Discovery of the Great Prophet
Aapay Nam Japavay
Jah Jah Kaj Kirt Sewak Ki
Taha Taha Uthh Dhavay
Sewak Kau Nikati Hoi Dikhavay
Makhan Shah Lubana was a devout sikh and a rich merchant who used to bring merchandise from far away lands. Once, while he was returning home with his ships loaded with valuable cargo, there was a furious storm at sea and his vessels got caught in it. In the rising fury of the storm, disaster was imminent. When all hope of survival of men and of safety of the cargo had vanished, a pathetic cry arose from the depths of Makhan Shah's heart to the Lotus Feet of Guru Har Krishan, the Eighth Guru Nanak, to save him and his cargo. Scarcely had the prayer been made when the storm subsided and the ships of the devout follower cruised ashore. The words of Guru Arjan quoted in the opening lines had come true.
In response to the plight of His servant, the Lord rushes to his rescue.
And manifests His immediate presence there.
Guru Arjan in this hymn magnifies the concern of the Lord for his devotees.
When the prayer for his safety had escaped Makhan Shah's lips, his sinking heart had simultaneously pledged to offer 500 Mohurs (gold coins) at the Guru's holy feet on his safe arrival. On reaching Delhi, Makhan Shah learnt about Guru HarKrishan Sahib's parting words ‘Baba Bakale’ meaning that the next Guru was to be found in Bakala. He then immediately left for Bakala.
There Makhan Shah found that there were many impostors staking their claim to the holy throne of Sri Guru Nanak Sahib. Though he was anguished he did not give up hope as he yet had the ultimate test of truth with him. He paid obeisance to the claimants placing two gold coins in homage, which they all accepted happily.
