Sri Guru Granth Sahib - Saviour Ship in this darkage
Koor Age Rathwahu”
Sri Guru Nanak Sahib described this Dark Age-Kaliyuga as chariot of burning fire driven by falsehood. At the time of martyrdom, Guru Arjan while seated on the burning hot plate absorbed the heat, the suffering of the sinning humanity and instead showered on the whole creation perpetual coolness, soothing spiritual solace, the bliss eternal through his Eternal Manifestation Sri Guru Granth Sahib. He had, thus, broken the backbone of this ‘Agan Rath’ of Kaliyuga, being led and driven by falsehood, and had graciously provided the perpetual Redeeming Ship of Amrit Bani led by the Supreme Truth Sri Guru Nanak Sahib. Sri Guru Granth Sahib is that Saviour Ship which ferries across all the helpless and stranded souls which seek the protection of Guru Nanak and take refuge at the lotus feet of Sri Guru Granth Sahib. Divine Bard Mathura sings the glory of Guru Arjan as follows:
Nam Ke Jahaj,
Halat Palat Ke Rakhiak,
Lok Parlok Ke Sahayak,
Dason Patshahian Di Hazar Nazar Jaagdi Jot,
Sri Guru Granth Sahib.”
In this Terrible Kali-Age, Sri Guru Granth Sahib is the Saviour Ship.
Sri Guru Granth Sahib is the Celestial Ship of the Divine Name.
Sri Guru Granth Sahib is the Protector, the Saviour in this world and the worlds hereafter.
Sri Guru Granth Sahib is the Eternal Guru, Jaagdi Jot. Is the Illuminator and the Divine Sustainer of the whole universe.
Sri Guru Granth Sahib is an Ocean of Nectar and a drop of this Nector is enough for emancipation.
Pointing towards Sri Guru Granth Sahib:
Guru Nanak Hai”
Highly blessed are the souls who sail in this Celestial and Divine Ship (Sri Guru Granth Sahib).
It is a ‘Voyage Divine&ssquo;, through the most dreadful Ocean of Mortality in this Dark Age. It is a wonderful long journey in the perpetual Holy company of our most Beloved Satguru. Wonder of wonders is that Guru Nanak is all the time at our side and never leaves us stranded for a moment. Guru Nanak is our Rescuer and our Saviour.
As Holy Guru Granth Sahib is a Divine Ship one can easily cross this terrible ocean of illusion and mortality by hearing, by reciting, by singing (holy Kirtan) the Divine Name and Glories of the Lord through the hymns of the Lord himself. There is no higher Satsang than the Holy Assoication of Sri Guru Granth Sahib. Guru Nanak's wonderful Divine Lila and Sport on earth flashes in our minds through these sacred hymns and that Holy Remembrance and Faith is sufficient for liberation.
