prev ◀

ਜਿੱਥੇ ਪ੍ਰਭੂ ਦਾ ਸਿਮਰਨ ਪ੍ਰਗਟ ਹੋ ਜਾਏ ਉੱਥੇ ਕੁਦਰਤ (ਪ੍ਰਕ੍ਰਿਤੀ) ਕਾਲ (ਸਮਾਂ) ਹੱਥ ਜੋੜ ਕੇ ਹੁਕਮ ਵਿੱਚ ਬੰਨ੍ਹੇ ਖੜ੍ਹੇ ਹੋ ਜਾਂਦੇ ਹਨ।

ਸਿਮਰਨ ਵਿੱਚੋਂ ਹੀ ਸਮਾਂ ਤੇ ਕਾਲ ਪ੍ਰਗਟ ਹੋਏ ਹਨ ਪਰ ਸਮੇਂ ਤੇ ਕਾਲ ਵਿੱਚੋਂ ਸਿਮਰਨ ਪ੍ਰਗਟ ਨਹੀਂ ਹੋਇਆ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਵਿੱਚ ਇਹ ਸਿਮਰਨ ਇਸ ਤਰ੍ਹਾਂ ਪ੍ਰਗਟ ਹੈ ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਸੂਰਜ ਪ੍ਰਗਟ ਹੈ। ਸੂਰਜ ਕਦੀ ਛੁਪਦਾ ਨਹੀਂ, ਉਹਦਾ ਪ੍ਰਕਾਸ਼ ਸਦੀਵੀ ਹੈ, ਇਸੇ ਤਰ੍ਹਾਂ ਇਹ ਪ੍ਰਗਟ ਹੋਇਆ ਸਿਮਰਨ ਸਦੀਵੀ ਅਵਸਥਾ ਹੈ। ਇਹ ਛੁਪਣ ਵਾਲੀ ਜਾਂ ਬੰਦ ਹੋਣ ਵਾਲੀ ਅਵਸਥਾ ਨਹੀਂ ਹੈ।

ਅੱਜ ਬਾਬਿਆਂ ਨੂੰ ਅਲੋਪ ਹੋਇਆਂ ਤਕਰੀਬਨ 70 ਸਾਲ ਹੋ ਗਏ ਹਨ ਤੇ ਉਸ ਨਾਮ ਅਤੇ ਸਿਮਰਨ ਦੇ ਅਵਤਾਰ ਜਿਨ੍ਹਾਂ ਦੇ ਰੋਮ-ਰੋਮ ਵਿੱਚ ਸਿਮਰਨ ਪ੍ਰਗਟ ਹੋਇਆ ਸੀ, ਜਿਨ੍ਹਾਂ ਦੇ 7 ਕਰੋੜ ਰੋਮਾਂ ਦੇ ਵਿੱਚ ਨਾਮ ਦੀ ਜੋਤ ਜਗ-ਮਗਾ ਰਹੀ ਸੀ, ਦੇ ਚਰਨਾਂ ਵਿੱਚ ਸਭ ਕੁਝ ਬੰਨ੍ਹਿਆਂ ਖੜ੍ਹਾ ਹੈ। ਇਹ ਪਹਿਲੋਂ ਵੀ ਹੁਕਮ ਵਿੱਚ ਬੰਨ੍ਹਿਆਂ ਖੜ੍ਹਾ ਸੀ ਤੇ ਹੁਣ ਵੀ ਖੜ੍ਹਾ ਹੈ ਤੇ ਸਦੀਵੀ ਖੜ੍ਹਾ ਰਹੇਗਾ।


next ▶