Finally when all the impostors had been tried some one informed him that a holy man lived in a basement cell (an underground Bhora) and was in deep meditation for the last twenty years. Makhan Shah went to test this holy man also and as usual placed two gold coins and bowed in reverence. Tyag Murti Guru Tegh Bahadur, the Knower of all Hearts and the Supreme Saviour, opened his eyes and life giving Nectar flowed from His holy lips, ‘Makhan Shah, Guru does not need your money but having pledged 500, why are you offering only two’. The mystery was unravelled.
Wonderstruck by the Eternal Glory of Guru Nanak, he fell head long at the holy feet of his Beloved Guru, the Ninth Guru Nanak, the Eternal ‘Jaagdi Jot’ and thereafter rushed to the top of the House and started calling at the top of his voice in rapturous ecstasy ‘Guru Ladho Re, Guru Ladho Re’. I have discovered the Holy Guru, I have found the Holy Guru. Thus was the Saviour discovered.
ਗੁਰੂ ਲਾਧੋ ਰੇ
ਮੱਖਣ ਸ਼ਾਹ ਲੁਬਾਣਾ ਇੱਕ ਧਨਾਢ ਵਪਾਰੀ ਸੀ । ਉਹ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ ਅਤੇ ਦੇਸ਼ਾਂ - ਵਿਦੇਸ਼ਾਂ ਵਿੱਚ ਵਾਪਾਰ ਕਰਨ ਜਾਇਆ ਕਰਦਾ ਸੀ । ਇੱਕ ਵਾਰ ਉਹ ਬਹੁਤ ਕੀਮਤੀ ਸਮਾਨ ਲੈ ਕੇ ਸਮੁੰਦਰੀ ਜਹਾਜ਼ਾਂ ਰਾਹੀਂ ਆਪਣੇ ਦੇਸ਼ ਨੂੰ ਵਾਪਸ ਆ ਰਿਹਾ ਸੀ ਅਤੇ ਰਸਤੇ ਵਿੱਚ ਉਸ ਦੇ ਜਹਾਜ਼ ਸਮੁੰਦਰੀ ਤੂਫਾਨ ਵਿੱਚ ਘਿਰ ਗਏ । ਇਸ ਭਿਆਨਕ ਤੂਫਾਨ ਵਿੱਚ ਤਬਾਹੀ ਹੋ ਜਾਣੀ ਯਕੀਨੀ ਸੀ । ਜਦੋਂ ਇਨ੍ਹਾਂ ਜਹਾਜ਼ਾਂ, ਕੀਮਤੀ ਸਮਾਨ ਤੇ ਸਵਾਰ ਆਦਮੀਆਂ ਦੇ ਬਚਾਓ ਦੀਆਂ ਸਭ ਆਸਾਂ ਖਤਮ ਹੋ ਗਈਆਂ ਤਾਂ ਮੱਖਣ ਸ਼ਾਹ ਲੁਬਾਣੇ ਨੇ ਅੱਠਵੇਂ ਗੁਰੂ ਨਾਨਕ, ਗੁਰੂ ਹਰਿ ਕ੍ਰਿਸ਼ਨ ਜੀ ਅੱਗੇ ਸਭ ਸਮਾਨ ਤੇ ਮੁਸਾਫਰਾਂ ਦੇ ਬਚਾਓ ਲਈ ਅਰਦਾਸ ਕੀਤੀ, ਉਹਦੀ ਅਰਦਾਸ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੀ ਤੇ ਪਹੁੰਚਦੇ ਸਾਰ ਹੀ ਉਸ ਦੀ ਤੁਰੰਤ ਰੱਖਿਆ ਹੋਈ ।
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ।।
ਸੇਵਕ ਕਉ ਨਿਕਟੀ ਹੋਇ ਦਿਖਾਵੈ ।।
ਸਮੁੰਦਰ ਸ਼ਾਂਤ ਹੋ ਗਿਆ । ਇੰਜ ਗੁਰੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ ਅਤੇ ਆਪ ਹੀ ਉਸ ਨੂੰ ਜੀਵਨ ਦਾ ਅਧਾਰ ਨਾਮ ਦਿੰਦਾ ਹੈ । ਸਤਿਗੁਰੂ ਜੀ ਉਸਦੀ ਹਾਲਤ ਵੇਖਕੇ ਆਪ ਹੀ ਬਹੁੜੀ ਕਰਦੇ ਹਨ ਅਤੇ ਸੇਵਕ ਨੂੰ ਅੰਗ ਸੰਗ ਹੋਣ ਦਾ ਅਹਿਸਾਸ ਕਰਾਉਂਦੇ ਹਨ ।
ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਵਿੱਚ ਸਤਿਗੁਰੂ ਅਤੇ ਸਿੱਖ ਦੇ ਅਲੌਕਿਕ ਨਜ਼ਦੀਕੀ ਰਿਸ਼ਤੇ ਬਾਰੇ ਫੁਰਮਾਇਆ ਹੈ ।