ਅੰਧਕਾਰ ਕਲਿਯੁਗ ਦਾ ਨਿਸਤਾਰਕ ਜਹਾਜ਼
ਕੂੜੁ ਅਗੈ ਰਥਵਾਹੁ ।।੧।।
ਸ੍ਰੀ ਗੁਰੂ ਨਾਨਕ ਸਾਹਿਬ ਨੇ ਕਲਿਯੁਗ ਦੇ ਇਸ ਅੰਧਕਾਰ ਯੁੱਗ ਨੂੰ ਝੂਠ ਨਾਲ ਚਲ ਰਿਹਾ ਅਗਨੀ ਦਾ ਰਥ ਕਿਹਾ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਇਸ ਪਾਪੀ ਮਾਨਵਜਾਤੀ ਦੀ ਤਪਸ਼ ਅਤੇ ਦੁੱਖ ਨੂੰ ਸਹਾਰਿਆ ਹੈ । ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਜੁੱਗ ਅਟੱਲ ਰਹਿਣ ਵਾਲੇ ਸਰੂਪ ਰਾਹੀਂ ਸਾਰੀ ਮਾਨਵਤਾ ਉਪਰ ਨਿਰੰਤਰ ਠੰਢ, ਸੁਖਦ, ਰੂਹਾਨੀ ਧੀਰਜ ਅਤੇ ਸਦੀਵੀ ਅਨੰਦ ਦੀ ਵਰਖਾ ਕਰ ਰਹੇ ਹਨ । ਇਸ ਤਰ੍ਹਾਂ ਉਹ ਕਲਿਯੁਗ ਦੇ ਝੂਠ ਨਾਲ ਚਲਦੇ ਅਗਨੀ ਦੇ ਰਥ ਦਾ ਨਾਸ਼ ਕਰ ਰਹੇ ਹਨ । ਆਪ ਨੇ ਆਪਣੀ ਮਿਹਰ ਨਾਲ ਪਰਮ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚੀ ਅੰਮ੍ਰਿਤ ਬਾਣੀ ਦਾ ਨਿਸਤਾਰਕ ਜਹਾਜ਼ ਬਣਾਇਆ ਹੈ ।
ਇਹ ਨਿਸਤਾਰਕ ਜਹਾਜ਼ ਬੇਸਹਾਰਾ ਤੇ ਭਟਕਦੀਆਂ ਰੂਹਾਂ ਨੂੰ ਭਵਜਲ ਤੋਂ ਪਾਰ ਲੰਘਾਉਂਦਾ ਹੈ । ਮਥੁਰਾ ਭੱਟ ਨੇ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਵਿੱਚ ਕਿਹਾ ਹੈ :
ਸਗਲ ਸ੍ਰਿਸਿਟ ਲਗਿਬਿ ਤਰਹੁ ।।
ਇਸ ਕਲਿਯੁਗ ਵਿੱਚ ਗੁਰੂ ਅਰਜਨ ਦੇਵ ਜੀ ਨਿਸਤਾਰਕ ਜਹਾਜ਼ ਹਨ, ਸਾਰਾ ਸੰਸਾਰ ਉਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਤਰ ਸਕਦਾ ਹੈ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਇਸ਼ਾਰਾ ਕਰਦੇ ਹੋਏ ।
ਉਹ ਰੂਹਾਂ ਵੱਡਭਾਗੀ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਸ਼ੀ ਤੇ ਰੂਹਾਨੀ ਜਹਾਜ਼ ਦੇ ਆਸਰੇ ਨਾਲ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੀਆਂ ਹਨ ।
ਇਹ ਅੰਧਕਾਰ ਯੁੱਗ ਵਿੱਚ, ਅਤਿ ਭਿਆਨਕ ਨਾਸ਼ਵਾਨਤਾ ਦੇ ਸਮੁੰਦਰ ਵਿੱਚ 'ਰੂਹਾਨੀ ਯਾਤਰਾ' ਹੈ । ਇਹ ਸਾਡੇ ਪਿਆਰੇ ਸਤਿਗੁਰੂ ਦੀ ਪਵਿੱਤਰ ਹਜ਼ੂਰੀ ਵਿੱਚ ਅਲੌਕਿਕ ਯਾਤਰਾ ਹੈ । ਅਸਚਰਜ ਤੋਂ ਅਸਚਰਜ ਤਾਂ ਇਹ ਹੈ ਕਿ ਗੁਰੂ ਸਾਹਿਬ ਸਦਾ ਸਾਡੇ ਅੰਗ ਸੰਗ ਰਹਿੰਦੇ ਹਨ, ਸਾਨੂੰ ਇੱਕ ਪਲ ਵੀ ਵਿਸਾਰਦੇ ਨਹੀਂ ਹਨ, ਸਾਨੂੰ ਰੱਖਣਹਾਰੇ ਤੇ ਮੁਕਤੀ ਦਾਨ ਕਰਨ ਵਾਲੇ ਹਨ ।
ਜਿੱਥੇ ਕਲਿਯੁਗ ਦੇ ਅਗਨੀ ਰਥ ਦਾ ਰਥਵਾਹ ਝੂਠ ਹੈ ਉੱਥੇ ਇਸ ਨਿਸਤਾਰਕ ਜਹਾਜ਼ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਰਥਵਾਹ ਆਦਿ ਤੇ ਜੁਗਾਦਿ ਸੱਚ ਆਪ ਗੁਰੂ ਨਾਨਕ ਪਾਤਸ਼ਾਹ ਹਨ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਸ਼ੀ ਜਹਾਜ਼ ਹਨ । ਹਰ ਕੋਈ ਸ਼ਬਦ ਦੇ ਸੁਆਮੀ ਰਾਹੀਂ ਪਰਮਾਤਮਾ ਦੀ ਅਪਾਰ ਲੀਲ੍ਹਾ ਤੇ ਅੰਮ੍ਰਿਤ ਨਾਮ ਦਾ ਗਾਇਨ (ਕੀਰਤਨ) ਕਰਕੇ, ਸਿਮਰਨ ਕਰਕੇ, ਸ੍ਰਵਣ ਕਰਕੇ ਨਾਸ਼ਵਾਨਤਾ ਅਤੇ ਮਾਇਆ ਜਾਲ ਦੇ ਭਿਆਨਕ ਸਮੁੰਦਰ ਨੂੰ ਸਹਿਜੇ ਹੀ ਪਾਰ ਕਰ ਸਕਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੰਗਤ ਨਾਲੋਂ ਵੱਡਾ ਕੋਈ ਹੋਰ ਸਤਿਸੰਗ ਨਹੀਂ ਹੈ । ਇਨ੍ਹਾਂ ਪਵਿੱਤਰ ਸ਼ਬਦਾਂ ਰਾਹੀਂ ਸਾਡੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੀ ਅਲੌਕਿਕ ਅਪਾਰ ਲੀਲ੍ਹਾ ਦੀ ਖੇਡ ਝ੍ਹਲਕਣ ਲਗ ਪੈਂਦੀ ਹੈ । ਮੁਕਤੀ ਵਾਸਤੇ ਇਹ ਪਵਿੱਤਰ ਯਾਦ (ਸਿਮਰਨ) ਅਤੇ ਭਰੋਸਾ ਹੀ ਕਾ੍ਹੀ ਹਨ ।