮਰਤਾ, ਪਵਿੱਤਰ ਸੇਵਾ, ਰੱਬੀ ਹਜ਼ੂਰੀ ਅਤੇ ਪੂਜਾ ਵਿੱਚ ਹੀ ਗੁਜ਼ਾਰਿਆ ਸੀ ।

ਇਸ ਅੰਧਕਾਰ ਯੁੱਗ ਦੇ ਵਿੱਚ ਕੂੜ ਦੇ ਰਾਜ ਸਮੇਂ ਸੱਚ ਦਾ ਝੰਡਾ ਉੱਚਾ ਕੀਤਾ ਹੈ । ਗੁਰੂ ਜੀ ਨੇ ਆਪਣਾ ਮਹਾਨ ਬਲੀਦਾਨ ਦੇ ਕੇ ਇਸ ਦਾ ਸਾਰਾ ਕਰਜ਼ ਉਤਾਰਿਆ ਹੈ ।
ਗੁਰੂ ਮਿਹਰ ਕਰੇ ! ਮੇਰਾ ਸਿਰ ਉਨ੍ਹਾਂ ਦੇ ਸਤਿਕਾਰ ਵਿੱਚ ਸਦਾ ਝੁਕਿਆ ਰਹੇ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਾਜ਼ਰ ਨਾਜ਼ਰ ਮੇਰੇ ਸਤਿਗੁਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸਿਮਰਨ, ਪੂਜਾ ਅਤੇ ਸੇਵਾ ਵਿੱਚ ਅਨੰਦ ਮਗਨ ਰਹਿੰਦੇ ਹਨ ।

ਅਕ੍ਰਿਤਘਣ, ਪਦਾਰਥਵਾਦੀ ਅਤੇ ਸੁਆਰਥੀ ਮਨੁੱਖ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਿਹਰ, ਦਇਆ, ਤਰਸ ਅਤੇ ਕੁਰਬਾਨੀ ਦੀ ਅਨੰਤਤਾ, ਡੂੰਘਾਈ ਅਤੇ ਬੇਅੰਤ ਵਿਸ਼ਾਲਤਾ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ।

ਜਪ੍ਰਉ ਜਿਨ ਅਰਜੁਨ ਦੇਵ ਗੁਰੂ
ਫਿਰਿ ਸੰਕਟ ਜੋਨਿ ਗਰਭ ਨ ਆਯਉ ।।

ਨੋਟ :- ਸਤਿਕਾਰ ਯੋਗ ਸਾਧ ਸੰਗਤ ਜੀਓ ! ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਸ੍ਰੀ ਗੁਰੂ ਅਰਜਨ ਪਾਤਸ਼ਾਹ ਪਰਤਖ੍ਹ ਹਰਿ" ਦੀ ਮਹਿਮਾ ਗਾਉਂਦਿਆਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ । ਉਨ੍ਹਾਂ ਤਰੁੱਟੀਆਂ ਨੂੰ ਅਣਡਿੱਠ ਕਰਦੇ ਹੋਏ ਇਸ ਗਰੀਬ ਲੇਖਕ ਤੇ ਇਹ ਤਰਸ ਕਰਨਾ ਜੀ ਕਿ ਮੇਰੇ ਮਾਲਕ ਨਿਰੰਕਾਰ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਕਰਕੇ ਇਸ ਤਰਸ ਯੋਗ ਕੁੱਤੇ ਨੂੰ ਬਖਸ਼ਾਉਣ ਦੀ ਮਿਹਰ ਕਰਨੀ ਜੀ ।

Site Updates in your Inbox

The mission's privacy policy.

We respect your privacy. We do not use any third party services for ads or other purposes whatsoever.

Thank you for the Subscription ...