prev ◀

ਜਿਸ ਵਕਤ ਵੀ ਬਾਬਾ ਨੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ, ਤਾਂ ਕਾਲ ਇਕ ਤੁੱਛ ਸੇਵਕ ਦੇ ਤੌਰ ਤੇ ਉਨ੍ਹਾਂ ਦੇ ਚਰਨਾਂ ਵਿਚ ਖੜ੍ਹਾ ਦਿੱਸੇਗਾ। ਜਿਸ ਪ੍ਰਕਾਰ ਬਾਬਾ ਜੀ ਦੇ ਰੋਮ-ਰੋਮ ਵਿਚ ਸਿਮਰਨ ਪ੍ਰਗਟ ਹੈ ਤੇ ਰੋਮ-ਰੋਮ ਵਿਚ ਨਾਮ ਦੀ ਜੋਤ ਜਗਮਗਾ ਰਹੀ ਹੈ, ਉਨ੍ਹਾਂ ਦੇ ਪੂਰੇ ਦਰਸ਼ਨਾਂ ਵਿਚੋਂ ਸਿਮਰਨ ਦੀ ਜੋਤ ਦਾ ਪ੍ਰਕਾਸ਼ ਫੁੱਟ-ਫੁੱਟ ਕੇ ਸੂਰਜ ਦੀਆਂ ਕਿਰਨਾਂ ਵਾਂਗ ਬਾਹਰ ਆ ਰਿਹਾ ਹੋਵੇਗਾ। ਇਹ ਪ੍ਰਕਾਸ਼ ਵੱਡੇ ਤੋਂ ਵੱਡੇ ਤਪੱਸਵੀ ਵੀ ਨਹੀਂ ਜਰ ਸਕਦੇ ਤਾਂ ਇਕ ਸਧਾਰਣ ਮਨੁੱਖ ਕਿਵੇਂ ਬਰਦਾਸ਼ਤ ਕਰ ਲਵੇਗਾ ਕਿਉਂਕਿ ਉਨ੍ਹਾਂ ਦਾ ਪਾਵਨ ਸਰੀਰ ਉਸ ਵੇਲੇ ਨਿਰਾ ਪ੍ਰਕਾਸ਼ ਹੀ ਪ੍ਰਕਾਸ਼ ਅਤੇ ਜੋਤ ਸਰੂਪ ਹੁੰਦਾ ਹੈ, ਜਿਸ ਪ੍ਰਕਾਸ਼ ਅਤੇ ਜੋਤ ਸਰੂਪ ਅੱਗੇ ਲੱਖਾਂ ਕਰੋੜਾਂ ਸੂਰਜਾਂ ਅਤੇ ਚੰਦਰਮਿਆਂ ਦੀ ਰੌਸ਼ਨੀ ਮੱਧਮ ਪੈ ਜਾਂਦੀ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਕਦੇ ਆਪਣੇ ਦਰਸ਼ਨ ਕਿਉਂ ਨਹੀਂ ਦੱਸੇ, ਕਿਉਂਕਿ ਉਹ ਆਪ ਹੀ ਪੂਰਨ ਦਰਸ਼ਨ ਸਨ।


next ▶