ਮੱਖਣ ਸ਼ਾਹ ਲੁਬਾਣੇ ਨੇ ਅਰਦਾਸ ਕਰਦੇ ਸਮੇਂ ਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਸੋਨੇ ਦੀਆਂ 500 ਮੋਹਰਾਂ ਭੇਟਾ ਕਰਨ ਦੀ ਸੁਖਣਾ ਸੁੱਖੀ ਸੀ । ਮੱਖਣ ਸ਼ਾਹ ਲੁਬਾਣਾ ਗੁਰੂ ਜੀ ਦੇ ਦਰਸ਼ਨ ਭੇਟਾ ਕਰਨ ਲਈ ਦਿੱਲੀ ਪਹੁੰਚਿਆ । ਇੱਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਿ ਕ੍ਰਿਸ਼ਨ ਜੀ (ਗੁਰੂ) ‘ਬਾਬੇ ਬਕਾਲੇ’ ਕਹਿ ਕੇ ਜੋਤੀ ਜੋਤ ਸਮਾ ਗਏ ਹਨ । ਇਨ੍ਹਾਂ ਬਚਨਾਂ ਰਾਹੀਂ ਗੁਰੂ ਜੀ ਨੇ ਸੰਕੇਤ ਦਿੱਤਾ ਸੀ ਕਿ ਗੁਰੂ ਨਾਨਕ ਦੀ ਨੌਵੀਂ ਜੋਤ ਬਕਾਲੇ ਵਿੱਚ ਪ੍ਰਗਟ ਹੋਵੇਗੀ । ਮੱਖਣ ਸ਼ਾਹ ਲੁਬਾਣਾ ਉੱਥੋਂ ਬਕਾਲੇ ਨੂੰ ਤੁਰ ਪਿਆ ।
ਬਕਾਲੇ ਪਹੁੰਚ ਕੇ ਮੱਖਣ ਸ਼ਾਹ ਲੁਬਾਣੇ ਨੇ ਵੇਖਿਆ ਕਿ ਬਹੁਤ ਸਾਰੇ ਨਕਲੀ ਗੁਰੂ ਮੰਜੀਆਂ ਡਾਹ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਗੱਦੀ ਦੇ ਦਾਅਵੇਦਾਰ ਬਣੀ ਬੈਠੇ ਹਨ । ਉਸ ਨੂੰ ਇਹ ਵੇਖਕੇ ਬਹੁਤ ਉਦਾਸੀ ਹੋਈ ਪਰ ਉਸ ਨੇ ਸੱਚੇ ਗੁਰੂ ਨੂੰ ਲਭਣ ਲਈ ਸਾਰੇ ਅਖੌਤੀ ਗੁਰੂਆਂ ਦੀ ਪਰਖ ਕਰਨ ਦਾ ਫੋਸਲਾ ਕਰ ਲਿਆ । ਮੱਖਣ ਸ਼ਾਹ ਲੁਬਾਣੇ ਨੇ ਗੁਰਗੱਦੀ ਦਾ ਦਾਅਵਾ ਕਰਨ ਵਾਲਿਆਂ ਅੱਗੇ ਦੋ-ਦੋ ਮੋਹਰਾਂ ਰੱਖ ਕੇ ਉਨ੍ਹਾਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ । ਸਾਰੇ ਗੁਰੂਆਂ ਨੇ ਸੋਨੇ ਦੀਆਂ ਮੋਹਰਾਂ ਸਵੀਕਾਰ ਕਰਦਿਆਂ ਉਸ ਨੂੰ ਅਸੀਸਾਂ ਦਿੱਤੀਆਂ ।
ਆਖ਼ਰ ਜਦੋਂ ਉਸ ਨੇ ਸਾਰੇ ਅਖੌਤੀ ਗੁਰੂਆਂ ਨੂੰ ਪਰਖ ਲਿਆ ਤਾਂ ਉਸ ਨੇ ਲੋਕਾਂ ਤੋਂ ਪੁੱਛ ਗਿੱਛ ਕੀਤੀ ਕਿ ਕੋਈ ਹੋਰ ਮਹਾਂ ਪੁਰਸ਼ ਤਾਂ ਨਹੀ ਰਹਿ ਗਿਆ? ਕਿਸੇ ਨੇ ਉਸ ਨੂੰ ਦੱਸਿਆ ਕਿ ਇੱਕ ਹੋਰ ਧਰਮੀ ਪੁਰਖ ਇੱਕ ਭੋਰੇ ਵਿੱਚ ਰਹਿੰਦਾ ਹੈ ਜੋ ਪਿਛਲੇ 20 ਸਾਲਾਂ ਤੋਂ ਘੋਰ ਜਪੁ ਤਪੁ ਕਰ ਰਿਹਾ ਹੈ । ਮੱਖਣ ਸ਼ਾਹ ਉਸ ਧਰਮੀ ਪੁਰਖ ਦੀ ਵੀ ਪਰਖ ਕਰਨ ਚਲਾ ਗਿਆ । ਪਹਿਲੇ ਦੀ ਤਰ੍ਹਾਂ ਉਸ ਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ । ਤਿਆਗ ਦੀ ਮੂਰਤ, ਘੱਟ ਘੱਟ ਦੀ ਜਾਨਣਹਾਰ ‘ਸਭ ਥਾਈਂ ਹੋਇ ਸਹਾਇ।।’ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਇਲਾਹੀ ਨੇਤਰ ਖੋਲ੍ਹੇ ਅਤੇ ਆਪਣੇ ਮੁਖ਼ਾਰਬਿੰਦ ਤੋਂ ਅੰਮ੍ਰਿਤ ਵਰਸਦੇ ਸ਼ਬਦਾਂ ਨਾਲ ਫੁਰਮਾਇਆ, 'ਮੱਖਣ ਸ਼ਾਹ ! ਗੁਰੂ ਨੂੰ ਤੇਰੇ ਧਨ ਦੀ ਕੋਈ ਜ਼ਰੂਰਤ ਨਹੀਂ ਪਰ 500 ਮੋਹਰਾਂ ਸੁਖ ਕੇ ਤੇ ਇਹ ਦੋ ਮੋਹਰਾਂ ਭੇਟਾ ਕਰ ਰਿਹਾ ਹੈਂ" ਗੁਰੂ ਜੀ ਦਾ ਗੁਪਤਵਾਸਾ ਚੜ੍ਹਦੇ ਸੂਰਜ ਵਾਗ ਜ਼ਾਹਰ ਹੋ ਗਿਆ ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਲੀਲ੍ਹਾ ਵੇਖ ਕੇ ਹੈਰਾਨ ਹੋਇਆ ਮੱਖਣ ਸ਼ਾਹ ਲੁਬਾਣਾ ਪ੍ਰੇਮ ਤੇ ਸਤਿਕਾਰ ਦੀ ਭਾਵਨਾ ਨਾਲ ਨੌਵੇਂ ਗੁਰੂ ਨਾਨਕ ਦੀ ਜਾਗਦੀ ਜੋਤ ਦੇ ਪਵਿੱਤਰ ਚਰਨਾਂ ਤੇ ਢਹਿ ਪਿਆ । ਉਸ ਨੇ ਕੋਠੇ ਤੇ ਚੜ੍ਹ ਕੇ ਉੱਚੀ-ਉੱਚੀ ਕੂਕਣਾ ਸ਼ੁਰੂ ਕਰ ਦਿੱਤਾ, “ਗੁਰੂ ਲਾਧੋ ਰੇ ! ਗੁਰੂ ਲਾਧੋ ਰੇ !”
ਮੈਨੂੰ ਸੱਚਾ ਗੁਰੂ ਲੱਭ ਪਿਆ ਹੈ, ਮੈਨੂੰ ਸੱਚਾ ਗੁਰੂ ਮਿਲ ਗਿਆ ਹੈ ਇਸ ਤਰ੍ਹਾਂ ਜਗਤ ਦਾ ਉਧਾਰ ਕਰਨ ਵਾਲੇ ਹਲਤ ਪਲਤ ਕੇ ਰੱਖਿਅਕ, ਲੋਕ ਪ੍ਰਲੋਕ ਕੇ ਸਹਾਇਕ, ਦੀਨ ਦੁਨੀ ਦੇ ਵਾਲੀ, ਕਲਿਯੁਗ ਦੇ ਅਵਤਾਰ, ਨੌਵੇਂ ਗੁਰੂ ਨਾਨਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋ ਗਏ।
ਨੋਟ :-